Welcome to Canadian Punjabi Post
Follow us on

29

March 2024
 
ਮਨੋਰੰਜਨ

ਦਰਸ਼ਕ ਨਿੱਗਰ ਭੂਮਿਕਾਵਾਂ ਪਸੰਦ ਕਰਦੇ ਹਨ : ਮ੍ਰਿਣਾਲ

July 09, 2019 11:42 AM

ਅਦਾਕਾਰਾ ਮ੍ਰਿਣਾਲ ਠਾਕੁਰ ਦਾ ਕਹਿਣਾ ਹੈ ਕਿ ਅਦਾਕਾਰਾਂ ਲਈ ਤਜਰਬੇ ਲਈ ਇਹ ਸਮਾਂ ਬਹੁਤ ਸਾਜ਼ਗਾਰ ਹੈ। ਚਮਕ ਦਮਕ ਵਾਲੇ ਰੋਲ ਛੱਡ ਕੇ ਅਦਾਕਾਰ ਅਜੋਕੇ ਸਮੇਂ ਨਿੱਗਰ ਵਿਸ਼ਿਆਂ ਦੀ ਚੋਣ ਕਰ ਸਕਦੇ ਹਨ ਕਿਉਂਕਿ ਲੋਕ ਹੁਣ ਚੰਗੀਆਂ ਭੂਮਿਕਾਵਾਂ ਨਿਭਾਉਣ ਵਾਲਿਆਂ ਦੀ ਦਾਦ ਦਿੰਦੇ ਹਨ।
‘ਲਵ ਸੋਨੀਆ’ ਨਾਲ ਆਪਣੇ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਮ੍ਰਿਣਾਲ ਨੇ ਕਿਹਾ ਕਿ ਲੋਕ ਉਸ ਨੂੰ ਡਰਾਮਾ ਜਾਂ ਗੰਭੀਰ ਫਿਲਮ ਦੀ ਥਾਂ ਜ਼ਿਆਦਾ ਲੋਕਾਂ ਤੱਕ ਪਹੁੰਚ ਰੱਖਣ ਵਾਲੀਆਂ ਫਿਲਮਾਂ ਕਰਨ ਦੀ ਸਲਾਹ ਦਿੰਦੇ ਹਨ। ਮ੍ਰਿਣਾਲ ਨੇ ਕਿਹਾ ਕਿ ਇੱਕ ਅਦਾਕਾਰ ਵਜੋਂ ਉਹ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੇ ‘ਲਵ ਸੋਨੀਆ’ ਚੁਣਨ ਲਈ ਉਸ ਨੂੰ ਗਲਤ ਵੀ ਠਹਿਰਾਇਆ। ਉਸ ਨੂੰ ਕੁਝ ਹਲਕੀਆਂ ਫੁਲਕੀਆਂ ਤੇ ਰੋਮਾਂਸ ਭਰਪੂਰ ਫਿਲਮਾਂ ਕਰਨ ਦੀ ਸਲਾਹ ਦਿੱਤੀ ਗਈ। ਅਦਾਕਾਰਾ ਨੇ ਕਿਹਾ ਕਿ ਦਰਸ਼ਕ ਬਹੁਤ ਸਿਆਣੇ ਹਨ ਤੇ ਚੰਗੀਆਂ ਭੂਮਿਕਾਵਾਂ ਵਾਲਿਆਂ ਦੀ ਹੀ ਸਿਫਤ ਹੁੰਦੀ ਹੈ। ਉਹ ਹੁਣੇ ਜਲਦੀ ਦੀ ਰਿਤਿਕ ਰੋਸ਼ਨ ਨਾਲ ‘ਸੁਪਰ 30’ ਵਿੱਚ ਨਜ਼ਰ ਆਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ