Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਸੋਮਾਲੀਆ ਦੇ ਹੋਟਲ ਉੱਤੇ ਅੱਤਵਾਦੀ ਹਮਲੇ ਵਿੱਚ 26 ਮੌਤਾਂ

July 15, 2019 11:21 AM

ਮੋਗਾਦਿਸ਼ੂ, 14 ਜੁਲਾਈ (ਪੋਸਟ ਬਿਊਰੋ)- ਸੋਮਾਲੀਆ ਦੇ ਬੰਦਰਗਾਹ ਸ਼ਹਿਰ ਕਿਸਮਾਓ ਦੇ ਇੱਕ ਹੋਟਲ 'ਚ ਅੱਤਵਾਦੀ ਹਮਲੇ ਵਿੱਚ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ, ਜਦ ਕਿ 56 ਹੋਰ ਜ਼ਖਮੀ ਹੋ ਗਏ।
ਸਥਾਨਕ ਅਧਿਕਾਰੀਆਂ ਦੇ ਮੁਤਾਬਕ ਜੁਜ਼ਬਾਲੈਂਡ ਸੂਬੇ ਦੇ ਪ੍ਰਧਾਨ ਅਹਿਮਦ ਮਡੋਬੇ ਨੇ ਦੱਸਿਆ ਹੈ ਕਿ ਕੀਨੀਆ, ਕੈਨੇਡਾ, ਅਮਰੀਕਾ ਤੇ ਤਨਜਾਨੀਆ ਦੇ 10 ਵਿਦੇਸ਼ੀ ਨਾਗਰਿਕ ਇਸ ਹਮਲੇ ਵਿੱਚ ਮਾਰੇ ਗਏ ਹਨ। ਮਡੋਬੇ ਨੇ ਦੱਸਿਆ ਕਿ ਅਲ ਸ਼ਬਾਬ ਦੇ ਆਤਮਘਾਤੀ ਹਮਲਾਵਰ ਨੇ ਸ਼ੁੱਕਰਵਾਰ ਰਾਤ ਵਿਸਫੋਟਕਾਂ ਨਾਲ ਭਰਿਆ ਵਾਹਨ ਹੋਟਲ 'ਚ ਮਾਰ ਦਿੱਤਾ, ਜਿਸ ਪਿੱਛੋਂ ਭਾਰੀ ਹਥਿਆਰਾਂ ਨਾਲ ਲੈੱਸ ਕਈ ਬੰਦੂਕਧਾਰੀ ਗੋਲੀਬਾਰੀ ਕਰਦੇ ਹੋਏ ਹੋਟਲ 'ਚ ਦਾਖਲ ਹੋ ਗਏ। ਮਡੋਬੇ ਨੇ ਕਿਹਾ ਕਿ ਹੋਟਲ 'ਚ ਅਕਸਰ ਨੇਤਾ ਅਤੇ ਸਥਾਨਕ ਅਧਿਕਾਰੀ ਆਉਂਦੇ ਸਨ। ਜੁਜ਼ਬਾਲੈਂਡ ਸੁਰੱਖਿਆ ਬਲਾਂ ਨੇ ਹਮਲਾਵਰਾਂ ਵਿੱਚੋਂ ਤਿੰਨਾਂ ਨੂੰ ਮਾਰ ਦਿੱਤਾ, ਪਰ ਚੌਥਾ ਆਤਮਘਾਤੀ ਹਮਲਾਵਰ ਸੀ। ਉਨ੍ਹਾਂ ਕਿਹਾ ਕਿ ਹੋਟਲ ਵਿੱਚ ਠਹਿਰੇ ਹੋਏ ਤਿੰਨ ਕੀਨੀਆਈ, ਤਿੰਨ ਤਨਜਾਨੀਆ, ਦੋ ਅਮਰੀਕਾ ਅਤੇ ਇੱਕ-ਇੱਕ ਕੈਨੇਡਾ ਤੇ ਬ੍ਰਿਟੇਨ ਦੇ ਨਾਗਰਿਕ ਮਾਰੇ ਗਏ। ਸੋਮਾਲੀਆ ਦੀ ਪੱਤਰਕਾਰ ਯੂਨੀਅਨ ਨੇ ਪੁਸ਼ਟੀ ਕੀਤੀ ਕਿ ਮ੍ਰਿਤਕਾਂ ਵਿੱਚ ਦੋ ਪੱਤਰਕਾਰ ਸ਼ਾਮਲ ਹਨ। ਉਨ੍ਹਾਂ ਵਿੱਚ ਐੱਸ ਬੀ ਸੀ ਟੀ ਵੀ ਦੇ ਪੱਤਰਕਾਰ ਮੁਹੰਮਦ ਉਮਰ ਸਹਰ ਦੇ ਨਾਲ ਇੱਕ ਟੀ ਵੀ ਦੇ ਸੰਸਥਾਪਕ ਹੋਡਾਨ ਨਲੇਯੇਹ ਵੀ ਇਸ ਹਮਲੇ 'ਚ ਮਾਰੇ ਗਏ। ਅਲ ਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ