Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਜਗਮੀਤ ਸਿੰਘ ਨੂੰ ਕਿਊਬਿਕ ਵਿੱਚ ਐਨਡੀਪੀ ਦਾ ਆਧਾਰ ਮਜ਼ਬੂਤ ਹੋਣ ਦੀ ਉਮੀਦ

July 17, 2019 09:41 AM

ਓਟਵਾ, 16 ਜੁਲਾਈ (ਪੋਸਟ ਬਿਊਰੋ) : ਕਿਊਬਿਕ ਵਿੱਚ ਐਨਡੀਪੀ ਦੀ ਮੌਜੂਦਾ ਸਥਿਤੀ ਦੇ ਬਾਵਜੂਦ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪ੍ਰੋਵਿੰਸ ਵਿੱਚ ਸਾਡੀ ਪਾਰਟੀ ਦੇ ਪੱਲਰਣ ਦੀ ਸੰਭਾਵਨਾ ਕਾਫੀ ਜਿ਼ਆਦਾ ਹੈ।
ਇੱਕ ਇੰਟਰਵਿਊ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਪ੍ਰੋਵਿੰਸ ਵਿੱਚ ਪਾਰਟੀ ਦੀ ਜਿੱਤ ਦੀ ਸੰਭਾਵਨਾ ਨੂੰ ਲੈ ਕੇ ਉਹ ਚਿੰਤਤ ਨਹੀਂ ਹਨ। ਉਨ੍ਹਾਂ ਆਖਿਆ ਕਿ ਸਾਬਕਾ ਆਗੂ ਜੈੱਕ ਲੇਯਟਨ ਨੂੰ ਵੀ 2011 ਦੀਆਂ ਚੋਣਾਂ ਤੋਂ ਪਹਿਲਾਂ ਅਜਿਹੇ ਹਾਲਾਤ ਦਾ ਹੀ ਸਾਹਮਣਾ ਕਰਨਾ ਪਿਆ ਸੀ ਪਰ ਪਾਰਟੀ ਨੇ ਉਸ ਸਮੇਂ ਵੀ ਕਿਊਬਿਕ ਵਿੱਚ ਆਪਣੀ ਚੰਗੀ ਪੈਠ ਬਣਾ ਲਈ ਸੀ। ਜਗਮੀਤ ਸਿੰਘ ਸੋਮਵਾਰ ਨੂੰ ਮਾਂਟਰੀਅਲ ਵਿੱਚ ਸਨ ਤੇ ਅੱਜ ਉਹ ਸ਼ੇਰਬਰੁੱਕ ਪਹੁੰਚ ਗਏ ਹਨ। ਇੱਥੇ ਐਨਡੀਪੀ ਕਲਾਈਮੇਟ ਚੇਂਜ ਨਾਲ ਨਜਿੱਠਣ ਲਈ ਤੇ ਟਰਾਂਜਿ਼ਟ ਨਿਵੇਸ਼ ਦੇ ਹਿੱਸੇ ਵਜੋਂ ਦੋ ਸ਼ਹਿਰਾਂ ਦਰਮਿਆਨ ਟਰੇਨ ਟਰੈਕ ਬਣਾਉਣ ਦਾ ਵਾਅਦਾ ਕਰ ਰਹੀ ਹੈ।
ਜਗਮੀਤ ਸਿੰਘ ਵੱਲੋਂ ਇਹ ਦੌਰਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਚੋਣਾਂ ਵਿੱਚ ਮੁਕਾਬਲੇਬਾਜ਼ੀ ਨੂੰ ਲੈ ਕੇ ਸ਼ਸੋ਼ਪੰਜ ਵਿੱਚ ਪਏ ਐਮਪੀਜ਼ ਤੇ ਪਾਰਟੀ ਮੈਂਬਰਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਸਕੇ। ਐਮਪੀਜ਼ ਤੇ ਪਾਰਟੀ ਮੈਂਬਰ ਪਾਰਟੀ ਨੂੰ ਦਰਪੇਸ਼ ਚੁਣੌਤੀਆਂ, ਜਿਵੇਂ ਕਿ ਫੰਡਰੇਜਿ਼ੰਗ ਤੇ ਡਿੱਗੇ ਹੋਏ ਹੌਸਲੇ, ਨੂੰ ਇਸ ਟੂਰ ਰਾਹੀਂ ਜਗਮੀਤ ਸਿੰਘ ਘਟਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਨਤਾ ਦੀ ਰਾਇ ਸਿਰਫ 21 ਅਕਤੂਬਰ ਨੂੰ ਹੀ ਸਾਹਮਣੇ ਆਵੇਗੀ, ਉਸ ਤੋਂ ਇਲਾਵਾ ਕੋਈ ਪਬਲਿਕ ਪੋਲ ਮਾਇਨੇ ਨਹੀਂ ਰੱਖਦੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਰਸਮੀ ਕੈਂਪੇਨ ਦੌਰਾਨ ਲੋਕ ਉਨ੍ਹਾਂ ਦੀਆਂ ਗੱਲਾਂ ਵੱਲ ਵਧੇਰੇ ਧਿਆਨ ਦੇਣਗੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ