Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਕਰੂਅ ਮੈਂਬਰ ਬਿਨਾਂ ਡਿਊਟੀ ਜਹਾਜ਼ ਦੇ ਕਾਕਪਿਟ ਵਿੱਚ ਯਾਤਰਾ ਨਹੀਂ ਕਰ ਸਕਣਗੇ

July 17, 2019 09:44 AM

ਨਵੀਂ ਦਿੱਲੀ, 16 ਜੁਲਾਈ (ਪੋਸਟ ਬਿਊਰੋ)- ਡੀ ਜੀ ਸੀ ਏ ਨੇ ਡਿਊਟੀ ਖਤਮ ਕਰ ਚੁੱਕੇ ਚਾਲਕ ਦਲ (ਕਰੂਅ) ਵੱਲੋਂ ਮੈਂਬਰਾਂ ਦੇ ਜਹਾਜ਼ ਦੇ ਕਾਕਪਿਟ ਵਿੱਚ ਯਾਤਰਾ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ। ਡਿਊਟੀ ਖਤਮ ਕਰ ਚੁੱਕੇ ਪਾਇਲਟ ਤੇ ਜਹਾਜ਼ ਮੇਨਟੇਨੈਂਸ ਇੰਜੀਨੀਅਰਾਂ ਨੂੰ ਵੀ ਯਾਤਰਾ ਦੌਰਾਨ ਕਾਕਪਿਟ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਡੀ ਜੀ ਸੀ ਏ ਨੇ ਇਹ ਹੁਕਮ ਉਸ ਘਟਨਾ ਦੇ ਬਾਅਦ ਦਿੱਤਾ ਹੈ, ਜਿਸ ਵਿੱਚ ਉਡਾਣ ਤੋਂ ਪਹਿਲਾਂ ਜਾਂਚ ਦੇ ਦੌਰਾਨ ਏਅਰ ਇੰਡੀਆ ਦੇ ਇੱਕ ਪਾਇਲਟ ਦੇ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਸੀ। ਡਿਊਟੀ ਖਤਮ ਕਰ ਚੁੱਕੇ ਇਸ ਪਾਇਲਟ ਨੇ ਜਹਾਜ਼ ਦੇ ਕਾਕਪਿਟ ਵਿੱਚ ਦਿੱਲੀ ਤੋਂ ਬੰਗਲੌਰ ਦੀ ਯਾਤਰਾ ਕਰਨੀ ਸੀ।
ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਨੇ ਇਸ ਕੇਸ ਵਿੱਚ ਏਅਰ ਇੰਡੀਆ ਨੂੰ ਪਾਇਲਟ ਦੇ ਖਿਲਾਫ ਕਠੋਰ ਕਾਰਵਾਈ ਲਈ ਕਿਹਾ ਹੈ। ਉਸ ਨੇ ਕਿਹਾ ਕਿ ਡਿਊਟੀ ਖਤਮ ਕਰ ਚੁੱਕੇ ਜਾਂ ਛੁੱਟੀ ਗਏ ਅਧਿਕਾਰੀਆਂ ਦਾ ਇਹ ਕਾਰਾ 1997 ਦੇ ਐਰੋਨਾਟੀਕਲ ਇਨਫਰਮੇਸ਼ਨ ਸਰਕੂਲਰ (ਏ ਆਈ ਸੀ)-3 ਦੀ ਉਲੰਘਣਾ ਹੈ। ਆਪਣੇ ਹੁਕਮ ਵਿੱਚ ਡੀ ਜੀ ਸੀ ਏ ਨੇ ਕਿਹਾ, ਪਤਾ ਲੱਗਾ ਹੈ ਕਿ 1997 ਦੇ ਏ ਆਈ ਸੀ-3 ਦੇ ਆਪਰੇਸ਼ਨ ਮੈਨੂਅਲ ਪਾਰਟ-ਏ ਦੇ ਤਹਿਤ ਪਾਇਲਟ ਅਤੇ ਜਾਹਜ਼ ਮੇਨਟੇਨੈਂਸ ਇੰਜੀਨੀਅਰ ਡਿਊਟੀ ਦੇ ਬਾਅਦ ਜਾਂ ਛੁੱਟੀ 'ਤੇ ਹੋਣ ਦੀ ਸਥਿਤੀ ਵਿੱਚ ਜਹਾਜ਼ ਦੇ ਕਾਕਪਿਟ ਵਿੱਚ ਯਾਤਰਾ ਕਰਨ ਲਈ ਪ੍ਰਵਾਨਤ ਹਨ। 1997 ਦੇ ਏ ਆਈ ਸੀ-3 ਦੇ ਨਿਯਮਾਂ ਦੀ ਉਲੰਘਣਾ ਹੋਣ ਵਿੱਚ ਆਪਰੇਸ਼ਨ ਮੈਨੂਅਲ ਪਾਰਟ-ਏ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ। ਨਾਲ ਸਾਰੀਆਂ ਏਅਰਲਾਈਨ ਸੰਚਾਲਕਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਆਪਰੇਸ਼ਨ ਮੈਨੂਅਲ ਵਿੱਚ ਸੋਧ ਕਰਦੇ ਹੋਏ ਸ਼ਾਮਲ ਹੋਣ ਦੇ ਲਈ ਡੀ ਜੀ ਸੀ ਏ ਦੇ ਕੋਲ ਭੇਜਣ। ਡੀ ਜੀ ਸੀ ਏ ਨੇ ਬੀਤੇ ਦਿਨ ਏਅਰ ਇੰਡੀਆ ਨੂੰ ਉਸ ਪਾਇਲਟ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ, ਜੋ ਸ਼ਰਾਬ ਜਾਂਚ ਵਿੱਚ ਦੋ ਵਾਰ ਫੇਲ੍ਹ ਪਾਇਆ ਜਾ ਚੁੱਕਾ ਹੈ। ਹਵਾਬਾਜ਼ੀ ਅਥਾਰਟੀ ਨੇ ਕਿਹਾ ਹੈ ਕਿ ਦੋਸ਼ੀ ਪਾਇਲਟ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਇੱਕ ਵਾਰ ਫਿਰ ਉਲਝਾਇਆ
ਭਾਰਤ ਦੇ ਰਾਸ਼ਟਰਪਤੀ ਨੇ ਕਿਹਾ: ਨਵੇਂ ਬਦਲਾਵਾਂਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਫਾਇਦਾਹੋਵੇਗਾ
ਚੋਰਾਂ ਨੇ ਤਿਜੌਰੀ ਕੱਟ ਕੇ ਚਿੱਟੇ ਦਿਨ ਕੰਪਨੀ ਤੋਂ ਨੌਂ ਲੱਖ ਉਡਾਏ
ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ
ਬਿਹਾਰ ਵਿੱਚ ਸਮੂਹਿਕ ਬਲਾਤਕਾਰ ਨੇ ਦਿੱਲੀ ਦੇ ਨਿਰਭੈਆ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ
ਰਵਿਦਾਸ ਮੰਦਰ ਵਿਵਾਦ: ਸੁਪਰੀਮ ਕੋਰਟ ਵੱਲੋਂ ਚਿਤਾਵਨੀ, ਇਸ ਮੁੱਦੇ ਉੱਤੇ ਸਿਆਸਤ ਨਾ ਕਰੋ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਟੱਕਰ ਦੀ ਸੰਭਾਵਨਾ
‘ਹਿੰਦੂ ਪਾਕਿਸਤਾਨ’ ਦੇ ਬਿਆਨ ਕਾਰਨ ਸ਼ਸ਼ੀ ਥਰੂਰ ਦੇ ਗ੍ਰਿਫਤਾਰੀ ਵਾਰੰਟ ਜਾਰੀ
20 ਨੂੰ ਚੰਦਰਯਾਨ-2 ਚੰਦਰਮਾ ਦੇ ਪੰਧ ਵਿੱਚ ਪਹੁੰਚੇਗਾ
ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ