Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਡੈਰੀ ਵਿਲੇਜ ਸੀਨੀਅਰ ਕਲੱਬ ਨੇ ਮਨਾਇਆ ਮੇਲਾ ਮਾਪਿਆਂ ਦਾ

July 09, 2019 11:38 AM

 

ਮਿਸੀਸਾਗਾ, 8 ਜੁਲਾਈ (ਪੋਸਟ ਬਿਊਰੋ)- ਡੈਰੀ ਅਤੇ ਮੇਵਸ ਦੇ ਏਰੀਆ ਵਿਚ ਡੈਰੀ ਵਿਲੇਜ ਸੀਨੀਅਰ ਕਲੱਬ ਵਲੋਂ ਮੇਲਾ ਮਾਪਿਆਂ ਦਾ ਕਰਵਾ ਕੇ ਕੈਨੇਡਾ ਦਾ 152ਵਾਂ ਜਨਮ ਦਿਨ ਤੇ ਨਾਲ ਹੀ ਆਸਪਾਸ ਵਸ ਰਹੇ ਮਾਪਿਆਂ ਦਾ ਦਿਨ ਮਨਾਇਆ ਗਿਆ। ਹਰ ਸਾਲ ਇਸ ਪਾਰਕ ਵਿਚ ਹੋਣ ਵਾਲਾ ਇਹ ਪ੍ਰੋਗਰਾਮ ਇਸ ਇਲਾਕੇ ਦੀ ਪਹਿਚਾਣ ਬਣ ਚੁੱਕਿਆ ਹੈ। ਇਸ ਵਾਰ ਇਸ ਪੋ੍ਰਗਰਾਮ ਵਿਚ ਮਿਸੀਸਾਗਾ ਦੀ ਮੇਅਰ ਬੌਨੀ ਕ੍ਰਾਂਬੀ ਨੇ ਤੇ ਹੋਰ ਵੱਖ-ਵੱਖ ਆਗੂਆਂ ਨੇ ਸਿ਼ਰਕਤ ਕੀਤੀ ਅਤੇ ਆਏ ਸਾਰੇ ਮਹਿਮਾਨਾਂ ਨੂੰ ਜਿਥੇ ਵਧੀਆ ਪ੍ਰਬੰਧ ਕਰਨ ਲਈ ਮੁਬਾਰਕਵਾਦ ਦਿੱਤੀ, ਉਥੇ ਹੀ ਕੈਨੇਡਾ ਡੇ ਦੀਆ ਮੁਬਾਰਕਾਂ ਵੀ ਦਿੱਤੀਆਂ। ਕਲੱਬ ਵਲੋਂ ਇਕ ਮੰਗ ਪੱਤਰ ਮੇਅਰ ਬੌਨੀ ਕ੍ਰਾਂਬੀ ਨੂੰ ਸੌਪਿਆ ਗਿਆ, ਜਿਸ ਉਤੇ ਮੇਅਰ ਨੇ ਭਰੋਸਾ ਦਿਵਾਇਆ ਕਿ ਅਸੀ ਜਰੂਰ ਵਿਚਾਰਾਂ ਕਰਾਂਗੇ। ਪ੍ਰਬੰਧਕਾਂ ਵਿਚ ਗੁਰਦੇਵ ਸਿੰਘ ਸੀਲੋਪਾਲ, ਗੁਰਮੇਲ ਸਿੰਘ ਸੱਗੂ, ਪ੍ਰਧਾਨ ਮਹਿੰਦਰਾ ਮਿਨਹਾਸ, ਚੇਅਰਮੈਨ ਬਲਦੇਵ ਸਿੰਘ ਕੰਗ, ਅਜੀਤ ਸਿੰਘ ਬੈਂਸ, ਖਜਾਨਚੀ ਗੁਰਬਚਨ ਸਿੰਘ, ਸੁਰਿੰਦਰ ਸਿੰਘ ਸੰਧੂ, ਨਿਰਮਲ ਸਿੰਘ ਪੱਲ੍ਹਣ, ਜੋਧ ਸਿੰਘ ਭਲਵਾਨ, ਸੁਦਾਗਰ ਸਿੰਘ, ਗੁਰਪਿੰਦਰ ਸਿੰਘ ਦਰਸ਼ਕ, ਅਵਤਾਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਧਾਲੀਵਾਲ ਤੇ ਕਰਨਲ ਹਰਭਜਨ ਸਿੰਘ ਸੰਧੂ ਨੇ ਅਹਿਮ ਰੋਲ ਨਿਭਾਇਆ। ਆਸਪਾਸ ਦੇ ਇਲਾਕੇ ਵਿਚੋਂ ਆਏ ਸਾਰੇ ਪਰਿਵਾਰਾਂ ਲਈ ਜਲੇਬੀਆਂ, ਪਕੌੜੇ, ਚਾਹ-ਪਾਣੀ ਦਾ ਖੂਬ ਬੰਦੋਬਸਤ ਕੀਤਾ ਗਿਆ ਤੇ ਵੱਖ-ਵੱਖ ਸੀਨੀਅਰ ਮੈਬਰਾਂ ਨੂੰ ਸ਼ਾਦੀ ਦੀ ਸਾਲਗਿਰਾਹ ਤੇ ਜਨਮ ਦਿਨ ਦੀ ਮੁਬਾਰਕਵਾਦ ਦੇ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ ਤੇ ਇਸ ਦੇ ਨਾਲ ਹੀ ਬੱਚਿਆਂ ਦੀਆਂ, ਬਜੁਰਗਾਂ ਦੀਆਂ ਅਤੇ ਹੋਰ ਮਨੋਰੰਜਨ ਭਰਪੂਰ ਆਈਟਮਾਂ ਵੀ ਕਰਵਾਈਆਂ ਗਈਆਂ। 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ