Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਭਾਰਤ

ਭਾਜਪਾ ਵਿਧਾਇਕ ਦੀ ਬੇਟੀ ਸਾਕਸ਼ੀ ਮਗਰੋਂ ਸੁਰਖੀਆਂ ਵਿੱਚ ਆਈ ਦੀਕਸ਼ਾ

July 16, 2019 09:15 AM

ਪ੍ਰਯਾਗਰਾਜ, 15 ਜੁਲਾਈ (ਪੋਸਟ ਬਿਊਰੋ)- ਬਰੇਲੀ ਦੇ ਭਾਜਪਾ ਵਿਧਾਇਕ ਦੀ ਬੇਟੀ ਸਾਕਸ਼ੀ ਦੇ ਬਾਅਦ ਪ੍ਰਯਾਗਰਾਜ ਦੇ ਸਾਬਕਾ ਡਿਪਟੀ ਮੇਅਰ ਦੀ ਪੋਤਰੀ ਦੀਕਸ਼ਾ ਅਗਰਵਾਲ ਦੀ ਕਹਾਣੀ ਸਾਹਮਣੇ ਆ ਗਈ ਹੈ।
ਦੀਕਸ਼ਾ ਨੇ ਗੈਰ ਬਿਰਾਦਰੀ ਦੇ ਰਿਤੂਰਾਜ ਸਿੰਘ ਨਾਲ ਆਪਣੇ ਪਰਵਾਰ ਦੀ ਮਰਜ਼ੀ ਦੇ ਬਗੈਰ ਵਿਆਹ ਕਰ ਲਿਆ ਹੈ। ਉਸ ਦੇ ਲਾਪਤਾ ਹੋਣ ਉੱਤੇ ਮਾਪਿਆਂ ਨੇ ਸਿਵਲ ਲਾਈਨ ਥਾਣੇ ਵਿੱਚ ਭੋਪਾਲ ਦੇ ਰਿਤੂਰਾਜ ਤੇ ਉਸ ਦੇ ਪਰਵਾਰ ਉੱਤੇ ਮੁਕੱਦਮਾ ਦਰਜ ਕਰਾਇਆ ਹੈ। ਦੀਕਸ਼ਾ ਨੇ ਵਿਆਹ ਮਗਰੋਂ ਵੀਡੀਓ ਜਾਰੀ ਕਰ ਕੇ ਮਾਪਿਆਂ ਉੱਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਾਇਆ ਹੈ। ਮਹਾਤਮਾ ਗਾਂਧੀ ਮਾਰਗ, ਸਿਵਲ ਲਾਈਨ ਦੇ ਵਾਸੀ ਸਾਬਕਾ ਡਿਪਟੀ ਮੇਅਰ ਮੁਰਾਰੀ ਲਾਲ ਅਗਰਵਾਲ ਦੇ ਬੇਟੇ ਪਵਨ ਅਗਰਵਾਲ ਦੀ ਬੇਟੀ ਦੀਕਸ਼ਾ ਇੰਟੀਰੀਅਰ ਡਿਜ਼ਾਈਨਿੰਗ ਦਾ ਕੋਰਸ ਕਰ ਰਹੀ ਹੈ। ਪੰਜ ਜੁਲਾਈ 2019 ਦੀ ਸਵੇਰ ਉਹ ਘਰੋਂ ਗਈ ਤਾਂ ਵਾਪਸ ਨਹੀਂ ਆਈ। ਲੱਭਣ ਦੇ ਬਾਅਦ 13 ਜੁਲਾਈ ਨੂੰ ਘਰ ਵਾਲਿਆਂ ਨੇ ਭੋਪਾਲ ਦੇ ਰਹਿਣ ਵਾਲੇ ਰਿਤੂਰਾਜ ਸਿੰਘ, ਉਸ ਦੇ ਪਿਤਾ ਬਾਲ ਕ੍ਰਿਸ਼ਨ ਰਾਜਪੂਤ ਅਤੇ ਮਾਂ ਰਾਜੂ ਦੇਵੀ ਦੇ ਖਿਲਾਫ ਸਿਵਲ ਲਾਈਨ ਥਾਣੇ ਵਿੱਚ ਕੇਸ ਦਰਜ ਕਰਾ ਦਿੱਤਾ। ਦੋਸ਼ ਇਹ ਲਾਇਆ ਗਿਆ ਹੈ ਕਿ ਰਿਤੂਰਾਜ ਦੇ ਵਰਗਲਾਉਣ 'ਤੇ ਦੀਕਸ਼ਾ ਘਰੋਂ ਤੀਹ ਲੱਖ ਰੁਪਏ ਦੇ ਗਹਿਣੇ, ਦੋ ਲੱਖ ਰੁਪਏ ਲੈ ਕੇ ਚਲੀ ਗਈ ਹੈ। ਸਿ਼ਕਾਇਤ ਵਿੱਚ ਲਿਖਿਆ ਗਿਆ ਕਿ ਦੀਕਸ਼ਾ ਦੇ ਨਾਂਅ ਪਰਵਾਰ ਨੇ ਕਰੋੜਾਂ ਦੀ ਜਾਇਦਾਦ ਕੀਤੀ ਹੈ। ਉਸ ਦੇ ਲਾਲਚ ਵਿੱਚ ਉਸ ਨੂੰ ਅਗਵਾ ਕੀਤਾ ਗਿਆ। ਦੀਕਸ਼ਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਦੋਸ਼ ਲਾ ਰਹੀ ਹੈ ਕਿ ਘਰਵਾਲੇ ਉਸ ਨੂੰ ਧਮਕੀ ਦੇ ਰਹੇ ਹਨ। ਮੁਰਾਰੀ ਲਾਲ ਅਗਰਵਾਲ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੀਕਸ਼ਾ ਨੇ ਭੋਪਾਲ ਦੇ ਰਿਤੂਰਾਜ ਨਾਲ ਵਿਆਹ ਕਰ ਲਿਆ ਹੈ। ਇਸ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ। ਅਸੀਂ ਲੋਕ ਮਿਲਣ ਭੋਪਾਲ ਗਏ ਸੀ। ਉਸ ਨੂੰ ਅਸ਼ੀਰਵਾਦ ਦੇਣਾ ਚਾਹੰਦੇ ਸੀ, ਪਰ ਰਿਤੂਰਾਜ ਦੇ ਪਰਵਾਰ ਨੇ ਸਾਨੂੰ ਭਜਾ ਦਿੱਤਾ ਤੇ ਚਾਰ ਦਿਨ ਅਸੀਂ ਲੋਕ ਭਟਕਦੇ ਰਹੇ, ਫਿਰ ਡੀ ਆਈ ਜੀ ਤੋਂ ਮਦਦ ਮੰਗੀ। ਉਨ੍ਹਾਂ ਨੇ ਵੀ ਬੇਟੀ ਨੂੰ ਮਿਲਾਉਣ ਤੋਂ ਮਨ੍ਹਾ ਕਰ ਦਿੱਤਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ ਸੁਖਬੀਰ ਸਿੰਘ ਸੰਧੂ ਅਤੇ ਗਿਆਨੇਸ਼ ਕੁਮਾਰ ਬਣੇ ਚੋਣ ਕਮਿਸ਼ਨਰ ਇੱਕ ਦੇਸ਼ ਇੱਕ ਚੋਣ ਦੇ ਮੁੱਦੇ `ਤੇ ਕੋਵਿੰਦ ਕਮੇਟੀ ਨੇ 18 ਹਜ਼ਾਰ ਪੰਨਿਆਂ ਦੀ ਰਿਪੋਰਟ ਰਾਸ਼ਟਰਪਤੀ ਨੂੰ ਸੌਂਪੀ ਰਾਹੁਲ ਗਾਂਧੀ ਨੇ ਨਾਸਿਕ 'ਚ ਕੀਤੀ ਕਿਸਾਨਾਂ ਨਾਲ ਮੀਟਿੰਗ