Welcome to Canadian Punjabi Post
Follow us on

29

March 2024
 
ਸੰਪਾਦਕੀ

ਮੋਹਰੀ ਹੋਣ ਦੇ ਬਾਵਜੂਦ ਫਾਡੀ ਬਣਦੇ ਜਾ ਰਹੇ ਕੰਜ਼ਰਵੇਟਿਵ-1

July 04, 2019 08:35 AM

ਪੰਜਾਬੀ ਪੋਸਟ ਸੰਪਾਦਕੀ

ਅਕਤੂਬਰ ਮਹੀਨੇ ਵਿੱਚ ਆ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਇਹ ਲਾਜ਼ਮੀ ਬਣਦਾ ਹੈ ਕਿ ਕੈਨੇਡਾ ਵਿੱਚ ਕੌਮੀ ਅਤੇ ਸਥਾਨਕ ਪੱਧਰ ਉੱਤੇ ਸਿਆਸੀ ਪਾਰਟੀਆਂ ਦੀਆਂ ਕਾਰਗੁਜ਼ਾਰੀਆਂ ਅਤੇ ਸੰਭਾਵਨਾਵਾਂ ਉੱਤੇ ਪੰਛੀ ਝਾਤ ਮਾਰੀ ਜਾਵੇ। ਜਿਉਂ 2 ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ, ਲਿਬਰਲ, ਕੰਜ਼ਰਵੇਟਿਵ, ਐਨ ਡੀ ਪੀ ਅਤੇ ਗਰੀਨ ਪਾਰਟੀ ਦੇ ਸਮੀਕਰਣਾਂ ਵਿੱਚ ਤਬਦੀਲੀਆਂ ਆ ਰਹੀਆਂ ਹਨ। ਜੇ ਸੱਤਾ ਦੀਆਂ ਦਾਅਵੇਦਾਰ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਵੱਖ 2 ਸਰਵੇਖਣਾਂ ਅਤੇ ਪਬਲਿਕ ਮੂਡ ਮੁਤਾਬਕ ਜੇ ਪਿਛਲੇ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਮੋਹਰੀ ਚੱਲ ਰਹੀ ਹੈ ਪਰ ਬੀਤੇ ਮਹੀਨਿਆਂ ਵਿੱਚ ਕੰਜ਼ਰਵੇਟਿਵਾਂ ਦੀ ਲੀਡ ਨੂੰ ਨਿੱਤ ਦਿਨ ਖੋਰਾ ਲੱਗਦਾ ਜਾ ਰਿਹਾ ਹੈ ਜਦੋਂ ਕਿ ਲਿਬਰਲ ਪਾਰਟੀ ਅੱਗੇ ਪੁਲਾਂਘਾ ਪੁੱਟਦੀ ਜਾ ਰਹੀ ਹੈ।

ਮਿਸਾਲ ਵਜੋਂ Nanos research ਵੱਲੋਂ 18 ਮਈ ਤੋਂ 14 ਜੂਨ 2019 ਦਰਮਿਆਨ ਕਰਵਾਏ ਗਏ ਸਰਵੇਖਣ ਨੇ ਕੰਜ਼ਰਵੇਟਿਵਾਂ ਨੂੰ 34%, ਲਿਬਰਲ 30%, ਐਨ ਡੀ ਪੀ 13% ਅਤੇ ਗਰੀਨ ਪਾਰਟੀ ਨੂੰ 11% ਉੱਤੇ ਵਿਖਾਇਆ ਗਿਆ ਸੀ। ਇਸ ਏਜੰਸੀ ਦੇ 1 ਜੂਨ ਤੋਂ 28 ਜੂਨ ਦਰਮਿਆਨ ਕਰਵਾਏ ਗਏ ਸਰਵੇਖਣ ਵਿੱਚ ਲਿਬਰਲ ਪਾਰਟੀ ਨੇ ਕੰਜ਼ਰਵੇਟਿਵਾਂ ਨੂੰ ਪਛਾੜ ਕੇ 35% ਹਾਸਲ ਕਰ ਲਈ ਹੈ ਜਦੋਂ ਕਿ ਕੰਜ਼ਰਵੇਟਿਵ ਥੱਲੇ ਡਿੱਗ ਕੇ 32% ਉੱਤੇ ਆ ਪੁੱਜੇ। ਐਨ ਡੀ ਪੀ ਅਤੇ ਗਰੀਨ ਇੱਕ ਅੱਧੇ ਪ੍ਰਤੀਸ਼ਤ ਦੇ ਫਰਕ ਨਾਲ ਇੱਕ ਦੂਜੇ ਤੋਂ ਅੱਗੇ ਪਿੱਛੇ ਚੱਲਦੇ ਜਾ ਰਹੇ ਹਨ। Ekos Research ਮੁਤਾਬਕ ਜੇ 17 ਜੂਨ ਨੂੰ ਕੰਜ਼ਰਵੇਟਿਵਾਂ ਦੇ 34% ਦੇ ਮੁਕਾਬਲੇ ਲਿਬਰਲ 30% ਉੱਤੇ ਖੜੇ ਸਨ ਤਾਂ 29 ਜੂਨ ਨੂੰ ਲਿਬਰਲ ਛਲਾਂਗ ਲਾ ਕੇ 32% ਉੱਤੇ ਪੁੱਜ ਗਏ ਜਦੋਂ ਕਿ ਕੰਜ਼ਰਵੇਟਿਵ ਉੱਥੇ ਦੇ ਉੱਥੇ ਖੜੇ ਹਨ। ਵੱਖੋ ਵੱਖਰੀਆਂ ਚੋਣ ਸਰਵੇਖਣ ਏਜੰਸੀਆਂ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਸਪੱਸ਼ਟ ਹੋ ਜਾਂਦਾ ਹੈ ਕਿ ਬੇਸ਼ੱਕ ਖੋਜ ਕੰਪਨੀਆਂ ਦੇ ਅੰਕੜੇ ਕਾਫੀ ਅਸਥਿਰ ਹੋ ਸਕਦੇ ਹਨ ਪਰ ਇੱਕ ਗੱਲ ਸਾਫ਼ ਹੋ ਰਹੀ ਹੈ ਕਿ ਬੀਤੇ ਦਿਨਾਂ ਵਿੱਚ ਹੋ ਰਹੀ ਲਿਬਰਲਾਂ ਦੀ ਚੜਤ ਨੇ ਕੰਜ਼ਰਵੇਟਿਵ ਖੇਮਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ।

ਕੰਜ਼ਰਵੇਟਿਵਾਂ ਦੇ ਵੋਟਰਾਂ ਨਾਲ ਸੁਖਾਵੇਂ ਸਬੰਧ ਬਣਾਉਣ ਵਿੱਚ ਦਿੱਕਤਾਂ ਹੋਣ ਦੇ ਕਈ ਕਾਰਣ ਹੋ ਸਕਦੇ ਹਨ। ਇੱਕ ਵੱਡਾ ਕਾਰਣ ਕੰਜ਼ਰਵੇਟਿਵ ਪਾਰਟੀ ਲੀਡਰਸਿ਼ੱਪ ਦਾ ਪਰਵਾਸੀਆਂ ਨਾਲ ਮਨੋਭਾਵਨਤਮਿਕ ਰਿਸ਼ਤਾ ਨਾ ਬਣਾ ਸੱਕਣ ਦੀ ਕਮਜ਼ੋਰੀ ਹੈ। ਕੋਈ ਵੇਲੇ ਸਨ ਜਦੋਂ ਜੇਸਨ ਕੈਨੀ (ਅੱਜ ਕੱਲ ਅਲਬਰਟਾ ਦਾ ਪ੍ਰੀਮੀਅਰ) ਨੂੰ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਵਿਸ਼ੇਸ਼ ਥਾਪੜਾ ਦਿੱਤਾ ਗਿਆ ਸੀ ਕਿ ਪਰਵਾਸੀ ਗੁੱਟਾਂ ਨਾਲ ਚੰਗੇਰੇ ਸਬੰਧ ਬਣਾਉਣ ਲਈ ਜੋ ਕੁੱਝ ਵੀ ਕਰਨਾ ਲੋੜੀਂਦਾ ਹੈ, ਉਹ ਕੀਤਾ ਜਾਵੇ। ਇਸ ਵਿੱਚ ਐਥਨਿਕ ਮੀਡੀਆ ਨਾਲ ਸੁਖਾਵੇਂ ਸਬੰਧ, ਕਮਿਉਨਿਟੀ ਗਰੁੱਪਾਂ ਨਾਲ ਤਾਲਮੇਲ ਅਤੇ ਐਥਨਿਕ ਕਮਿਉਨਿਟੀਆਂ ਦੀਆਂ ਕਲਚਰਲ ਰੀਤਾਂ ਦੀ ਸਮਝ ਬਣਾ ਕੇ ਉਹਨਾਂ ਦਾ ਸਨਮਾਨ ਕਰਨਾ ਸ਼ਾਮਲ ਸੀ। ਆਪਣੇ ਲੀਡਰ ਵੱਲੋਂ ਮਿਲੇ ਥਾਪੜੇ ਦਾ ਹੀ ਸਿੱਟਾ ਸੀ ਕਿ ਜੇਸਨ ਕੈਨੀ ਦਿਨ ਵਿੱਚ 16 ਤੋਂ 18 ਘੰਟੇ ਕੰਮ ਕਰਕੇ ਹੋਏ ਕਦੇ ਚੀਨੀਆਂ ਵਿੱਚ laughing Buddha,ਪੰਜਾਬੀਆਂ ਵਿੱਚ ਜੇਸਨ ਸਿੰਘ ਕੈਨੀ ਅਤੇ ਤਾਮਿਲਾਂ ਵਿੱਚ ਜੇਸਨ ਅੱਨਾ (ਭਰਾ) ਬਣ ਕੇ ਗੁਜ਼ਰਦਾ ਸੀ। ਜੇ ਉਹ ਸਵੇਰੇ ਟੋਰਾਂਟੋ ਹੁੰਦਾ ਸੀ ਤਾਂ ਸ਼ਾਮ ਤੱਕ ਕੈਲਗਰੀ ਹੁੰਦੇ ਹੋਏ ਵੈਨਕੂਵਰ ਪੁੱਜ ਜਾਂਦਾ ਸੀ।

ਅੱਜ ਕੰਜ਼ਰਵੇਟਿਵ ਪਾਰਟੀ ਦੀ ਸੀਨੀਅਰ ਲੀਡਰਸਿ਼ੱਪ ਐਥਨਿਕ ਗਰੁੱਪਾਂ ਨਾਲੋਂ ਇੰਝ ਟੁੱਟੀ ਹੋਈ ਜਾਪਦੀ ਹੈ ਜਿਵੇਂ ਕਦੇ ਵਾਹ ਵਾਸਤਾ ਵੀ ਨਾ ਰਿਹਾ ਹੋਵੇ। ਐਂਡਰੀਊ ਸ਼ੀਅਰ ਅਤੇ ਹੋਰ ਕੰਜ਼ਰਵੇਟਿਵ ਭੁੱਲ ਹੀ ਚੁੱਕੇ ਹਨ ਕਿ ਚੋਣਾਂ ਦਾ ਮਕਸਦ ਮਹਿਜ਼ ਜਿੱਤਣਾਂ ਨਹੀਂ ਸਗੋਂ ਕਮਿਉਨਿਟੀਆਂ ਨਾਲ ਚੰਗੇਰੇ ਸਬੰਧ ਬਣਾਉਣਾ ਹੁੰਦਾ ਹੈ। ਐਂਡਰੀਊ ਸ਼ੀਅਰ ਨੇ ਹਾਲੇ ਤੱਕ ਕੰਜ਼ਰਵੇਟਿਵ ਪਾਰਟੀ ਵਿੱਚ ਕਿਸੇ ਅਜਿਹੇ ਲੀਡਰ ਨੂੰ ਉੱਭਰਨ ਨਹੀਂ ਦਿੱਤਾ ਜੋ ਜੇਸਨ ਕੈਨੀ ਦੇ ਨੇੜੇ ਤੇੜੇ ਵੀ ਪੁੱਜਣ ਦੀ ਸੰਭਾਵਨਾ ਅਤੇ ਸਮਰੱਥਾ ਰੱਖਣਦਾ ਹੋਵੇ। ਪਿਛਲੇ ਦਿਨੀਂ ‘ਸੀ ਬੀ ਸੀ’ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਨਵੇਂ ਇੰਮੀਗਰਾਂਟ ਹਾਲੇ ਵੀ ਲਿਬਰਲਾਂ ਲਈ 39% ਦੇ ਮੁਕਾਬਲੇ ਕੰਜ਼ਰਵੇਟਵਾਂ ਨੂੰ 32% ਹੀ ਪਸੰਦ ਕਰਦੇ ਹਨ। ਐਨ ਡੀ ਪੀ ਅਤੇ ਗਰੀਨ ਪਾਰਟੀ ਪ੍ਰਤੀ ਇੰਮੀਗਰਾਂਟਾਂ ਦੀ ਪਸੰਦ ਵਿੱਚ ਕੋਈ ਬਹੁਤਾ ਫਰਕ ਨਹੀਂ ਪਿਆ ਜੋ ਕਿ ਕਰਮਵਾਰ 14% ਅਤੇ 9% ਉੱਤੇ ਖੜੀ ਹੈ।

ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਲਈ ਇਹ ਗੰਭੀਰਤਾ ਨਾਲ ਸੋਚਣ ਦੇ ਦਿਨ ਹਨ ਕਿ ਉਹ ਆਪਣੀ ਨਿੱਜੀ ਅਤੇ ਪਾਰਟੀ ਦੀ ਡਿੱਗਦੀ ਜਾ ਰਹੀ ਸਾਖ ਨੂੰ ਹੋਰ ਡਿੱਗਣੋਂ ਕਿਵੇਂ ਬਚਾਵੇ? ਪੀਲ ਰੀਜਨ ਵਿੱਚ ਸਥਾਨਕ ਪੱਧਰ ਉੱਤੇ ਵੱਖ 2 ਪਾਰਟੀਆਂ ਦੀ ਸਥਿਤੀ ਕਿੱਥੇ ਖੜੀ ਹੈ, ਇਸ ਬਾਬਤ ਚਰਚਾ ਕੱਲ ਦੇ ਐਡੀਟੋਰੀਅਲ ਵਿੱਚ ਕੀਤੀ ਜਾਵੇਗੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ