Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਨਕਲੀ ਸੀਮੈਂਟ ਬਣਾਉਣ ਵਾਲੀ ਫੈਕਟਰੀ ਫੜੀ, ਚਾਰ ਕਾਬੂ

July 16, 2019 09:05 AM

ਕਪੂਰਥਲਾ, 15 ਜੁਲਾਈ (ਪੋਸਟ ਬਿਊਰੋ)- ਜਿ਼ਲਾ ਕਪੂਰਥਲਾ ਦੀ ਪੁਲਸ ਨੇ ਨਕਲੀ ਸੀਮੈਂਟ ਬਣਾਉਣ ਵਾਲੀ ਫੈਕਟਰੀ ਦਾ ਪਰਦਾ ਫਾਸ਼ ਕਰ ਕੇ ਸੀਮੈਂਟ ਦੀਆਂ ਸੈਂਕੜੇ ਬੋਰੀਆਂ ਅਤੇ ਮਸ਼ੀਨਰੀ ਬਰਾਮਦ ਕੀਤੀ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਇੱਕ ਕੈਂਟਰ ਦੇ ਫੜੇ ਜਾਣ ਪਿੱਛੋਂ ਉਸ ਦੇ ਕਲੀਨਰ ਦੀ ਨਿਸ਼ਾਨਦੇਹੀ ਉਤੇ ਕੀਤੀ ਗਈ ਹੈ। ਇਸ ਕੈਂਟਰ ਵਿੱਚ ਨਕਲੀ ਸੀਮੈਂਟ ਲਿਜਾਇਆ ਜਾ ਰਿਹਾ ਸੀ ਕਿ ਪੁਲਸ ਨੂੰ ਸੂਚਨਾ ਮਿਲ ਗਈ। ਨਾਕਾ ਦੇਖ ਕੇ ਕੈਂਟਰ ਚਾਲਕ ਗੱਡੀ ਖੜ੍ਹੀ ਕਰ ਕੇ ਫਰਾਰ ਹੋ ਗਿਆ, ਪਰ ਕਲੀਨਰ ਫੜਿਆ ਗਿਆ।
ਡੀ ਐੱਸ ਪੀ ਕਪੂਰਥਲਾ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹਰਕੀਰਤ ਸਿੰਘ ਵਾਸੀ ਨਰੋਤਮ ਵਿਹਾਰ ਕਪੂਰਥਲਾ ਅਤੇ ਚਰਨਜੀਤ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੇ ਹਰਜਿੰਦਰ ਸਿੰਘ ਵਾਸੀ ਔਜਲਾ ਜੋਗੀ ਤੋਂ ਰਾਜਪੁਰ ਰੋਡ ਉਤੇ ਇੱਕ ਗੋਦਾਮ ਵਰਗੀ ਹਵੇਲੀ ਕਿਰਾਏ 'ਤੇ ਲਈ ਹੈ, ਜਿੱਥੇ ਆਪਣੇ ਨੌਕਰਾਂ ਸ਼ਿਵ ਕੁਮਾਰ, ਰਾਜੂ, ਮਯਕਰ, ਆਤਮਾ ਰਾਮ ਕੰਦਈ, ਪਰਮਜੀਤ ਸਿੰਘ ਤੋਂ ਨਕਲੀ ਏ ਸੀ ਸੀ ਅਤੇ ਅੰਬੂਜਾ ਸੀਮੈਂਟ ਬਣਵਾਉਂਦੇ ਹਨ। ਕੱਲ੍ਹ ਵੀ ਉਹ ਨਕਲੀ ਏ ਸੀ ਸੀ ਅਤੇ ਅੰਬੂਜਾ ਸੀਮੈਂਟ ਕੈਂਟਰ ਵਿਚ ਲੱਦ ਕੇ ਸ਼ਹਿਰ ਵੱਲ ਆ ਰਹੇ ਸਨ। ਪੁਲਸ ਨੇ ਔਜਲਾ ਫਾਟਕ 'ਤੇ ਨਾਕਾਬੰਦੀ ਕਰ ਕੇ ਉਸ ਕੈਂਟਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਪਰਮਜੀਤ ਸਿੰਘ ਗੱਡੀ ਛੱਡ ਕੇ ਦੌੜ ਗਿਆ, ਪਰ ਕਲੀਨਰ ਆਤਮਾ ਰਾਮ ਨੂੰ ਪੁਲਸ ਨੇ ਫੜ ਲਿਆ ਅਤੇ ਕੈਂਟਰ 'ਚੋਂ ਨਕਲੀ ਏ ਸੀ ਸੀ ਸੀਮੈਂਟ ਦੇ 100 ਬੋਰੇ ਮਿਲੇ। ਕਲੀਨਰ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਪਿੰਡ ਔਜਲਾ ਵਿੱਚ ਚੱਲਦੀ ਨਕਲੀ ਸੀਮੈਂਟ ਬਣਾਉਣ ਦੀ ਫੈਕਟਰੀ ਅਤੇ ਗੋਦਾਮ ਵਿੱਚ ਛਾਪਾ ਮਾਰ ਕੇ ਸ਼ਿਵ ਕੁਮਾਰ, ਰਾਜੂ ਅਤੇ ਮਯਕਰ ਨੂੰ ਨਕਲੀ ਏ ਸੀ ਸੀ ਅਤੇ ਅੰਬੂਜਾ ਸੀਮੈਂਟ ਬਣਾਉਂਦੇ ਹੋਏ ਗ੍ਰਿਫਤਾਰ ਕਰ ਲਿਆ। ਇਸ ਛਾਪੇ ਮੌਕੇ ਫੈਕਟਰੀ ਮਾਲਕ ਹਰਕਿਰਤ ਸਿੰਘ ਉਰਫ ਬਾਬਾ, ਚਰਨਜੀਤ ਸਿੰਘ ਉਰਫ ਸੋਨੂੰ ਅਤੇ ਪਰਮਜੀਤ ਸਿੰਘ ਫਰਾਰ ਹੋ ਗਏ। ਗ੍ਰਿਫਤਾਰ ਦੋਸ਼ੀਆਂ ਤੋਂ ਕੁੱਲ 401 ਬੋਰੀਆਂ ਨਕਲੀ ਸੀਮੈਂਟ ਮਾਰਕਾ ਏ ਸੀ ਸੀ 40 ਬੋਰੇ 43 ਗ੍ਰੇਡ ਓ ਪੀ ਸੀ ਸੀਮੈਂਟ ਅਤੇ 300 ਬੋਰੇ ਕਾਲੀ ਰਾਖ, ਇੱਕ ਕੈਂਟਰ, ਇੱਕ ਇਲੈਕਟ੍ਰਾਨਿਕ ਕੰਡਾ ਮਾਰਕਾ ਗੋਲਡ ਫੇਸ, ਪਲਾਸਟਿਕ ਦੇ ਵੱਡੇ 10 ਕੀਪ, 10 ਵੱਡੇ ਜਗ ਪਲਾਸਟਿਕ, ਬੋਰਿਆਂ ਦੀ ਸਿਲਾਈ ਕਰਨ ਵਾਲੀ ਮਸ਼ੀਨ, ਸਿਲਾਈ ਧਾਗਾ 40 ਰੋਲ, 156 ਬੋਰੇ ਖਾਲੀ ਬਾਰਦਾਨਾ ਏ ਸੀ ਸੀ ਅੰਬੂਜਾ ਸੀਮੈਂਟ ਬਰਾਮਦ ਹੋਏ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ