Welcome to Canadian Punjabi Post
Follow us on

25

April 2019
ਟੋਰਾਂਟੋ/ਜੀਟੀਏ

ਪੈਟ੍ਰਿਕ ਬ੍ਰਾਊਨ ਉਤੇ ਧੋਖਾਧੜੀ ਦੀ ਜਾਂਚ ਪ੍ਰਤੀ ਉਠ ਰਹੇ ਹਨ ਸਵਾਲ

October 10, 2018 05:45 PM


ਬਰੈਪਟਨ, 9 ਅਕਤੂਬਰ (ਪੋਸਟ ਬਿਊਰੋ)- 2017 ਵਿਚ ਹੈਮਿਲਟਨ ਵੈਸਟ ਐਂਡ ਐਨਕਾਸਟਰ ਡੰਡਾਸ ਦੀ ਪੀਸੀ ਪਾਰਟੀ ਵਲੋਂ ਕਰਵਾਈ ਗਈ ਨਾਮੀਨੇਸ਼ਨ ਉਸ ਸਮੇ ਵਿਵਾਦਾਂ ਵਿਚ ਘਿਰ ਗਈ ਸੀ, ਜਦੋ ਇਸ ਨਾਮੀਨੇਸ਼ਨ ਵਿਚੋਂ ਹਾਰੇ ਹੋਏ ਇਕ ਉਮੀਦਵਾਰ ਨੇ ਪਾਰਟੀ ਉਤੇ ਕਈ ਤਰ੍ਹਾਂ ਦੇ ਦੋਸ਼ ਲਗਾ ਦਿੱਤੇ। ਇਨ੍ਹਾਂ ਦੋਸ਼ਾਂ ਮਗਰੋ ਹੈਮਿਲਟਨ ਦੀ ਪੁਲਸ ਵਲੋਂ ਪੀਸੀ ਪਾਰਟੀ ਦੇ ਕੁੱਝ ਅਹੁਦੇਦਾਰਾਂ ਉਤੇ ਕ੍ਰਿਮੀਨਲ ਇਨਵੈਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁੱਦੇ ਨੂੰ ਲੈ ਕੇ ਬਰੈਂਪਟਨ ਤੋ ਮੇਅਰ ਲਈ ਉਮੀਦਵਾਰ ਲਿੰਡ ਜਾਫਰੀ ਨੇ ਵਾਰ-ਵਾਰ ਪੈਟ੍ਰਿਕ ਬ੍ਰਾਊਨ ਉਤੇ ਤਿੱਖੇ ਸਵਾਲ ਕੀਤੇ ਹਨ ਤੇ ਉਨ੍ਹਾਂ ਕਿਹਾ ਹੈ ਕਿ ਪੈਟ੍ਰਿਕ ਬ੍ਰਾਊਨ ਦਾ ਨਾਮ ਹਾਲੇ ਵੀ ਇਸ ਨਾਮੀਨੇਸ਼ਨ ਦੀ ਕ੍ਰਿਮੀਨਲ ਫਰਾਡ ਐਡ ਫਰਾਡਰੀ ਇੰਵੈਸਟੀਗੇਸ਼ਨ ਵਿਚ ਚੱਲ ਰਿਹਾ ਹੈ। ਇਸ ਸਬੰਧੀ ਇਕ ਸਥਾਨਕ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਮੈਨੂੰ ਕਦੇ ਵੀ ਹੈਮਿਲਟਨ ਦੀ ਪੁਲਸ ਨੇ ਇੰਟਰਵਿਊ ਲਈ ਨਹੀਂ ਬੁਲਾਇਆ ਤੇ ਮੈ ਉਨ੍ਹਾਂ ਨਾਲ ਖੁਦ ਗੱਲ ਕਰ ਚੁੱਕਿਆ ਹਾਂ ਕਿ ਜਦੋ ਵੀ ਮੇਰੀ ਇੰਟਰਵਿਊ ਕਰਨੀ ਹੈ, ਮੈ ਖੁਦ ਆਪ ਤੁਹਾਡੇ ਨਾਲ ਇੰਟਰਵਿਊ ਕਰਨ ਲਈ ਹਾਜ਼ਰ ਹੋਵਾਂਗਾ। ਪੈਟ੍ਰਿਕ ਬ੍ਰਾਊਨ ਅਸਿੱਧੇ ਤੌਰ ਉਤੇ ਇਹ ਕਹਿਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਉਨ੍ਹਾਂ ਦਾ ਨਾਮ ਇਸ ਫਰਾਡਰੀ ਇੰਵੈਸਟੀਗੇਸ਼ਨ ਵਿਚ ਨਹੀ ਹੈ, ਪਰ ਦੂਸਰੇ ਪਾਸੇ ਪੁਲਸ ਵਲੋਂ ਭੇਜੀ ਗਈ ਇਕ ਈਮੇਲ ਰਾਹੀ ਦੱਸਿਆ ਗਿਆ ਕਿ ਕਿਸੇ ਦਾ ਨਾਮ ਇਸ ਇੰਵੈਸਟੀਗੇਸ਼ਨ ਵਿਚੋਂ ਬਾਹਰ ਨਹੀ ਕੱਢਿਆ ਗਿਆ। ਵੱਖ ਵੱਖ ਕਰਵਾਈਆਂ ਗਈਆਂ ਡੀਬੇਟਸ ਦੌਰਾਨ ਪੈਟ੍ਰਿਕ ਬ੍ਰਾਉਨ ਉਪਰ ਇਸ ਮਸਲੇ ਨੂੰ ਲੈ ਕੇ ਵਿਰੋਧੀ ਉਮੀਦਵਾਰਾਂ ਵਲੋਂ ਤਿੱਖੇ ਹਮਲੇ ਕੀਤੇ ਗਏ, ਪਰ ਪੈਟ੍ਰਿਕ ਬ੍ਰਾਊਨ ਵਲੋਂ ਕਿਸੇ ਵੀ ਸਿੱਧਾ ਜਵਾਬ ਨਹੀ ਦਿੱਤਾ ਗਿਆ। ਯਾਦ ਰਹੇ ਕਿ ਪੀਸੀ ਪਾਰਟੀ ਦੀ ਇਸ ਨਾਮੀਨੇਸ਼ਨ ਵਿਚ ਬੈਲੇਟ ਸਟਫਿੰਗ ਦੀਆਂ ਖ਼ਬਰਾਂ ਛਪੀਆਂ ਸਨ ਤੇ ਇਕ ਸਰਕਾਰ ਚਿਹਰੇ ਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਸੀ ਕਿ ਉਸ ਇਲਾਕੇ ਲਈ ਉਹ ਡੈਮੋਗ੍ਰਾਫੀਕਲੀ ਫਿਟ ਨਹੀਂ ਹੈ। ਕੁੱਝ ਲੋਕ ਹੁਣ ਪੈਟ੍ਰਿਕ ਬ੍ਰਾਊਨ ਉਤੇ ਵੀ ਇਹੋ ਸਵਾਲ ਖੜ੍ਹੇ ਕਰਦੇ ਹਨ ਕਿ ਨਾਮੀਨੇਸ਼ਨ ਪੇਪਰ ਫਾਇਲ ਕਰਨ ਤੋਂ ਕੁੱਝ ਘੰਟੇ ਪਹਿਲਾਂ ਬਰੈਪਟਨ ਸ਼ਹਿਰ ਵਿਚ ਆਪਣਾ ਘਰ ਰੈਂਟ ਲੈਣ ਵਾਲਾ ਸਾਡੇ ਇਸ ਸ਼ਹਿਰ ਵਿਚ ਡੈਮੋਗ੍ਰਾਫੀਕਲੀ ਫਿਟ ਕਿਵੇ ਹੈ?

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਭਗਤ ਸਿੰਘ ਬਰਾੜ ਸਮੇਤ ਤਿੰਨ ਸਿੱਖ ਕੈਨੇਡਾ ਦੀ ‘ਨੋ ਫਲਾਈ ਲਿਸਟ’ ਵਿੱਚ ਸ਼ਾਮਲ
ਓਨਟਾਰੀਓ ਦੀ ਕਾਟੇਜ ਕੰਟਰੀ ਦੇ ਟਾਊਨ ਵੱਲੋਂ ਹੜ੍ਹਾਂ ਕਾਰਨ ਐਮਰਜੰਸੀ ਦਾ ਐਲਾਨ
ਪਬਲਿਕ ਹੈਲਥ ਕਟੌਤੀਆਂ ਦੇ ਐਲਾਨ ਤੋਂ ਬਾਅਦ ਟੋਰਾਂਟੋ ਤੇ ਪ੍ਰੋਵਿੰਸ ਦਰਮਿਆਨ ਖਿੱਚੋਤਾਣ ਵਧੀ
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ‘ਤਰਕ ਅਤਰਕ’ ਉੱਪਰ ਹੋਈ ਗੋਸ਼ਟੀ
ਬਰੈਂਪਟਨ `ਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਸਮਾਰੋਹ 27 ਅਪ੍ਰੈਲ ਨੂੰ ਮਈ ਦਿਵਸ ਦਾ ਪ੍ਰੋਗਰਾਮ 5 ਮਈ ਨੂੰ
ਹੈਮਿਲਟਨ `ਚ ਜਲ੍ਹਿਆਂ-ਵਾਲਾ ਕਾਂਡ ਸ਼ਤਾਬਦੀ ਸਮਾਰੋਹ ਸੰਪਨ
ਡਾ: ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬ-ਰੂ ਪ੍ਰੋਗਰਾਮ
ਅਲਬਰਟਾ ਦੀਆਂ ਚੋਣਾਂ ਵਾਲੇ ਦਿਨ ਹੀ ਹੋ ਗਿਆ ਸੀ ਟਰੂਡੋ ਦੇ “ਗ੍ਰੈਂਡ ਬਾਰਗੇਨ” ਦਾ ਅੰਤ : ਕੇਨੀ