Welcome to Canadian Punjabi Post
Follow us on

18

October 2019
ਪੰਜਾਬ

ਤਿੰਨ ਪਾਕਿ ਤਸਕਰਾਂ ਸਣੇ 20 ਜਣਿਆਂ ਉੱਤੇ ਪਰਚਾ ਦਰਜ

July 11, 2019 09:51 AM

ਅਟਾਰੀ, 10 ਜੁਲਾਈ (ਪੋਸਟ ਬਿਊਰੋ)- ਪੁਲਸ ਥਾਣਾ ਘਰਿੰਡਾ ਨੇ ਤਿੰਨ ਪਾਕਿਸਤਾਨੀ ਤਸਕਰਾਂ ਸਮੇਤ 20 ਤਸਕਰਾਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ, ਜਿਹੜੇ ਵਪਾਰ ਤੇ ਹੋਰ ਸਾਧਨਾਂ ਰਾਹੀਂ ਪਾਕਿਸਤਾਨੀ ਖੁਫੀਆ ਏਜੰਸੀ ਤੇ ਕੁਝ ਬਦਨਾਮ ਤਸਕਰਾਂ ਦੇ ਸੰਪਰਕ ਵਿੱਚ ਹਨ ਤੇ ਉਨ੍ਹਾਂ ਨੂੰ ਭਾਰਤ ਦੇ ਫੌਜੀ ਟਿਕਾਣਿਆਂ ਦੀਆਂ ਸੂਚਨਾਵਾਂ ਭੇਜ ਕੇ ਉਨ੍ਹਾਂ ਤੋਂ ਹਥਿਆਰ, ਨਸ਼ੀਲੇ ਪਦਾਰਥ ਅਤੇ ਜਾਅਲੀ ਕਰੰਸੀ ਮੰਗਵਾਉਂਦੇ ਹਨ।
ਪਤਾ ਲੱਗਾ ਹੈ ਕਿ ਘਰਿੰਡਾ ਪੁਲਸ ਨੇ ਤਸਕਰਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਹਨ ਅਤੇ ਇਨ੍ਹਾਂ 'ਚੋਂ ਤਿੰਨ ਜਣਿਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਮੁੱਖ ਅਫਸਰ ਥਾਣਾ ਘਰਿੰਡਾ ਸਬ ਇੰਸਪੈਕਟਰ ਮਨਮੀਤ ਸਿੰਘ ਸੰਧੂ ਜਦੋਂ ਅਟਾਰੀ ਝਬਾਲ ਟੀ-ਪੁਆਇੰਟ ਉੱਤੇ ਨਾਕਾ ਲਾ ਕੇ ਗਲਤ ਅਨਸਰਾਂ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕੁਝ ਵੱਡੇ ਤਸਕਰ ਆਪਣਾ ਗੈਂਗ ਬਣਾ ਕੇ ਪਾਕਿਸਤਾਨ ਤੋਂ ਹੈਰੋਇਨ, ਹਥਿਆਰ ਅਤੇ ਜਾਅਲੀ ਕਰੰਸੀ ਮੰਗਵਾ ਕੇ ਭਾਰਤ ਵਿਰੋਧੀ ਕਾਰਜ ਕਰ ਰਹੇ ਹਨ ਅਤੇ ਦੇਸ਼ ਦੀ ਸੁਰੱਖਿਆ ਨੂੰ ਸੰਨ੍ਹ ਲਾ ਕੇ ਫੌਜੀ ਟਿਕਾਣਿਆਂ ਦੀ ਜਾਣਕਾਰੀ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਭੇਜਦੇ ਹਨ। ਇਸ ਉੱਤੇ ਮੁੱਖ ਅਫਸਰ ਥਾਣਾ ਘਰਿੰਡਾ ਨੇ ਇਹ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਅਤੇ ਖੁਦ ਜਾਂਚ ਵਿੱਚ ਗੱਲ ਠੀਕ ਨਿਕਲਣ ਉੱਤੇ ਅਜੈ ਗੁਪਤਾ ਵਾਸੀ ਕ੍ਰਿਸ਼ਨਾ ਨਗਰ ਅੰਮ੍ਰਿਤਸਰ, ਗੁਰਪਿੰਦਰ ਬੱਬਰ ਤੇ ਪਰਮਿੰਦਰ ਬੱਬਰ ਪੁੱਤਰ ਜਗਜੀਤ ਸਿੰਘ ਵਾਸੀ ਹੁਸੈਨਪੁਰਾ ਅੰਮ੍ਰਿਤਸਰ, ਗੁਰਪ੍ਰਤਾਪ ਸਿੰਘ ਉਰਫ ਲਵ ਪੁੱਤਰ ਪਰਮਿੰਦਰ ਸਿੰਘ ਵਾਸੀ ਚੰਦਨ ਨਗਰ ਮੁਰਗੀ ਮੁਹੱਲਾ ਬਟਾਲਾ, ਪਰਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਜਰਨੈਲ ਸਿੰਘ ਵਾਸੀ ਚੰਦਨ ਨਗਰ ਮੁਰਗੀ ਮੁਹੱਲਾ ਬਟਾਲਾ, ਮਲਕੀਤ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਭੁਸੇ ਜ਼ਿਲ੍ਹਾ ਤਰਨ ਤਾਰਨ, ਆਸ਼ੂਤੋਸ਼ ਮਹਾਜਨ ਪੁੱਤਰ ਵਿਜੇ ਕੁਮਾਰ ਵਾਸੀ ਬਹਿਰਾਮਪੁਰ ਰੋਡ ਗੁਰਦਾਸਪੁਰ, ਗੁਰਬੀਰ ਸਿੰਘ ਉਰਫ ਗੋਲਡੀ ਪੁੱਤਰ ਦਿਆਲ ਸਿੰਘ ਵਾਸੀ ਭੰਡਿਆਰ ਅੰਮ੍ਰਿਤਸਰ, ਸੁਰੇਸ਼ ਕੁਮਾਰ ਪੁੱਤਰ ਗੁਰਦਾਸ ਰਾਮ ਸੁੰਦਰ ਨਗਰ ਅੰਮ੍ਰਿਤਸਰ, ਹਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ, ਜਸਬੀਰ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਕਰਨੈਲ ਸਿੰਘ ਤਿੰਨੇ ਵਾਸੀ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ, ਰਣਜੀਤ ਸਿੰਘ ਉਰਫ ਰਾਣਾ ਪੁੱਤਰ ਹਰਭਜਨ ਸਿੰਘ ਵਾਸੀ ਹਵੇਲੀਆਂ ਜ਼ਿਲ੍ਹਾ ਤਰਨ ਤਾਰਨ, ਅਦਵੇਤ ਕੁਮਾਰ ਕਟਿਆਲ ਪੁੱਤਰ ਮਦਨ ਲਾਲ ਵਾਸੀ ਕ੍ਰਿਸ਼ਨਾ ਕਲੋਨੀ ਕਠੂਆ ਜੰਮੂ, ਤਾਰਿਕ ਅਹਿਮਦ ਲੋਨ ਪੁੱਤਰ ਅਬਦੁਲ ਅਹਿਮਦ ਲੋਨ ਵਾਸੀ ਹੰਦਵਾੜਾ ਕੁਪਵਾੜਾ ਕਸ਼ਮੀਰ, ਅਮਿਤ ਗੰਭੀਰ ਪੁੱਤਰ ਵਿਨੋਦ ਗੰਭੀਰ ਵਾਸੀ ਪੁਤਲੀਘਰ, ਲਵ ਸ਼ਰਮਾ ਪੁੱਤਰ ਸ਼ਾਮ ਲਾਲ ਵਾਸੀ ਨੀਵੀਂ ਆਬਾਦੀ ਇਸਲਾਮਾਬਾਦ ਅੰਮ੍ਰਿਤਸਰ, ਦੀਪਕ ਕਾਂਸਲ ਉਰਫ ਬੌਬੀ ਪੁੱਤਰ ਰਮੇਸ਼ ਕੁਮਾਰ ਵਾਸੀ ਕਾਦੀਆਂ ਚੁੰਗੀ ਬਟਾਲਾ ਪਾਕਿਸਤਾਨ ਨਾਲ ਕਾਰੋਬਾਰ ਦੀ ਆੜ ਵਿੱਚ ਤਸਕਰੀ ਕਰਨ ਦਾ ਧੰਦਾ ਕਰਦੇ ਅਤੇ ਬਿਨਾਂ ਪਾਸਪੋਰਟ ਤੇ ਵੀਜ਼ਾ ਸਰਹੱਦ ਪਾਰ ਕਰਦੇ ਹਨ। ਇਹ ਲੋਕ ਅਸਲਾ, ਗੋਲੀ, ਸਿੱਕਾ, ਸੋਨਾ ਚਾਂਦੀ, ਹੈਰੋਇਨ, ਸਮੈਕ ਤੇ ਹੋਰ ਨਸ਼ੀਲੇ ਪਦਾਰਥਾਂ ਅਤੇ ਜਾਅਲੀ ਕਰੰਸੀ ਦਾ ਧੰਦਾ ਕਰਦੇ ਹਨ। ਇਨ੍ਹਾਂ ਦੇ ਪਾਕਿਸਤਾਨ ਵਿਚਲੇ ਨਸ਼ਾ ਤਸਕਰ ਫਰੂਖ ਲੋਨ, ਸਾਹਿਲ ਖਾਨ ਤੇ ਆਮਿਰ ਨੂਰ ਵਾਸੀ ਪਾਕਿਸਤਾਨ ਤੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਨਾਲ ਸੰਬੰਧ ਹਨ। ਇਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਘਰਿੰਡਾ ਦੇ ਮੁੱਖ ਅਫਸਰ ਸਬ ਇੰਸਪੈਕਟਰ ਮਨਮੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕਸ਼ਮੀਰ ਵਿੱਚ ਪੰਜਾਬ ਦੇ ਸੇਬ ਵਪਾਰੀਆਂ ਦੇ ਕਤਲਾਂ ਤੋਂ ਕੈਪਟਨ ਅਮਰਿੰਦਰ ਗੁੱਸੇ ਵਿੱਚ
ਗਿੱਕੀ ਕਤਲ ਕਾਂਡ: ਹਾਈ ਕੋਰਟ ਵੱਲੋਂ ਚਾਰ ਦੋਸ਼ੀਆਂ ਦੀ ਉਮਰ ਕੈਦ ਬਰਕਰਾਰ ਰਹੀ
ਨਸ਼ੇ ਦੇ ਕੇਸ ਵਿੱਚ ਪੇਸ਼ ਨਾ ਹੋਏ ਤਿੰਨ ਪੁਲਸ ਵਾਲੇ ਗ੍ਰਿਫਤਾਰ
ਏ ਟੀ ਐੱਮ ਕਲੋਨ ਕਰ ਕੇ ਠੱਗੀਆਂ ਮਾਰਦੇ ਅੰਤਰ ਰਾਜੀ ਗੈਂਗ ਦੇ ਛੇ ਜਣੇ ਕਾਬੂ
ਦੋਸ਼ੀ ਪੁਲਸ ਅਫਸਰਾਂ ਨੂੰ ਛੱਡਣ ਦੀ ਸਿਫਾਰਸ਼ ਦਾ ਸੁਖਬੀਰ ਬਾਦਲ ਵੱਲੋਂ ਵਿਰੋਧ
ਮਾਮਲਾ ਕਾਂਗਰਸ ਦੀ ਕੁੱਟਮਾਰ ਦਾ: ਮੰਤਰੀ ਆਸ਼ੂ ਦੇ ਖਿਲਾਫ ਅਰਜ਼ੀ ਉੱਤੇ ਸੁਣਵਾਈ ਪੰਜ ਨਵੰਬਰ ਨੂੰ
ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨਹੀਂ ਹੋਵੇਗੀ
ਆਮ ਆਦਮੀ ਪਾਰਟੀ ਤੋਂ ਨਿਕਲਿਆ ਮਾਸਟਰ ਬਲਦੇਵ ਸਿੰਘ ਜੈਤੋ ਫਿਰ ਉਸੇ ਵਿੱਚ ਮੁੜਿਆ
ਖੇਡ ਮੰਤਰੀ ਰਾਣਾ ਸੋਢੀ ਨੂੰ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਨੇ ਗੱਡੀ ਤੋਂ ਲਾਹਿਆ
ਕਈ ਵਿਭਾਗਾਂ ਦੀ ਗਲਤੀ ਨਾਲ ਹੋਇਆ ਸੀ ਬਟਾਲੇ ਦਾ ਬਲਾਸਟ