Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਕੈਨਸਿਖ ਕਲਚਰਲ ਸੈਂਟਰ ਵੱਲੋਂ ਸਲਾਨਾ ਟੂਰਨਾਮੈਂਟ ਇਸ ਵੀਕੈਂਡ

July 12, 2019 09:30 AM

-ਭੁਪਿੰਦਰ ਗਿੱਲ ਦੀ ਜੋੜੀ, ਧੀਰਾ ਗਿੱਲ ਅਤੇ ਗਲਵ ਵੜੈਚ ਲਾਉਣਗੇ ਮੇਲੇ ਵਿਚ ਰੌਣਕਾਂ

ਮਿਸੀਸਾਗਾ, 11 ਜੁਲਾਈ (ਪੋਸਟ ਬਿਊਰੋ)- ਕੈਨਸਿਖ ਕਲਚਰਲ ਸਂੈਟਰ ਵੱਲੋਂ ਆਪਣਾ ਸਲਾਨਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਈਲਡਵੁਡ ਪਾਰਕ ਵਿਚ ਇਸ ਵੀਕੈਂਡ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਸਾਕਰ, ਵਾਲੀਬਾਲ, ਬਾਸਕਿਟਬਾਲ, ਰੱਸਾਕਸੀ, ਅਥਲੈਟਿਕਸ ਤੇ ਭਾਰ ਚੁੱਕਣ ਦੇ ਮੁਕਾਬਲੇ ਹੋਣਗੇ। ਦੋ ਰੋਜ਼ਾ ਟੂਰਨਾਮੈਂਟ ਐਤਵਾਰ ਸ਼ਾਮ ਨੂੰ ਮੇਲੇ ਦਾ ਰੂਪ ਧਾਰ ਲਵੇਗਾ। ਇਸ ਮੇਲੇ ਵਿਚ ਵੱਖ ਵੱਖ ਕਲਾਕਾਰ ਜਿਨ੍ਹਾਂ ਵਿਚ ਭੁਪਿੰਦਰ ਗਿੱਲ, ਬਲਜਿੰਦਰ ਰਿੰਪੀ, ਧੀਰਾ ਗਿੱਲ ਅਤੇ ਗਲਵ ਵੜੈਚ ਆਪਣੀ ਕਲਾ ਦਾ ਮੁਜਾਹਰਾ ਕਰਨਗੇ। ਸੀਨੀਅਰ ਕਲੱਬਾਂ ਵਲੋਂ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਬਾਬਿਆਂ ਲਈ ਰੱਖੀਆਂ ਗਈਆਂ ਕੁੱਝ ਆਈਟਮਾਂ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸਵੀਪ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸੀਜਨ ਵਿਚ ਟੋਰਾਂਟੋ ਦੀ ਧਰਤੀ ਉਤੇ ਇਹ ਪਹਿਲਾ ਟੂਰਨਾਮੈਂਟ ਹੋਣ ਜਾ ਰਿਹਾ ਹੈ। ਜਿਸ ਵਿਚ ਕਬੱਡੀ ਦੇ ਵੀ ਸ਼ੋਅ ਮੈਚ ਕਰਵਾਏ ਜਾਣਗੇ। ਜਿਕਰਯੋਗ ਹੈ ਕਿ ਇਹ ਮੇਲਾ ਬਿਲਕੁਲ ਮੁਫਤ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸਨ ਵਲੋਂ ਰੈਕਸਡੇਲ ਦੀ ਸਿੱਖ ਸੰਗਤ, ਵਾਵਾ ਟਰਾਂਸਪੋਰਟ ਅਤੇ ਪਿਕਾਸੋ ਟਰਾਂਸਪੋਰਟ ਵਲੋਂ ਰੋਟੀ ਪਾਣੀ ਦਾ ਪੂਰਾ ਬੰਦੋਬਸਤ ਕੀਤਾ ਜਾਵੇਗਾ। ਇਸ ਟੂਰਨਾਮੈਟ ਦੀ ਹੋਰ ਜਾਣਕਾਰੀ ਲਈ ਸ਼ੇਰ ਦਲਜੀਤ ਸਿੰਘ ਢਿੱਲੋਂ ਨਾਲ 416-716-2568 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ