Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਡੇਯਾਰਡਿਨਸ ਡਾਟਾ ਲੀਕ ਹੋਣ ਸਬੰਧੀ ਨੈਸ਼ਨਲ ਸਕਿਊਰਿਟੀ ਕਮੇਟੀ ਦੀ ਸੱਦੀ ਗਈ ਹੰਗਾਮੀ ਮੀਟਿੰਗ

July 16, 2019 09:30 AM

ਓਟਵਾ, 15 ਜੁਲਾਈ (ਪੋਸਟ ਬਿਊਰੋ) : ਕਿਊਬਿਕ ਸਥਿਤ ਕ੍ਰੈਡਿਟ ਯੂਨੀਅਨ ਡੇਯਾਰਡਿਨਸ ਵਿਖੇ ਕਈ ਮਿਲੀਅਨ ਕੈਨੇਡੀਅਨਾਂ ਦੀ ਨਿਜੀ ਜਾਣਕਾਰੀ ਦੀ ਉਲੰਘਣਾ ਹੋਣ ਦੇ ਸਬੰਧ ਵਿੱਚ ਸੋਮਵਾਰ ਨੂੰ ਓਟਵਾ ਵਿੱਚ ਹਾਊਸ ਆਫ ਕਾਮਨਜ਼ ਦੀ ਪਬਲਿਕ ਸੇਫਟੀ ਐਂਡ ਨੈਸ਼ਨਲ ਸਕਿਊਰਿਟੀ ਕਮੇਟੀ ਵਿੱਚ ਸ਼ਾਮਲ ਐਮਪੀਜ਼ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ।
ਜੂਨ ਵਿੱਚ ਇਸ ਵੱਡੀ ਵਿੱਤੀ ਸੰਸਥਾ ਨੇ ਇਹ ਖੁਲਾਸਾ ਕੀਤਾ ਸੀ ਕਿ ਨੌਕਰੀ ਤੋਂ ਕੱਢੇ ਗਏ ਇੱਕ ਕਰਮਚਾਰੀ ਵੱਲੋਂ ਇਸ ਨਿਜੀ ਜਾਣਕਾਰੀ ਤੱਕ ਪਹਿਲਾਂ ਪਹੁੰਚ ਕੀਤੀ ਗਈ ਤੇ ਫਿਰ 2.7 ਮਿਲੀਅਨ ਕੈਨੇਡੀਅਨਾਂ ਤੇ 173,000 ਕਾਰੋਬਾਰਾਂ ਸਬੰਧੀ ਜਾਣਕਾਰੀ ਨੂੰ ਲੀਕ ਕਰ ਦਿੱਤਾ। ਲੀਕ ਕੀਤੀ ਗਈ ਜਾਣਕਾਰੀ ਵਿੱਚ ਸਬੰਧਤ ਵਿਅਕਤੀਆਂ ਦੇ ਨਾਂ, ਪਤੇ, ਜਨਮ ਤਾਰੀਕ, ਸੋਸ਼ਲ ਇੰਸ਼ੋਰੈਂਸ ਨੰਬਰ, ਈਮੇਲ ਐਡਰੈੱਸ ਤੇ ਡੇਯਾਰਡਿਨਸ ਦੇ ਕਲਾਇੰਟਸ ਦੀਆਂ ਟਰਾਂਜ਼ੈਕਸ਼ਨ ਸਬੰਧੀ ਆਦਤਾਂ ਸ਼ਾਮਲ ਹਨ।
ਵਿਰੋਧੀ ਧਿਰਾਂ ਦੇ ਮੈਂਬਰਾਂ ਦੀ ਸਾਂਝੀ ਬੇਨਤੀ ਉੱਤੇ ਕਾਮਨਜ਼ ਕਮੇਟੀ ਸੋਮਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਦੁਪਹਿਰ ਨੂੰ ਮੁਲਾਕਾਤ ਲਈ ਰਾਜ਼ੀ ਹੋਈ ਤੇ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਤੇ ਇਸ ਮਾਮਲੇ ਨੂੰ ਸਾਂਭਣ ਦੇ ਹੱਲ ਲੱਭਣ ਬਾਬਤ ਗੱਲਬਾਤ ਸੁ਼ਰੂ ਕੀਤੀ ਗਈ। ਇਹ ਫੈਸਲਾ ਵੀ ਕੀਤਾ ਗਿਆ ਕਿ ਜਿਨ੍ਹਾਂ ਕਲਾਇੰਟਸ ਦੇ ਸੋਸ਼ਲ ਇੰਸ਼ੋਰੈਂਸ ਨੰਬਰ (ਸਿਨ) ਲੀਕ ਹੋਏ ਹਨ ਉਨ੍ਹਾਂ ਨੂੰ ਨਵੇਂ ਨੰਬਰ ਜਾਰੀ ਕੀਤੇ ਜਾਣ। ਜਨਤਕ ਸੁਣਵਾਈ ਸ਼ਾਮ ਤੱਕ ਜਾਰੀ ਰਹਿਣ ਦੀ ਸੰਭਾਵਨਾ ਸੀ।
ਇਸ ਮੀਟਿੰਗ ਦੌਰਾਨ ਐਮਪੀਜ਼ ਨੇ ਵੱਖ ਵੱਖ ਫੈਡਰਲ ਏਜੰਸੀਆਂ ਤੇ ਡਿਪਾਰਟਮੈਂਟਸ ਦੇ ਅਧਿਕਾਰੀਆਂ ਦੇ ਪੱਖ ਸੁਣੇ। ਇਨ੍ਹਾਂ ਵਿੱਚ ਕੈਨੇਡਾ ਰੈਵਨਿਊ ਏਜੰਸੀ ਤੇ ਡੇਯਾਰਡਿਨਸ ਦੇ ਨੁਮਾਇੰਦੇ ਵੀ ਸ਼ਾਮਲ ਸਨ। ਡੇਯਾਰਡਿਨਸ ਦੇ ਸੀਈਓ ਗਾਇ ਕੌਰਮੀਅਰ ਨੇ ਕਮੇਟੀ ਨੂੰ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜੋ ਕੁੱਝ ਵੀ ਇਸ ਕੇਸ ਵਿੱਚ ਹੋਇਆ ਉਸ ਦੀ ਚੀਰਫਾੜ ਜਲਦਬਾਜ਼ੀ ਵਾਲੀ ਗੱਲ ਹੈ। ਪਰ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਸੰਸਥਾ ਨਾਲ ਵਾਪਰੀ ਇਸ ਘਟਨਾ ਤੋਂ ਬਾਕੀ ਕੈਨੇਡੀਅਨ ਆਰਗੇਨਾਈਜ਼ੇਸ਼ਨਜ਼ ਸਬਕ ਜ਼ਰੂਰ ਸਿੱਖ ਸਕਦੀਆਂ ਹਨ।
ਕੌਰਮੀਅਰ ਨੇ ਕਮੇਟੀ ਨੂੰ ਦੱਸਿਆ ਕਿ ਇਸ ਲੀਕ ਲਈ ਜਿ਼ੰਮੇਵਾਰ ਕਰਮਚਾਰੀ ਨੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਸ ਦੀ ਇਸ ਹਰਕਤ ਦਾ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੀ ਕੰਪਨੀ ਨੇ ਫੌਰੀ ਸਖ਼ਤ ਐਕਸ਼ਨ ਲਿਆ। ਉਨ੍ਹਾਂ ਆਖਿਆ ਕਿ ਕ੍ਰੈਡਿਟ ਯੂਨੀਅਨ ਉਹ ਸੱਭ ਕਰ ਚੁੱਕੀ ਹੈ ਤੇ ਕਰ ਰਹੀ ਹੈ ਜੋ ਸਾਨੂੰ ਕਰਨਾ ਚਾਹੀਦਾ ਸੀ। ਉਨ੍ਹਾਂ ਸਲਾਹ ਦਿੱਤੀ ਕਿ ਕਮੇਟੀ ਸਰਕਾਰ ਨੂੰ ਇੱਕ ਐਡਵਾਇਜ਼ਰੀ ਗਰੁੱਪ ਕਾਇਮ ਕਰਨ ਦੀ ਸਿਫਾਰਿਸ਼ ਕਰੇ ਤਾਂ ਕਿ ਡਿਜੀਟਲ ਡਾਟਾ ਤੇ ਪਛਾਣ ਲਈ ਨਵਾਂ ਫਰੇਮਵਰਕ ਕਾਇਮ ਕੀਤਾ ਜਾ ਸਕੇ। ਜਿਹੜੇ ਵੀ ਵਿਅਕਤੀ ਫਾਇਨਾਂਸ਼ੀਅਲ, ਟੈਲੀਕਮਿਊਨੀਕੇਸ਼ਨਜ਼ ਤੇ ਲੀਗਲ ਸੈਕਟਰਜ਼ ਵਿੱਚ ਕੰਮ ਕਰਦੇ ਹਨ ਉੱਥੇ ਅਜਿਹੀ ਸਾਵਧਾਨੀ ਵਰਤਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਯਥਾਸਥਿਤੀ ਇਸ ਮਸਲੇ ਦਾ ਕੋਈ ਹੱਲ ਨਹੀਂ ਹੈ। ਸਾਨੂੰ ਅੱਜ ਦੇ ਜ਼ਮਾਨੇ ਵਿੱਚ ਬਹੁਤ ਜਿ਼ਆਦਾ ਸਾਵਧਾਨ ਰਹਿਣ ਦੀ ਲੋੜ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ