Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਪੰਜਾਬ

ਨਵਜੋਤ ਸਿੱਧੂ ਦੇ ਅਸਤੀਫੇ ਦਾ ਫੈਸਲਾ ਕਾਂਗਰਸ ਹਾਈਕਮਾਂਡ ਦੇ ਭੰਬਲਭੂਸੇ ਵਿੱਚ ਉਲਝਿਆ

July 16, 2019 09:43 AM

ਚੰਡੀਗੜ੍ਹ, 15 ਜੁਲਾਈ, (ਪੋਸਟ ਬਿਊਰੋ)- ਸਾਬਕਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਤਿਆਗ-ਪੱਤਰ ਦੇ ਕੇ ਇੱਕ ਵਾਰ ਫਿਰ ਇਸ ਰਾਜ ਦੀ ਕਾਂਗਰਸ ਪਾਰਟੀ ਨੂੰ ਚੌਰਾਹੇ ਵਿੱਚ ਖੜਾ ਕਰ ਦਿੱਤਾ ਹੈ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਜਿਹੜੇ ਖੁਦ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਹਨ, ਨੂੰ ਆਪਣਾ ਅਸਤੀਫਾ ਭੇਜਣਤੋਂ ਬਾਅਦ ਅੱਜ ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਹੈ। ਬੀਤੇ ਐਤਵਾਰ ਆਪਣੇ ਅਸਤੀਫ਼ੇ ਦਾ ਖੁਲਾਸਾ ਕਰ ਕੇ ਨਵਜੋਤ ਸਿੰਘਸਿੱਧੂ ਨੇ ਕਾਂਗਰਸ ਦੇ ਨਾਲ ਪੰਜਾਬ ਦੀ ਰਾਜਨੀਤੀ ਵਿੱਚਵੀ ਹਲਚਲ ਮਚਾ ਦਿੱਤੀ ਸੀ। ਉਨ੍ਹਾਂ ਵੱਲੋਂ ਅਸਤੀਫ਼ੇ ਦਾ ਖੁਲਾਸਾ 34 ਦਿਨਾਂ ਪਿੱਛੋਂਕਰਨ ਤੇ ਇਹ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਅਸਤੀਫਾ ਦੇਈ ਬੈਠੇ ਰਾਹੁਲ ਗਾਂਧੀ ਨੂੰ ਭੇਜਣ ਉੱਤੇਕਈ ਲੋਕਾਂ ਨੇ ਸਵਾਲ ਉਠਾਏ ਤਾਂ ਅੱਜ ਸੋਮਵਾਰ ਨੂੰ ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਵੀ ਭੇਜ ਦਿੱਤਾ ਹੈ। ਇਸ ਪਿੱਛੋਂ ਸਭ ਦੀਆਂ ਅੱਖਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਹਨ ਕਿ ਉਹ ਕੀ ਫੈਸਲਾ ਲੈਂਦੇ ਹਨ।
ਕੈਬਨਿਟ ਮੰਤਰੀ ਵਜੋਂ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਬਾਹਰ ਆਉਣ ਨਾਲਅੱਜ ਪੰਜਾਬ ਭਰ ਵਿੱਚ ਵੱਡੀ ਚਰਚਾ ਇਹ ਛਿੜੀ ਪਈ ਹੈ ਕਿ ਇਸ ਅਸਤੀਫੇ ਬਾਰੇ ਫੈਸਲਾ ਕੌਣ ਲਵੇਗਾ। ਰਾਹੁਲ ਗਾਂਧੀ ਦੇ ਅਸਤੀਫ਼ੇ ਤੋਂ ਬਾਅਦਕਾਂਗਰਸ ਹਾਈਕਮਾਂਡ ਖੁਦ ਸੰਕਟ ਵਿੱਚਹੈ ਤੇ ਓਥੇ ਨਵਾਂ ਪ੍ਰਧਾਨ ਹਾਲੇ ਤੱਕ ਨਾ ਚੁਣਿਆ ਜਾਣ ਕਾਰਨ ਪਾਰਟੀ ਪ੍ਰਧਾਨ ਦੇ ਕੰਮ ਕੌਣ ਕਰੇ, ਇਸ ਬਾਰੇਸਥਿਤੀ ਸਪੱਸ਼ਟ ਨਹੀਂ। ਆਮ ਰਿਵਾਇਤ ਮੁਤਾਬਕ ਰਾਜ ਵਿੱਚ ਸਰਕਾਰ ਚਲਾ ਰਹੇ ਕਾਂਗਰਸੀ ਮੁੱਖ ਮੰਤਰੀ ਲਈ ਚੇਅਰਮੈਨ ਲਾਉਣ ਜਾਂ ਕੱਢਣ ਦਾ ਫੈਸਲਾ ਵੀ ਕਰਨ ਤੋਂ ਪਹਿਲਾਂ ਪਾਰਟੀ ਦੀ ਹਾਈ ਕਮਾਂਡ ਤੋਂ ਪੁੱਛਣਾ ਪੈਂਦਾ ਹੈ, ਪਰ ਇਸ ਵਕਤ ਪਾਰਟੀ ਦੀ ਹਾਈਕਮਾਂਡ ਹੀ ਕੋਈ ਨਹੀਂ ਦਿੱਸਦੀ। ਦੂਸਰੀ ਥਾਂ ਪੰਜਾਬ ਕਾਂਗਰਸ ਕਮੇਟੀ ਹੋ ਸਕਦੀ ਹੈ, ਪਰ ਓਥੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਹਾਰਨ ਪਿੱਛੋਂ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ ਤੇ ਉਸ ਅਸਤੀਫੇ ਦਾ ਕੋਈ ਫੈਸਲਾ ਨਾ ਹੋਣ ਕਾਰਨ ਸੁਨੀਲ ਜਾਖੜ ਇਸ ਅਸਤੀਫੇ ਬਾਰੇ ਕੋਈ ਟਿੱਪਣੀ ਕਰਨ ਨੂੰ ਤਿਆਰ ਨਹੀਂ। ਇਸ ਹਾਲਤ ਵਿੱਚ ਕੁਝ ਸੀਨੀਅਰ ਮੰਤਰੀਆਂ ਦੇਬਿਆਨ ਹੀ ਆ ਰਹੇ ਹਨ।
ਪਤਾ ਲੱਗਾ ਹੈ ਕਿ ਇਸ ਅਸਤੀਫੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਾਹ ਸੌਖਾ ਹੋਇਆ ਹੈ, ਪਰ ਉਹ ਕਾਹਲੀ ਵਿੱਚ ਫੈਸਲਾ ਨਹੀਂ ਲੈਣਾ ਚਾਹੁੰਦੇ। ਚਰਚਾ ਹੈ ਕਿ ਉਹ ਪ੍ਰਧਾਨ ਮੰਤਰੀ ਤੇ ਕੁਝ ਕੇਂਦਰੀ ਮੰਤਰੀਆਂ ਨੂੰ ਪੰਜਾਬ ਦੇ ਮਸਲਿਆਂ ਲਈ ਮਿਲਣ ਪਿੱਛੋਂ ਦਿੱਲੀ ਵਿੱਚ ਰੁਕੇ ਹੋਏ ਹਨ ਤੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਇਸ ਬਾਰੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਕ ਦੋ ਦਿਨ ਵਿੱਚ ਮੁਲਾਕਾਤ ਹੋ ਗਈ ਤਾਂ ਕੇਸ ਸਿਰੇ ਲੱਗ ਸਕਦਾ ਹੈ ਤੇ ਜੇ ਰਾਹੁਲ ਗਾਂਧੀ ਨਾਲ ਮੁਲਾਕਾਤ ਨਾ ਹੋਈ ਤਾਂ ਮਾਮਲਾ ਹੋਰ ਲਟਕ ਜਾਵੇਗਾ।
ਓਧਰ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਵਿੱਚ ਪਹੁੰਚ ਚੁੱਕੇ ਹਨ, ਪਰ ਕਿਸੇ ਨਾਲ ਗੱਲ ਕਰਨ ਲਈ ਤਿਆਰ ਨਹੀਂ ਤੇ ਉਨ੍ਹਾਂ ਨੇ ਆਪਣੇ ਅੰਮ੍ਰਿਤਸਰ ਵਾਲੇ ਘਰ ਵਿੱਚ ਮੀਡੀਆ ਦਾ ਦਾਖਲਾ ਬੰਦ ਕੀਤਾ ਪਿਆ ਹੈ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਜੱਗ ਜ਼ਾਹਰ ਹੋਣ ਉੱਤੇਅਕਾਲੀ-ਭਾਜਪਾ ਆਗੂਆਂਵਲੋਂਸਿੱਧੂ ਦੇ ਖਿਲਾਫ ਚਾਂਦਮਾਰੀ ਹੋ ਰਹੀ ਹੈ ਤੇ ਮੁੱਖ ਮੰਤਰੀ ਦੇ ਥਾਂ ਇਹ ਅਸਤੀਫ਼ਾ ਪਾਰਟੀ ਪ੍ਰਧਾਨ ਨੂੰ ਭੇਜਣ ਬਾਰੇ ਕਿੰਤੂ ਕੀਤੇ ਜਾ ਰਹੇ ਹਨ।ਤੀਸਰੇ ਪਾਸੇ ਵਿਰੋਧੀ ਧਿਰ ਵਿੱਚੋਂ ਆਮ ਆਦਮੀ ਪਾਰਟੀ, ਲੋਕ ਇਨਸਾਫ਼ ਪਾਰਟੀ, ਪੰਜਾਬ ਏਕਤਾ ਪਾਰਟੀ ਤੇ ਟਕਸਾਲੀ ਦਲ ਦੀਆਂ ਨਜ਼ਰਾਂ ਸਿੱਧੂ ਵੱਲ ਹਨ।ਪਿਛਲੇ ਦਿਨਾਂ ਵਿਚ ਇਨ੍ਹਾਂ ਧਿਰਾਂ ਨੇ ਸਿੱਧੂ ਨੂੰ ਆਪਣੇ ਨਾਲ ਆਉਣ ਦੀਆਂ ਪੇਸ਼ਕਸ਼ਾਂ ਕੀਤੀਆਂ ਸਨ, ਪਰ ਮੰਤਰੀ ਵਜੋਂ ਸਿੱਧੂ ਦਾ ਅਹੁਦਾ ਅਸਤੀਫ਼ਾ ਜ਼ਾਹਰ ਹੋਣਪਿੱਛੋਂ ਇਸ ਤਰ੍ਹਾਂਦੇ ਸੱਦੇ ਤੇਜ਼ ਹੋ ਗਏ ਹਨ। ਇਹ ਪਾਰਟੀਆਂ ਸਿੱਧੂ ਨੂੰ ਕਾਂਗਰਸ ਛੱਡਣ ਦੀ ਸਲਾਹ ਦੇਣ ਵੇਲੇਉਸ ਨੂੰ ਈਮਾਨਦਾਰ ਅਤੇ ਸੱਚ ਬੋਲਣ ਵਾਲਾ ਦਲੇਰ ਨੇਤਾ ਕਰਾਰ ਦੇ ਰਹੀਆਂ ਹਨ।ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿੱਧੂ ਨੂੰ ਪਾਰਟੀ ਵਿਚ ਆਉਣ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਿੱਧੂ ਨੂੰ ਆਪਣੀ ਪਾਰਟੀ ਵੱਲ ਆਉਣ ਦੇ ਸੱਦੇ ਨਾਲ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦੇਣ ਵੇਲੇ ਆਪਣੀ ਪਾਰਟੀ ਦਾ ਪ੍ਰਧਾਨਗੀ ਅਹੁਦਾ ਸਿੱਧੂ ਲਈ ਛੱਡਣ ਤੱਕ ਦੀ ਪੇਸ਼ਕਸ਼ ਕਰ ਦਿੱਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ