Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਪੰਜਾਬ

ਮਨਜੀਤ ਸਿੰਘ ਜੀ ਕੇ ਦਾ ਦਿੱਲੀ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ

October 10, 2018 08:30 AM

* ਜੀ ਕੇ ਕਹਿੰਦਾ: ਅਸਤੀਫਾ ਨਹੀਂ ਦਿੱਤਾ, ਚਾਰਜ ਹੀ ਸੌਂਪਿਐ


ਨਵੀਂ ਦਿੱਲੀ, 9 ਅਕਤੂਬਰ, (ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਇਕਾਈ ਦੇ ਮੁਖੀ ਮਨਜੀਤ ਸਿੰਘ ਜੀ ਕੇ ਨੇ ਬੀਤੀ ਰਾਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅਚਾਨਕ ਉਨ੍ਹਾਂ ਦੇ ਫੋਨ ਬੰਦ ਆਉਣ ਲੱਗ ਪਏ। ਇਸ ਨਾਲ ਮੰਗਲਵਾਰ ਸਵੇਰ ਤੱਕ ਸਸਪੈਂਸ ਬਣਿਆ ਰਿਹਾ ਸੀ, ਪਰ ਇਸ ਦੇ ਬਾਅਦ ਉਨ੍ਹਾ ਨੇ ਅਚਾਨਕ ਕੁਝ ਮੀਡੀਆ ਚੈਨਲਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ, ਸਿਰਫ ਜਿ਼ਮੇਵਾਰੀਆਂ ਹੀ ਆਪਣੇ ਸੀਨੀਅਰ ਮੀਤ ਪ੍ਰਧਾਨ ਨੂੰ ਸੌਂਪੀਆਂ ਹਨ।
ਰਾਜਸੀ ਦ੍ਰਿਸ਼ ਤੋਂ ਅਚਾਨਕ ਲਾਂਭੇ ਹੋਣ ਅਤੇ ਫੋਨ ਵੀ ਬੰਦ ਕਰ ਲੈਣ ਨਾਲ ਜਦੋਂ ਮਨਜੀਤ ਸਿੰਘ ਜੀ ਕੇ ਬਾਰੇ ਇਹ ਚਰਚਾ ਹਰ ਪਾਸੇ ਚੱਲ ਪਈ ਕਿ ਉਸ ਨੇ ਪਾਰਟੀ ਨਾਲ ਮੱਤਭੇਦਾਂ ਕਾਰਨ ਅਸਤੀਫਾ ਦੇ ਦਿੱਤਾ ਹੈ ਤਾਂ ਉਨ੍ਹਾਂ ਨੇ ਸਾਹਮਣੇ ਆ ਕੇ ਇਹ ਕਹਿ ਦਿੱਤਾ ਕਿ ਉਨ੍ਹਾਂ ਨੇ ਅਸਤੀਫਾ ਨਹੀਂ ਦਿੱਤਾ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੁਝ ਨਿੱਜੀ ਰੁਝੇਵਿਆਂ ਕਾਰਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਆਪਣੀਆਂ ਤਾਕਤਾਂ ਅਗਲੇ 10-12 ਦਿਨਾਂ ਦੇ ਲਈ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਉਨ੍ਹਾਂ ਪੰਜਾਬ, ਹਿਮਾਚਲ, ਪਟਨਾ ਤੇ ਅਗਲੇ ਦਿਨਾਂ ਵਿੱਚ ਵਿਦੇਸ਼ ਦੌਰੇ ਲਈ ਪੁੱਟਿਆ ਹੈ। ਇਸੇ ਦੇ ਨਾਲ ਉਨ੍ਹਾਂ ਇਹ ਕਹਿ ਕੇ ਅੰਦਰੂਨੀ ਸਥਿਤੀ ਦੀ ਝਲਕ ਵੀ ਦੇ ਦਿੱਤੀ ਕਿ ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਤੇ ਨਵੀਂ ਪੀੜ੍ਹੀ ਦੇ ਆਗੂਆਂ ਵਿਚਾਲੇ ਸੋਚ ਦਾ ਇੱਕ ਪਾੜਾ ਪੈ ਚੁੱਕਾ ਹੈ, ਜਿਸ ਨੂੰ ਦੂਰ ਕਰਨਾ ਚਾਹੀਦਾ ਹੈ।
ਵਰਨਣ ਯੋਗ ਹੈ ਕਿ ਮਨਜੀਤ ਸਿੰਘ ਜੀ ਕੇ ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਅਤੇ ਡੇਰਾ ਸੱਚਾ ਸੌਦਾ ਸਿਰਸਾ ਬਾਰੇ ਅਕਾਲੀ ਦਲ ਦੇ ਫ਼ੈਸਲਿਆਂ ਬਾਰੇ ਪਾਰਟੀ ਦੀ ਅਜੋਕੀ ਲੀਡਰਸਿ਼ਪ ਨਾਲੋਂ ਆਪਣੀ ਵੱਖਰੀ ਅਤੇ ਕਾਫੀ ਨਾਰਾਜ਼ਗੀ ਵਾਲੀ ਸੁਰ ਵਾਲੀ ਕਈ ਵਾਰ ਪੇਸ਼ ਕਰ ਜਾਂਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅਜੋਕੇ ਰਾਜਸੀ ਮੁੱਦਿਆਂ ਬਾਰੇ ਇੱਕ ਜ਼ਿੰਮੇਵਾਰ ਆਗੂ ਹੋਣ ਕਰਕੇ ਉਹ ਆਪਣੀ ਗੱਲ ਪਾਰਟੀ ਅੰਦਰ ਹੀ ਰੱਖਣਗੇ। ਇਹ ਗੱਲ ਯਾਦ ਕਰਨ ਵਾਲੀ ਹੈ ਕਿ ਪਿਛਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਇੱਕਦਮ ਪਿੱਛੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵੀ ਮਨਜੀਤ ਸਿੰਘ ਜੀ ਕੇ ਨੇ ਆਪਣੇ ਬਲ-ਬੂਤੇ ਅਗਵਾਈ ਕਰ ਕੇ ਲੜੀਆਂ ਤੇ ਜਿੱਤੀਆਂ ਸਨ ਅਤੇ ਬਾਦਲ ਪਰਿਵਾਰ ਨੂੰ ਉਨ੍ਹਾਂ ਚੋਣਾਂ ਦੇ ਸਮੁੱਚੇ ਪ੍ਰਚਾਰ ਤੋਂ ਦੂਰ ਰੱਖਿਆ ਸੀ, ਕਿਉਂਕਿ ਬੇਅਦਬੀ ਕਾਂਡ ਅਤੇ ਪੰਜਾਬ ਵਿੱਚ ਡਰੱਗ ਦੇ ਕੇਸਾਂ ਕਾਰਨ ਓਦੋਂ ਸਿੱਖ ਸੰਗਤ ਵਿੱਚ ਬਾਦਲ ਪਰਵਾਰ ਦਾ ਵਿਰੋਧ ਹਰ ਪਾਸੇ ਭਾਰੂ ਸੀ, ਜਿਸ ਕਰਕੇ ਪਿਤਾ-ਪੁੱਤਰ ਦੀਆਂ ਤਸਵੀਰਾਂ ਵੀ ਬਾਦਲ ਧੜੇ ਦੇ ਮਨਜਿੰਦਰ ਸਿੰਘ ਸਿਰਸਾ ਅਤੇ ਦੋ-ਚਾਰ ਹੋਰ ਉਮੀਦਵਾਰਾਂ ਤੋਂ ਬਿਨਾਂ ਦਿੱਲੀ ਕਮੇਟੀ ਲਈ ਬਹੁਤੇ ਅਕਾਲੀ ਉਮੀਦਵਾਰਾਂ ਨੇ ਪੋਸਟਰਾਂ ਅਤੇ ਬੈਨਰਾਂ ਉੱਤੇ ਨਹੀਂ ਲਾਈਆਂ ਸਨ।
ਇਸ ਦੌਰਾਨ ਬਾਦਲ ਅਕਾਲੀ ਦਲ ਵਿੱਚੋਂ ਬਾਗ਼ੀ ਹੋਏ ਫਿਰਦੇ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਗੁਰਮੀਤ ਸਿੰਘ ਸ਼ੰਟੀ (ਸਾਬਕਾ ਜਨਰਲ ਸਕੱਤਰ) ਨੇ ਕਿਹਾ ਹੈ ਕਿ ਮਨਜੀਤ ਸਿੰਘ ਜੀ ਕੇ ਨੂੰ ਪੰਥ ਨਾਲ ਹਮਦਰਦੀ ਸੀ ਤਾਂ ਉਸ ਨੂੰ ਉਸ ਵੇਲੇ ਅਸਤੀਫਾ ਦੇਣਾ ਚਾਹੀਦਾ ਸੀ, ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਚਾ ਸੌਦਾ ਡੇਰੇ ਦੇ ਮੁਖੀ ਰਾਮ ਰਹੀਮ ਨੂੰ ਮੁਆਫੀਨਾਮਾ ਦਿੱਤਾ ਸੀ। ਦੂਸਰੇ ਪਾਸੇ ਪੰਥਕ ਸੇਵਾ ਦੇ ਬੁਲਾਰੇ ਹਰਮਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਸਾਰਾ ਨਾਟਕ ਮਨਜੀਤ ਸਿੰਘ ਜੀ ਕੇ ਵੱਲੋਂ ਹਾਈ ਕਮਾਂਡ ਅਤੇ ਭਾਜਪਾ ਤੋਂ ਆਪਣੇ ਲਈ ਲੋਕ ਸਭਾ ਟਿਕਟ ਲੈਣ ਵਾਸਤੇ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਨੂੰ ਜੀ ਕੇ ਨੇ ਲੁੱਟਿਆ ਵੀ ਹੈ ਅਤੇ ਪਿਛਲੇ ਛੇ ਸਾਲਾਂ ਵਿੱਚ ਗੁਰੂ ਕੀ ਗੋਲਕ ਨੂੰ ਬਾਦਲਾਂ ਨੂੰ ਲੁਟਾਇਆ ਵੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਨੂੰ ਪ੍ਰਵਾਨਗੀ
ਪੰਜਾਬ ਨੇ ਚੰਡੀਗੜ੍ਹ ਉੱਤੇ ਅਪਣੇ ਹੱਕ ਬਚਾਉਣ ਦੀ ਇੱਕ ਲੜਾਈ ਜਿੱਤੀ
ਏਅਰ ਇੰਡੀਆ ਨੂੰ ਦੁਨੀਆ ਭਰ ਦੀਆਂ ਸੇਵਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ: ਹਾਈ ਕੋਰਟ
‘ਆਪ’ ਪਾਰਟੀ ਨੇ ਰੁੱਸੇ ਲੋਕਾਂ ਨੂੰ ਮਨਾਉਣ ਲਈ ਤਾਲਮੇਲ ਕਮੇਟੀ ਬਣਾਈ
ਪੁਲਸ ਆਪਣੇ ਉੱਤੇ ਹਮਲੇ ਦੇ ਸਬੂਤ ਪੇਸ਼ ਨਹੀਂ ਕਰ ਸਕੀ, ਤਿੰਨ ਗੈਂਗਸਟਰ ਬਰੀ
ਬੇਅਦਬੀ ਤੇ ਗੋਲੀ-ਕਾਂਡ ਦੇ ਕੇਸ ਸੀ ਬੀ ਆਈ ਤੋਂ ਵਾਪਸ ਲੈਣ ਦੇ ਐਲਾਨ ਨਾਲ ਪੰਜਾਬ ਸਰਕਾਰ ਫਸੀ
ਲੁਧਿਆਣਾ ਤੋਂ ਸੰਨੀ ਦਿਓਲ ਨੇ ਅਕਾਲੀ ਟਿਕਟ ਠੁਕਰਾਈ, ਭਾਜਪਾ ਨੇ ਅੰਮ੍ਰਿਤਸਰ ਸੀਟ ਨਹੀਂ ਛੱਡੀ
ਕੈਪਟਨ ਅਮਰਿੰਦਰ ਸਿੰਘ 21 ਅਕਤੂਬਰ ਨੂੰ ਪੰਜ ਦਿਨਾਂ ਦੌਰੇ ਉੱਤੇ ਇਸਰਾਈਲ ਜਾਣਗੇ
ਆਰ ਟੀ ਆਈ ਤੋਂ ਖੁਲਾਸਾ : ਅੰਗਰੇਜ਼ਾਂ ਨੇ ਗਲਤ ਢੰਗ ਨਾਲ ਹਥਿਆਇਆ ਸੀ ਕੋਹਿਨੂਰ ਹੀਰਾ