Welcome to Canadian Punjabi Post
Follow us on

18

October 2019
ਕੈਨੇਡਾ

ਕੈਨੇਡਾ ਤੇ ਯੂਕੇ ਮੀਡੀਆ ਦੀ ਆਜ਼ਾਦੀ ਦੀ ਰਾਖੀ ਲਈ ਲਾ ਰਹੇ ਹਨ ਜ਼ੋਰ

July 10, 2019 09:48 PM

ਲੰਡਨ, 10 ਜੁਲਾਈ (ਪੋਸਟ ਬਿਊਰੋ) : ਪੱਤਰਕਾਰਾਂ ਲਈ ਵਧੇਰੇ ਸੁਰੱਖਿਆ ਵਾਸਤੇ ਕੈਨੇਡਾ ਤੇ ਬ੍ਰਿਟੇਨ ਪੂਰਾ ਜੋ਼ਰ ਲਾ ਰਹੇ ਹਨ। ਦੋਵਾਂ ਦੇਸ਼ਾਂ ਦਾ ਕਹਿਣਾ ਹੈ ਕਿ ਫਰੀ ਪ੍ਰੈੱਸ ਤਾਕਤ ਦੀ ਦੁਰਵਰਤੋਂ ਤੋਂ ਸਮਾਜ ਨੂੰ ਬਚਾਉਂਦੀ ਹੈ।
ਯੂਕੇ ਦੇ ਵਿਦੇਸ਼ ਮੰਤਰੀ ਜੈਰੇਮੀ ਹੰਟ ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਬੁੱਧਵਾਰ ਨੂੰ ਦੋ ਰੋਜ਼ਾ ਕਾਨਫਰੰਸ ਦੀ ਸ਼ੁਰੂਆਤ ਕੀਤੀ ਗਈ। ਇਹ ਦੋ ਰੋਜਾ ਕਾਨਫਰੰਸ ਬੁੱਧਵਾਰ ਤੋਂ ਲੰਡਨ ਵਿੱਚ ਹੋ ਰਹੀ ਹੈ ਜਿਸ ਵਿੱਚ 100 ਤੋਂ ਵੀ ਵੱਧ ਦੇਸਾਂ ਦੇ ਸਿਆਸਤਦਾਨਾਂ, ਅਧਿਕਾਰੀਆਂ, ਕਾਰਕੁੰਨਾਂ ਤੇ ਪੱਤਰਕਾਰਾਂ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਬ੍ਰਿਟਿਸ ਸਰਕਾਰ ਨੇ ਆਖਿਆ ਕਿ ਸਪੁਤਨਿਕ ਤੇ ਆਰਟੀ ਨੂੰ ਇਸ ਲਈ ਰੋਕਿਆ ਗਿਆ ਸੀ ਕਿਉਂਕਿ ਉਹ ਗਲਤ ਜਾਣਕਾਰੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਸਨ।
ਰੂਸ ਦੀ ਮਲਕੀਅਤ ਵਾਲੀ ਆਰਟੀ ਨੂੰ ਪਿਛਲੇ ਸਾਲ ਬ੍ਰਿਟੇਨ ਦੇ ਬ੍ਰੌਡਕਾਸਟ ਰੈਗੂਲੇਟਰ ਵੱਲੋਂ ਇਸ ਲਈ ਸੈਂਸਰ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਵੱਲੋਂ ਯੂਕੇ ਦੇ ਨਿਰਪੱਖਤਾ ਸਬੰਧੀ ਨਿਯਮਾਂ ਨੂੰ ਤੋੜਿਆ ਗਿਆ ਸੀ। ਉਨ੍ਹਾਂ ਵੱਲੋਂ ਇੰਗਲੈਂਡ ਵਿੱਚ ਰੂਸ ਦੇ ਸਾਬਕਾ ਜਾਸੂਸ ਨੂੰ ਜਹਿਰ ਦੇ ਕੇ ਮਾਰੇ ਜਾਣ ਦੀ ਖਬਰ ਦੀ ਕਵਰੇਜ ਵਿੱਚ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਗਮੀਤ ਨੇ ਕੀਤੀ ਬਰੈਂਪਟਨ `ਚ ਵੱਡੀ ਰੈਲੀ
ਵਿਸ਼ਲੇਸ਼ਣ ਅਨੁਸਾਰ ਤਿੰਨਾਂ ਮੁੱਖ ਪਾਰਟੀਆਂ ਦੇ ਆਗੂਆਂ ਨੇ ਓਨਟਾਰੀਓ, ਕਿਊਬਿਕ ਤੇ ਬੀਸੀ ਵਿੱਚ ਲਾਇਆ ਵਧੇਰੇ ਜ਼ੋਰ
ਨਿੱਕੇ ਤੇ ਦਰਮਿਆਨੇ ਹਸਪਤਾਲਾਂ ਨੂੰ ਓਨਟਾਰੀਓ ਸਰਕਾਰ ਦੇਵੇਗੀ ਹੋਰ ਫੰਡ
ਮਿਸੀਸਾਗਾ ਦੀ ਰਿਹਾਇਸ਼ੀ ਅਪਾਰਟਮੈਂਟ ਦੇ ਬਾਹਰ ਚੱਲੀ ਗੋਲੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਟੋਰਾਂਟੋ ਦੇ ਐਲੀਮੈਂਟਰੀ ਸਕੂਲ ਦੇ ਬਾਹਰੋਂ ਮਿਲੀ ਲਾਸ਼
ਮਿਸੀਸਾਗਾ ਵਿੱਚ ਗੱਡੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ ਦੋ ਹਲਾਕ
ਓਨਟਾਰੀਓ ਪਬਲਿਕ ਹਾਈ ਸਕੂਲ ਅਧਿਆਪਕ ਜਾ ਸਕਦੇ ਹਨ ਹੜਤਾਲ ਉੱਤੇ
4.7 ਮਿਲੀਅਨ ਕੈਨੇਡੀਅਨਾਂ ਨੇ ਐਡਵਾਂਸ ਪੋਲਿੰਗ ਵਿੱਚ ਲਿਆ ਹਿੱਸਾ
ਫਿਊਲ ਟਰੱਕ ਤੇ ਬੱਸ ਨਾਲ ਟਕਰਾਈ ਤੇਜ਼ ਰਫਤਾਰ ਐਸਯੂਵੀ
ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ