Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਜੀਟੀਏ

ਬਰੈਂਪਟਨ ਨਿਵਾਸੀਆਂ ਵਲੋਂ ਲਿੰਡਾ ਜਾਫਰੀ ਲਈ ਵੱਡੀ ਰੈਲੀ 14 ਅਕਤੂਬਰ ਨੂੰ

October 10, 2018 05:44 PM

ਬਰੈਪਟਨ, 9 ਅਕਤੂਬਰ (ਪੋਸਟ ਬਿਊਰੋ)- 22 ਅਕਤੂਬਰ ਨੂੰ ਆ ਰਹੀਆਂ ਮਿਉਂਸਪਲ ਚੋਣਾਂ ਦੇ ਮੱਦੇਨਜ਼ਰ ਬਰਂੈਪਟਨ ਨਿਵਾਸੀਆਂ ਵਲੋਂ 14 ਤਰੀਕ ਨੂੰ ਸਪ੍ਰਿੰਜਾ ਬੈਂਕੁਇਟ ਹਾਲ ਵਿਖੇ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੈਲੀ ਦਾ ਮਕਸਦ ਲਿੰਡਾ ਜਾਫਰੀ ਜੋ ਕਿ ਦੂਜੀ ਟਰਮ ਵਾਸਤੇ ਮੇਅਰ ਦੇ ਅਹੁਦੇ ਲਈ ਚੋਣ ਮੈਦਾਨ ਵਿਚ ਹਨ, ਲਈ ਇਕਜੁਟ ਹੋ ਕੇ ਹਿਮਾਇਤ ਕਰਨਾ ਹੈ। ਸਪ੍ਰਿੰਜਾ ਬੈਕੁਇਟ ਹਾਲ 510 ਡੀਅਰ ਹਰਟਸ ਡਰਾਈਵ ਉਤੇ ਸਥਿਤ ਹੈ, ਜੋ ਕਿ ਗੋਰ ਵੇ ਐਂਡ ਕੁਵੀਨ ਦੇ ਨਜ਼ਦੀਕ ਪੈਦਾ ਹੈ। ਇਸ ਰੈਲੀ ਦੇ ਆਯੋਜਕ ਏਸ਼ੀਅਨ ਫੂਡ ਸੈਟਰ ਤੋਂ ਮੇਜਰ ਸਿੰਘ ਨੱਤ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਮੇਂ ਸਾਡਾ ਸ਼ਹਿਰ ਬਰੈਂਪਟਨ ਬਹੁਤ ਹੀ ਨਾਜੁਕ ਫੈਸਲਾ ਕਰਨ ਦੀ ਸਥਿਤੀ ਉਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀ ਉਸ ਉਮੀਦਵਾਰ ਦੀ ਇਕਜੁਟ ਹੋ ਕੇ ਹਿਮਾਇਤ ਕਰਨੀ ਚਾਹੁੰਦੇ ਹਾਂ, ਜਿਹੜਾ ਕਿ ਬਰਂੈਪਟਨ ਨੂੰ ਸਹੀ ਰਾਹ ਉਤੇ ਰੱਖ ਸਕੇ। ਮੇਜਰ ਨੱਤ ਨੇ ਕਿਹਾ ਕਿ ਲਿੰਡਾ ਜਾਫਰੀ ਜੋ ਪਿਛਲੇ ਕਈ ਦਹਾਕਿਆਂ ਤੋ ਬਰੈਂਪਟਨ ਵਿਚ ਰਹਿ ਰਹੀ ਹੈ, ਨੇ ਬਤੌਰ ਸਿਟੀ ਕੌਂਸਲਰ ਤੋ ਲੈ ਕੇ ਮਿਨਿਸਟਰ ਦੀਆਂ ਸੇਵਾਵਾਂ ਉਨ੍ਹਾਂ ਨੇ ਬਰੈਂਪਟਨ ਨੂੰ ਦਿੱਤੀਆਂ ਹਨ ਤੇ ਅਸੀਂ ਲਿੰਡਾ ਜਾਫਰੀ ਨੂੰ ਇਕ ਮੌਕਾ ਹੋਰ ਦੇਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜਗਦੀਸ਼ ਗਰੇਵਾਲ ਨੇ ਦੱਸਿਆ ਕਿ ਭਾਵੇਂ ਬਰਂੈਪਟਨ ਵਿਚ ਇਸ ਸਮੇਂ ਸਭ ਕੁੱਝ ਚੰਗਾ ਨਹੀ ਹੈ, ਪਰ ਫੇਰ ਵੀ ਜੋ ਉਮੀਦਵਾਰ ਇਸ ਸਮੇਂ ਚੋਣ ਮੈਦਾਨ ਵਿਚ ਹਨ, ਉਨ੍ਹਾਂ ਵਿਚੋਂ ਜੋ ਬਰੈਂਪਟਨ ਨੂੰ ਸਹੀ ਰਾਹ ਉਤੇ ਰੱਖ ਸਕਦਾ ਹੈ, ਉਹ ਸਿਰਫ਼ ਲਿੰਡਾ ਜਾਫਰੀ ਹੀ ਹੈ। ਉਨ੍ਹਾਂ ਕਿਹਾ ਕਿ ਬਾਕੀ ਉਮੀਦਵਾਰ ਭਾਵੇ ਚੰਗੇ ਤਜਰਬੇਕਾਰ ਤੇ ਲਿਆਕਤ ਰੱਖਦੇ ਹਨ, ਪਰ ਇਹ ਸਮਾਂ ਹੈ ਕਿ ਇਕ ਵਾਰ ਫੇਰ ਲਿੰਡਾ ਜਾਫਰੀ ਨੂੰ ਮੌਕਾ ਦਿੱਤਾ ਜਾਵੇ। ਉਨ੍ਹਾਂ ਸਾਰੇ ਬਰੈਂਪਟਨ ਨਿਵਾਸੀਆ ਨੂੰ ਖੁੱਲਾ ਸੱਦਾ ਦਿੱਤਾ ਕਿ ਇਸ ਮੀਟ ਐਂਡ ਗ੍ਰੀਟ ਰੈਲੀ ਵਿਚ ਪਹੁੰਚ ਕੇ ਆਪਣੀ ਇਕਜੁਟਤਾ ਦਿਖਾਉਦਿਆਂ ਬਰੈਂਪਟਨ ਲਈ ਸਹੀ ਮੇਅਰ ਚੁਣਨ ਲਈ ਚੱਲ ਰਹੀ ਮੁਹਿੰਮ ਵਿਚ ਆਪਣਾ ਹਿੱਸਾ ਪਾਈਏ। ਉਨ੍ਹਾਂ ਸਾਰੀਆਂ ਸੀਨੀਅਰ ਸੰਸਥਾਵਾਂ ਤੇ ਖੇਡ ਕਲੱਬਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਵਿਚ ਆਪਣੀ ਹਾਜ਼ਰੀ ਲਗਵਾ ਕੇ ਆਪਣਾ ਯੋਗਦਾਨ ਪਾਉਣ। ਇਸ ਰੈਲੀ ਦਾ ਸਮਾਂ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਹੈ। ਚਾਹ ਪਾਣੀ ਦਾ ਬੰਦੋਬਸਤ ਹੋਵੇਗਾ। ਜਿਅ਼ਾਦਾ ਜਾਣਕਾਰੀ ਲਈ 416-970-5005 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਜੀਟੀਏ ਖ਼ਬਰਾਂ
‘ਡਾਇਬੇਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ' `ਚ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਵੱਲੋਂ ਕੀਤੀ ਸ਼ਮੂਲੀਅਤ
ਸੀਨੀਅਰਜ਼ ਐਸੋਸੀਏਸ਼ਨ ਦਾ ਵਫਦ ਐੱਮ. ਪੀ. ਕਮਲ ਖਹਿਰਾ ਨੂੰ ਸੀਨੀਅਰਜ਼ ਦੀਆਂ ਮੰਗਾਂ ਬਾਰੇ ਮਿਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ 'ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤੀ ਸਿ਼ਰਕਤ
ਜਸ਼ਨ ਸਿੰਘ, ਮਾਰਟਿਨ ਸਿੰਘ, ਲਿੰਡਾ ਜੈਫ਼ਰੀ ਤੇ ਹੋਰ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਹੋਏ ਸ਼ਾਮਲ
ਗੁਰਪ੍ਰੀਤ ਬੈਂਸ ਦੀ ਚੋਣ-ਮੁਹਿੰਮ ਵਿਚ ਆਈ ਬੇਹੱਦ ਤੇਜ਼ੀ
ਛੇਵੀਂ ਸਲਾਨਾ ਬਹੁਤ ਹੀ ਕਾਮਯਾਬ ਰਹੀ ਗਾਲਾ ਨਾਈਟ
ਮਿਸੀਸਾਗਾ ਵਾਰਡ ਪੰਜ ਤੋਂ ਸਕੂਲ ਟਰੱਸਟੀ ਉਮੀਦਵਾਰ ਅਵਤਾਰ ਘੋਤਰਾ ਦੀ ਜਿੱਤ ਯਕੀਨੀ
ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਗੁਰਦੁਆਰਾ ਰੈਕਸਡੇਲ ਵਿਖੇ ਰਿਲੀਜ਼
ਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ
‘ਵਾਰਡ 3 ਤੇ 4 ਵਿੱਚ ਕੌਂਸਲਰ ਪਦ ਦੀ ਤਬਦੀਲੀ ਸ਼ਹਿਰ ਦੀ ਕਿਸਮਤ ਬਦਲ ਸਕਦੀ ਹੈ’