Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਭਾਰਤ

ਜੀ ਐਸ ਟੀ ਮੁੱਦੇ ਤੋਂ ਕੇਂਦਰ ਤੇ ਰਾਜਾਂ ਵਿਚਲੇ ਅਧਿਕਾਰੀ ਆਹਮੋ ਸਾਹਮਣੇ

October 11, 2018 07:05 AM

ਨਵੀਂ ਦਿੱਲੀ, 10 ਅਕਤੂਬਰ (ਪੋਸਟ ਬਿਊਰੋ)- ਜੀ ਐਸ ਟੀ ਵਿੱਚ ਰਜਿਸਟਰਡ ਵਪਾਰੀਆਂ ਖਿਲਾਫ ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਬਾਰੇ ਕੇਂਦਰ ਤੇ ਰਾਜਾਂ ਦੇ ਜੀ ਐਸ ਟੀ ਅਧਿਕਾਰੀ ਆਹਮੋ ਸਾਹਮਣੇ ਆ ਗਏ ਹਨ। ਹਾਲ ਇਹ ਹੈ ਕਿ ਮਾਮਲਾ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ (ਸੀ ਬੀ ਆਈ ਸੀ) ਕੋਲ ਪੁੱਜ ਗਿਆ ਹੈ। ਇਸ ਮਗਰੋਂ ਸੀ ਬੀ ਆਈ ਸੀ ਦੇ ਅਧਿਕਾਰੀਆਂ ਨੂੰ ਸਾਫ-ਸਾਫ ਦੱਸ ਦਿੱਤਾ ਹੈ ਕਿ ਉਹ ਟੈਕਸ ਚੋਰੀ ਰੋਕਣ ਲਈ ਅਧਿਕਾਰ ਖੇਤਰ ਭੁੱਲ ਕੇ ਖੁਫੀਆ ਸੂਚਨਾ ਮਿਲਣ ਦੇ ਆਧਾਰ ਉੱਤੇ ਕਾਰਵਾਈ ਕਰਨ।
ਜਾਣਕਾਰ ਸੂਤਰਾਂ ਮੁਤਾਬਕ ਸੀ ਬੀ ਆਈ ਸੀ ਦੇ ਮੈਂਬਰ (ਜੀ ਐਸ ਟੀ) ਮਹਿੰਦਰ ਸਿੰਘ ਨੇ ਵੱਡੇ ਅਧਿਕਾਰੀਆਂ ਨੂੰ ਇਸ ਬਾਰੇ ਪੱਤਰ ਲਿਖ ਕੇ ਸਥਿਤੀ ਸਪੱਸ਼ਟ ਕੀਤੀ ਹੈ। ਮਹਿੰਦਰ ਸਿੰਘ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਕੇਂਦਰ ਤੇ ਸੂਬਾ ਦੋਵਾਂ ਦੇ ਟੈਕਸ ਅਧਿਕਾਰੀ ਖੁਫੀਆ ਸੂਚਨਾ ਦੇ ਆਧਾਰ 'ਤੇ ਕਿਸੇ ਐਸ ਸੀ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਸਕਦੇ ਹਨ, ਭਾਵੇਂ ਉਹ ਕੇਂਦਰ ਦੇ ਅਧੀਨ ਹੋਵੇ ਜਾਂ ਸੂਬੇ ਦੇ। ਕੇਂਦਰ ਜਾਂ ਸੂਬੇ ਦੇ ਜੋ ਵੀ ਟੈਕਸ ਅਧਿਕਾਰੀ ਕਿਸੇ ਕੇਸ ਦੀ ਜਾਂਚ ਸ਼ੁਰੂ ਕਰਨਗੇ, ਉਨ੍ਹਾਂ ਨੂੰ ਇਸ ਮਾਮਲੇ ਨੂੰ ਪੂਰਾ ਕਰਨ ਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ, ਰਿਕਵਰੀ ਕਰਨ ਤੇ ਅਪੀਲ ਦਾਖਲ ਕਰਨ ਦਾ ਹੱਕ ਹੋਵੇਗਾ। ਵਰਨਣ ਯੋਗ ਹੈ ਕਿ 16 ਜਨਵਰੀ 2017 ਨੂੰ ਹੋਈ ਜੀ ਐਸ ਟੀ ਕੌਂਸਲ ਦੀ ਬੈਠਕ 'ਚ ਜੀ ਐਸ ਟੀ ਕਾਨੂੰਨ ਹੇਠ ਰਜਿਸਟਰਡ ਯੂਨਿਟਾਂ ਦੀ ਵੰਡ ਕੇਂਦਰ ਤੇ ਰਾਜਾਂ ਵਿਚਾਲੇ ਕਰਨ ਦੇ ਫਾਰਮੂਲੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇ ਕੇਂਦਰ ਤੇ ਸੂਬਾ ਟੈਕਸ ਅਧਿਕਾਰੀਆਂ ਨੂੰ ਖੁਫੀਆ ਸੂਚਨਾ ਮਿਲਣ 'ਤੇ ਕਿਸੇ ਬਿਜਨਸ ਦੇ ਪੂਰੇ ਵੈਲਿਊ ਚੇਨ 'ਚ ਕਿਤੇ ਵੀ ਟੈਕਸ ਚੋਰੀ ਦਾ ਮਾਮਲਾ ਮਿਲਦਾ ਹੈ ਤਾਂ ਦੋਵਾਂ ਨੂੰ ਹੀ ਕਾਰਵਾਈ ਕਰਨ ਦਾ ਹੱਕ ਹੋਵੇਗਾ। ਸੂਤਰਾਂ ਮੁਤਾਬਕ ਇਸ ਦਾ ਮਤਲਬ ਇਹ ਹੈ ਕਿ ਜੇ ਕੇਂਦਰ ਸਰਕਾਰ ਦਾ ਕੋਈ ਅਧਿਕਾਰੀ ਖੁਫੀਆ ਸੂਚਨਾ ਮਿਲਣ 'ਤੇ ਕਿਸੇ ਅਜਿਹੇ ਦੇ ਖਿਲਾਫ ਕਾਰਵਾਈ ਕਰਦਾ ਹੈ, ਜਿਸ 'ਤੇ ਸੂਬਿਆਂ ਦਾ ਪ੍ਰਸ਼ਾਸਨਿਕ ਕੰਟਰੋਲ ਹੈ ਤਾਂ ਕੇਂਦਰੀ ਅਧਿਕਾਰੀ ਨੂੰ ਇਹ ਮਾਮਲਾ ਸੂਬਾ ਸਰਕਾਰ ਨੂੰ ਟਰਾਂਸਫਰ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਹ ਖੁਦ ਹੀ ਉਸ ਮਾਮਲੇ ਨੂੰ ਸਿਰੇ ਤੱਕ ਪਹੁੰਚਾਉਣਗੇ। ਇਹੀ ਗੱਲ ਉਨ੍ਹਾਂ ਮਾਮਲਿਆਂ 'ਚ ਲਾਗੂ ਹੋਵੇਗੀ, ਜਿਥੇ ਐਸ ਸੀ ਕੇਂਦਰ ਸਰਕਾਰ ਅਧੀਨ ਹੈ, ਪਰ ਉਸ ਖਿਲਾਫ ਕਾਰਵਾਈ ਕਿਸੇ ਸੂਬਾ ਸਰਕਾਰ ਨੇ ਕੀਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਂਦਰੀ ਮੰਤਰੀ ਐਮ ਜੇ ਅਕਬਰ ਦਾ ਅਸਤੀਫ਼ਾ
ਸਬਰੀਮਾਲਾ ਮੰਦਰ ਵਿਚ ਹਿੰਦੂ ਔਰਤਾਂ ਦੇ ਜਾਣ ਵਿਰੁੱਧ ਕੱਟੜਪੰਥੀ ਹਿੰਸਕ ਹੋ ਗਏ
ਨਹਿਰ ਵਿੱਚ ਬੱਸ ਡਿੱਗਣ ਨਾਲ ਛੇ ਮੌਤਾਂ
ਪ੍ਰਦੂਸ਼ਣ ਬਾਰੇ ਢਿੱਲ ਕਾਰਨ ਕੇਜਰੀਵਾਲ ਸਰਕਾਰ ਨੂੰ ਐੱਨ ਜੀ ਟੀ ਵੱਲੋਂ 50 ਕਰੋੜ ਜੁਰਮਾਨਾ
ਹੋਟਲ ਦੇ ਲੇਡੀਜ਼ ਵਾਸ਼ਰੂਮ ਵਿੱਚ ਜਾਣੋਂ ਰੋਕਿਆ ਤਾਂ ਬਸਪਾ ਨੇਤਾ ਦੇ ਪੁੱਤਰ ਨੇ ਪਿਸਤੌਲ ਤਾਣ ਦਿੱਤੀ
ਭਾਰਤ ਵਿੱਚ 82 ਫੀਸਦੀ ਪੁਰਸ਼ਾਂ ਅਤੇ 92 ਫੀਸਦੀ ਔਰਤਾਂ ਦੀ 10 ਹਜ਼ਾਰ ਤੋਂ ਘੱਟ ਤਨਖਾਹ
‘ਸਵੱਛ ਗੰਗਾ ਮਿਸ਼ਨ` ਹੇਠ ਗੰਗਾ ਨੂੰ ਗੰਦਾ ਕਰਨ ਵਾਲਿਆਂ ਉੱਤੇ ਲਗਾਮ ਲੱਗੀ
ਸੀ ਬੀ ਆਈ ਨੇ ਮੰਨਿਆ: ਦਿੱਲੀ ਦੰਗਿਆਂ ਦੇ ਕੇਸ ਦੀ ਪੁਲਸ ਜਾਂਚ ਵਿੱਚ ਖ਼ਾਮੀ ਸੀ
ਹਰਿਆਣਾ ਦੇ ਬਹੁ-ਚਰਚਿਤ ‘ਸੰਤ ਰਾਮਪਾਲ’ ਨੂੰ ਮਰਨ ਤੱਕ ਦੀ ਉਮਰ ਕੈਦ
ਗੋਆ `ਚ ਭਾਜਪਾ ਸਰਕਾਰ ਡੇਗਣ ਲੱਗੀ ਕਾਂਗਰਸ ਖੁਦ ਝਟਕਾ ਖਾ ਬੈਠੀ