Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਰਾਜਨਾਥ ਦੇ ਮੁਤਾਬਕ ਕਿਸੇ ਵੀ ਹੱਦ ਤੱਕ ਜਾ ਰਹੇ ਹਨ ਅੱਤਵਾਦੀ

October 11, 2018 07:02 AM

ਨਵੀਂ ਦਿੱਲੀ, 10 ਅਕਤੂਬਰ (ਪੋਸਟ ਬਿਊਰੋ)- ਐਮਸਟਰਡਮ ਡੀਟਰਾਇਟ ਫਲਾਈਟ ਨੂੰ 2009 'ਚ ਉਡਾਉਣ ਦੀ ਨਾਕਾਮ ਕੋਸ਼ਿਸ਼ ਨੂੰ ਯਾਦ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਵਾਈ ਅੱਡਿਆਂ ਅਤੇ ਜਹਾਜ਼ਾਂ 'ਤੇ ਹਮਲੇ ਲਈ ਅੱਤਵਾਦੀ ਕਿਸੇ ਵੀ ਹੱਦ ਤੱਕ ਜਾ ਰਹੇ ਹਨ। ਉਹ ਕੌਮਾਂਤਰੀ ਪੱਧਰ ਉੱਤੇ ਸਿਵਲ ਏਵੀਏਸ਼ਨ ਦੀਆਂ ਸੇਵਾਵਾਂ 'ਤੇ ਹਮਲਾ ਕਰਨ ਲਈ ਭਰਪੂਰ ਕੋਸ਼ਿਸ਼ਾਂ ਕਰ ਰਹੇ ਹਨ।
ਕੱਲ੍ਹ ਕੌਮਾਂਤਰੀ ਏਵੀਏਸ਼ਨ ਸੁਰੱਖਿਆ ਬਾਰੇ ਕਰਵਾਏ ਸੈਮੀਨਾਰ ਦੇ ਉਦਘਾਟਨ ਭਾਸ਼ਣ 'ਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਕਰੀਬ 40 ਛੋਟੇ ਹਵਾਈ ਅੱਡਿਆਂ ਤੇ ਹੈਲੀਪੋਰਟ ਦੀ ਸੁਰੱਖਿਆ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਵਲ ਏਵੀਏਸ਼ਨ ਖੇਤਰ ਬੇਹੱਦ ਸੰਵੇਦਨਸ਼ੀਲ ਤੇ ਹਾਈ ਪ੍ਰੋਫਾਈਲ ਕਿਸਮ ਦਾ ਹੈ। ਇਸ ਖੇਤਰ 'ਤੇ ਅੱਤਵਾਦੀ ਹਮਲਾ ਹੋਣ 'ਤੇ ਪੂਰੀ ਦੁਨੀਆ ਦਾ ਧਿਆਨ ਇਸ ਪਾਸੇ ਖਿੱਚਿਆ ਜਾਂਦਾ ਹੈ। ਅਕਸਰ ਅਜਿਹੀਆਂ ਘਟਨਾਵਾਂ ਜ਼ਮੀਨੀ ਸਿਆਸੀ ਹਾਲਾਤ ਦਾ ਅਸਰ ਹੁੰਦੀਆਂ ਹਨ। ਰਾਜਨਾਥ ਸਿੰਘ ਨੇ ਕਿਹਾ ਕਿ 2001 ਵਿੱਚ ਜੁੱਤੀ 'ਚ ਬੰਬ ਰੱਖਣ, ਲੰਡਨ 'ਚ 2006 'ਚ ਤਰਲ ਧਮਾਕਾਖੇਜ਼ ਦੀ ਵਰਤੋਂ ਤੇ ਸਾਲ 2009 'ਚ ਐਮਸਟਰਡਮ 'ਚ ਅੰਡਰਵੀਅਰ 'ਚ ਰੱਖ ਕੇ ਬੰਬ ਲਿਆਉਣ ਦੀਆਂ ਅੱਤਵਾਦੀ ਘਟਨਾਵਾਂ ਤੋਂ ਸਾਫ ਹੈ ਕਿ ਅੱਤਵਾਦੀ ਆਪਣੀਆਂ ਹੱਦਾਂ ਤੋਂ ਪਰ੍ਹਾਂ ਜਾ ਕੇ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਵਰਨਣ ਯੋਗ ਹੈ ਕਿ 2009 ਵਿੱਚ ਕ੍ਰਿਸਮਸ ਮੌਕੇ ਉਮਰ ਫਾਰੂਕ ਅਬਦੁਲ ਮੁਤਾਲਬ ਨੇ ਅਲ ਕਾਇਦਾ ਵੱਲੋਂ ਇਕ ਜਹਾਜ਼ ਨੂੰ ਉਡਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ, ਪਰ ਉਹ ਬੁਰੀ ਤਰ੍ਹਾਂ ਸੜ ਗਿਆ ਸੀ, ਕਿਉਂਕਿ ਉਹ ਐਮਸਟਰਡਮ ਤੋਂ ਡੈਟਰਾਇਟ ਜਾਣ ਵਾਲੇ ਜਹਾਜ਼ ਨੂੰ ਉਡਾਉਣ ਲਈ ਆਪਣੇ ਅੰਡਰਵੀਅਰ ਵਿੱਚ ਸਿਲੇ ਹੋਏ ਬੰਬ ਨਾਲ ਸਹੀ ਤਰੀਕੇ ਨਾਲ ਧਮਾਕਾ ਨਹੀਂ ਕਰ ਸਕਿਆ ਸੀ। ਫਾਰੂਕ ਨੂੰ ਬਾਅਦ 'ਚ ਅੰਡਰਵੀਅਰ ਆਤਮਘਾਤੀ ਤੇ ਕ੍ਰਿਸਮਸ ਡੇਅ ਆਤਮਘਾਤੀ ਦਾ ਨਾਂ ਦਿੱਤਾ ਗਿਆ ਸੀ। ਰਾਜਨਾਥ ਸਿੰਘ ਨੇ ਦੇਸ਼ ਦੀਆਂ ਏਵੀਏਸ਼ਨ ਸੁਰੱਖਿਆ ਏਜੰਸੀਆਂ ਨੂੰ ਕਿਹਾ ਕਿ ਉਹ ਉਸ ਪੱਖ ਤੋਂ ਸੁਰੱਖਿਆ ਦੇ ਇੰਤਜ਼ਾਮ ਕਰਨ ਕਿ ਏਵੀਏਸ਼ਨ ਅਦਾਰਿਆਂ 'ਤੇ ਕਿਵੇਂ ਹਮਲਾ ਹੋ ਸਕਦਾ ਹੈ।

Have something to say? Post your comment