Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਸਬਸਿਡੀ ਬੰਦ ਹੋਣ ਨਾਲ ਡੇਅਕੇਅਰ ਫੀਸਾਂ ਵੱਟ ਸਕਦੀਆਂ ਹਨ ਹੋਰ ਸ਼ੂਟ

July 16, 2019 06:24 PM

ਟੋਰਾਂਟੋ, 16 ਜੁਲਾਈ (ਪੋਸਟ ਬਿਊਰੋ) : ਟੋਰਾਂਟੋ ਦੇ ਸਕੂਲਾਂ ਦੇ ਅੰਦਰ ਮੌਜੂਦ ਡੇਅਕੇਅਰਜ਼ ਵੱਲੋਂ ਮਾਪਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਸਾਲ ਦੇ ਅੰਤ ਵਿੱਚ ਐਕਸਪਾਇਰ ਹੋਣ ਜਾ ਰਹੀ ਸਿਟੀ ਸਬਸਿਡੀ ਨੂੰ ਜੇ ਸੈਂਟਰ ਗੁਆ ਬੈਠਦਾ ਹੈ ਤਾਂ ਪਹਿਲਾਂ ਤੋਂ ਹੀ ਆਸਮਾਨ ਛੋਹ ਰਹੀਆਂ ਚਾਈਲਡ ਕੇਅਰ ਫੀਸਾਂ ਹੋਰ ਸ਼ੂਟ ਵੱਟ ਸਕਦੀਆਂ ਹਨ।
ਸਿਟੀ ਆਫ ਟੋਰਾਂਟੋ ਵੱਲੋਂ ਲੱਗਭਗ 350 ਲਾਇਸੰਸਸੁ਼ਦਾ ਚਾਈਲਡ ਕੇਅਰ ਪ੍ਰੋਗਰਾਮਜ਼, ਜੋ ਕਿ ਸਕੂਲ ਦੀਆਂ ਪ੍ਰਾਪਰਟੀਜ਼ ਉੱਤੇ ਹਨ, ਨੂੰ ਮਿਲਣ ਵਾਲੀ ਓਕਿਊਪੈਂਸੀ ਗ੍ਰਾਂਟ ਦਿੱਤੀ ਜਾਂਦੀ ਹੈ। ਇਸ ਹਫਤੇ ਸਿਟੀ ਕਾਉਂਸਲ ਇਸ ਸਬੰਧ ਵਿੱਚ ਵੋਟ ਪਾਵੇਗੀ ਕਿ 2020 ਵਿੱਚ ਇਸ ਸਬਸਿਡੀ ਨੂੰ ਜਾਰੀ ਰੱਖਿਆ ਜਾਵੇਗਾ ਜਾਂ ਨਹੀਂ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿਟੀ ਨੂੰ ਰਸਮੀ ਤੌਰ ਉੱਤੇ ਅਗਸਤ ਦੇ ਅੰਤ ਤੱਕ ਇਸ ਸਕੀਮ ਵਿੱਚ ਸ਼ਾਮਲ ਸਕੂਲ ਬੋਰਡਜ਼ ਨੂੰ ਇਹ ਦੱਸਣਾ ਹੋਵੇਗਾ ਕਿ ਇਸ ਵਿੱਚ ਕੋਈ ਤਬਦੀਲੀ ਕੀਤੀ ਜਾ ਰਹੀ ਹੈ ਜਾਂ ਨਹੀਂ।
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਚੇਅਰ ਰੌਬਿਨ ਪਿਲਕੇ ਨੇ ਚਾਈਲਡ ਕੇਅਰ ਆਪਰੇਟਰਜ਼ ਨੂੰ ਇੱਕ ਚਿੱਠੀ ਲਿਖ ਕੇ ਇਹ ਦੱਸਿਆ ਹੈ ਕਿ ਜੇ ਇਨ੍ਹਾਂ ਫੰਡਾਂ ਵਿੱਚ ਕਟੌਤੀ ਹੁੰਦੀ ਹੈ ਤਾਂ ਸਕੂਲ ਬੋਰਡਜ਼ ਨੂੰ ਲੀਜ਼ ਕੌਸਟ ਸਿੱਧਿਆਂ ਡੇਅਰਕੇਅਰਜ਼ ਤੋਂ ਮਿਲ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਗ੍ਰਾਂਟ ਦੇ ਬੰਦ ਹੋਣ ਨਾਲ ਸੱਭ ਤੋਂ ਵੱਧ ਬੋਝ ਤੁਹਾਡੇ ਸੈਂਟਰਜ਼ ਤੇ ਪਰਿਵਾਰਾਂ ਉੱਤੇ ਪਵੇਗਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ