Welcome to Canadian Punjabi Post
Follow us on

12

December 2019
ਭਾਰਤ

ਭਾਰਤ ਵਿੱਚ ਮੈਗਨੈਟਿਕ ਹਿੱਲ, ਜਿੱਥੇ ਆਪਣੇ-ਆਪ ਚਲਦੀਆਂ ਨੇ ਗੱਡੀਆਂ

July 17, 2019 09:49 AM

ਨਵੀਂ ਦਿੱਲੀ, 16 ਜੁਲਾਈ (ਪੋਸਟ ਬਿਊਰੋ)- ਕੀ ਤੁਸੀਂ ਬਿਨਾਂ ਤੇਲ ਦੇ ਗੱਡੀਆਂ ਚਲਦੀਆਂ ਦੇਖੀਆਂ ਹਨ? ਭਾਰਤ ਦੀ ਅਜਿਹੀ ਭੇਤਭਰੀ ਪਹਾੜੀ ਵੀ ਹੈ ਜਿੱਥੇ ਗੱਡੀਆਂ ਆਪਣੇ ਆਪ ਚਲਦੀਆਂ ਹਨ, ਜੇ ਰਾਤ ਨੂੰ ਆਪਣੀ ਗੱਡੀ ਇੱਕ ਥਾਂ ਖੜ੍ਹੀ ਕਰੋ ਤਾਂ ਸਵੇਰੇ ਉਹ ਆਪਣੀ ਥਾਂ 'ਤੇ ਨਹੀਂ ਮਿਲੇਗੀ। ਇਹ ਪਹਾੜੀ ਲੱਦਾਖ ਦੇ ਲੇਹ ਖੇਤਰ ਵਿੱਚ ਹੈ।
ਗੱਡੀਆਂ ਦਾ ਇੱਕ ਥਾਂ ਤੋਂ ਦੂਜੀ ਥਾਂ ਆਪਣੇ ਆਪ ਪਹੁੰਚਣਾ ਅਜੇ ਵੀ ਭੇਤ ਬਣਿਆ ਹੋਇਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਪਹਾੜੀ ਵਿੱਚ ਚੁੰਬਕੀ ਸ਼ਕਤੀ ਹੈ, ਜੋ ਗੱਡੀਆਂ ਨੂੰ ਕਰੀਬ 20 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਨਾਲ ਆਪਣੇ ਵੱਲ ਖਿੱਚ ਲੈਂਦੀ ਹੈ। ਇਸ ਲਈ ਇਸ ਨੂੰ ਮੈਗਨੈਟਿਕ ਹਿੱਲ ਕਿਹਾ ਜਾਂਦਾ ਹੈ। ਇਸ ਹਿੱਲ ਨੂੰ ਗ੍ਰੈਵਿਟੀ ਹਿਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਪਹਾੜੀ 'ਤੇ ਗ੍ਰੈਵਿਟੀ ਦਾ ਨਿਯਮ ਫੇਲ੍ਹ ਹੋ ਜਾਂਦਾ ਹੈ। ਇਸ ਦੇ ਨਿਯਮ ਮੁਤਾਬਕ ਜੇ ਅਸੀਂ ਕਿਸੇ ਚੀਜ਼ ਨੂੰ ਢਲਾਣ 'ਤੇ ਛੱਡ ਦੇਈਏ ਤਾਂ ਉਹ ਹੇਠਾਂ ਵੱਲ ਰਿੜ੍ਹੇਗੀ, ਪਰ ਚੁੰਬਕੀ ਪਹਾੜੀ 'ਤੇ ਅਜਿਹਾ ਨਹੀਂ ਹੁੰਦਾ। ਇਥੇ ਅਸੀਂ ਕਿਸੇ ਕਾਰ ਨੂੰ ਜੇ ਗਿਅਰ ਵਿੱਚ ਪਾ ਕੇ ਛੱਡ ਦੇਈਏ ਤਾਂ ਕਾਰ ਢਲਾਣ 'ਤੇ ਹੇਠਾਂ ਵੱਲ ਨਾ ਜਾ ਕੇ ਉਪਰ ਵੱਲ ਚੜ੍ਹਦੀ ਹੈ। ਇਥੇ ਕਿਸੇ ਤਰਲ ਪਦਾਰਥ ਨੂੰ ਵੀ ਰੋੜ੍ਹ ਨਾਲ ਉਹ ਹੇਠਾਂ ਵੱਲ ਨਾ ਜਾ ਕੇ ਉਪਰ ਵੱਲ ਨੂੰ ਉਲਟ ਵਗਦਾ ਹੈ। ਇਸ ਪਹਾੜੀ ਉਪਰ ਉਡਾਣ ਭਰਨ ਵਾਲੇ ਪਾਇਲਟਾਂ ਦਾ ਦਾਅਵਾ ਹੈ ਕਿ ਇਥੇ ਉਡਾਣ ਭਰਦੇ ਸਮੇਂ ਜਹਾਜ਼ 'ਚ ਕਈ ਝਟਕੇ ਮਹਿਸੂਸ ਹੁੰਦੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ
ਉਨਾਵ ਦੀ ਸਮੂਹਕ ਬਲਾਤਕਾਰ ਪੀੜਤਾ ਨੇ ਦਿੱਲੀ ਹਸਪਤਾਲ ਵਿੱਚ ਦਮ ਤੋੜਿਆ
ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਕਰਨਾ ਗਲਤ, ਪਰ ਪੁਲਸ ਨੂੰ ਆਪਣੇ ਉਤੇ ਹਮਲੇ ਤੋਂ ਬਚਾਅ ਕਰਨ ਦਾ ਪੂਰਾ ਅਧਿਕਾਰ: ਕੈਪਟਨ
ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ
ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ
ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ
ਸਾਬਕਾ ਖਜ਼ਾਨਾ ਮੰਤਰੀ ਚਿਦਾਂਬਰਮ 106 ਦਿਨ ਪਿੱਛੋਂ ਤਿਹਾੜ ਜੇਲ ਤੋਂ ਨਿਕਲਿਆ