Welcome to Canadian Punjabi Post
Follow us on

28

March 2024
 
ਕੈਨੇਡਾ

ਕਨਵਰਸ਼ਨ ਥੈਰਪੀ ਨੂੰ ਫੈਡਰਲ ਸਰਕਾਰ ਬਣਾ ਸਕਦੀ ਹੈ ਗੈਰਕਾਨੂੰਨੀ

July 10, 2019 09:51 AM

ਓਟਾਵਾ ਪੋਸਟ ਬਿਉਰੋ: ਕੈਨੇਡਾ ਦੇ ਪ੍ਰਮੁੱਖ ਮੀਡੀਆ ਹਾਊਸ ‘ਸੀ ਬੀ ਸੀ’ ਅਤੇ ਗਲੋਬਲ ਨਿਊਜ਼ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਫੈਡਰਲ ਸਰਕਾਰ ਕ੍ਰਿਮੀਨਲ ਕੋਡ ਵਿੱਚ ਤਬਦੀਲੀ ਕਰਕੇ ਕਨਵਰਸ਼ਨ ਥੈਰਪੀ (Concersion therapy’) ਨੂੰ ਗੈਰ-ਕਾਨੂੰਨੀ ਕਰ ਸਕਦੀ ਹੈ। ਕੈਨੇਡੀਅਨ ਐਸੋਸੀਏਸ਼ਨ ਆਫ ਸੋਸ਼ਲ ਵਰਕਰਜ਼ ਮੁਤਾਬਕ Concersion therapy ਜਾਂ ਰੈਪੇਰੇਟਿਵ ਥੈਰਪੀ (Reparative therpay) ਉਹ ਵਿਧੀ ਹੈ ਜਿਸ ਰਾਹੀਂ ਕਿਸੇ ਸਮਲਿੰਗੀ ਵਿਅਕਤੀ ਦੇ ਲਿੰਗਕ ਰੁਝਾਨ (sexual orietnation) ਨੂੰ ਬਦਲਣ ਦੀ ਕੋਸਿ਼ਸ਼ ਕੀਤੀ ਜਾਂਦੀ ਹੈ। ਸੀ ਬੀ ਸੀ ਨੇ ਬੀਤੇ ਮਹੀਨੇ ਉਸ ਪੱਤਰ ਦੀ ਕਾਪੀ ਪ੍ਰਾਪਤ ਕੀਤੀ ਸੀ ਜਿਸ ਵਿੱਚ ਕਨਵਰਸ਼ਨ ਥੈਰਪੀ ਬਾਰੇ ਫੈਡਰਲ ਸਰਕਾਰ ਵੱਲੋਂ ਸਮੂਹ ਪ੍ਰੋਵਿਸ਼ੀਅਲ ਸਰਕਾਰਾਂ ਨੂੰ ਲਿਖਿਆ ਗਿਆ ਸੀ। ਉਸ ਪੱਤਰ ਉੱਤੇ ਫੈਡਰਲ ਨਿਆਂ ਮੰਤਰੀ ਡੇਵਿਡ ਲੇਮੇਟੀ, ਸਿਹਤ ਮੰਤਰੀ ਜਿਨੇਟ ਪੇਟੀਟਪਸ ਅਤੇ ਐਲ ਜੀ ਬੀ ਟੀ ਕਿਊ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਅਤੇ ਐਡਮਿੰਟਨ ਸੈਂਟਰ ਤੋਂ ਐਮ ਪੀ ਰੇਂਡੀ ਬੋਇਸਨੌਲਟ ਦੇ ਦਸਤਖਤ ਹਨ।

ਗਲੋਬਲ ਨਿਊਜ਼ ਮੁਤਾਬਕ ਇਸ ਪੱਤਰ ਵਿੱਚ ਲਿਖਿਆ ਗਿਆ ਹੈ, “ਕਨਵਰਸ਼ਨ ਥੈਰਪੀ ਇੱਕ ਜ਼ਾਲਮਾਨਾ ਵਿਧੀ ਹੈ ਜੋ ਜੀਵਨ ਭਰ ਦਾ ਸਦਮਾ ਦੇ ਸਕਦੀ ਹੈ। ਇਸਦਾ ਕੋਈ ਸਾਇੰਟੀਫਿਕ ਆਧਾਰ ਨਹੀਂ ਹੈ। ਇਹ ਪੱਤਰ 21 ਜੂਨ 2019 ਨੂੰ ਲਿਖਿਆ ਦੱਸਿਆ ਜਾਂਦਾ ਹੈ। ਗਲੋਬਲ ਨਿਊਜ਼ ਨੇ ਉਸ ਪੱਤਰ ਦੀ ਕਾਪੀ ਪ੍ਰਾਪਤ ਕੀਤੀ ਹੈ ਜੋ ਉਂਟੇਰੀਓ ਦੇ ਸਿਹਤ ਮੰਤਰੀ ਨੂੰ ਮਿਲਿਆ ਹੈ। ਪੱਤਰ ਮੁਤਾਬਕ, “ਫੈਡਰਲ ਸਰਕਾਰ ਆਪਣੀਆਂ ਤਾਕਤਾਂ ਦੀ ਹੱਦ ਅੰਦਰ ਰਹਿ ਕੇ ਕਨਵਰਸ਼ਨ ਥੈਰਪੀ ਨੂੰ ਰੋਕਣ ਲਈ ਵਚਨਬੱਧ ਹੈ”। ਇਹ ਪੱਤਰ ਸਾਰੇ ਪ੍ਰੋਵਿੰਸਾਂ ਅਤੇ ਟੈਰੀਟੋਰੀਆਂ ਦੇ ਸਿਹਤ ਅਤੇ ਨਿਆਂ ਮੰਤਰੀਆਂ ਨੂੰ ਭੇਜਿਆ ਗਿਆ ਹੈ। ਪੱਤਰ ਮੁਤਾਬਕ, “ਕੈਨੇਡਾ ਵਿੱਚ ਇੱਕ ਮੁਹਿੰਮ ਚੱਲ ਰਹੀ ਹੈ ਜੋ ਸੈਕਸੁਅਲ ਓਰੀਂਐਂਟੇਸ਼ਨ (sexual orientation) ਦੇ ਬਦਲੇ ਜਾਣ ਦਾ ਵਿਰੋਧ ਕਰਦੀ ਹੈ’।

ਵਰਨਣਯੋਗ ਹੈ ਕਿ ਸੈਕਸੁਅਲ ਓਰੀਂਐਂਟੇਸ਼ਨ ਦੀ ਪ੍ਰੀਭਾਸ਼ਾ ਕਨਵਰਸ਼ਨ ਥੈਰਪੀ ਤੋਂ ਉਲਟ ਹੈ। ਸੈਕਸੁਅਲ ਓਰੀਂਟੈਸ਼ਨ ਸਹੀ ਕਰਨ ਦਾ ਇਲਾਜ ਉਹ ਹੁੰਦਾ ਹੈ ਜਿਸ ਦੁਆਰਾ ਕਿਸੇ ਵਿਅਕਤੀ ਜਾਂ ਬੱਚੇ ਦਾ ਸੈਕਸ ਬਦਲ ਕੇ ਉਸਨੂੰ ਐਲ ਜੀ ਬੀ ਟੀ ਕਿਊ ਹੋਣ ਵਿੱਚ ਸਹਾਈ ਹੁੰਦਾ ਹੈ। ਉਂਟੇਰੀਓ ਹਿਊਮਨ ਰਾਈਟਸ ਕਮਿਸ਼ਨ ਮੁਤਾਬਕ ਸੈਕਸੁਅਲ ਓਰੀਂਐਂਟੇਸ਼ਨ ਇੱਕ ਵਿਅਕਤੀਗਤ ਲੱਛਣ ਹੈ ਜੋ ਕਿਸੇ ਵਿਅਕਤੀ ਦੀ ਹੋਂਦ ਦਾ ਹਿੱਸਾ ਹੁੰਦਾ ਹੈ। ਇਸ ਵਿੱਚ ਲੈਸਬੀਅਨ, ਗੇਅ ਤੋਂ ਲੈ ਕੇ ਬਾਈਸੈਕਸੁਅਲ ਆਦਿ ਲੋਕ ਸ਼ਾਮਲ ਹੁੰਦੇ ਹਨ ਜਿਹਨਾਂ ਨੂੰ ਆਮ ਭਾਸ਼ਾ ਵਿੱਚ ਹੋਮੋਸੈਕਸੁਅਲ ਆਖਿਆ ਜਾਂਦਾ ਹੈ। ਜਿਹੜੇ ਲੋਕ ਇਸ ਪ੍ਰਬਿਰਤੀ ਵਾਲੇ ਵਿਅਕਤੀਆਂ ਪ੍ਰਤੀ ਵਿਤਕਰਾ ਜਾਂ ਭੇਦਭਾਵ ਕਰਦੇ ਹਨ, ਉਹਨਾਂ ਨੂੰ ਹੋਮੋਫੋਬਿਕ (homphobic)ਕਿਹਾ ਜਾਂਦਾ ਹੈ ਜੋ ਉਂਟੇਰੀਓ ਹਿਊਮਨ ਰਾਈਟਸ ਕਮਿਸ਼ਨ ਦੇ ਕੋਡ ਦੀ ਉਲੰਘਣਾ ਹੈ।

ਵਰਨਣਯੋਗ ਹੈ ਕਿ ਉਂਟੇਰੀਓ, ਮੈਨੀਟੋਬਾ, ਨੋਵਾ ਸਕੋਸ਼ੀਆ ਅਤੇ ਪ੍ਰਿੰਸ ਐਡਵਾਰਡ ਆਈਲੈਂਡ ਵਿੱਚ ਕਨਵਰਸ਼ਨ ਥੈਪਰੀ ਉੱਤੇ ਪਹਿਲਾਂ ਹੀ ਪਾਬੰਦੀਆਂ ਲੱਗੀਆਂ ਹੋਈਆਂ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਬਾਬਤ ਚਰਚਾ ਚੱਲ ਰਹੀ ਹੈ। ਗਲੋਬਲ ਨਿਊਜ਼ ਮੁਤਾਬਕ ਫੈਡਰਲ ਸਰਕਾਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਹਾਲੇ ਬਹੁਤ ਕੁੱਝ ਹੋਰ ਕੀਤਾ ਜਾਣਾ ਬਾਕੀ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ ਕਿ ਕਈ ਸਥਾਨਕ ਸਰਕਾਰਾਂ ਨੇ ਹਾਲੇ ਤੱਕ ਕੋਈ ਕਾਰਵਾਈ ਆਰੰਭ ਨਹੀਂ ਕੀਤੀ ਹੈ। ਪਿਛਲੇ ਸਾਲ ਅਲਬਰਟਾ ਵਿੱਚ 18,000 ਲੋਕਾਂ ਨੇ ਇੱਕ ਪਟੀਸ਼ਨ ਦਾਖਲ ਕੀਤੀ ਸੀ ਜਿਸ ਰਾਹੀਂ ਫੈਡਰਲ ਸਰਕਾਰ ਨੂੰ ਕਨਵਰਸ਼ਨ ਥੈਪਰੀ ਉੱਤੇ ਪਾਬੰਦੀ ਲਾਉਣ ਲਈ ਕਿਹਾ ਗਿਆ ਸੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ 2012 ਵਿੱਚ ਅਤੇ ਕੈਨੇਡੀਅਨ ਸਾਈਕਾਲੋਜੀਕਲ ਐਸੋਸੀਏਸ਼ਨ ਨੇ 2015 ਵਿੱਚ ਆਪਣੀ ਪਾਲਸੀ ਸਟੇਟਮੈਂਟ ਵਿੱਚ ਕਨਵਰਸ਼ਨ ਥੈਰਪੀ ਨੂੰ ਖਤਰਨਾਕ ਆਖਿਆ ਸੀ।

ਸੀ ਬੀ ਸੀ ਨੇ 23 ਮਾਰਚ 2019 ਨੂੰ ਰਿਪੋਰਟ ਕੀਤਾ ਸੀ ਕਿ ਫੈਡਰਲ ਸਰਕਾਰ ਕੌਮੀ ਪੱਧਰ ਉੱਤੇ ਕਨਵਰਸ਼ਨ ਥੈਰਪੀ ਨੂੰ ਬੰਦ ਕਰਨ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ। ਉਸ ਵੇਲੇ ਫੈਡਰਲ ਸਰਕਾਰ ਨੇ ਕਨਵਰਸ਼ਨ ਥੈਰਪੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਜਰੂਰ ਕੀਤੀ ਸੀ ਪਰ ਨਾਲ ਹੀ ਇਹ ਵੀ ਆਖਿਆ ਸੀ ਕਿ ਇਹ ਮਾਮਲਾ ਪ੍ਰੋਵਿੰਸ਼ੀਅਲ ਸਰਕਾਰਾਂ ਦਾ ਹੈ। ਪਰ ਕੱਲ ਆਈਆਂ ਖ਼ਬਰਾਂ ਸਰਕਾਰ ਦੇ ਮਾਰਚ ਵਾਲੇ ਸਟੈਂਡ ਤੋਂ ਵੱਖਰੀਆਂ ਹਨ।

ਕਈਆਂ ਥਾਵਾਂ ਉੱਤੇ ਕਨਵਰਸ਼ਨ ਥੈਰਪੀ ਨੂੰ ਮਾਪਿਆਂ ਦੀ ਸਹਿਮਤੀ ਨਾਲ ਸਿਹਤ ਅਤੇ ਧਾਰਮਿਕ ਆਗੂਆਂ ਵੱਲੋਂ ਦਰਦਨਾਕ ਤਰੀਕੇ ਨਾਲ ਅਮਲ ਵਿੱਚ ਲਿਆਂਦਾ ਜਾਂਦਾ ਹੈ ਜਿਸ ਨਾਲ ਸਬੰਧਿਤ ਵਿਅਕਤੀ ਦੇ ਸਰੀਰ ਅਤੇ ਮਨ ਉੱਤੇ ਗਹਿਰਾ ਅਸਰ ਪੈਂਦਾ ਹੈ। ਇਹ ਵੀ ਵਰਨਣਯੋਗ ਹੈ ਕਿ ਉਂਟੇਰੀਓ ਸਰਕਾਰ ਨੇ ਕਨਵਰਸ਼ਨ ਥੈਰਪੀ ਉੱਤੇ 2015 ਵਿੱਚ ਪਾਬੰਦੀ ਲਾ ਦਿੱਤੀ ਸੀ ਜਿਸਤੋਂ ਬਾਅਦ ਕੈਨੇਡੀਅਨ ਐਸੋਸੀਏਸ਼ਨ ਆਫ ਮੈਂਟਲ ਹੈਲਥ ਵੱਲੋਂ ਟੋਰਾਂਟੋ ਵਿੱਚ ਚਲਾਈ ਜਾ ਰਹੀ ਇੱਕ ਕਲਿਨਿਕ ਨੂੰ ਇਸ ਦੋਸ਼ ਕਾਰਣ ਬੰਦ ਕਰ ਦਿੱਤਾ ਗਿਆ ਸੀ ਕਿ ਉੱਥੇ ਪਿਛਲੇ 35 ਸਾਲ ਤੋਂ ਤਾਇਨਾਤ ਡਾਕਟਰ ਕੈਨੇਥ ਜ਼ੁਕਰਮੈਨ ਵੱਲੋਂ ਬੱਚਿਆਂ ਦੀ ਗਲਤ ਤਰੀਕੇ ਕਨਵਰਸ਼ਨ ਥੈਰਪੀ ਕੀਤੀ ਜਾਂਦੀ ਹੈ। ਇਹਨਾਂ ਦੋਸ਼ਾਂ ਕਾਰਣ ਡਾਕਟਰ ਜ਼ੁਕਰਮੈਨ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਪਰ ਉਹ ਬਾਅਦ ਵਿੱਚ ਕੇਸ ਜਿੱਤ ਗਿਆ ਸੀ ਅਤੇ ਐਸੋਸੀਏਸ਼ਨ ਨੂੰ ਹਰਜਾਨਾ ਭਰਨਾ ਪਿਆ ਸੀ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ