Welcome to Canadian Punjabi Post
Follow us on

29

March 2024
 
ਕੈਨੇਡਾ

ਸ਼ੀਅਰ ਦੀ ਕਲਾਈਮੇਟ ਯੋਜਨਾ ਲਿਬਰਲਾਂ ਦੀਆਂ ਮੌਜੂਦਾ ਨੀਤੀਆਂ ਤੋਂ ਪਵੇਗੀ ਮਹਿੰਗੀ: ਰਿਪੋਰਟ

July 12, 2019 09:24 AM

ਓਟਵਾ, 11 ਜੁਲਾਈ (ਪੋਸਟ ਬਿਊਰੋ) : ਇੱਕ ਨਵੀਂ ਰਿਪੋਰਟ ਅਨੁਸਾਰ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦੇ ਪ੍ਰਸਤਾਵਿਤ ਕਲਾਈਮੇਟ ਪਲੈਨ ਨਾਲ ਲੋਕਾਂ ਦੀ ਜੇਬ੍ਹ ਉੱਤੇ ਬੋਝ ਹੋਰ ਵਧੇਗਾ। ਇਸ ਨਾਲ ਲਿਬਰਲ ਸਰਕਾਰ ਦੀ ਮੌਜੂਦਾ ਯੋਜਨਾ ਨਾਲੋਂ ਰਿਸਾਅ ਵੀ ਜਿ਼ਆਦਾ ਵਧੇਗਾ। 

ਇਹ ਵਿਸ਼ਲੇਸ਼ਣ ਐਨਵਾਇਰਮੈਂਟਲ ਪਾਲਿਸੀ ਐਡਵਾਈਜ਼ਰੀ ਗਰੁੱਪ ਐਨਵਾਇਰਨਇਕਨੌਕਿਮਸ ਤੇ ਕੈਨੇਡੀਅਨਜ਼ ਫੌਰ ਕਲੀਨ ਪ੍ਰੌਸਪੈਰਿਟੀ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਗਿਆ। ਕੈਨੇਡੀਅਨਜ਼ ਫੌਰ ਕਲੀਨ ਪ੍ਰੌਸਪੈਰਿਟੀ ਅਜਿਹਾ ਗਰੁੱਪ ਹੈ ਜਿਹੜਾ ਵਾਤਾਵਰਣ ਨੂੰ ਸਹੇਜਣ ਦੇ ਨਾਲ ਨਾਲ ਵਿਕਾਸ ਵਿੱਚ ਵਾਧਾ ਕਰਨ ਸਬੰਧੀ ਮਾਰਕਿਟ ਆਧਾਰਿਤ ਨੀਤੀਆਂ ਲਈ ਸਿਆਸੀ ਸਮਰਥਨ ਚਾਹੁੰਦਾ ਹੈ। ਇਨ੍ਹਾਂ ਦੋਵਾਂ ਗਰੁੱਪਜ਼ ਨੇ ਆਪਣੀ ਰਿਪੋਰਟ ਵਿੱਚ ਆਖਿਆ ਕਿ ਉਹ ਨਾ ਤਾਂ ਕਿਸੇ ਪਾਰਟੀ ਦਾ ਸਮਰਥਨ ਕਰਦੇ ਹਨ ਤੇ ਨਾ ਹੀ ਕਿਸੇ ਪਾਰਟੀ ਦਾ ਵਿਰੋਧ ਕਰਦੇ ਹਨ।
ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕਿ ਲਿਬਰਲਾਂ ਦੀ ਮੌਜੂਦਾ ਯੋਜਨਾ ਦੇ ਮੁਕਾਬਲੇ ਕੰਜ਼ਰਵੇਟਿਵ ਯੋਜਨਾ ਪੈਰਿਸ ਸਮਝੌਤੇ ਦੀਆਂ ਕਈ ਸ਼ਰਤਾਂ ਛੱਡ ਦੇਵੇਗੀ। ਸ਼ੀਅਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਰਬਨ ਟੈਕਸ ਤੋਂ ਬਿਨਾਂ ਪੈਰਿਸ ਸਮਝੌਤੇ ਵਿੱਚ ਮਿਥੇ ਗਏ ਟੀਚਿਆਂ ਨੂੰ ਪੂਰਾ ਕਰਨ ਦਾ ਕੈਨੇਡਾ ਦਾ ਇਹ ਬਿਹਤਰੀਨ ਮੌਕਾ ਹੈ। ਆਥਰਜ਼ ਨੇ ਪਾਇਆ ਕਿ ਇਸ ਯੋਜਨਾ ਨਾਲ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਵਿੱਚ 2022 ਤੱਕ 9.1 ਮੈਗਾਟੰਨ ਵਾਧਾ ਹੋਵੇਗਾ।
ਇਹ ਵੀ ਆਖਿਆ ਗਿਆ ਕਿ 2022 ਤੱਕ ਟੋਰੀਜ਼ ਦੀ ਯੋਜਨਾ ਤਹਿਤ ਲਿਬਰਲ ਨੀਤੀਆਂ ਦੇ ਮੌਜੂਦਾ ਖਰਚੇ ਤੇ ਪ੍ਰਸਤਾਵਾਂ ਦੀ ਥਾਂ ਉੱਤੇ 3.8 ਬਿਲੀਅਨ ਡਾਲਰ ਦਾ ਹੋਰ ਖਰਚਾ ਆਵੇਗਾ। ਇਸ ਨਾਲ 2022 ਵਿੱਚ ਹਰ ਘਰ ਨੂੰ 295 ਡਾਲਰ ਦਾ ਵਾਧੂ ਖਰਚਾ ਹੋਰ ਬਰਦਾਸ਼ਤ ਕਰਨਾ ਹੋਵੇਗਾ। ਇਸ ਰਿਪੋਰਟ ਵਿੱਚ ਇਹ ਵੀ ਸਵੀਕਾਰ ਕੀਤਾ ਗਿਆ ਕਿ ਜਿਨ੍ਹਾਂ ਪ੍ਰੋਵਿੰਸਾਂ ਵਿੱਚ ਹੁਣ ਫੈਡਰਲ ਕਾਰਬਨ ਟੈਕਸ ਲਾਗੂ ਨਹੀਂ ਹੈ ਉਨ੍ਹਾਂ ਉੱਤੇ ਘੱਟ ਨਕਾਰਾਤਮਕ ਅਸਰ ਹੋਵੇਗਾ। ਉਨ੍ਹਾਂ ਪ੍ਰੋਵਿੰਸਾ ਦੇ ਹਰ ਘਰ ਨੂੰ 187 ਡਾਲਰ ਦਾ ਵਾਧੂ ਭਾਰ ਹੀ ਬਰਦਾਸ਼ਤ ਕਰਨਾ ਹੋਵੇਗਾ।
ਰਿਪੋਰਟ ਅਨੁਸਾਰ ਜਿੱਥੋਂ ਤੱਕ ਪੈਰਿਸ ਸਮਝੌਤੇ ਦੇ ਟੀਚਿਆਂ ਦੀ ਪ੍ਰਾਪਤੀ ਦੀ ਗੱਲ ਹੈ ਤਾਂ ਮੌਜੂਦਾ ਲਿਬਰਲ ਪਲੈਨ ਨਾਲ ਉਨ੍ਹਾਂ ਵਿੱਚ 79 ਮੈਗਟੰਨ ਦਾ ਫਰਕ ਰਹੇਗਾ ਜਦਕਿ ਸ਼ੀਅਰ ਦੀ ਯੋਜਨਾ ਨਾਲ ਇਹ ਪਾੜਾ 109 ਮੈਗਾਟੰਨ ਹੋ ਜਾਵੇਗਾ। ਸ਼ੀਅਰ ਦੇ ਆਫਿਸ ਵੱਲੋਂ ਇਸ ਰਿਪੋਰਟ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਗਰੁੱਪ ਦੇ ਪ੍ਰੇਰਣਾ ਸਰੋਤ ਉੱਤੇ ਵੀ ਇਤਰਾਜ਼ ਪ੍ਰਗਟਾਇਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼