Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਪ੍ਰਯਾਗਰਾਜ ਵਿੱਚ 100 ਅਰਬ ਦੀ ਜ਼ਮੀਨ ਵੇਚਣ ਉੱਤੇ ਬਿਸ਼ਪ ਸਣੇ 15 ਵਿਰੁੱਧ ਕੇਸ

July 16, 2019 09:17 AM

ਪ੍ਰਯਾਗਰਾਜ, 15 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਇੰਡੀਅਨ ਚਰਚ ਦੇ ਟਰੱਸਟੀਜ਼, ਡਾਇਸਿਸ ਆਫ ਲਖਨਊ ਹੇਠ ਆਉਂਦੀ 100 ਅਰਬ ਰੁਪਏ ਦੀ ਜ਼ਮੀਨ ਵੇਚ ਕੇ ਪੈਸੇ ਦੀ ਵੰਡ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਫਰਜ਼ੀ ਦਸਤਾਵੇਜ਼ ਨਾਲ ਸਿਵਲ ਲਾਈਨਸ ਦੀ ਸੌ ਅਰਬ ਦੀ ਜ਼ਮੀਨ ਦੂਜੇ ਅਦਾਰਿਆਂ ਵਿੱਚ ਫਰਜ਼ੀ ਤਰੀਕੇ ਨਾਲ ਟਰਾਂਸਫਰ ਕਰ ਕੇ ਵੇਚੀ ਗਈ ਹੈ।
ਇਸ ਕੇਸ ਵਿੱਚ ਬਿਸ਼ਪ ਡਾਇਓਸਿਸ ਆਫ ਲਖਨਊ, ਮੈਟਰੋਪਾਲੀਟਨ ਚਰਚ ਆਫ ਇੰਡੀਅਨ ਜਾਨ ਅਗਸਟ੍ਰੀਨ ਨੇ ਸਿਵਲ ਲਾਈਨਸ ਥਾਣੇ ਵਿੱਚ ਕੇਸ ਦਰਜ ਕਰਾਇਆ ਹੈ। ਅਰਬਾਂ ਦੀ ਜਾਇਦਾਦ 'ਚ ਹੇਰ ਫੇਰ ਦੇ ਮਾਮਲੇ ਵਿੱਚ ਬਿਸ਼ਪ ਸਮੇਤ 16 ਵੱਡੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਅਦਾਰਿਆਂ ਦੀਆਂ ਜਾਇਦਾਦਾਂ ਬਾਰੇ ਪਹਿਲਾਂ ਵੀ ਕੇਸ ਦਰਜ ਹੁੰਦੇ ਰਹੇ ਹਨ। ਇਸ ਵਾਰ ਰਾਜਾਜੀਪੁਰਮ, ਲਖਨਊ ਦੇ ਵਸਨੀਕ ਬਿਸ਼ਪ ਜਾਨ ਅਗਸਟ੍ਰੀਨ ਨੇ ਸਿਵਲ ਲਾਈਨਸ ਥਾਣੇ 'ਚ ਜਿਹੜਾ ਕੇਸ ਦਰਜ ਕਰਵਾਇਆ ਹੈ, ਉਸ ਵਿੱਚ ਕਈ ਬੇਪਛਾਣ ਦੋਸ਼ੀ ਵੀ ਹਨ। ਸਾਰਿਆਂ ਉਤੇ ਦੋਸ਼ ਹੈ ਕਿ ਫਰਜ਼ੀ ਸੁਸਾਇਟੀ, ਐਸੋਸੀਏਸ਼ਨ ਬਣਾ ਕੇ ਫਰਜ਼ੀ ਦਸਤਾਵੇਜ਼ਾਂ ਜ਼ਰੀਏ ਡਾਇਸਸ ਆਫ ਲਖਨਊ ਦੀ ਪ੍ਰਯਾਗਰਾਜ ਸਥਿਤ 25 ਮਹਾਤਮਾ ਗਾਂਧੀ ਮਾਰਗ, ਸਿਵਲ ਲਾਈਨਸ ਦੀ ਅਰਬਾਂ ਦੀ ਜਾਇਦਾਦ ਦੀ ਬਾਂਦਰ ਵੰਡ ਕੀਤੀ।
ਕੇਸ ਦਰਜ ਕਰਵਾਉਣ ਵਾਲੇ ਬਿਸ਼ਪ ਜਾਨ ਅਗਸਟ੍ਰੀਨ ਨੇ ਇਸ ਬਾਰੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਡੀ ਜੀ ਪੀ, ਓ ਪੀ ਸਿੰਘ ਨਾਲ ਮੁਲਾਕਾਤ ਕਰ ਕੇ ਦਸਤਾਵੇਜ਼ ਸੌਂਪੇ। ਜਾਂਚ ਤੋਂ ਬਾਅਦ ਸਿਵਲ ਲਾਈਨਸ ਥਾਣੇ 'ਚ ਗੰਭੀਰ ਧਾਰਾਵਾਂ 'ਚ ਕੇਸ ਦਰਜ ਹੋਇਆ। ਜਾਨ ਆਗਸਟ੍ਰੀਨ ਦਾ ਕਹਿਣਾ ਹੈ ਕਿ ਸੌ ਅਰਬ ਦੀ ਜ਼ਮੀਨ ਤਾਂ ਸਿਰਫ ਪ੍ਰਯਾਗਰਾਜ ਵਿੱਚ ਵੇਚੀ ਗਈ ਹੈ। ਦੇਸ਼ ਭਰ 'ਚ ਅਰਬਾਂ ਦੀ ਜਾਇਦਾਦ ਹੜੱਪੀ ਗਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਫਰਜ਼ੀ ਸੁਸਾਇਟੀ, ਟਰੱਸਟ ਬਣਾ ਕੇ ਇਹ ਦੇਸ਼ ਦਾ ਸਭ ਤੋਂ ਵੱਡਾ ਘੁਟਾਲਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ