Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਕਦੇ ਸਮਝੌਤਾ ਨਹੀਂ ਕਰਦੀ : ਨਿਮਰਤ ਕੌਰ

October 10, 2018 08:03 AM

ਫਿਲਮ ‘ਲੰਚ ਬਾਕਸ’ ਵਿੱਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਖਾਂ ਅਤੇ ਸਮੀਖਿਅਕਾਂ ਦਾ ਦਿਲ ਜਿੱਤਣ ਵਾਲੀ ਨਿਮਰਤ ਕੌਰ ਨੇ ਸਿੱਧ ਕਰ ਦਿੱਤਾ ਹੈ ਕਿ ਗਲੈਮਰ ਰਹਿਤ ਪਰਸਨੈਲਿਟੀ ਦੇ ਹੁੰਦਿਆਂ ਵੀ ਸਿਰਫ ਆਪਣੇ ਟੇਲੈਂਟ ਦੇ ਦਮ 'ਤੇ ਉੱਚਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਹ ਗੱਲ ਉਸ ਨੇ ਅਕਸ਼ੈ ਕੁਮਾਰ ਦੇ ਆਪੋਜ਼ਿਟ ਕਮਰਸ਼ੀਅਲ ਫਿਲਮ ‘ਏਅਰਲਿਫਟ’ ਅਤੇ ਵੈੱਬ ਸੀਰੀਜ਼ ‘ਦਿ ਟੈਸਟ ਕੇਸ’ ਰਾਹੀਂ ਸਿੱਧ ਕੀਤੀ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼ :
* ਕੋਈ ਫਿਲਮ ਸਾਈਨ ਕਰਦੇ ਸਮੇਂ ਸਭ ਤੋਂ ਮਹੱਤਵ ਪੂਰਨ ਚੀਜ਼ ਕੀ ਹੁੰਦੀ ਹੈ?
- ਮੇਰੇ ਲਈ ਸਕ੍ਰਿਪਟ ਸਭ ਤੋਂ ਵੱਧ ਜ਼ਰੂਰੀ ਹੁੰਦੀ ਹੈ ਅਤੇ ਮੈਂ ਇਸ 'ਤੇ ਕਦੇ ਸਮਝੌਤਾ ਨਹੀਂ ਕਰਦੀ। ਮੇਰੇ ਲਈ ਫਿਲਮ ਦੀ ਕਹਾਣੀ ਦਿਲ ਨੂੰ ਛੂਹ ਲੈਣ ਵਾਲੀ ਹੋਣੀ ਚਾਹੀਦੀ ਹੈ। ਇਸ ਗੱਲ ਦਾ ਕੋਈ ਮਹੱਤਵ ਨਹੀਂ ਕਿ ਮੇਰਾ ਰੋਲ ਫਿਲਮ ਵਿੱਚ ਕਿੰਨਾ ਹੈ। ਮੈਂ ਕਿਸੇ ਵੀ ਫਿਲਮ ਦੀ ਕਹਾਣੀ ਨੂੰ ਇੱਕ ਦਰਸ਼ਕ ਵਜੋਂ ਸੁਣਦੀ ਹਾਂ ਅਤੇ ਉਦੋਂ ਇਸ ਨੂੰ ਚੁਣਦੀ ਹਾਂ, ਜਦੋਂ ਇਹ ਮੈਨੂੰ ਆਕਰਸ਼ਿਤ ਕਰੇ।
* ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਜੋ ਰੋਲ ਆਫਰ ਕੀਤੇ ਗਏ, ਉਨ੍ਹਾਂ ਵਿੱਚ ਤੁਸੀਂ ਸਟੀਰੀਓ ਟਾਈਪ ਹੋ ਰਹੇ ਹਨ?
-ਨਹੀਂ, ਮੈਂ ਅਜਿਹਾ ਨਹੀਂ ਮੰਨਦੀ। ਇਹ ਸਾਡੇ ਪ੍ਰੋਫੈਸ਼ਨ ਦਾ ਹਿੱਸਾ ਹੈ ਅਤੇ ਅਜਿਹਾ ਹੁੰਦਾ ਹੀ ਹੈ। ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਇੱਕ ਐਕਟਰ ਵਜੋਂ ਖੁਦ ਨੂੰ ਸਥਾਪਤ ਕਰਨ ਦਾ ਤਰੀਕਾ ਵੀ ਹੈ ਸਟੀਰੀਓ ਟਾਈਪ ਹੋਣ 'ਚ ਕੁਝ ਗਲਤ ਵੀ ਨਹੀਂ ਹੈ। ਜਦੋਂ ਇੱਕ ਖਾਸ ਤਰੀਕੇ ਨਾਲ ਤੁਸੀਂ ਖੁਦ ਨੂੰ ਸਥਾਪਤ ਕਰ ਲੈਂਦੇ ਹੋ ਤੇ ਲੋਕ ਤੁਹਾਨੂੰ ਦੇਖਣ ਦੇ ਆਦੀ ਹੋ ਜਾਂਦੇ ਹਨ, ਉਦੋਂ ਤੁਸੀਂ ਕੁਝ ਨਵਾਂ ਕਰਨ ਲਈ ਆਪਣੀ ਉਸ ਇਮੇਜ ਨੂੰ ਤੋੜ ਸਕਦੇ ਹੋ।
* ‘ਦਿ ਟੈਸਟ ਕੇਸ’ ਤੋਂ ਬਾਅਦ ਕੀ ਤੁਸੀਂ ਡਿਜੀਟਲ ਮੀਡੀਆ 'ਚ ਕੁਝ ਹੋਰ ਕਰਨ ਜਾ ਰਹੇ ਹੋ?
- ਡਿਜੀਟਲ ਮੀਡੀਆ 'ਚ ਮੈਂ ਕੁਝ ਹੋਰ ਕੰਮ ਕਰਨਾ ਚਾਹਾਂਗੀ। ਮੈਨੂੰ ਆਸ ਹੈ ਕਿ ਛੇਤੀ ਹੀ ਮੈਨੂੰ ਕੁਝ ਐਕਸਾਈਟਿੰਗ ਕੰਮ ਕਰਨ ਨੂੰ ਮਿਲੇਗਾ।
* ਜੇ ਤੁਹਾਨੂੰ ਆਫਰ ਮਿਲੇ ਤਾਂ ਕੀ ਤੁਸੀਂ ਕੋਈ ਹਾਰਡਕੋਰ ਕਮਰਸ਼ੀਅਲ ਫਿਲਮ ਕਰਨਾ ਚਾਹੋਗੇ?
- ਯਕੀਨਨ ਮੈਂ ਅਜਿਹੀ ਫਿਲਮ ਕਰਨਾ ਚਾਹਾਂਗੀ ਕਿਉਂਕਿ ਮੈਂ ਉਸੇ ਤਰ੍ਹਾਂ ਦੇ ਸਿਨੇਮਾ ਨੂੰ ਦੇਖਦੇ ਹੋਈ ਵੱਡੀ ਹੋਈ ਹਾਂ।
* ਕੀ ਤੁਸੀਂ ਖੁਦ ਨੂੰ ਇੱਕ ਐਕਸੀਡੈਂਟਲ ਅਦਾਕਾਰਾ ਮੰਨਦੇ ਹੋ ਜਾਂ ਅਭਿਨੈ 'ਚ ਆਉਣਾ ਸੋਚਿਆ-ਸਮਝਿਆ ਫੈਸਲਾ ਸੀ?
-ਮੇਰਾ ਪਾਲਣ ਪੋਸਣ ਇੱਕ ਫੌਜੀ ਪਰਵਾਰ ਵਿੱਚ ਹੋਇਆ ਸੀ, ਇਸ ਲਈ ਸਾਡੇ ਪਰਵਾਰ 'ਚ ਐਕਟਿੰਗ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ। ਇਸ ਲਈ ਮੈਂ ਸਭ ਤੋਂ ਪਹਿਲਾਂ ਆਪਣੇ ਸਾਹਮਣੇ ਮੰਨਣਾ ਸੀ ਕਿ ਮੈਂ ਐਕਟਰ ਬਣਨਾ ਹੈ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਕਹਿਣ ਦੀ ਹਿੰਮਤ ਦਿਖਾਉਣੀ ਸੀ। ਉਦੋਂ ਤੋਂ ਮੈਂ ਜ਼ਿੰਦਗੀ ਮੇਰੇ ਪ੍ਰਤੀ ਇੰਨੀ ਦਿਆਲੂ ਰਹੀ ਕਿ ਮੇਰੇ ਵਿੱਚ ਇਹ ਗੱਲ ਕਹਿਣ ਦੀ ਹਿੰਮਤ ਆ ਗਈ ਕਿ ਮੈਂ ਐਕਟਰ ਬਣ ਕੇ ਆਪਣੀ ਰੋਜ਼ੀ-ਰੋਟੀ ਕਮਾਵਾਂਗੀ। ਇਸੇ ਗੱਲ ਨੇ ਮੈਨੂੰ ਮੁੰਬਈ ਆਉਣ ਲਈ ਮਜਬੂਰ ਕੀਤਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ