Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਸੀਨੀਅਰ ਕਲੱਬਾਂ ਵੱਲੋਂ ਪੀਲ ਰੀਜਨ ਲਈ ਢੁਕਵੇਂ ਫੰਡ ਮੁਹੱਈਆ ਕਰਵਾਉਣ ਲਈ ਅਪੀਲ

July 09, 2019 08:52 PM

ਬਰੈਂਪਟਨ-ਆਂਕੜਿਆਂ ਮੁਤਾਬਕ 2006 ਅਤੇ 2016 ਵਿਚਕਾਰ ਬਰੈਂਪਟਨ ਦਾ ਗ੍ਰੋਥਰੇਟ 20.8% ਪਾਇਆ ਗਿਆ ਹੈ। 593,638 ਆਬਾਦੀ ਵਾਲਾ ਇਹ ਸ਼ਹਿਰ ਕਨੈਡਾ ਦਾ ਨੌਂਵਾਂ ਓਨਟਾਰੀਓ ਦਾ ਚੌਥਾ ਅਤੇ ਗ੍ਰੇਟਰ ਟੋਰੰਟੋ ਦਾ ਤੀਜਾ ਵੱਡਾ ਸ਼ਹਿਰ ਹੈ। ਓਨਟਾਰੀਓ ਸਰਕਾਰ ਨੂੰ ਚਾਹੀਦਾ ਹੈ ਕਿ ਓਹ ਪੀਲ ਰੀਜਨ ਸਕੂਲ ਬੋਰਡ, ਸਿਹਤ ਅਤੇ ਸਮਾਜਕ ਸੇਵਾਂਵਾਂ ਲਈ ਢੁਕਵੇਂ ਫੰਡ ਜਾਰੀ ਕਰੇ ਜੋ ਕਿ ਹੋਰ ਖੇਤਰਾਂ ਦੇ ਮੁਕਾਬਲੇ ਬਹੁਤ ਘੱਟ ਹਨ। ਅੰਕੜੇ ਦੱਸਦੇ ਹਨ ਕਿ (1)-ਓਨਟਾਰੀਓ ਹੈਲਥ ਸਿਸਟਮ 1800 ਡਾਲਰ ਪ੍ਰਤੀ ਮਰੀਜ ਜਾਰੀ ਕਰਦਾ ਹੈ ਪਰ ਬਰੈਂਪਟਨ ਵਿਲਿਅਮ ਔਸਲਰ ਹਸਪਤਾਲ ਨੂੰ ਕੇਵਲ 1000 ਡਾਲਰ ਪ੍ਰਤੀ ਮਰੀਜ ਮਿਲਦੇ ਹਨ ਜੋ ਕਿ 44.5% ਘੱਟ ਹੈ। (2)-ਅਗਸਤ 31, 2016 ਨੂੰ ਰੀਜਨਲ ਸਕੂਲ ਬੋਰਡ ਦੀ ਹੋਈ ਮੀਟਿੰਗ ਦੌਰਾਨ ਐਸੋਸੀਏਟ ਡਾਈਰੈਕਟਰ ਜਸਪਾਲ ਗਿੱਲ ਮੁਤਾਬਕ ਪੀਲ ਰੀਜਨ ਸਕੂਲ ਨੂੰ ਮਾਨਸਕ ਬੀਮਾਰ ਵਿਦਿਆਰਥੀਆਂ ਲਈ ਹੋਰ ਖੇਤਰਾਂ ਦੇ ਮੁਕਾਬਲੇ 4.3 ਮਿਲਿਅਨ ਡਾਲਰ ਘੱਟ ਮਿਲੇ ਹਨ। ਇਸੇ ਮੀਟਿੰਗ ਵਿੱਚ ਚੇਅਰ ਮੈਨ ਮੈਕਡੌਗਲਡ ਨੇ ਦੱਸਿਆ ਕਿ ਪੀਲ ਰੀਜਨ ਸਕੂਲ ਬੋਰਡ ਨੂੰ ਔਟਵਾ, ਕਾਰਲਟਨ ਅਤੇ ਟੋਰੰਟੋ ਖੇਤਰ ਮੁਕਾਬਲੇ ਪ੍ਰਤੀ ਵਿਦਿਆਰਥੀ 1000 ਡਾਲਰ ਘੱਟ ਮਿਲੇ ਹਨ। (3)-ਓਨਟਾਰੀਓ ਸਰਕਾਰ ਪੀਲ ਰੀਜਨ ਸਕੂਲਾਂ ਨੂੰ 2016 ਦੇ ਵਿਦਿਆਰਥੀ ਅੰਕੜਿਆਂ ਅਨੁਸਾਰ ਫੰਡ ਨਾਂ ਦੇ ਕੇ 1991/1996 ਦੇ ਅੰਕੜਿਆਂ ਮੁਤਾਬਕ ਫੰਡ ਜਾਰੀ ਕਰਦੀ ਹੈ। (4) 2016 ਦੀ ਪੀਲ ਰੀਜਨ ਦੀ ਆਬਾਦੀ ਮੁਤਾਬਕ ਇਸ ਨੂੰ 93 ਮਿਲਿਅਨ ਡਾਲਰ ਦੀ ਥਾਂ ਕੇਵਲ 62 ਮਿਲਿਅਨ ਡਾਲਰ ਮਿਲਦੇ ਹਨ। (5) ਸਨ 2012 ਵਿਚ ਫੇਅਰ ਸ਼ੇਅਰ ਟਾਸਕ ਫੋਰਸ ਦੁਆਰਾ ਉਪਲਬਧ ਸੂਚਨਾ ਮੁਤਾਬਕ ਹੋਰ ਖੇਤਰਾਂ ਦੇ ਮੁਕਾਬਲੇ ਪੀਲ ਰੀਜਨ ਨੂੰ 1/3 ਡਾਲਰ ਪ੍ਰਤੀ ਵਿਅਕਤੀ ਘੱਟ ਹਾਸਲ ਹੁੰਦਾ ਹੈ। ਇਨ੍ਹਾਂ ਤੱਥਾਂ ਨੂੰ ਮੱਦੇਨਜ਼ਰ ਰਖਦਿਆਂ ਐਸੋਸੀਏਸ਼ਨ ਆਫ ਸੀਨੀਅਰਸ ਨੇ ਮਤਾ ਪਾਸ ਕੀਤਾ ਹੈ ਕਿ ਬਰੈਂਪਟਨ ਖੇਤਰ ਦੀ ਬਿਹਤਰੀ ਲਈ ਇਸ ਸ਼ਹਿਰ ਨੂੰ ਵੀ ਢੁਕਵੇਂ ਫੰਡ ਮਿਲਣੇ ਚਾਹੀਦੇ ਹਨ ਜੋ ਕਿ ਇਸ ਸਮੇਂ ਦੀ ਉਚਿਤ ਮੰਗ ਹੈ।
ਜਾਰੀਕਰਤਾ-ਗੁਰਮੀਤ ਸਿੰਘ (ਬਲੂਮ ਬਰੀ ਸੀਨੀਅਰ ਕਲੱਬ)6472824538 ਪਸ਼ੌਰੀ ਲਾਲ (ਬੌਨੀਬਰੇਸ ਪਾਰਕ ਸੀਨੀਅਰ ਕਲੱਬ)6477213376 ਦਲਬੀਰ ਸਿੰਘ ਕੰਬੋਜ (ਸੀਨੀਅਰ ਸੋਸ਼ਲ ਸਰਵਿਸ ਗਰੁਪ, ਜੇਮਸ ਪੌਟਰ ਸੀਨੀਅਰ ਕਲੱਬ)4164001123

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ