Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਹੁੰਡਈ ਕਾਰ ਕੰਪਨੀ ਨੂੰ ਕੰਜ਼ਿਊਮਰ ਫੋਰਮ ਨੇ ਲੱਖਾਂ ਦਾ ਜੁਰਮਾਨਾ ਕੀਤਾ

July 17, 2019 09:37 AM

ਜਲੰਧਰ, 16 ਜੁਲਾਈ (ਪੋਸਟ ਬਿਊਰੋ)- ਕਾਰ ਲਾਕ ਹੋਣ 'ਤੇ ਇੰਜਣ ਸਟਾਰਟ ਨਾ ਹੋਣ ਦਾ ਦਾਅਵਾ ਕਰਕੇ ਵੇਚੀ ਗਈ ਕਾਰ ਨੂੰ ਚੋਰ ਨਕਲੀ ਚਾਬੀ ਨਾਲ ਸਿਰਫ 16 ਮਿੰਟ 'ਚ ਚੋਰੀ ਕਰਕੇ ਲੈ ਗਿਆ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜ਼ਿਲਾ ਕੰਜ਼ਿਊਮਰ ਫੋਰਮ ਨੇ ਹੁੰਡਈ ਕੰਪਨੀ ਨੂੰ ਕਾਰ ਦੀ ਕੀਮਤ ਅਤੇ 9 ਫੀਸਦੀ ਵਿਆਜ ਸਮੇਤ 8.54 ਲੱਖ ਰੁਪਏ, ਡਿਫੈਕਟਿਵ ਲਾਕ ਸਿਸਟਮ ਬਦਲੇ ਇਕ ਲੱਖ ਤੇ ਲਿਟਿਗੇਸ਼ਨ ਖਰਚ ਦੇ ਤੌਰ 'ਤੇ 15 ਹਜ਼ਾਰ ਰੁਪਏ ਦੇਣ ਦੇ ਹੁਕਮ ਦਿੱਤੇ ਹਨ ਅਤੇ ਪੈਸਾ ਦੇਣ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਫੋਰਮ ਨੇ ਕਾਰ ਦੇ ਲਾਕ ਸਿਸਟਮ 'ਚ ਮੈਨੂੰਫੈਕਚਰਿੰਗ ਡਿਫੈਕਟ ਹੋਣ ਦੇ ਬਾਵਜੂਦ ਗਲਤ ਭਰੋਸਾ ਦੇਣ 'ਤੇ ਕਾਲ ਡੀਲਰ ਦਾ ਇਸ ਨੂੰ ਅਨਫੇਅਰ ਟਰੇਡ ਪ੍ਰੈਕਟਿਸ ਕਰਾਰ ਦਿੱਤਾ।
ਹਰਦੀਪ ਸਿੰਘ ਵਾਸੀ ਕਰੋਲ ਬਾਗ ਨੇੜੇ ਰੇਲ ਵਿਹਾਰ ਮੰਦਰ ਜੀ ਐਨ ਡੀ ਯੂ ਰੋਡ ਨੇ ਕੰਜ਼ਿਊਮਰ ਫੋਰਮ ਵਿੱਚ ਸ਼ਿਕਾਇਤ ਦਿੱਤੀ ਸੀ ਕਿ 26 ਫਰਵਰੀ 2016 ਨੂੰ ਉਸ ਨੇ 11.54 ਲੱਖ 'ਚ ਗੋਇਲ ਆਟੋਮੋਟਿਵ ਲਿਮਟਿਡ ਤੋਂ ਹੁੰਡਈ ਵਰਮਾ ਫਲਯੂੂਡਿਕ ਕਾਰ ਖਰੀਦੀ ਸੀ। ਕਾਰ ਖਰੀਦਦੇ ਸਮੇਂ ਡੀਲਰ ਨੇ ਭਰੋਸਾ ਦਿੱਤਾ ਸੀ ਕਿ ਕਾਰ 'ਚ ਐਂਟੀ ਥੈਫਟ ਲਾਕ ਸਿਸਟਮ ਲੱਗਾ ਹੈ। ਇਸ 'ਚ ਗੱਡੀ ਲਾਕ ਹੋਣ 'ਤੇ ਇਸ ਦਾ ਇੰਜਣ ਆਪਣੇ ਆਪ ਲਾਕ ਹੋ ਜਾਂਦਾ ਹੈ ਅਤੇ ਚੋਰੀ ਹੋਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਦੋ ਅਗਸਤ 2018 ਨੂੰ ਉਹ ਦਿੱਲੀ ਗਏ ਤਾਂ ਉਥੇ ਪੱਛਮ ਵਿਹਾਰ ਨੇੜੇ ਜਾਵਾ ਨਰਸਿੰਗ ਹੋਮ ਤੋਂ ਕਾਰ ਚੋਰੀ ਹੋ ਗਈ। ਇਸ ਦਾ ਕੇਸ ਰਜਿਸਟਰ ਕਰਾਉਣ ਪਿੱਛੋਂ ਉਨ੍ਹਾਂ ਸੀ ਸੀ ਟੀ ਵੀ ਫੁਟੇਜ ਵੇਖੀ ਤਾਂ ਚੋਰ ਨੇ ਸਿਰਫ 16 ਮਿੰਟ 'ਚ ਕਾਰ ਦਾ ਲਾਕ ਖੋਲ੍ਹਿਆ ਅਤੇ ਉਸ ਨੂੰ ਚੋਰੀ ਕਰ ਲਿਆ ਸੀ। ਉਸ ਨੇ ਡੀਲਰ ਤੇ ਕੰਪਨੀ ਖਿਲਾਫ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੇਠ ਸ਼ਿਕਾਇਤ ਦੇ ਦਿੱਤੀ ਕਿ ਡੀਲਰ ਨੇ ਉਸ ਨੂੰ ਗੁਮਰਾਹ ਕੀਤਾ ਕਿ ਕਾਰ 'ਚ ਅਜਿਹਾ ਲਾਕ ਲੱਗਾ ਹੈ, ਜਿਸ ਨਾਲ ਕਾਰ ਚੋਰੀ ਨਹੀਂ ਹੋ ਸਕਦੀ। ਇਸ ਬਾਰੇ ਡੀਲਰ ਤੇ ਕੰਪਨੀ ਨੇ ਫੋਰਮ ਨੂੰ ਸਾਂਝਾ ਬਿਆਨ ਦਿੱਤਾ ਕਿ ਕਾਰ ਦੀ ਵਾਰੰਟੀ ਦੋ ਸਾਲ ਸੀ, ਜਦ ਕਿ ਸ਼ਿਕਾਇਤ ਇਸ ਤੋਂ ਬਾਅਦ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ ਦੇ ਲਾਕ ਸਿਸਟਮ 'ਚ ਕੋਈ ਮੈਨੂੰਫੈਕਚਰਿੰਗ ਡਿਫੈਕਟ ਵੀ ਨਹੀਂ ਸੀ, ਕਿਉਂਕਿ 15 ਜੁਲਾਈ 2018 ਨੂੰ ਕਾਰ ਉਨ੍ਹਾਂ ਕੋਲ ਆਈ ਸੀ, ਪਰ ਉਸ ਸਮੇਂ ਸ਼ਿਕਾਇਤ ਕਰਤਾ ਨੇ ਲਾਕ ਸਿਸਟਮ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਸੀ। 20 ਲੱਖ ਦਾ ਕਲੇਮ ਕੰਜ਼ਿਊਮਰ ਦੀ ਆਰਥਿਕ ਜਿਊਰੀਡਿਕਸ਼ਨ ਤੋਂ ਵੀ ਬਾਹਰ ਹੈ। ਇਹ ਸਟੇਟ ਕਮਿਸ਼ਨ ਪੰਜਾਬ ਕੋਲ ਜਾਣੀ ਚਾਹੀਦੀ ਹੈ। ਹੁੰਡਈ ਕੰਪਨੀ ਦੇ ਦਫਤਰ ਦੀ ਖੇਤਰੀ ਜਿਊਰੀਡਿਕਸ਼ਨ ਵੀ ਫੋਰਮ ਦੇ ਦਾਇਰੇ 'ਚ ਨਹੀਂ ਆਉਂਦੀ।
ਦੋਵੇਂ ਧਿਰਾਂ ਨੂੰ ਸੁਣਨ ਪਿੱਛੋਂ ਕੰਜ਼ਿਊਮਰ ਫੋਰਮ ਨੇ ਪਾਇਆ ਕਿ ਕਾਰ ਦੀ ਵਾਰੰਟੀ ਦੋ ਸਾਲ ਨਹੀਂ, ਤਿੰਨ ਸਾਲ ਦੀ ਸੀ। ਆਨਰਸ ਮੈਨੂੰਅਲ ਤੇ ਸਰਵਿਸ ਬੁੱਕ 'ਚ ਵਾਰੰਟ ਪੀਰੀਅਡ 36 ਮਹੀਨੇ ਲਿਖਿਆ ਸੀ। ਕਾਰ 26 ਫਰਵਰੀ 2016 ਨੂੰ ਖਰੀਦੀ ਗਈ ਸੀ, ਇਸ ਲਈ ਉਸ ਦੀ ਵਾਰੰਟੀ 26 ਫਰਵਰੀ 2019 ਤੱਕ ਬਣਦੀ ਸੀ, ਕਾਰ ਇਸ ਤੋਂ ਪਹਿਲਾਂ ਦੋ ਅਗਸਤ 2018 ਨੂੰ ਚੋਰੀ ਹੋ ਗਈ ਸੀ। ਕਾਰ ਦੇ ਲਾਕ ਨਾ ਹੋਣ ਦੇ ਦਾਅਵੇ ਨੂੰ ਵੀ ਫੋਰਮ ਨੇ ਆਨਰਸ ਮੈਨੂੰਅਲ 'ਚ ਦਿੱਤੇ ਟਰਮਸ ਐਂਡ ਕੰਡੀਸ਼ਨ 'ਚ ਸਹੀ ਪਾਇਆ, ਜਿਸ 'ਚ ਦੱਸਿਆ ਗਿਆ ਕਿ ਕਾਰ ਇਲੈਕਟ੍ਰਾਨਿਕ ਇੰਜਣ ਇੰਮੋਬਲਾਈਜ਼ਰ ਸਿਸਟਮ ਨਾਲ ਲੈਸ ਹੈ, ਜਿਸ 'ਚ ਇਸ ਦੇ ਨਾਜਾਇਜ਼ ਵਰਤੋਂ ਦਾ ਖਤਰਾ ਘੱਟ ਰਹਿੰਦਾ ਹੈ। ਚਾਬੀ ਸਹੀ ਹੋਣ 'ਤੇ ਇੰਜਣ ਸਟਾਰਟ ਹੋਵੇਗਾ, ਕਿਉਂਕਿ ਕਾਰ ਦੀਆਂ ਦੋਵੇਂ ਚਾਬੀਆਂ ਸ਼ਿਕਾਇਤ ਕਰਤਾ ਕੋਲ ਸਨ। ਇਸ ਲਈ ਸਾਫ ਹੈ ਕਿ ਚੋਰ ਨੇ ਕਾਰ ਦੇ ਲਾਕ 'ਚ ਮੈਨੂੰਫੈਕਟਰਿੰਗ ਡਿਫੈਕਟ ਦੇ ਕਾਰਨ ਡੁਪਲੀਕੇਟ ਚਾਬੀ ਨਾਲ ਗੱਡੀ ਚੋਰੀ ਕੀਤੀ ਹੈ। ਫੋਰਮ ਨੇ ਪਾਇਆ ਕਿ ਡੀਲਰ ਤੇ ਕੰਪਨੀ ਨੇ ਗਲਤ ਭਰੋਸਾ ਦੇ ਕੇ ਕਾਰ ਵੇਚੀ। ਫੋਰਮ ਨੇ ਡੀਲਰ ਦੇ ਗਲਤ ਭਰੋਸੇ ਨੂੰ ਅਨਫੇਅਰ ਫਰੇਡ ਪ੍ਰੈਕਟਿਸ ਕਰਾਰ ਦਿੱਤਾ। ਕਾਰ ਮਾਲਕ ਨੇ 18 ਫੀਸਦੀ ਵਿਆਜ ਸਣੇ ਕਾਰ ਦੀ ਕੀਮਤ ਦੇ 11.54 ਲੱਖ ਰੁਪਏ ਅਤੇ ਪਰੇਸ਼ਾਨੀ ਬਦਲੇ 6 ਲੱਖ ਰੁਪਏ ਮੰਗੇ ਸੀ। ਫੈਸਲਾ ਦਿੰਦੇ ਸਮੇਂ ਫੋਰਮ ਨੇ ਦੋ ਸਾਲ ਕਾਰ ਇਸਤੇਮਾਲ ਹੋਣ ਦੀ ਵਜ੍ਹਾ ਨਾਲ ਪ੍ਰਤੀ ਸਾਲ ਡੇਢ ਲੱਖ ਯਾਨੀ ਤਿੰਨ ਲੱਖ ਦੀ ਕਟੌਤੀ ਕਰ ਦਿੱਤੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ