Welcome to Canadian Punjabi Post
Follow us on

29

March 2024
 
ਮਨੋਰੰਜਨ

ਮੈਂ ਹੁਣ ਵੀ ਸੈਟਲ ਹੀ ਹਾਂ : ਰਕੁਲ ਪ੍ਰੀਤ

July 17, 2019 09:55 AM

ਨਿਰਦੇਸ਼ਕ ਦਿਵਿਆ ਖੋਸਲਾ ਕੁਮਾਰ ਦੇ ਨਿਰਦੇਸ਼ਨ 'ਚ ਸਾਲ 2014 ਵਿੱਚ ਬਣੀ ਫਿਲਮ ‘ਯਾਰੀਆਂ’ ਦੀ ਮੁੱਖ ਅਭਿਨੇਤਰੀ ਰਹਿ ਚੁੱਕੀ ਰਕੁਲ ਪ੍ਰੀਤ ਦੇ ਹਿੱਸੇ ਹਿੰਦੀ ਦੀਆਂ ਫਿਲਮਾਂ ਬੇਸ਼ੱਕ ਘੱਟ ਹੋਣ, ਪਰ ਸਾਊਥ ਦੀ ਉਹ ਬਹੁਤ ਵੱਡੀ ਅਭਿਨੇਤਰੀ ਹੈ ਤੇ ਬਾਲੀਵੁੱਡ ਵਿੱਚ ਮੁਕਾਮ ਪਾਉਣ ਲਈ ਉਹ ਜ਼ੋਰ-ਅਜ਼ਮਾਇਸ਼ ਕਰ ਰਹੀ ਹੈ। ਪਿਛਲੇ ਦਿਨੀਂ ਰਿਲੀਜ਼ ਉਸ ਦੀ ਫਿਲਮ ‘ਦੇ ਦੇ ਪਿਆਰ ਦੇ’ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਤੇ ਉਥੇ ਹੀ ਅੱਜ ਉਸ ਦੇ ਹੱਥ 'ਚ ਕੁਝ ਚੰਗੀਆਂ ਫਿਲਮਾਂ ਵੀ ਹਨ। ਇਸ ਤੋਂ ਬਹੁਤ ਉਤਸ਼ਾਹਤ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ‘ਦੇ ਦੇ ਪਿਆਰ ਦੇ’ ਵਰਗੀ ਹਿੱਟ ਦੇਣ ਤੋਂ ਬਾਅਦ ਤੁਹਾਡੀ ਅਗਲੀ ਹਿੰਦੀ ਫਿਲਮ ‘ਮਰਜਾਵਾਂ’ ਹੋਵੇਗੀ?
- ਇਸ 'ਚ ਮੇਰੇ ਆਪੋਜ਼ਿਟ ਸਿਧਾਰਥ ਮਲਹੋਤਰਾ ਹਨ, ਰਿਤੇਸ਼ ਦੇਸ਼ਮੁਖ ਅਤੇ ਤਾਰਾ ਸੁਤਾਰੀਆ ਵੀ ਅਹਿਮ ਭੂਮਿਕਾਵਾਂ 'ਚ ਹੋਣਗੇ। ਦੱਸ ਦਿਆਂ ਕਿ ‘ਦੇ ਦੇ ਪਿਆਰ ਦੇ’ ਦੇ ਕੁਝ ਸਮੇਂ ਬਾਅਦ ਮਈ ਵਿੱਚ ਮੇਰੀ ਇੱਕ ਤਮਿਲ ਫਿਲਮ ‘ਐੱਨ ਜੀ ਕੇ’ ਰਿਲੀਜ਼ ਹੋਈ, ਜੋ ਸੁਪਰਹਿੱਟ ਰਹੀ। ਇਸ ਤੋਂ ਇਲਾਵਾ ਇੱਕ ਪਾਸੇ ਤਮਿਲ ਫਿਲਮ ‘ਐੱਸ ਕੈ ਕੇ 14’ ਦੀ ਸ਼ੂਟਿੰਗ ਵੀ ਕੰਪਲੀਟ ਹੋ ਗਈ ਹੈ। ਇੱਕ ਤੇਲਗੂ ਫਿਲਮ ਵੀ ਕਰ ਰਹੀ ਹਾਂ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
* ਸਿਧਾਰਥ ਮਲਹੋਤਰਾ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਬਹੁਤ ਚੰਗਾ, ਅਸੀਂ ਦੋਵੇਂ ਇਸ ਤੋਂ ਪਹਿਲਾਂ 2018 'ਚ ਆਈ ਐਕਸ਼ਨ ਥ੍ਰਿਲਰ ਫਿਲਮ ‘ਅੱਯਾਰੀ’ ਵਿੱਚ ਕੰਮ ਕਰ ਚੁੱਕੇ ਹਾਂ। ਜਿਸ ਦੇ ਨਾਲ ਤੁਹਾਡੀ ਚੰਗੀ ਨਿਭਦੀ ਹੋਵੇ, ਅਜਿਹੇ ਵਿਅਕਤੀ ਨਾਲ ਕੰਮ ਕਰਨਾ ਮਜ਼ੇਦਾਰ ਹੁੰਦਾ ਹੈ।
* ‘ਦੇ ਦੇ ਪਿਆਰ ਦੇ’ ਵਿੱਚ ਅਜੇ ਦੇਵਗਨ ਅਤੇ ਤੱਬੂ ਵਰਗੇ ਸੀਨੀਅਰ ਕਲਾਕਾਰਾਂ ਨਾਲ ਕੰਮ ਕਰਨਾ ਕਿਹੋ ਜਿਹਾ ਰਿਹਾ?
- ਮੈਂ ਆਪਣੀ ਜ਼ਿੰਦਗੀ ਵਿੱਚ ਜੋ ਪਹਿਲਾ ਗਾਣਾ ਗਾਇਆ, ਉਹ ਅਜੇ ਦੇਵਗਨ ਅਤੇ ਤੱਬੂ 'ਤੇ ਫਿਲਮ ‘ਵਿਜੇਪਥ’ ਵਿੱਚ ਫਿਲਮਾਇਆ ਗਿਆ ਸੀ-‘ਰੁਕ ਰੁਕ ਰੁਕ, ਅਰੇ ਬਾਬਾ ਰੁਕ’। ਇਸੇ ਗਾਣੇ 'ਤੇ ਮੈਂ ਕਈ ਸਕੂਲ ਪ੍ਰਫਾਰਮੈਂਸ ਦਿੱਤੇ। ਉਸ ਤੋਂ ਬਾਅਦ ‘ਦੇ ਦੇ ਪਿਆਰ ਦੇ’ ਵਿੱਚ ਇਨ੍ਹਾਂ ਦੋਵਾਂ ਨਾਲ ਕੰਮ ਦਾ ਮੌਕਾ ਮਿਲਿਆ। ਮੈਂ ਬਹੁਤ ਖੁਸ਼ ਹਾਂ ਕਿ ਇੰਨੇੇ ਵੱਡੇ ਅਤੇ ਸੀਨੀਅਰ ਕਲਾਕਾਰਾਂ ਵਿਚਕਾਰ ਮੇਰੀ ਵੀ ਪਛਾਣ ਬਣੀ। ਦੋਵਾਂ ਨਾਲ ਕੰਮ ਕਰਨ 'ਚ ਕਾਫੀ ਮਜ਼ਾ ਆਇਆ। ਕਦੇ ਲੱਗਿਆ ਹੀ ਨਹੀਂ ਕਿ ਇਹ ਲੋਕ ਇੰਨੇ ਸੀਨੀਅਰ ਹਨ।
* ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨ ਦੀ ਇੱਛਾ ਹੈ?
- ਮੈਂ ਬੱਸ ਚੰਗੀਆਂ ਫਿਲਮਾਂ ਕਰਦੇ ਰਹਿਣਾ ਚਾਹੁੰਦੀ ਹਾਂ। ਮੈਂ 24 ਘੰਟੇ ਕੰਮ ਕਰ ਸਕਦੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਲੋਕ ਮੈਨੂੰ ਜ਼ਿਆਦਾ ਦੇਖਣਾ ਚਾਹੁੰਦੇ ਹਨ, ਇਸ ਲਈ ਮੈਂ ਬੱਸ ਕੁਝ ਵੱਡੀਆਂ ਫਿਲਮਾਂ ਕਰਨੀਆਂ ਚਾਹੁੰਦੀ ਹਾਂ, ਬੇਸ਼ੱਕ ਉਹ ਕਿਸੇ ਵੀ ਭਾਸ਼ਾ 'ਚ ਹੋਣ। ਮੇਰੀ ਸਖਤ ਮਿਹਨਤ ਅਤੇ ਦਿ੍ਰੜ੍ਹ ਸੰਕਲਪ ਨੇ ਮੈਨੂੰ ਦੱਖਣ ਭਾਰਤੀ ਫਿਲਮ ਉਦਯੋਗ 'ਚ ਮੰਗ 'ਚ ਰਹਿਣ ਵਾਲਾ ਨਾਂਅ ਬਣਾਇਆ ਹੈ। ਇਸੇ ਤਰ੍ਹਾਂ ਹੀ ਮੈਂ ਆਪਣੇ ਲਈ ਬਾਲੀਵੁੱਡ ਵਿੱਚ ਵੀ ਚਾਹੁੰਦੀ ਹਾਂ।
* ਫਿਟਨੈਸ ਦੀ ਦੁਨੀਆ ਦੀ ਕਾਰੋਬਾਰੀ ਮਹਿਲਾ ਬਣਨ ਦਾ ਵਿਚਾਰ ਕਿਵੇਂ ਆਇਆ?
- ਇੱਕ ਮਹਿਲਾ ਕਲਾਕਾਰ ਦੀ ਸੈਲਫ ਲਾਈਫ ਬਹੁਤ ਘੱਟ ਹੁੰਦੀ ਹੈ, ਇਸ ਲਈ ਨਾਲ ਕੁਝ ਹੋਰ ਵੀ ਕਰਨਾ ਜ਼ਰੂਰੀ ਹੈ। ਫਿਟਨਸ ਦਾ ਧਿਆਨ ਰੱਖਣਾ ਤੇ ਵਰਕਆਊਟ ਕਰਨਾ ਮੇਰਾ ਜਨੂੰਨ ਹੈ ਜਿਸ ਜਿਮ 'ਚ ਮੈਂ ਜਾਂਦੀ ਸੀ, ਉਹ ਆਸਟਰੇਲੀਆ ਦਾ ਇੱਕ ਵੱਡਾ ਬ੍ਰਾਂਡ ਹੈ। ਹੈਦਰਾਬਾਦ ਵਿੱਚ ਪਹਿਲੀ ਬ੍ਰਾਂਚ ਖੁੱਲ੍ਹੀ ਸੀ। ਉਨ੍ਹਾਂ ਦਾ ਮੈਂ ਬਿਜ਼ਨਸ ਮਾਡਲ ਦੇਖਿਆ ਅਤੇ ਮੈਨੂੰ ਪਸੰਦ ਆਇਆ। ਬੱਸ ਉਦੋਂ ਮੈਂ ਉਸ 'ਚ ਨਿਵੇਸ਼ ਦਾ ਫੈਸਲਾ ਕਰ ਲਿਆ। ਇਸ ਦੀਆਂ ਹੋਰ ਬ੍ਰਾਂਚਾਂ ਵੀ ਖੁੱਲ੍ਹ ਚੁੱਕੀਆਂ ਹਨ। ਮੈਂ ਅਜਿਹਾ ਕੋਈ ਕਾਰੋਬਾਰ ਨਹੀਂ ਕਰ ਸਕਦੀ, ਜਿਸ ਲਈ ਮੇਰੇ ਅੰਦਰ ਜਨੂੰਨ ਨਾ ਹੋਵੇ। ਮੇਰਾ ਮਨ ਬੱਸ ਤਿੰਨ ‘ਐੱਫ’ ਦੇ ਆਲੇ ਦੁਆਲੇ ਹੈ-ਫਿਲਮਜ਼, ਫਿਟਨੈਸ ਅਤੇ ਫੂਡ। ਹੋ ਸਕਿਆ ਤਾਂ ਖਾਣ ਦੇ ਕਾਰੋਬਾਰ 'ਚ ਵੀ ਕੁਝ ਕਰ ਸਕਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ