Welcome to Canadian Punjabi Post
Follow us on

18

October 2019
ਮਨੋਰੰਜਨ

ਰਣਵੀਰ ਸਿੰਘ ਹਨ ਜਾਂ ਕਪਿਲ ਦੇਵ

July 09, 2019 11:38 AM

ਪ੍ਰੋਸਥੈਟਿਕ ਮੇਕਅਪ ਦੇ ਜ਼ਰੀਏ ਕੋਈ ਵੀ ਰੂਪ ਰੰਗ ਧਾਰਨ ਕਰ ਲੈਣਾ ਸਿਤਾਰਿਆਂ ਦੇ ਲਈ ਆਸਾਨ ਹੋ ਗਿਆ ਹੈ। ਕਈ ਵਾਰ ਸ਼ਕਲ ਸੂਰਤ ਇੰਨੀ ਮਿਲਦੀ ਜੁਲਦੀ ਹੈ ਕਿ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਆਪਣੇ 34ਵੇਂ ਜਨਮ ਦਿਨ ਮੌਕੇ ਰਣਵੀਰ ਸਿੰਘ ਨੇ ਆਪਣੇ ਫੈਂਸ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਫਿਲਮ ‘83’ ਦਾ ਆਪਣਾ ਲੁਕ ਸਾਂਝਾ ਕੀਤਾ। ਕਬੀਰ ਖਾਨ ਦੇ ਨਿਰਦੇਸ਼ਨ ਵਾਲੀ ਫਿਲਮ ‘83’ ਵਿੱਚ ਉਹ ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ। ਸਾਂਝੀ ਤਸਵੀਰ ਵਿੱਚ ਉਹ ਹੂ-ਬ-ਹੂ ਕਪਿਲ ਦੇਵ ਵਰਗੇ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਤਰ੍ਹਾਂ ਹੀ ਗਲੇ ਵਿੱਚ ਵਿੱਚ ਕਾਲਾ ਧਾਗਾ ਪਹਿਨੇ ਹੱਥਾਂ ਵਿੱਚ ਗੇਂਦ ਨੂੰ ਘੁਮਾਉਂਦੇ ਹੋਏ ਸਾਹਮਣੇ ਵਾਲੇ ਬੈਟਸਮੈਨ ਨੂੰ ਟਸ਼ਨ ਦਿੰਦੇ ਦਿਖਾਈ ਦੇਂਦੇ ਹਨ। ਕਾਫੀ ਸਮੇਂ ਤੋਂ ਰਣਵੀਰ ਦੇ ਫੈਂਸ ਜਾਨਣ ਨੂੰ ਉਤਾਵਲੇ ਸਨ ਕਿ ਰਣਵੀਰ ਕਪਿਲ ਬਣ ਕੇ ਕਿੱਦਾਂ ਦੇ ਲੱਗਣਗੇ।
ਰਣਵੀਰ ਨੇ ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘‘ਮੇਰੇ ਸਪੈਸ਼ਲ ਦਿਨ 'ਤੇ ਪੇਸ਼ ਕਰ ਰਿਹਾ ਹਾਂ ਦ ਹਰਿਆਣਾ ਹਰੀਕੈਨ ਕਪਿਲ ਦੇਵ।” ਕਪਿਲ ਦੇਵ ਹਰਿਆਣਾ ਹਰੀਕੈਨ ਦੇ ਨਾਂਅ ਨਾਲ ਪ੍ਰਸਿੱਧ ਹਨ। ਇਹ ਤਸਵੀਰ ਖਾਸ ਹੈ, ਕਿਉਂਕਿ ਇਹ ਉਨ੍ਹਾਂ ਦੀਆਂ ਤਿਆਰੀਆਂ ਦਾ ਨਤੀਜਾ ਹੈ। ਫਿਲਮ ਸਾਲ 1983 ਵਿੱਚ ਲੰਡਨ ਦੇ ਲਾਰਡਸ ਮੈਦਾਨ ਵਿੱਚ ਹੋਏ ਕ੍ਰਿਕਟ ਵਰਲਡ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਆਧਾਰਤ ਹੈ। ਫਿਲਮ ਵਿੱਚ ਉਨ੍ਹਾਂ ਦੀ ਪਤਨੀ ਰੋਮੀ ਦੇਵ ਦੇ ਕਿਰਦਾਰ ਵਿੱਚ ਦੀਪਿਕਾ ਪਾਦੁਕੋਣ ਹੀ ਹੋਵੇਗੀ। ਰਣਵੀਰ ਦਾ ਇਹ ਲੁਕ ਦੇਖ ਕੇ ਯਕੀਨਨ ਉਨ੍ਹਾਂ ਦੇ ਫੈਂਸ ਦੀਆਂ ਉਮੀਦਾਂ ਇਸ ਫਿਲਮ ਤੋਂ ਵਧ ਗਈਆਂ ਹੋਣਗੀਆਂ।

Have something to say? Post your comment