Welcome to Canadian Punjabi Post
Follow us on

20

August 2019
ਭਾਰਤ

ਪਾਕਿ ਨੇ ਭਾਰਤ ਵੱਲ ਆਉਂਦੀਆਂ-ਜਾਂਦੀਆਂ ਉਡਾਣਾਂ ਲਈ ਹਵਾਈ ਖੇਤਰ ਖੋਲ੍ਹਿਆ

July 17, 2019 10:05 AM

ਨਵੀਂ ਦਿੱਲੀ, 16 ਜੁਲਾਈ, (ਪੋਸਟ ਬਿਊਰੋ)- ਪਾਕਿਸਤਾਨ ਨੇ ਭਾਰਤ ਵੱਲ ਜਾਂਦੀਆਂ ਜਾਂ ਓਥੋਂ ਬਾਕੀ ਦੇਸ਼ਾਂ ਵੱਲ ਜਾਣ ਵਾਲੀਆਂ ਸਾਰੀਆਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਲਈ ਸਾਢੇ ਚਾਰ ਮਹੀਨੇ ਤੋਂ ਬੰਦ ਕੀਤਾ ਹੋਇਆ ਆਪਣੇ ਦੇਸ਼ ਦਾ ਹਵਾਈ ਖੇਤਰ ਅੱਜ ਖੋਲ੍ਹ ਦਿੱਤਾ ਹੈ। ਇਸ ਫੈਸਲੇ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਹਵਾਈ ਸੇਵਾਵਾਂ ਮੰਗਲਵਾਰ ਤੋਂਬਹਾਲ ਹੋ ਗਈਆਂ, ਜਿਸ ਨਾਲ ਬ੍ਰਿਟਿਸ਼ ਏਅਰਵੇਜ਼ ਨੇ ਪਾਕਿਸਤਾਨ ਦੇ ਉੱਤੋਂ ਪਹਿਲੀ ਉਡਾਣ ਭਰੀ ਹੈ। ਇਸ ਨਾਲ ਭਾਰੀ ਮਾਇਕ ਸੰਕਟ ਨਾਲ ਜੂਝ ਰਹੀ ਭਾਰਤ ਦੀ ਸਰਕਾਰੀ ਹਵਾਬਾਜ਼ ਕੰਪਨੀ ਏਅਰ ਇੰਡੀਆ ਨੂੰ ਵੀ ਰਾਹਤ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਇਸ ਫੈਸਲੇ ਨਾਲ ਰੋਜ਼ਾਨਾ 20 ਲੱਖ ਰੁਪਏ ਦੀ ਬੱਚਤ ਹੋਵੇਗੀ।
ਵਰਨਣ ਯੋਗ ਹੈ ਕਿ ਪਿਛਲੇ ਐਤਵਾਰ ਜਦੋਂ ਕਰਤਾਰਪੁਰ ਲਾਂਘੇ ਲਈ ਦੋਵਾਂ ਦੇਸ਼ਾਂ ਦੀ ਗੱਲਬਾਤ ਹੋਈ ਸੀ ਤਾਂ ਉਸ ਮੌਕੇ ਇਸ ਹਵਾਈ ਮਾਰਗ ਨੂੰ ਖੋਲ੍ਹਣ ਦਾ ਮੁੱਦਾ ਵੀ ਉੱਠਿਆ ਸੀਤੇ ਉਸ ਦੇ ਬਾਅਦ ਪਾਕਿਸਤਾਨ ਆਪਣਾ ਹਵਾਈ ਖੇਤਰ ਖੋਲ੍ਹਣ ਨੂੰਸਹਿਮਤ ਹੋਇਆ ਹੈ।ਬੀਤੇ ਫਰਵਰੀ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀ ਆਰ ਪੀ ਐੱਫ ਦੇ ਕਾਫਲੇ ਉੱਤੇ ਦਹਿਸ਼ਤਗਰਦ ਹਮਲੇ ਪਿੱਛੋਂ ਜਦੋਂ ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ਉੱਤੇ ਹਮਲਾ ਕੀਤਾ ਤਾਂ ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਆਪਣਾ ਇਹ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਅੱਜ ਇਸ ਰੂਟ ਦੇ ਖੁੱਲ੍ਹਣ ਨਾਲ ਉਨ੍ਹਾਂ ਸਾਰੀਆਂ ਭਾਰਤੀ ਏਅਰਲਾਈਨਾਂ ਨੂੰ ਰਾਹਤ ਮਿਲੀ ਹੈ, ਜਿਨ੍ਹਾਂ ਨੂੰ ਯੂਰਪ ਅਤੇ ਅਮਰੀਕਾ ਵੱਲ ਦੀਆਂ ਆਪਣੀਆਂ ਉਡਾਣਾਂ ਲਈ ਲੰਬੇ ਹਵਾਈ ਮਾਰਗ ਤੋਂ ਜਾਣਾ ਪੈ ਰਿਹਾ ਸੀ। ਇਸ ਨਾਲ ਦੱਖਣੀ ਏਸ਼ੀਆ ਲਈ ਉਡਾਣਾਂ ਭਰਨ ਵਾਲੀਆਂ ਵਿਦੇਸ਼ੀ ਏਅਰਲਾਈਨਾਂ ਨੇ ਵੀ ਸੁਖ ਦਾ ਸਾਹ ਲਿਆ ਹੈ।
ਪਾਕਿਸਤਾਨ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਨੇ ਇਸ ਸੰਬੰਧ ਵਿੱਚ ਅੱਜ ਮੰਗਲਵਾਰ 12.41 ਵਜੇ (ਆਈ ਐੱਸਟੀ) ਹਵਾਈ ਰੂਟ ਖੋਲ੍ਹਣ ਦਾ ਨੋਟਿਸ ਟੂ ਏਅਰਮੈਨ (ਨੋਟਮ) ਜਾਰੀ ਕੀਤਾ, ਜਿਸ ਵਿਚਕਿਹਾ ਗਿਆ ਕਿ ‘ਪਾਕਿਸਤਾਨ ਦਾ ਹਵਾਈ ਰੂਟ ਤੁਰੰਤ ਪ੍ਰਭਾਵ ਤੋਂ ਹਰ ਤਰ੍ਹਾਂ ਦੇ ਜਹਾਜ਼ਾਂ ਅਤੇ ਪ੍ਰਕਾਸ਼ਿਤ ਏਅਰ ਟ੍ਰੈਫਿਕ ਸੇਵਾ ਰੂਟਾਂ ਲਈ ਖੋਲ੍ਹ ਦਿੱਤਾ ਗਿਆ ਹੈ।’ ਪਾਕਿਸਤਾਨ ਦੇ ਇਸ ਕਦਮ ਪਿੱਛੋਂ ਭਾਰਤ ਨੇ ਵੀ ਪਾਕਿਸਤਾਨ ਨਾਲ ਹਵਾਈ ਸੇਵਾਵਾਂ ਚਾਲੂ ਕਰਨ ਦਾ ਐਲਾਨ ਕਰ ਦਿੱਤਾ ਤੇ ਦੋਵਾਂ ਪਾਸਿਉਂ ਸਾਰੇ ਰੂਟਸ ਉੱਤੇ ਹਵਾਈ ਆਵਾਜਾਈ ਚੱਲ ਪਈ।ਪਾਕਿਸਤਾਨੀ ਹਵਾਈ ਰੂਟ ਖੁੱਲ੍ਹਣ ਨਾਲ ਸਭ ਤੋਂਵੱਧਲਾਭ ਭਾਰਤ ਦੀ ਏਅਰ ਇੰਡੀਆ ਨੂੰ ਹੋਵੇਗਾ, ਜਿਸ ਨੂੰ ਯੂਰਪੀ ਦੇਸ਼ਾਂ ਤੇ ਅਮਰੀਕਾ ਵਾਸਤੇਆਪਣੀਆਂ ਉਡਾਣਾਂ ਲਈ ਲੰਬਾ ਰੂਟ ਵਰਤਣ ਕਾਰਨ ਤਿੰਨ ਜੁਲਾਈ ਤਕ 491 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਸੀ, ਜਦਕਿ ਸਪਾਈਸ ਜੈੱਟ, ਇੰਡੀਗੋ ਅਤੇ ਗੋ ਏਅਰ ਨੂੰ ਕ੍ਰਮਵਾਰ 30.73 ਕਰੋੜ, 25.1 ਕਰੋੜ ਅਤੇ 2.1 ਕਰੋੜ ਰੁਪਏ ਨੁਕਸਾਨ ਝੱਲਣਾ ਪਿਆ ਹੈ, ਪਰ ਪਾਕਿਸਤਾਨ ਦੀਆਂ ਕੰਪਨੀਆਂ ਨੂੰ ਵੀ ਇਸ ਦੌਰਾਨ ਬਹੁਤ ਨੁਕਸਾਨ ਹੋਇਆ ਸੀ।
ਭਾਰਤੀ ਹਵਾਈ ਫ਼ੌਜ ਨੇ 31 ਮਈ ਨੂੰ ਭਾਰਤੀ ਹਵਾਈ ਮਾਰਗਉੱਤੇ ਲਾਈਆਂ ਏਦਾਂ ਦੀਆਂ ਪਾਬੰਦੀਆਂ ਹਟਾ ਦੇਣ ਦਾ ਐਲਾਨ ਕਰ ਦਿੱਤਾ ਸੀ। ਉਸ ਦੇ ਪਿੱਛੋਂ ਪਾਕਿਸਤਾਨ ਨੇ ਦੱਖਣੀ ਹਿੱਸੇ ਦੇ 11 ਰੂਟ ਖੋਲ੍ਹੇ ਸਨ, ਪ੍ਰੰਤੂ ਬਹੁਤੀਆਂ ਭਾਰਤੀ ਏਅਰਲਾਈਨਾਂ ਨੂੰ ਇਸ ਦਾ ਲਾਭਨਹੀਂਸੀ ਹੋ ਰਿਹਾ। ਪਾਕਿਸਤਾਨਵੱਲੋਂ ਹਵਾਈ ਲਾਂਘੇ ਬੰਦ ਕਰਨ ਕਰ ਕੇ ਇੰਡੀਗੋ ਨੂੰ ਮਾਰਚ ਮਹੀਨੇ ਤੋਂ ਦਿੱਲੀ ਅਤੇ ਇਸਤਾਂਬੁਲ ਵਿਚਾਲੇ ਆਪਣੀ ਸਿੱਧੀ ਉਡਾਣ ਸ਼ੁਰੂ ਚਾਲੂ ਕਰਨ ਦਾ ਪ੍ਰੋਗਰਾਮ ਛੱਡਣਾ ਪਿਆ ਸੀ ਅਤੇ ਕਤਰ ਦੀ ਰਾਜਧਾਨੀ ਦੋਹਾ ਵੱਲੋਂ ਉਡਾਣ ਚਲਾਉਣੀ ਪਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਚੰਦਰਯਾਨ-2 ਸਫ਼ਤਾਪੂਰਵਕ ਚੰਦ ਦੀ ਜਮਾਤ `ਚ ਦਾਖਿਲ ਹੋਇਆ
ਉਨਾਵ ਕੇਸ ਵਿੱਚ ਹਾਦਸੇ ਦੀ ਜਾਂਚ ਕਰਨ ਲਈ ਸੀ ਬੀ ਆਈ ਨੂੰ ਛੇ ਸਤੰਬਰ ਤਕ ਸਮਾਂਮਿਲਿਆ
ਫੋਨ ਟੈਪਿੰਗ ਕੇਸ ਦੀ ਹਰ ਜਾਂਚ ਲਈ ਤਿਆਰ ਹਾਂ : ਕੁਮਾਰਸਵਾਮੀ
ਦਿੱਲੀ ਏਮਜ਼ ਦੇ ਜਿਸ ਬਲਾਕ ਵਿੱਚ ਭਿਆਨਕ ਅੱਗ ਲੱਗੀ, ਉਸ ਦੇ ਕੋਲ ਫਾਇਰ ਐਨ ਓ ਸੀ ਨਹੀਂ ਸੀ
ਹੰਸ ਰਾਜ ਹੰਸ ਵੱਲੋਂ ਜੇ ਐਨ ਯੂ ਦਾ ਨਾਂ ਮੋਦੀ ਯੂਨੀਵਰਸਿਟੀ ਰੱਖੇ ਜਾਣ ਦੀ ਵਕਾਲਤ
ਮੁੰਡੇ-ਕੁੜੀ ਦੀ ਸ਼ਾਦੀ ਦੀ ਉਮਰ ਬਰਾਬਰ ਕਰਨ ਦੀ ਅਰਜ਼ੀ ਉੱਤੇ ਕੇਂਦਰ ਸਰਕਾਰ ਨੂੰ ਨੋਟਿਸ
ਕਸ਼ਮੀਰ ਮੁੱਦੇ ਉੱਤੇ ਭਾਰਤੀ ਫ਼ੌਜ ਅਤੇ ਸ਼ਹਿਲਾ ਦੇ ਟਵੀਟ ਵਟਾਂਦਰੇ ਨਾਲ ਮਾਮਲਾ ਭਖਿਆ
ਸ਼ਾਦੀ ਡਾਟ ਕਾਮ ਉੱਤੇ 20 ਔਰਤਾਂ ਨੂੰ ਧੋਖਾ ਦੇਣ ਵਾਲਾ ਮੇਰਠ ਤੋਂ ਗ੍ਰਿਫਤਾਰ
ਆਮ ਆਦਮੀ ਪਾਰਟੀ ਦੇ ਬਾਗੀ ਕਪਿਲ ਮਿਸ਼ਰਾ ਤੇ ਮਹਿਲਾ ਆਗੂ ਰਿਚਾ ਪਾਂਡੇ ਭਾਜਪਾ ਵਿੱਚ ਸ਼ਾਮਲ
ਫਰਜ਼ੀ ਅਕਾਊਂਟ ਕੇਸ ਵਿੱਚ ਅਦਨਾਨ ਸਾਮੀ ਨੇ ਪਾਕਿ ਪ੍ਰਸ਼ੰਸਕਾਂ ਨੂੰ ਜਵਾਬ ਦਿੱਤਾ