Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਜਹਾਜ਼ ਹਾਦਸਾਗ੍ਰਸਤ, 3 ਮਰੇ, 4 ਲਾਪਤਾ

July 17, 2019 09:40 AM

ਨਿਊਫਾਊਂਡਲੈਂਡ ਐਂਡ ਲੈਬਰਾਡੌਰ, 16 ਜੁਲਾਈ (ਪੋਸਟ ਬਿਊਰੋ) : ਇੱਕ ਫਲੋਟ ਪਲੇਨ ਦੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਹਾਦਸੇ ਦਾ ਸਿ਼ਕਾਰ ਹੋਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਜਦਕਿ ਚਾਰ ਹੋਰ ਲਾਪਤਾ ਹਨ।
ਏਅਰ ਸੈਗੁਏਨੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸੱਤ ਵਿਅਕਤੀ ਉਸ ਸਮੇਂ ਜਹਾਜ਼ ਵਿੱਚ ਸਵਾਰ ਸਨ ਜਦੋਂ ਜਹਾਜ਼ ਉੱਤਰੀ ਲੈਬਰਾਡੌਰ ਵਿੱਚ ਨਤੁਆਸ਼ੀਸ਼ ਕਮਿਊਨਿਟੀ ਨੇੜੇ ਹਾਦਸੇ ਦਾ ਸਿ਼ਕਾਰ ਹੋਇਆ। ਏਅਰਲਾਈਨ ਦੇ ਪ੍ਰੈਜ਼ੀਡੈਂਟ ਜੀਨ ਟਰੈਂਬਲੇ ਨੇ ਦੱਸਿਆ ਕਿ ਹਾਦਸੇ ਦਾ ਸਿ਼ਕਾਰ ਹੋਣ ਵਾਲਿਆਂ ਵਿੱਚ ਚਾਰ ਮਛੁਆਰੇ, ਦੋ ਗਾਈਡਜ਼ ਤੇ ਪਾਇਲਟ ਸ਼ਾਮਲ ਹਨ।
ਮ੍ਰਿਤਕਾਂ ਦੀ ਪਛਾਣ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ। ਟਰੈਂਬਲੇ ਨੇ ਦੱਸਿਆ ਕਿ ਪਾਇਲਟ 61 ਸਾਲਾ ਏਅਰ ਸੈਗੁਏਨੇ ਦਾ ਕਰਮਚਾਰੀ ਸੀ ਜਿਸ ਨੂੰ 20,000 ਘੰਟਿਆਂ ਤੋਂ ਵੀ ਜਿ਼ਆਦਾ ਜਹਾਜ਼ ਉਡਾਉਣ ਦਾ ਤਜ਼ਰਬਾ ਸੀ। ਪਾਇਲਟ ਬਾਰੇ ਵੀ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਆਰਸੀਐਮਪੀ ਅਨੁਸਾਰ ਡੀ ਹੈਵੀਲੈਂਡ ਡੀਐਚਸੀ-2 ਬੀਵਰ ਜਹਾਜ਼ ਸੋਮਵਾਰ ਰਾਤ ਨੂੰ 11:30 ਵਜੇ ਤੱਕ ਆਪਣੀ ਤੈਅਸੁ਼ਦਾ ਥਾਂ ਉੱਤੇ ਨਹੀਂ ਪਹੁੰਚਿਆ। ਇਹ ਜਹਾਜ਼ ਸੈਫਰਵਿੱਲੇ, ਕਿਊਬਿਕ ਨੇੜੇ ਫਿਸਿ਼ੰਗ ਲੌਜ ਤੋਂ ਮਿਸਤਾਸਿਨ ਲੇਕ, ਲੈਬਰਾਡੌਰ ਵਿੱਚ ਲਾਏ ਗਏ ਕੈਂਪ ਲਈ ਰਵਾਨਾ ਹੋਇਆ ਸੀ ਤੇ ਇਸ ਨੇ ਰਾਤ ਤੱਕ ਲੌਜ ਪਰਤਣਾ ਸੀ।
ਜਦੋਂ ਫਲੋਟ ਪਲੇਨ ਲੌਜ ਪਹੁੰਚਣ ਵਿੱਚ ਅਸਫਲ ਰਿਹਾ ਅਤੇ ਇਸ ਵਿੱਚ ਸਵਾਰ ਯਾਤਰੀਆਂ ਨਾਲ ਵਾਇਆ ਸੈਟੇਲਾਈਟ ਵੀ ਸੰਪਰਕ ਨਹੀਂ ਹੋ ਸਕਿਆ ਤਾਂ ਲੌਜ ਵਿੱਚ ਮੌਜੂਦ ਲੋਕਾਂ ਨੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਮੈਰੀਟਾਈਮ ਫੋਰਸਿਜ਼ ਐਟਲਾਂਟਿਕ ਹੈੱਡਕੁਆਰਟਰਜ਼ ਦੇ ਬੁਲਾਰੇ ਮੇਜਰ ਮਾਰਕ ਗੋਫ ਨੇ ਦੱਸਿਆ ਕਿ ਕੈਨੇਡੀਅਨ ਫੌਜ ਨੂੰ ਮੰਗਲਵਾਰ ਸਵੇਰੇ ਜਹਾਜ਼ ਦਾ ਮਲਬਾ ਮਿਲਿਆ। ਫੌਜ, ਸਿਵਲੀਅਨ ਜਹਾਜ਼ ਅਤੇ ਚਾਰਟਰ ਕੰਪਨੀ ਦੀ ਬੋਟ ਰਾਹੀਂ ਇਲਾਕੇ ਵਿੱਚ ਜਿਊਂਦੇ ਬਚੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ