Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

‘ਦਰਿੰਦਗੀ' ਵੱਲ ਕਿਉਂ ਵਧ ਰਹੇ ਨੇ ਲੋਕ

July 12, 2019 09:16 AM

-ਵਿਪਿਨ ਪੱਬੀ
ਪਿਛਲੇ ਦਿਨੀਂ ਸੋਸ਼ਲ ਮੀਡੀਆ ਉਤੇ ਕਈ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਦੇਖ ਕੇ ਸਾਡਾ ਸਭ ਦਾ ਸਿਰ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ। ਆਧੁਨਿਕੀਕਰਨ, ਵਿਚਾਰ ਪ੍ਰਕਿਰਿਆ ਦੇ ਸ਼ੁੱਧੀਕਰਨ ਤੇ ਸਮਾਜ ਦਾ ਵਿਕਾਸ ਕਰਨ ਦੀ ਥਾਂ ਇਹ ਲੱਗਦਾ ਹੈ ਕਿ ਅਸੀਂ ਮੱਧ-ਕਾਲੀ ਯੁੱਗ ਵੱਲ ਖਿਸਕ ਰਹੇ ਹਾਂ ਅਤੇ ‘ਭੀੜ ਦਾ ਇਨਸਾਫ’ ਆਮ ਗੱਲ ਬਣਦਾ ਦਿਖਾਈ ਦਿੰਦਾ ਹੈ। ਇਨ੍ਹਾਂ ਵਿੱਚੋਂ ਇਕ ਵੀਡੀਓ, ਜੋ ਇਲੈਕਟ੍ਰਾਨਿਕ ਮੀਡੀਆ ਨੇ ਕਾਫੀ ਪ੍ਰਸਾਰਿਤ ਕੀਤਾ ਹੈ, ਵਿੱਚ ਇਕ ਨੌਜਵਾਨ ਵਿਧਾਇਕ ਹੱਥ ਵਿੱਚ ਬੈਟ ਫੜ ਕੇ ਸਰਕਾਰੀ ਅਧਿਕਾਰੀ ਨੂੰ ਕੁੱਟਦਾ ਹੈ, ਜੋ ਨਾਜਾਇਜ਼ ਉਸਾਰੀਆਂ ਡੇਗਣ ਲਈ ਕਿਸੇ ਖਾਸ ਥਾਂ ਗਿਆ ਸੀ। ਢੀਠ ਵਿਧਾਇਕ, ਜਿਹੜਾ ਭਾਜਪਾ ਦੇ ਤਾਕਤਵਰ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਯ ਦਾ ਬੇਟਾ ਹੈ, ਨੂੰ ਬਾਅਦ ਵਿੱਚ ਸਰਕਾਰੀ ਅਧਿਕਾਰੀਆਂ ਦੇ ਕੰਮ 'ਚ ਰੁਕਾਵਟ ਪਾਉਣ ਲਈ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੁਝ ਦਿਨਾਂ ਬਾਅਦ ਜ਼ਮਾਨਤ ਉੱਤੇ ਛੱਡ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਹਿਲੀ ਵਾਰ ਵਿਧਾਇਕ ਬਣਿਆ ਆਕਾਸ਼ ਜਦੋਂ ਜੇਲ੍ਹ 'ਚੋਂ ਬਾਹਰ ਆਇਆ ਤਾਂ ਉਸ ਦੇ ਸਮਰਥਕਾਂ ਨੇ ਉਸ ਦਾ ਹੀਰੋ ਵਾਂਗ ਸਵਾਗਤ ਕੀਤਾ। ਉਸ ਨੂੰ ਇਕ ਮਸੀਹਾ ਅਤੇ ਇੰਦੌਰ ਦਾ ‘ਗੌਰਵ' ਦੱਸਿਆ ਗਿਆ। ਉਹ ਇਸ ਸ਼ਹਿਰ ਇੰਦੌਰ ਤੋਂ ਵਿਧਾਇਕ ਹੈ। ਉਸ ਨੇ ਆਪਣੀ ਕਾਰਵਾਈ ਉਤੇ ਅਫਸੋਸ ਪ੍ਰਗਟਾਉਣ ਲਈ ਕੋਈ ਜਨਤਕ ਬਿਆਨ ਨਹੀਂ ਦਿੱਤਾ ਅਤੇ ਉਲਟਾ ਕਿਹਾ ਕਿ ਉਸ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਹੈ, ਪਰ ਭਵਿੱਖ 'ਚ ਉਹ ਮਹਾਤਮਾ ਗਾਂਧੀ ਵਾਲਾ ਰਾਹ ਅਪਣਾਏਗਾ, ਸ਼ਾਇਦ ਅਹਿੰਸਾ ਦਾ।
ਇਥੋਂ ਤੱਕ ਕਿ ਭਾਜਪਾ ਹਾਈਕਮਾਨ ਵੀ ਚੁੱਪ ਰਹੀ ਕਿਉਂਕਿ ਵਿਧਾਇਕ ਦੇ ਪਿਤਾ ਨੇ ਸੂਬੇ ਦਾ ਜਨਰਲ ਸਕੱਤਰ ਇੰਚਾਰਜ ਹੋਣ ਦੇ ਨਾਤੇ ਪੱਛਮੀ ਬੰਗਾਲ 'ਚ ਪਾਰਟੀ ਦੀ ਬਹੁਤ ਸੇਵਾ ਕੀਤੀ ਸੀ। ਵਿਜੇਵਰਗੀਯ ਨੇ ਇਕ ਵੀ ਸ਼ਬਦ ਨਹੀਂ ਕਿਹਾ ਤੇ ਲੱਗਦਾ ਸੀ ਜਿਵੇਂ ਉਹ ਆਪਣੇ ਬੇਟੇ ਦੀ ਕਰਤੂਤ ਦੇ ਸਮਰਥਨ 'ਚ ਬਚਾਅ ਕਰ ਰਿਹਾ ਹੋਵੇ।
ਇਹ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਕਈ ਦਿਨਾਂ ਬਾਅਦ ਘਟਨਾ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਿਥੇ ਆਕਾਸ਼ ਅਤੇ ਉਸ ਦੇ ਸਮਰਥਕਾਂ ਵਿਰੁੱਧ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ, ਉਥੇ ਇਹੋ ਸਮਾਂ ਹੈ ਕਿ ਸੀਨੀਅਰ ਨੇਤਾ ਝੱਟਪਟ ਕਾਰਵਾਈ ਕਰਨ ਤਾਂ ਕਿ ਅਜਿਹੇ ਰਵੱਈਏ ਨੂੰ ਸ਼ੁਰੂ 'ਚ ਦਬਾ ਦਿੱਤਾ ਜਾਵੇ, ਪਰ ਜਿਥੇ ਇਹ ਵੀਡੀਓ ਕਲਿੱਪ ਹੈਰਾਨ ਕਰਨ ਵਾਲੀ ਸੀ, ਉਥੇ ਹੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਕੁਝ ਹੋਰ ਵੀਡੀਓ ਵੀ ਅਜਿਹੀਆਂ ਘਟਨਾਵਾਂ ਵਾਲੇ ਹਨ, ਜੋ ਦਰਿੰਦਗੀ ਤੋਂ ਘੱਟ ਨਹੀਂ ਹਨ।
ਅਜਿਹੀ ਇਕ ਵੀਡੀਓ ਕਲਿੱਪ 'ਚ ਸਥਾਨਕ ਨੇਤਾਵਾਂ ਦੇ ਇਕ ਟੋਲੇ ਨੂੰ ਸਰਕਾਰੀ ਅਧਿਕਾਰੀਆਂ ਤੇ ਇਕ ਮਹਿਲਾ ਮੁਲਾਜ਼ਮ 'ਤੇ ਸੋਟੀਆਂ ਨਾਲ ਹਮਲਾ ਕਰਦੇ ਦਿਖਾਇਆ ਗਿਆ ਹੈ। ਉੁਹ ਔਰਤ ਵਰਦੀ ਵਿੱਚ ਸੀ ਤੇ ਸ਼ਾਇਦ ਜੰਗਲਾਤ ਮਹਿਕਮੇ ਦੀ ਮੁਲਾਜ਼ਮ ਸੀ। ਖੁਦ ਨੂੰ ਭੀੜ ਤੋਂ ਬਚਾਉਣ ਲਈ ਉਹ ਟਰੈਕਟਰ ਦੇ ਉਪਰ ਚੜ੍ਹ ਗਈ, ਪਰ ਉਸ ਨੂੰ ਸਭ ਦੇ ਸਾਹਮਣੇ ਕੁੱਟ ਦਿੱਤਾ ਗਿਆ। ਬਾਅਦ 'ਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਪਤਾ ਲੱਗਾ ਕਿ ਉਸ ਦੇ ਗੁੱਟ 'ਚ ਥੋੜ੍ਹਾ ਜਿਹਾ ਫ੍ਰੈਕਚਰ ਸੀ। ਕੋਈ ਨਹੀਂ ਜਾਣਦਾ ਕਿ ਹਮਲਾਵਰਾਂ ਨਾਲ ਕੀ ਹੋਇਆ ਜਾਂ ਉਹ ਕਿਹੜੀ ਜਗ੍ਹਾ ਸੀ, ਜਿਥੇ ਉਸ 'ਤੇ ਹਮਲਾ ਕੀਤਾ ਗਿਆ। ਮੁੱਖ ਧਾਰਾ ਵਾਲਾ ਮੀਡੀਆ ਆਮ ਤੌਰ 'ਤੇ ਅਜਿਹੇ ਮੁੱਦਿਆਂ ਦਾ ਪਿੱਛਾ ਕਰਨ ਦੇ ਆਪਣੇ ਫਰਜ਼ 'ਚ ਨਾਕਾਮ ਰਹਿੰਦਾ ਹੈ। ਇਕ ਹੋਰ ਵੀਡੀਓ ਕਲਿੱਪ ਹੋਰ ਵੀ ਦੂਸ਼ਿਤ ਹੈ, ਜਿਸ 'ਚ ਲਾਠੀਆਂ ਨਾਲ ਲੈਸ ਮਰਦਾਂ ਦੇ ਇਕ ਸਮੁੂਹ ਨੂੰ ਦਿਖਾਇਆ ਗਿਆ ਹੈ, ਜਿਹੜੇ ਇਕ ਨੌਜਵਾਨ ਕੁੜੀ 'ਤੇ ਹਮਲਾ ਕਰਦੇ ਹਨ। ਲਗਭਗ ਇਕ ਦਰਜਨ ‘ਮਰਦ' ਉਸ 'ਤੇ ਲਾਠੀਆਂ ਵਰ੍ਹਾ ਰਹੇ ਹਨ ਅਤੇ ਜਦੋਂ ਉਹ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉਸ ਨੂੰ ਚੁੱਕ ਦਿੰਦੇ ਹਨ ਤੇ ਅਸਲ 'ਚ ਉਸ ਦੇ ਕੱਪੜੇ ਉਤਾਰ ਦਿੰਦੇ ਹਨ।
ਗੁੰਡਿਆਂ ਦੀ ਇਸ ਅਣਮਨੁੱਖੀ ਹਰਕਤ ਉੱਤੇ ਅਸੀਂ ਸਿਰਫ ਹੰਝੂ ਵਹਾ ਸਕਦੇ ਹਾਂ, ਜਿਹੜੇ ਕੁੜੀ ਨੂੰ ਇੰਨੀ ਬੇਰਹਿਮੀ ਨਾਲ ਕੁੱਟ ਸਕਦੇ ਹਨ। ਕੁਝ ‘ਮਰਦ' ਅਜਿਹੇ ਹਨ, ਜੋ ਦਖਲ ਦੇਣ ਅਤੇ ਉਸ ਨੂੰ ਬਚਾਉਣ ਦੀ ਬਜਾਏ ਪੂਰੀ ਘਟਨਾ ਦੀ ਵੀਡੀਓ ਬਣਾਉਣ 'ਚ ਰੁੱਝੇ ਹੋਏ ਸਨ। ਫਿਰ ਵੀ ਇਹ ਉਨ੍ਹਾਂ ਵੱਲੋਂ ਘਟਨਾ ਦੀ ਵੀਡੀਓ ਬਣਾਉਣ ਨਾਲ ਸੰਭਵ ਹੋ ਸਕਿਆ ਕਿ ਅਸੀਂ ਇਕ ਹੋਰ ਦਰਿੰਦਗੀ ਭਰੀ ਘਟਨਾ ਬਾਰੇ ਜਾਣ ਸਕੇ। ਹੈਰਾਨੀ ਹੁੰਦੀ ਹੈ ਕਿ ਅਜਿਹੇ ਮਰਦ ਕਿਵੇਂ ਇੰਨੇ ਬੇਰਹਿਮ ਬਣ ਜਾਂਦੇ ਹਨ, ਜੋ ਮਨੁੱਖ ਜਾਤ ਦੇ ਨਾਂ 'ਤੇ ਇਕ ਧੱਬਾ ਹਨ।
ਇਸ ਵੀਡੀਓ ਨੂੰ ਵੀ ਰਿਕਾਰਡ ਕਰਨ ਦੀ ਕੋਈ ਤਰੀਕ ਨਹੀਂ ਹੈ ਤੇ ਇਹ ਵੀ ਸਪੱਸ਼ਟ ਨਹੀਂ ਕਿ ਇਸ ਨੂੰ ਕਿੱਥੇ ਬਣਾਇਆ ਗਿਆ। ਸਰਕਾਰ ਘੱਟੋ-ਘੱਟ ਇੰਨਾ ਤਾਂ ਕਰ ਸਕਦੀ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਦੀ ਸਹਾਇਤਾ ਨਾਲ ਇਨ੍ਹਾਂ ਵੀਡੀਓਜ਼ ਦਾ ਪਤਾ ਲਾਵੇ ਕਿਉਂਕਿ ਇਸ ਨੇ ਸਰਕਾਰ ਅਤੇ ਇਸ ਦੇ ਨੇਤਾਵਾਂ 'ਤੇ ਹਮਲਿਆਂ ਦੇ ਮਾਮਲੇ 'ਚ ਹੁਕਮ ਦਿੱਤੇ ਹਨ। ਅਜਿਹੀਆਂ ਵਿਵਸਥਾਵਾਂ ਹਨ ਜਿਨ੍ਹਾਂ ਦੇ ਤਹਿਤ ਇਨ੍ਹਾਂ ਕੰਪਨੀਆਂ ਨੂੰ ਵੀਡੀਓਜ਼ ਅਤੇ ਮੈਸੇਜ ਦੇ ਸੋਮੇ ਦਾ ਪਤਾ ਲਾਉਣ ਲਈ ਕਿਹਾ ਜਾ ਸਕਦਾ ਹੈ, ਪਰ ਇਕ ਸਮਾਜ ਹੋਣ ਦੇ ਨਾਤੇ ਸਾਨੂੰ ਸ਼ਰਮਿੰਦਾ ਹੋਣ ਅਤੇ ਅਜਿਹੇ ਘਿਨੌਣੇ ਹਮਲਿਆਂ ਦੇ ਕਾਰਨਾਂ ਬਾਰੇ ਸੋਚਣ ਦੀ ਲੋੜ ਹੈ। ਅਜਿਹਾ ਨਹੀਂ ਹੈ ਕਿ ਅਤੀਤ 'ਚ ਅਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ ਸਨ, ਪਰ ਇਸ ਨਾਲ ਇਕ ਅਜਿਹੇ ਯੁੱਗ 'ਚ ਇਨ੍ਹਾਂ ਘਟਨਾਵਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਜਿਸ 'ਚ ਅਸੀਂ ਸਭ ਦੇ ਬਰਾਬਰ ਹੱਕਾਂ ਦੀ ਗੱਲ ਕਰਦੇ ਹਾਂ ਅਤੇ ਚੰਦ, ਉਸ ਤੋਂ ਅੱਗੇ ਜਾਣ ਦੀ ਇੱਛਾ ਰੱਖਦੇ ਹਾਂ। ਸਾਡੇ ਨੇਤਾ, ਸਿਆਸੀ ਤੇ ਸਮਾਜਿਕ ਦੋਵੇਂ ਅੱਗੇ ਆਉਣ ਤੇ ਦਿ੍ਰੜ੍ਹ ਸਕੰਲਪ ਨਾਲ ਇਨ੍ਹਾਂ ਮੁੱਦਿਆਂ ਨੂੰ ਆਪਣੇ ਹੱਥ 'ਚ ਲੈਣ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”