Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਮਨੋਰੰਜਨ

ਖੁਦ ਨੂੰ ਸਿੱਧ ਕਰਨਾ ਹੈ : ਕਿਆਰਾ ਅਡਵਾਨੀ

October 10, 2018 08:00 AM

ਸਾਲ 2014 ਵਿੱਚ ਆਈ ਫਿਲਮ ‘ਫਗਲੀ’ ਨਾਲ ਫਿਲਮ ਨਗਰੀ ਵਿੱਚ ਕਦਮ ਰੱਖਣ ਵਾਲੀ ਕਿਆਰਾ ਅਡਵਾਨੀ ਨੂੰ ਪਹਿਲੀ ਵਾਰ ਪਛਾਣ ਕ੍ਰਿਕਟਰ ਮਹਿੰਦਰ ਸਿੰਘ ਧੋਨੀ 'ਤੇ ਬਣੀ ਫਿਲਮ 'ਚ ਕਿਰਦਾਰ ਨਿਭਾਉਣ ਨਾਲ ਮਿਲੀ। ਉਸ ਤੋਂ ਬਾਅਦ ਉਸ ਨੂੰ ‘ਤੂ ਚੀਜ਼ ਬੜੀ ਹੈ ਮਸਤ ਮਸਤ’ ਗਾਣੇ ਨਾਲ ਚੰਗੀ ਫੈਨ ਫਾਲੋਇੰਗ ਮਿਲੀ। ਉਸ ਦੀ ਫਿਲਮ ‘ਮਸ਼ੀਨ’ ਖਾਸ ਨਹੀਂ ਚੱਲੀ, ਪਰ ‘ਲਸਟ ਸਟੋਰੀਜ਼’ ਵਿੱਚ ਕੰਮ ਕਰ ਕੇ ਛਾ ਗਈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਤੁਸੀਂ ਅੱਜ ਤੱਕ ਦੇ ਫਿਲਮੀ ਸਫਰ ਬਾਰੇ ਕੀ ਕਹੋਗੇ?
- ਇਹੀ ਕਿ ਹਰ ਫਿਲਮ ਤੋਂ ਮੈਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੈ। ਇਸ ਹਾਲਤ ਵਿੱਚ ਕਹਿ ਸਕਦੀ ਹਾਂ ਕਿ ਫਿਲਮ ਨਗਰੀ 'ਚ ਅੱਜ ਤੱਕ ਦਾ ਸਫਰ ਕਾਫੀ ਚੰਗਾ ਰਿਹਾ ਹੈ। ਜੋ ਫਿਲਮਾਂ ਮੈਂ ਕੀਤੀਆਂ, ਉਨ੍ਹਾਂ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਹੈ। ਮੈਂ ਆਉਂਦੇ ਸਮੇਂ 'ਚ ਉਮੀਦ ਕਰਦੀ ਹਾਂ ਕਿ ਉਹ ਵੀ ਚੰਗਾ ਰਹੇਗਾ ਕਿਉਂਕਿ ਮੇਰੇ ਕੋਲ ਕਈ ਚੰਗੀਆਂ ਫਿਲਮਾਂ ਹਨ। ਮੈਂ ਕਿਸਮਤ ਵਾਲੀ ਹਾਂ ਕਿ ਜਿਨ੍ਹਾਂ ਦੀਆਂ ਫਿਲਮਾਂ ਦੇਖ ਕੇ ਮੈਂ ਵੱਡੀ ਹੋਈ ਹਾਂ, ਉਨ੍ਹਾਂ ਨਾਲ ਕੰਮ ਕਰਨ ਦਾ ਮੈਨੂੰ ਮੌਕਾ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਹਰ ਫਿਲਮ ਦੇ ਨਾਲ ਮੈਂ ਖੁਦ ਨੂੰ ਸਿੱਧ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹਾਂ।
* ਐੱਮ ਐੱਸ ਧੋਨੀ ਦੀ ਬਾਇਓਪਿਕ ਤੋਂ ਇਲਾਵਾ ਤੁਹਾਡੀ ਕੋਈ ਵੀ ਫਿਲਮ ਨਹੀਂ ਚੱਲੀ। ਕੀ ਕਹੋਗੇ?
- ਮੈਨੂੰ ਉਸ ਹਿਸਾਬ ਨਾਲ ਹਾਲੇ ਸਫਲਤਾ ਨਹੀਂ ਮਿਲੀ, ਪਰ ਸੱਚ ਇਹ ਹੈ ਕਿ ਮੈਂ ਹਰ ਫਿਲਮ ਉਤੇ ਕਾਫੀ ਮਿਹਨਤ ਕਰਦੀ ਹਾਂ। ਇਹੀ ਕਾਰਨ ਹੈ ਕਿ ਜੇ ਮੇਰੀ ਕੋਈ ਫਿਲਮ ਨਾ ਚੱਲੀ ਤਾਂ ਇਸ ਦਾ ਮੈਨੂੰ ਬਹੁਤ ਜ਼ਿਆਦਾ ਬੁਰਾ ਨਹੀਂ ਲੱਗਦਾ। ਮੇਰਾ ਮੰਨਣਾ ਹੈ ਕਿ ਤੁਸੀਂ ਕਦੇ ਕਿਸੇ ਫਿਲਮ ਦੇ ਨਤੀਜੇੇ ਦਾ ਅੰਦਾਜ਼ਾ ਨਹੀਂ ਲਾ ਸਕਦੇ। ਮੇਰੀ ਪਿਛਲੀ ਫਿਲਮ ‘ਮਸ਼ੀਨ' ਨੇ ਭਾਵੇਂ ਚੰਗਾ ਬਿਜ਼ਨਸ ਨਹੀਂ ਕੀਤਾ, ਪਰ ਇਹ ਫਿਲਮ ਅੱਜ ਵੀ ਮੇਰੇ ਦਿਲ ਦੇ ਨੇੜੇ ਹੈ।
* ‘ਤੂੰ ਚੀਜ਼ ਬੜੀ ਹੈ ਮਸਤ ਮਸਤ’ ਗਾਣੇ ਨਾਲ ਤੁਹਾਨੂੰ ਕਾਫੀ ਪਾਪੂਲੈਰਿਟੀ ਮਿਲੀ। ਕਿਹੋ ਜਿਹਾ ਲੱਗਾ?
- ਬਹੁਤ ਚੰਗਾ ਲੱਗਾ ਕਿਉਂਕਿ ‘ਤੂ ਚੀਜ਼ ਬੜੀ ਹੈ ਮਸਤ ਮਸਤ’ ਗਾਣੇ ਕਾਰਨ ਲੋਕ ਮੈਨੂੰ ਅੱਜ ਵੀ ‘ਮਸਤ ਮਸਤ ਗਰਲ' ਕਹਿੰਦੇ ਹਨ ਅਤੇ ਜਦੋਂ ਵੀ ਕੋਈ ਮੈਨੂੰ ਇੰਝ ਬੁਲਾਉਂਦਾ ਹੈ, ਮੇਰੇ ਚਿਹਰੇ 'ਤੇ ਮੁਸਕੁਰਾਹਟ ਖਿੜ ਜਾਂਦੀ ਹੈ।
* ਨੈੱਟਫਲਿਕਸ ਦੀ ਫਿਲਮ ‘ਲਸਟ ਸਟੋਰੀਜ਼’ ਵਿੱਚ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਅਨੋਖਾ, ਕਿਉਂਕਿ ਇਸ ਬਾਲੀਵੁੱਡ ਐਂਤੋਲਾਜੀ ਨੂੰ ਅਨੁਰਾਗ ਕਸ਼ਯਪ, ਦਿਬਾਕਰ ਬੈਨਰਜੀ, ਜ਼ੋਇਆ ਅਖਤਰ ਤੇ ਕਰਣ ਜੌਹਰ ਨੇ ਆਪੋ-ਆਪਣੀਆਂ ਕਹਾਣੀਆਂ ਨਾਲ ਸਜਾਇਆ ਹੈ। ਮੈਂ ਇਸ ਵਿੱਚ ਕਰਣ ਜੌਹਰ ਦੀ ਕਹਾਣੀ 'ਚ ਮੇਘਾ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ। ਮੇਰਾ ਇਹ ਕਿਰਦਾਰ ਮੇਰੀਆਂ ਪਿਛਲੀਆ ਫਿਲਮਾਂ ਦੇ ਸਾਰੇ ਕਿਰਦਾਰਾਂ ਤੋਂ ਕਾਫੀ ਵੱਖਰਾ ਹੈ। ਇਸ ਨੂੰ ਨਿਭਾਉਂਦੇ ਸਮੇਂ ਮੈਂ ਵੀ ਆਪਣੇ ਅਭਿਨੈ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ, ਕਿਉਂਕਿ ਮੇਰੇ ਸਾਹਮਣੇ ਕਿੇਸ ਖਾਸ ਸੱਚੇ 'ਚ ਢਲਣ ਦੀ ਮਜਬੂਰੀ ਨਹੀਂ ਸੀ, ਜਿਸ ਦਾ ਮੈਂ ਭਰਪੂਰ ਫਾਇਦਾ ਉਠਾਇਆ।
* ਕਰਣ ਜੌਹਰ ਦੀ ਫਿਲਮ ‘ਕਲੰਕ’ ਵਿੱਚ ਵਰੁਣ ਧਵਨ ਨਾਲ ਸਪੈਸ਼ਲ ਨੰਬਰ ਕਰਨ ਬਾਰੇ ਦੱਸੋ?
- ਵਰੁਣ ਧਵਨ ਨਾਲ ਮੇਰੇ ਇਸ ਸਪੈਸ਼ਲ ਨੰਬਰ ਨੂੰ ਬਹੁਤ ਵੱਡੇ ਪੱਧਰ 'ਤੇ ਸ਼ੂਟ ਕੀਤਾ ਗਿਆ ਹੈ। ਮੈਨੂੰ ਆਸ ਹੈ ਕਿ ਲੋਕ ਉਸ ਗਾਣੇ ਨੂੰ ਪਸੰਦ ਕਰਨਗੇ। ਉਂਝ ਮੈਂ ਦੱਸ ਦਿਆਂ ਕਿ ਇਸ ਗਾਣੇ ਲਈ ਮੈਂ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਵਰੁਣ ਦੀ ਐਨਰਜੀ ਨੂੰ ਮੈਚ ਕਰਨਾ ਸੌਖਾ ਨਹੀਂ ਸੀ। ‘ਕਲੰਕ’ ਫਿਲਮ ਮੇਰੇ ਲਈ ਖਾਸ ਹੈ। ਇਸ ਵਿੱਚ ਮੈਂ ਆਪਣੀ ਜਨਰੇਸ਼ਨ ਦੇ ਕਲਾਕਾਰਾਂ ਦੇ ਨਾਲ-ਨਾਲ ਸੀਨੀਅਰ ਜਨਰੇਸ਼ਨ ਦੇ ਕਲਾਕਾਰਾਂ ਨਾਲ ਵੀ ਕੰਮ ਕਰ ਰਹੀ ਹਾਂ।
* ਤੁਹਾਡੀ ਫਿਲਮ ‘ਗੁੱਡ ਨਿਊਜ਼’ ਦੀ ਬੜੀ ਚਰਚਾ ਹੈ। ਕੁਝ ਇਸ ਬਾਰੇ ਦੱਸੋ?
- ਮੇਰੀ ਅਗਲੀ ਹਿੰਦੀ ਫਿਲਮ ਦਾ ਨਾਂਅ ਹੈ ‘ਗੁੱਡ ਨਿਊਜ਼’, ਪਰ ਮੈਂ ਇਸ ਫਿਲਮ ਲਈ ਉਤਸ਼ਾਹਤ ਹੋਣ ਦੇ ਨਾਲ-ਨਾਲ ਥੋੜ੍ਹੀ ਡਰੀ ਹੋਈ ਹਾਂ ਕਿਉਂਕਿ ਫਿਲਮ ਵਿੱਚ ਅਕਸ਼ੈ ਕੁਮਾਰ, ਕਰੀਨਾ ਕਪੂਰ ਖਾਨ ਤੇ ਦਿਲਜੀਤ ਦੁਸਾਂਝ ਵਰਗੇ ਕਲਾਕਾਰ ਵੀ ਹਨ। ਉਂਝ ‘ਗੁੱਡ ਨਿਊਜ਼’ ਪਰਵਾਰਕ ਕਾਮੇਡੀ ਹੈ, ਜਿਸ ਵਿੱਚ ਕਰੀਨਾ ਤੇ ਅਕਸ਼ੈ ਵਿਆਹੁਤਾ ਜੋੜੇ ਦੀ ਭੂਮਿਕਾ 'ਚ ਹਨ, ਜੋ ਇੱਕ ਬੱਚਾ ਚਾਹੁੰਦੇ ਹਨ।

Have something to say? Post your comment