Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਖਤਮ ਨਹੀਂ ਹੋਇਆ ਅਜੇ ਮੇਰਾ ਸੰਘਰਸ਼ : ਰਿਚਾ ਚੱਢਾ

July 17, 2019 09:58 AM

‘ਓਏ ਲੱਕੀ ਲੱਕੀ ਓਏ’, ‘ਗੈਂਗਸ ਆਫ ਵਾਸੇਪੁਰ’, ‘ਮਸਾਨ’, ‘ਫੁਕਰੇ’ ਵਰਗੀਆਂ ਦਮਦਾਰ ਫਿਲਮਾਂ ਵਿੱਚ ਆਪਣੇ ਅਭਿਨੈ ਨਾਲ ਵੱਖਰੀ ਛਾਪ ਛੱਡ ਚੁੱਕੀ ਰਿਚਾ ਚੱਢਾ ਅਜਿਹੀ ਅਭਿਨੇਤਰੀ ਹੈ, ਜੋ ਨਾ ਸਿਰਫ ਸ਼ਾਨਦਾਰ ਐਕਟਿੰਗ ਦੀ ਵਜ੍ਹਾ ਨਾਲ ਜਾਣੀ ਜਾਂਦੀ ਹੈ, ਸਗੋਂ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰਾਂ ਨੂੰ ਰੱਖਣ ਲਈ ਵੀ ਪਛਾਣੀ ਜਾਂਦੀ ਹੈ। ਇਸ ਦੇ ਨਾਲ ਗੱਲ ਜੇ ਉਸ ਦੇ ਕੰਮ ਦੀ ਕਰੀਏ ਤਾਂ ਰਿਚਾ ਅੱਜਕੱਲ੍ਹ ‘ਪੰਗਾ’, ‘ਸ਼ਕੀਲਾ’, ‘ਧੂਮਕੇਤੂ’, ‘ਅਭੀ ਤੋ ਪਾਰਟੀ ਸ਼ੁਰੂ ਹੂਈ ਹੈ’ ਵਰਗੀਆਂ ਫਿਲਮਾਂ ਦੇ ਨਾਲ ਹੀ ਵੈੱਬ ਸੀਰੀਜ਼ ‘ਇਨਸਾਈਡ ਐੱਜ-3’ ਵਿੱਚ ਵੀ ਕੰਮ ਕਰ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤੁਹਾਡੀ ਫਿਲਮ ‘ਸ਼ਕੀਲਾ’ ਦੀ ਕੀ ਪ੍ਰੋਗਰੈੱਸ ਹੈ?
- ਬਹੁਤ ਹੀ ਚੰਗੀ ਪ੍ਰੋਗਰੈਸ ਹੈ। ਫਿਲਮ ਅਗਸਤ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਲਈ ਮੈਨੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਅਨੋਖੀ ਫਿਲਮ ਹੈ ਮੇਰੇ ਲਈ, ਮੈਂ ਕਦੇ ਬਾਇਓਪਿਕ ਨਹੀਂ ਕੀਤੀ। ਇਹ ਅਜਿਹੀ ਸ਼ਖਸੀਅਤ ਦੀ ਕਹਾਣੀ ਹੈ, ਜੋ ਖੁਦ ਆਪਣੇ ਆਪ ਵਿੱਚ ਵਿਵਾਦਿਤ ਰਹੀ ਹੈ ਅਤੇ ਜਿਸ 'ਚ ਬਹੁਤ ਹੀ ਨਿਡਰਤਾ ਹੈ, ਜਿਸ ਨਾਲ ਮੈਂ ਵੀ ਇਤਫਾਕ ਰੱਖਦੀ ਹਾਂ। ਮੇਰੇ ਲਈ ਇਹ ਰੋਲ ਕਰਨਾ ਇੱਕ ਅਨੋਖਾ ਐਕਸਪੈਰੀਮੈਂਟ ਹੈ।
* ਕੀ ਤੁਹਾਨੂੰ ਨਹੀਂ ਲੱਗਦਾ ਕਿ ‘ਸ਼ਕੀਲਾ' ਦੀ ਤੁਲਨਾ ‘ਦਿ ਡਰਟੀ ਪਿਕਚਰ' ਅਤੇ ਤੁਹਾਡੀ ਤੁਲਨਾ ਵਿਦਿਆ ਬਾਲਨ ਨਾਲ ਹੋਵੇਗੀ?
- ਬੇਸ਼ੱਕ ਉਸ ਤੁਲਨਾ ਨੂੰ ਮੈਂ ਰੋਕ ਕਿਵੇਂ ਸਕਾਂਗੀ। ਮੈਨੂੰ ਖੁਸ਼ੀ ਹੈ ਕਿ ਘੱਟੋ ਘੱਟ ਮੇਰੀ ਫਿਲਮ ਦੀ ਤੁਲਨਾ ਚੰਗੀ ਫਿਲਮ ਤੇ ਇੱਕ ਪ੍ਰਤਿਭਾਸ਼ਾਲੀ ਅਭਿਨੇਤਰੀ ਨਾਲ ਹੋਵੇਗੀ। ਜੇ ਲੋਕ ਇਹ ਸਮਝਦੇ ਹਨ ਕਿ ਇਹ ਦੋਵੇਂ ਫਿਲਮਾਂ ਇੱਕ ਹੀ ਜਾਨਰ ਦੀਆਂ ਹਨ ਤਾਂ ਮੈਨੂੰ ਇਤਰਾਜ਼ ਨਹੀਂ, ਪਰ ਮੈਂ ਜਾਣਦੀ ਹਾਂ ਕਿ ਦੋਵੇਂ ਇੱਕ ਦੂਜੇ ਤੋਂ ਵੱਖ ਹਨ। ‘ਸ਼ਕੀਲਾ’ ਦੀ ਕਹਾਣੀ 'ਚ ਅਜਿਹੇ ਤੱਥ ਹਨ, ਜਿਨ੍ਹਾਂ ਨੂੰ ਸੁਣ ਕੇ ਕਿਸੇ ਦੇ ਵੀ ਰੌਂਗਟੇ ਖੜ੍ਹੇ ਹੋ ਜਾਣ। ਉਹ ਬਹੁਤ ਕੁਝ ਸਹਿਣ ਕਰ ਚੁੱਕੀ ਹੈ।
* ਜਿਸ ਤਰ੍ਹਾਂ ‘ਦਿ ਡਰਟੀ ਪਿਕਚਰ’ ਲਈ ਵਿਦਿਆ ਬਾਲਨ ਨੇ ਭਾਰ ਵਧਾਇਆ ਸੀ, ਤਾਂ ਕੀ ਤੁਸੀਂ ਵੀ...?
-ਹਾਂ, ਮੈਂ ਵੀ ਥੋੜ੍ਹੀ ਚੌੜੀ ਹੋ ਗਈ ਹਾਂ। ਮੈਂ ਵੀ ਆਪਣਾ ਭਾਰ ਵਧਾਇਆ, ਪਰ ਸਿਰਫ ਪੰਜ ਕਿਲੋ। ਮੈਂ ਸ਼ਰਮ ਛੱਡ ਦਿੱਤੀ ਹੈ। ਮੈਂ ਸ਼ਕੀਲਾ ਜਿੰਨਾ ਭਾਰ ਨਹੀਂ ਵਧਾਇਆ।
* ਫਿਲਮ ‘ਪੰਗਾ’ ਦੀ ਤਿਆਰੀ ਕਿਹੋ ਜਿਹੀ ਚੱਲ ਰਹੀ ਹੈ?
- ‘ਪੰਗਾ’ ਦੀ ਕਹਾਣੀ ਕਬੱਡੀ ਦੇ ਆਲੇ ਦੁਆਲੇ ਹੈ, ਜਿਸ ਵਿੱਚ ਮੈਂ ਇੱਕ ਕਬੱਡੀ ਪਲੇਅਰ ਦਾ ਕਿਰਦਾਰ ਨਿਭਾਉਣਾ ਹੈ, ਜੋ ਭਾਰਤ ਵੱਲੋਂ ਨਸ਼ਨਲ ਤੇ ਇੰਟਰੈਸ਼ਨਲ ਕਬੱਡੀ ਖੇਡ ਚੁੱਕੀ ਹੈ। ਏਦਾਂ ਇਸ ਕਿਰਦਾਰ ਲਈ ਦੋ ਤੋਂ ਤਿੰਨ ਮਹੀਨੇ ਤੱਕ ਕਬੱਡੀ ਦੀ ਟਰੇਨਿੰਗ ਅਤੇ ਜਿਮ 'ਚ ਬਹੁਤ ਸਾਰੀ ਐਕਸਰਸਾਈਜ਼ ਕਰਨੀ ਪਈ ਤਾਂ ਕਿ ਮੇਰੀਆਂ ਲੱਤਾਂ ਹੋਰ ਮਜ਼ਬੂਤ ਹੋ ਸਕਣ ਕਿਉਂਕਿ ਇੰਨੀ ਹਿੰਮਤ ਹੋਣੀ ਚਾਹੀਦੀ ਹੈ ਤੁਹਾਡੀਆਂ ਲੱਤਾਂ 'ਚ ਕਿ ਤੁਸੀਂ ਕਿਸੇ ਨੂੰ ਚੁੱਕ ਕੇ ਡੇਗ ਸਕੋ ਤਾਂ ਇਸ ਤਰ੍ਹਾਂ ਦੀ ਤਿਆਰੀ ਚੱਲੀ ਅਤੇ ਬਾਕੀ ਅਕਸੈਂਟ ਦਾ ਕੰਮ ਸੀ ਯੂ ਪੀ ਬਿਹਾਰ ਵਰਗਾ ਤਾਂ ਇਹ ਮੇਰੇ ਤੋਂ ਆਸਾਨੀ ਨਾਲ ਹੋ ਗਿਆ। ਇਸ ਫਿਲਮ ਨੂੰ ਅਸ਼ਵਨੀ ਅਈਅਰ ਤਿਵਾੜੀ ਡਾਇਰੈਕਟਰ ਕਰ ਰਹੇ ਹਨ। ਨੀਨਾ ਗੁਪਤਾ ਅਤੇ ਜੱਸੀ ਗਿੱਲ ਵੀ ਇਸ 'ਚ ਮਹੱਤਵਪੂਰਨ ਕਿਰਦਾਰਾਂ 'ਚ ਹਨ।
* ਤੁਹਾਡੇ ਹੱਥ 'ਚ ਕਈ ਚੰਗੀਆਂ ਫਿਲਮਾਂ ਹਨ। ਕੀ ਤੁਹਾਡਾ ਸੰਘਰਸ਼ ਖਤਮ ਹੋ ਗਿਆ?
- ਫਿਲਹਾਲ ਮੇਰੇ ਹੱਥ ਵਿੱਚ ‘ਪੰਗਾ’ ਅਤੇ ‘ਸ਼ਕੀਲਾ’ ਤੋਂ ਇਲਾਵਾ ‘ਧੂਮਕੇਤੂ’, ‘ਅਭੀ ਤੋ ਪਾਰਟੀ ਸ਼ੁਰੂ ਹੂਈ ਹੈ' ਆਦਿ ਫਿਲਮਾਂ ਤੋਂ ਇਲਾਵਾ ਵੈੱਬ ਸੀਰੀਜ਼ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੇਰਾ ਸੰਘਰਸ਼ ਖਤਮ ਹੋ ਗਿਆ। ਸੰਘਰਸ਼ ਅਜੇ ਵੀ ਚੱਲ ਰਿਹਾ ਹੈ, ਬੱਸ ਉਸ ਦਾ ਰੂਪ ਬਦਲ ਗਿਆ ਹੈ। ਪਹਿਲਾਂ ਆਟੋ ਨਾਲ ਸੰਘਰਸ਼ ਕਰ ਰਹੀ ਸੀ ਅਤੇ ਅੱਜ ਆਪਣੀ ਗੱਡੀ ਨਾਲ ਕਰਦੀ ਹਾਂ। ਪਹਿਲਾਂ ਫਿਲਮਾਂ ਪ੍ਰਾਪਤ ਕਰਨ ਲਈ ਭੱਜ-ਦੌੜ ਕਰ ਰਹੀ ਸੀ, ਅੱਜ ਆਪਣੇ ਕੰਮ ਨੂੰ ਨਵਾਂ ਮੁਕਾਮ ਦੇਣ ਲਈ ਮਿਹਨਤ ਕਰ ਰਹੀ ਹਾਂ। ਫਿਲਮ ਨਗਰੀ 'ਚ ਹੋਣਾ ਮਤਲਬ ਲਾਈਫ ਟਾਈਮ ਦਾ ਸੰਘਰਸ਼
* ਗਲੈਮਰ ਇੰਡਸਟਰੀ 'ਚ ਹੋ ਕੇ ਵੀ ਗਲੈਮਰਸ ਹੀਰੋਇਨ ਦੀ ਪਛਾਣ ਨਾ ਹੋਣ ਨੂੰ ਲੈ ਕੇ ਕਦੇ ਕਸਕ ਹੁੰਦੀ ਹੈ?
- ਹਾਂ, ਕਦੇ ਕਦੇ ਕਸਕ ਉਠਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਗਲੈਮਰਸ ਰੋਲ ਦੀਆਂ ਫਿਲਮਾਂ ਕਰਨ ਕਾਰਨ ਤੁਹਾਡੇ ਕੋਲ ਕਮਾਈ ਦੇ ਕਈ ਰਸਤੇ ਆ ਜਾਂਦੇ ਹਨ। ਕਈ ਸ਼ੋਅਜ਼, ਅਪੀਅਰੈਂਸ ਦੇ ਮੌਕੇ ਮਿਲਦੇ ਹਨ। ਇਹ ਗੱਲ ਨਹੀਂ ਹੈ ਕਿ ਮੈਂ ਗਲੈਮਰਸ ਰੋਲ ਦੀਆਂ ਫਿਲਮਾਂ ਬਿਲਕੁਲ ਨਹੀਂ ਕਰ ਰਹੀ, ਪਰ ਉਸ ਨੂੰ ਲੈ ਕੇ ਬਹੁਤ ਬੇਚੈਨ ਵੀ ਨਹੀਂ ਹੋਈ ਜਾ ਰਹੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ