Welcome to Canadian Punjabi Post
Follow us on

18

October 2019
ਟੋਰਾਂਟੋ/ਜੀਟੀਏ

ਬਰੈਂਪਟਨ ਦੇ ਮੇਅਰ ਵੱਲੋਂ ਬਜ਼ੁਰਗਾਂ ਲਈ ਅੱਜ ਲਾਂਚ ਕੀਤਾ ਜਾਵੇਗਾ ਵਿਸ਼ੇਸ਼ ਟਰਾਂਜਿ਼ਟ ਪਾਸ

July 05, 2019 10:28 PM

ਬਰੈਂਪਟਨ, 5 ਜੁਲਾਈ (ਪੋਸਟ ਬਿਊਰੋ) : ਬਰੈਂਪਟਨ ਵਿੱਚ ਟਰਾਂਜਿ਼ਟ ਸਿਸਟਮ ਵਿੱਚ ਇੱਕ ਨਵੀਂ ਸਕਾਰਾਤਮਕ ਤਬਦੀਲੀ ਆਉਣ ਵਾਲੀ ਹੈ। ਬਰੈਂਪਟਨ ਕਾਊਂਸਲਰਜ਼ ਨਾਲ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਸੀਨੀਅਰਜ਼ ਲਈ 15 ਡਾਲਰ ਦਾ ਬਰੈਂਪਟਨ ਟਰਾਂਜਿ਼ਟ ਪਾਸ ਲਾਂਚ ਕੀਤਾ ਜਾ ਰਿਹਾ ਹੈ। 

ਇਸ ਲਈ ਜੇ ਤੁਸੀਂ ਬਰੈਂਪਟਨ ਵਾਸੀ ਹੋਂ ਤੇ ਤੁਹਾਡੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਤੁਸੀਂ 15 ਡਾਲਰ ਦੇ ਬਰੈਂਪਟਨ ਟਰਾਂਜਿ਼ਟ ਪਾਸ ਲਈ ਯੋਗ ਹੋਂ। ਇਸ ਪਾਸ ਦੀ ਸੇਲ 6 ਅਗਸਤ ਤੋਂ ਸ਼ੁਰੂ ਹੋ ਜਾਵੇਗੀ। ਇਹ ਪਾਸ ਬਰੈਂਪਟਨ ਟਰਾਂਜਿ਼ਟ ਟਰਮੀਨਲਜ਼ ਤੇ ਫੈਸਿਲਿਟੀਜ਼ ਉੱਤੇ ਉਪਲਬਧ ਹੋਵੇਗਾ। ਬਜ਼ੁਰਗ ਲੋਕ ਪਹਿਲੀ ਸਤੰਬਰ ਤੋਂ ਆਪਣੇ ਇਸ ਵਿਸ਼ੇਸ਼ ਪਾਸ ਦੀ ਵਰਤੋਂ ਕਰ ਸਕਣਗੇ। ਸਿਟੀ ਵੱਲੋਂ 5 ਜੁਲਾਈ ਨੂੰ ਸਵੇਰੇ 10:45 ਵਜੇ ਇਹ ਪਾਸ ਲਾਂਚ ਕੀਤਾ ਜਾਵੇਗਾ। ਇਸ ਈਵੈਂਟ ਦੀ ਮੇਜ਼ਬਾਨੀ ਫਲਾਵਰ ਸਿਟੀ ਕਮਿਊਨਿਟੀ ਕੈਂਪਸ ਦੇ ਸੀਨੀਅਰ ਸੈਂਟਰ ਵੱਲੋਂ ਕੀਤੀ ਜਾਵੇਗੀ, ਜੋ ਕਿ 8870 ਮੈਕਲਾਫਲਿਨ ਰੋਡ ਸਾਊਥ ਉੱਤੇ ਸਥਿਤ ਹੈ।
ਇਸ ਛੋਟ ਵਾਲੇ ਸੀਨੀਅਰਜ਼ ਪਾਸ ਤੋਂ ਬਾਅਦ ਸਿਟੀ ਬਰੈਂਪਟਨ ਦੇ ਸੀਨੀਅਰ ਵਾਸੀਆਂ ਲਈ ਫਰੀ ਫੇਅਰ ਪਾਸ ਲਾਗੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਹ ਸਿਟੀ ਦੀ ਗ੍ਰੀਨ ਸਿਟੀ ਕੈਂਪੇਨ ਦਾ ਵੀ ਹਿੱਸਾ ਹੈ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਇਕਬਾਲ ਕੈਸਰ ਵਲੋਂ ਕੀਤੇ ਕੰਮ ਦੀ ਸੀ.ਪੀ.ਬੀ.ਏ. ਵਲੋਂ ਸ਼ਲਾਘਾ
ਬਰੈਂਪਟਨ ਸਾਊਥ ਵਿਚ ਸੋਨੀਆ ਸਿੱਧੂ ਦਾ ਪੱਲੜਾ ਭਾਰੀ, ਜਿੱਤ ਯਕੀਨੀ
ਮਹਿਲਾਵਾਂ ਦੀ ਬਿਹਤਰ ਸਿਹਤ ਲਈ ਸ਼ਾਪਰਜ਼ ਡਰੱਗ ਮਾਰਟ ਉੱਤੇ ਫੰਡਰੇਜਿ਼ੰਗ ਕੈਂਪੇਨ ਸ਼ੁਰੂ
ਦੁਨੀਆਂ ਦੇ ਸੱਭ ਤੋਂ ਤਕੜੇ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਨੂੰ ਇਕ ਮੌਕਾ ਹੋਰ ਦਿੱਤਾ ਜਾਵੇ : ਜਸਟਿਨ ਟਰੂਡੋ
ਪੀ.ਸੀ.ਐੱਚ.ਐੱਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਦਾ ਰੂਬੀ ਸਹੋਤਾ ਨਾਲ ਸੰਵਾਦ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ `ਚ ਲਘੂ ਫਿ਼ਲਮ 'ਨੈਵਰ ਅਗੇਨ' ਵਿਖਾਈ ਜਾਏਗੀ
'ਗੀਤ ਗ਼ਜ਼ਲ ਤੇ ਸ਼ਾਇਰੀ' ਦੀ ਮਹੀਨਾਵਾਰ ਇਕੱਤਰਤਾ `ਚ ਤਲਵਿੰਦਰ ਮੰਡ ਨਾਲ ਰੂ-ਬ-ਰੂ
'ਸਕੋਸ਼ੀਆਬੈਂਕ ਵਾਟਰਫਰੰਟ ਮੈਰਾਥਨ' ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ `ਚ ਭਾਰੀ ਉਤਸ਼ਾਹ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ