Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਭਾਰਤੀ ਮੁੱਕੇਬਾਜ਼ ਵਿਜੇਂਦਰ ਦੀ ਲਗਾਤਾਰ 11ਵੀਂ ਪੇਸ਼ੇਵਰ ਜਿੱਤ

July 16, 2019 09:03 AM

ਨੇਵਾਰਕ, 15 ਜੁਲਾਈ (ਪੋਸਟ ਬਿਊਰੋ)- ਭਾਰਤੀ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਅਮਰੀਕੀ ਪੇਸ਼ੇਵਰ ਸਰਕਟ ਵਿੱਚ ਸ਼ੁਰੂਆਤ ਕਰਦੇ ਹੋਏ ਆਪਣੇ ਤੋਂ ਕਿਤੇ ਵੱਧ ਤਜਰਬੇਕਾਰ ਮਾਈਕ ਸਨਾਈਡਰ 'ਤੇ ਤਕਨੀਕੀ ਨਾਕਆਊਟ ਰਾਹੀਂ ਜਿੱਤ ਹਾਸਲ ਕੀਤੀ। ਅੱਠਗੇੜ ਦੀ ਸੁਪਰ ਮਿਡਲਵੇਟ ਬਾਊਟ ਵਿੱਚ ਹਰਿਆਣਾ ਦੇ 33 ਸਾਲਾ ਮੁੱਕੇਬਾਜ਼ ਨੇ ਚਾਰ ਰਾਊਂਡ ਵਿੱਚ ਦਬਦਬਾ ਬਣਾ ਕੇ ਸਰਕਟ ਵਿੱਚ ਲਗਾਤਾਰ 11ਵੀਂ ਜਿੱਤ ਹਾਸਲ ਕੀਤੀ।
ਇਹ ਜਿੱਤ ਉਨ੍ਹਾਂ ਨੂੰ ਚੌਥੇ ਗੇੜ ਦੇ ਦੂਜੇ ਮਿੰਟ ਵਿੱਚ ਮਿਲੀ ਜਦ ਵਿਜੇਂਦਰ ਨੇ ਸਨਾਈਡਰ ਨੂੰ ਲਗਾਤਾਰ ਸਿੱਧੇ ਪੰਚ ਨਾਲ ਪਸਤ ਕਰ ਦਿੱਤਾ ਜਿਸ ਨਾਲ ਰੈਫਰੀ ਨੂੰ ਬਾਊਟ ਇਸ ਭਾਰਤੀ ਮੁੱਕੇਬਾਜ਼ ਦੇ ਪੱਖ ਵਿੱਚ ਕਰਨ ਲਈ ਮਜਬੂਰ ਹੋਣਾ ਪਿਆ। ਵਿਜੇਂਦਰ ਨੇ ਕਿਹਾ ਕਿ ਮੈਨੂੰ ਦਬਦਬਾ ਬਣਾਉਣ ਵਿੱਚ ਚਾਰ ਰਾਊਂਡ ਲੱਗੇ। ਮੈਂ ਦੋ ਜਾਂ ਤਿੰਨ ਰਾਊਂਡ ਦੀ ਉਮੀਦ ਕੀਤੀ ਸੀ, ਪਰ ਮੈਨੂੰ ਇਸ ਦੇ ਚਾਰ ਰਾਊਂਡ ਲੱਗ ਗਏ।
ਇਹ ਵਿਜੇਂਦਰ ਦੀ ਅੱਠਵੀਂ ਨਾਕਆਊਟ ਜਿੱਤ ਹੈ। ਪੂਰੀ ਬਾਊਟ ਦੌਰਾਨ 38 ਸਾਲ ਦੇ ਸਨਾਈਡਰ ਦੇ ਪੰਚ ਵਿੱਚ ਵੱਧ ਦਮ ਨਹੀਂ ਦਿਖਾਈ ਦਿੱਤਾ, ਜਦ ਕਿ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵਾਪਸੀ ਕਰ ਰਹੇ ਵਿਜੇਂਦਰ ਦੇ ਪੰਚ ਕਾਫੀ ਸਟੀਕ ਅਤੇ ਦਮਦਾਰ ਸਨ। ਸਥਾਨਕ ਮੁੱਖ ਦਾਅਵੇਦਾਰ ਖਿਲਾਫ ਵਿਜੇਂਦਰ ਨੂੰ ਕਿਤੇ ਵੀ ਖਤਰਾ ਦਿਖਾਈ ਨਹੀਂ ਦਿੱਤਾ ਤੇ ਉਨ੍ਹਾਂ ਨੇ ਸਨਾਈਡਰ ਦੇ ਕਮਜ਼ੋਰ ਹਮਲੇ ਨੂੰ ਆਸਾਨੀ ਨਾਲ ਰੋਕ ਦਿੱਤਾ। ਸਨਾਈਡਰ ਦਾ ਜਿੱਤ ਦਾ ਰਿਕਾਰਡ 13-5-3 ਹੈ। ਵਿਜੇਂਦਰ ਨੇ ਬਾਊਟ ਤੋਂ ਬਾਅਦ ਕਿਹਾ ਕਿ ਲੰਬੇ ਸਮੇਂ ਬਾਅਦ ਰਿੰਗ ਵਿੱਚ ਵਾਪਸੀ ਕਰਨਾ ਸ਼ਾਨਦਾਰ ਹੈ। ਅਮਰੀਕਾ ਵਿੱਚ ਆਉਣਾ ਤੇ ਜਿੱਤ ਹਾਸਲ ਕਰਨਾ ਸ਼ਾਨਦਾਰ ਹੈ। ਇਹ ਅਸਲ ਵਿੱਚ ਕਾਫੀ ਰੋਮਾਂਚਕ ਸੀ। ਮੈਂ ਅਮਰੀਕਾ ਵਿੱਚ ਸ਼ੁਰੂ ਦੀ ਜਿੱਤ ਦਰਜ ਕਰ ਕੇ ਕਾਫੀ ਖੁਸ਼ ਹਾਂ। ਵਿਜੇਂਦਰ ਪਿਛਲੇ ਦਿਨੀਂ ਦੱਖਣੀ ਦਿੱਲੀ ਦੀ ਸੀਟ ਤੋਂ ਆਮ ਚੋਣਾਂ ਵਿੱਚ ਕਾਂਗਰਸ ਵੱਲੋਂ ਚੋਣ ਲੜੇ ਸਨ, ਪਰ ਉਸ ਵਿੱਚ ਉਨ੍ਹਾਂ ਨੂੰ ਹਾਰ ਮਿਲੀ ਸੀ। ਹਾਲ ਆਫ ਫੇਮ ਬਾਬ ਅਰੂਮ ਦੇ ਟਾਮ ਰੈਂਕ ਪ੍ਰੋਮੋਸ਼ੰਸ ਇਸ ਸਾਲ ਦੋ ਹੋਰ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ