Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਆਯੁਰਵੈਦ ਵਿਭਾਗ ਨੇ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਤਿੰਨ ਕੁਇੰਟਲ 75 ਕਿਲੋ ਅਫੀਮ ਦੀ ਸਪਲਾਈ ਦਿੱਤੀ

July 16, 2019 09:09 AM

ਪਾਤੜਾਂ, 15 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਡਾਇਰੈਕਟੋਰੇਟ ਆਫ ਆਯੁਰਵੈਦ ਤੇ ਸਟੇਟ ਡਰੱਗ ਲਾਇਸੈਂਸਿੰਗ ਅਥਾਰਟੀ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਨੂੰ ਜਾਰੀ ਕੀਤੇ ਜਾਂਦੇ ਅਫੀਮ ਦੇ ਕੋਟੇ ਵਿੱਚੋਂ ਸਭ ਤੋਂ ਵੱਧ ਅਫੀਮ ਦਾ 365 ਕਿਲੋ ਅੰਮ੍ਰਿਤਸਰ ਨੂੰ ਮਿਲਿਆ ਹੈ। ਜਲੰਧਰ ਨੂੰ 10 ਕਿਲੋ ਅਫੀਮ ਮਿਲੀ ਗਈ ਹੈ ਤੇ ਬਾਕੀ ਦੇ ਕਿਸੇ ਜ਼ਿਲ੍ਹੇ ਨੂੰ ਅਫੀਮ ਦਾ ਕੋਟਾ ਨਹੀਂ ਦਿੱਤਾ ਗਿਆ। ਵਿਭਾਗ ਵੱਲੋਂ ਸਾਲ 2011 ਤੋਂ ਇਹ ਅਫੀਮ ਦਾ ਕੋਟਾ ਸਮੁੱਚੇ ਰਾਜ 'ਚ ਦੇਣਾ ਬੰਦ ਕਰ ਦਿੱਤਾ ਗਿਆ ਸੀ, ਪਰ ਸਰਹੱਦੀ ਇਲਾਕੇ ਵਿੱਚ ਅਫੀਮ ਦਾ ਕੋਟਾ ਜਾਰੀ ਕਰਨਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ।
ਆਰ ਟੀ ਆਈ ਵਰਕਰ ਅਤੇ ਲੋਕ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਬ੍ਰਿਜ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਆਫ ਆਯੁਰਵੈਦਿਕ ਅਤੇ ਯੂਨਾਨੀ ਸਿਸਟਮ ਮੁਹਾਲੀ ਤੋਲੋਂ ਸੂਚਨਾ ਅਧਿਕਾਰ ਐਕਟ 2005 ਤਹਿਤ ਜਨਵਰੀ 2008 ਤੋਂ ਲੈ ਕੇ 31 ਦਸੰਬਰ 2018 ਤੱਕ ਖਰੀਦ ਕੀਤੀ ਗਈ ਅਫੀਮ ਦੀ ਮਾਤਰਾ, ਕੁੱਲ ਕੀਮਤ, ਸਪਲਾਈ ਦੇਣ ਵਾਲੇ ਰਾਜ ਤੇ ਜ਼ਿਲ੍ਹਿਆਂ ਨੂੰ ਜਾਰੀ ਕੀਤੇ ਅਫੀਮ ਦੇ ਕੋਟੇ ਦੀ ਜਾਣਕਾਰੀ ਮੰਗੀ ਗਈ ਸੀ। ਜਵਾਬ ਵਿੱਚ ਪੰਜਾਬ ਦੇ ਡਾਇਰੈਕੋਟੋਰੇਟ ਆਫ ਆਯੁਰਵੈਦ ਤੇ ਸਟੇਟ ਡਰੱਗ ਲਾਇਸੈਂਸਿੰਗ ਅਥਾਰਟੀ ਨੇ ਦੱਸਿਆ ਹੈ ਕਿ ਸਾਲ 2008 ਤੋਂ ਲੈ ਕੇ ਸਾਲ 2011 ਤੱਕ ਅੰਮ੍ਰਿਤਸਰ ਜ਼ਿਲ੍ਹੇ ਨੂੰ ਕਰੀਬ 365 ਕਿਲੋ ਅਫੀਮ ਦਾ ਕੋਟਾ ਜਾਰੀ ਹੋਇਆ ਹੈ ਤੇ ਸਾਲ 2008 ਦੌਰਾਨ ਜ਼ਿਲ੍ਹਾ ਜਲੰਧਰ ਨੂੰ 10 ਕਿਲੋ ਅਫੀਮ ਦਾ ਕੋਟਾ ਮਿਲਿਆ ਸੀ। ਸਾਲ 2008 ਦੌਰਾਨ ਅੰਮ੍ਰਿਤਸਰ ਨੂੰ 155 ਕਿਲੋ, ਸਾਲ 2009 ਵਿੱਚ 105 ਕਿਲੋ, 2010 'ਚ 70 ਕਿਲੋ, 2011 'ਚ 35 ਕਿਲੋ ਅਫੀਮ ਦਾ ਕੋਟਾ ਜਾਰੀ ਕੀਤਾ ਗਿਆ। ਬ੍ਰਿਜ ਭਾਨ ਬੁਜਰਕ ਨੇ ਕਿਹਾ ਕਿ ਰਾਜ ਦੇ ਹੋਰ ਕਿਸੇ ਜ਼ਿਲ੍ਹੇ ਨੂੰ ਇਸ ਦੌਰਾਨ ਅਫੀਮ ਦਾ ਕੋਟਾ ਨਹੀਂ ਮਿਲਿਆ ਤੇ ਸਾਲ 2011 ਤੋਂ ਬਾਅਦ ਕਿਸੇ ਵੀ ਫਰਮ ਨੂੰ ਅਫੀਮ ਸਪਲਾਈ ਨਹੀਂ ਕੀਤੀ ਗਈ। ਵਿਭਾਗ ਵੱਲੋਂ ਅਫੀਮ ਦੀ ਕੁੱਲ ਕੀਮਤ ਨਹੀਂ ਦੱਸੀ ਗਈ। ਅਫੀਮ ਦਾ ਕੋਟਾ ਨਾਰਕੋਟਿਕਸ ਕਮਿਸ਼ਨਰ ਗੌਰਮਿੰਟ ਆਫ ਇੰਡੀਆ ਮਨਿਸਟਰੀ ਆਫ ਫਾਈਨਾਂਸ ਡਿਪਾਰਟਮੈਂਟ ਆਫ ਰੈਵੀਨਿਊ ਸੈਂਟਰਲ ਬਿਊਰੋ ਆਫ ਨਾਰਕੋਟਿਕਸ, ਗਵਾਲੀਅਰ ਵੱਲੋਂ ਜਾਰੀ ਕੀਤਾ ਜਾਂਦਾ ਹੈ, ਪਰ ਅੰਮ੍ਰਿਤਸਰ ਨੂੰ ਤਿੰਨ ਕੁਇੰਟਲ 65 ਕਿਲੋ ਅਫੀਮ ਦਾ ਕੋਟਾ ਜਾਰੀ ਕਰਨਾ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆਉਂਦਾ ਹੈ ਜਦੋਂ ਕਿ ਰਾਜ ਦੇ ਤਕਰੀਬਨ ਬਾਕੀ ਸਾਰੇ ਹੀ ਜ਼ਿਲ੍ਹੇ ਕਾਲੀ ਨਾਗਣੀ ਦੀ ਸਪਲਾਈ ਤੋਂ ਵਾਂਝੇ ਹੀ ਰਹੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ