Welcome to Canadian Punjabi Post
Follow us on

18

October 2019
ਲਾਈਫ ਸਟਾਈਲ

ਲੂਣ ਨਾਲ ਨਿਖਾਰੋ ਆਪਣੀ ਖੂਬਸੂਰਤੀ

July 03, 2019 12:01 PM

ਹਰ ਘਰ ਦੀ ਮੁਢਲੀ ਜ਼ਰੂਰਤ ਨਮਕ ਹੈ। ਲੂਣ ਦੀ ਵਰਤੋਂ ਅਸੀਂ ਖਾਣ ਦੇ ਸਵਾਦ ਨੂੰ ਵਧਾਉਣ ਲਈ ਕਰਦੇ ਹਾਂ, ਘਰ ਦੀ ਸਫਾਈ ਵਿੱਚ ਵੀ ਲੂਣ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਕੀ ਤੁਹਾਨੂੰ ਪਤਾ ਹੈ ਲੂਣ ਇੱਕ ਬਹੁਤ ਹੀ ਵਧੀਆ ਸੁੰਦਰਤਾ ਉਤਪਾਦ ਵੀ ਹੁੰਦਾ ਹੈ। ਲੂਣ ਦੇ ਇਸਤੇਮਾਲ ਨਾਲ ਤੁਸੀਂ ਆਪਣੀ ਖੂਬਸੂਰਤੀ ਵਿੱਚ ਨਿਖਾਰ ਲਿਆ ਸਕਦੇ ਹੋ।
ਕਈ ਵਾਰ ਦਿਨ ਭਰ ਕੰਮ ਕਰਨ ਤੋਂ ਬਾਅਦ ਸ਼ਾਮ ਨੂੰ ਬਹੁਤ ਥਕਾਣ ਮਹਿਸੂਸ ਹੁੰਦੀ ਹੈ, ਜਿਸ ਕਾਰਨ ਚਿਹਰਾ ਵੀ ਬੁਝਿਆ ਬੁਝਿਆ ਦਿਖਾਈ ਦਿੰਦਾ ਹੈ। ਜੇ ਤੁਹਾਨੂੰ ਥਕਾਣ ਮਹਿਸੂਸ ਹੋ ਰਹੀ ਹੈ ਤਾਂ ਅੱਧੀ ਬਾਲਟੀ ਵਿੱਚ ਕੋਸੇ ਪਾਣੀ ਵਿੱਚ ਸੱਤ-ਅੱਠ ਚਮਚ ਲੂਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਪਾਣੀ ਵਿੱਚ ਆਪਣੇ ਪੈਰ ਡੁਬੋ ਕੇ ਅੱਧਾ ਘੰਟਾ ਬੈਠੋ। ਅਜਿਹਾ ਕਰਨ ਨਾਲ ਤੁਹਾਡੀ ਥਕਾਣ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ।
ਲੂਣ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਬੈਕਟੀਰੀਅਲ ਐਂਟੀ ਫੰਗਲ ਗੁਣ ਮੌਜੂਦ ਹੁੰਦੇ ਹਨ। ਜੇ ਤੁਹਾਡੇ ਪੈਰਾਂ ਦੀ ਇਨਫੈਕਸ਼ਨ ਹੈ ਤਾਂ ਗਰਮ ਪਾਣੀ ਵਿੱਚ ਪੈਰ ਪਾਉਣ ਨਾਲ ਉਹ ਵੀ ਦੂਰ ਹੋ ਜਾਵੇਗੀ।
ਆਇਲੀ ਚਮੜੀ ਵਾਲਿਆਂ ਲਈ ਲੂਣ ਚੰਗੇ ਟੋਨਰ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਨੂੰ ਵਰਤਣ ਲਈ ਇੱਕ ਛੋਟੀ ਸਪਰੇਅ ਬੋਤਲ ਵਿੱਚ ਕੋਸਾ ਪਾਣੀ ਲੈ ਲਓ। ਇਸ ਵਿੱਚ ਇੱਕ ਛੋਟਾ ਚਮਚ ਲੂਣ ਪਾ ਕੇ ਚੰਗੀ ਤਰ੍ਹਾਂ ਰਲਾ ਲਵੋ। ਫਿਰ ਇਸ ਨੂੰ ਆਪਣੇ ਚਿਹਰੇ ਉੱਤੇ ਸਪਰੇਅ ਕਰੋ। ਰੂੰ ਦੀ ਮਦਦ ਨਾਲ ਪੂਰੇ ਚਿਹਰੇ 'ਤੇ ਇਸ ਨੂੰ ਫੈਲਾ ਲਓ। ਇਸ ਨੂੰ ਸਾਫ ਕਰੋ। ਅਜਿਹਾ ਕਰਨ ਨਾਲ ਤੁਹਾਡਾ ਚਿਹਰਾ ਅੰਦਰ ਤੋਂ ਸਾਫ ਹੋ ਜਾਵੇਗਾ।
ਲੂਣ ਇੱਕ ਕੁਦਰਤੀ ਸਕਰੱਬਰ ਹੰੁਦਾ ਹੈ। ਆਪਣੇ ਚਿਹਰੇ ਨੂੰ ਸਕਰੱਬ ਕਰਨ ਲਈ ਹੱਥਾਂ ਵਿੱਚ ਥੋੜ੍ਹਾ ਜਿਹਾ ਲੂਣ ਲੈ ਲਓ। ਇਸ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਆਪਣੇ ਚਿਹਰੇ 'ਤੇ ਲਾਓ ਅਤੇ ਹਲਕੇ ਹੱਥਾਂ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਤੇ ਮੌਜੂਦ ਮਰੀ ਚਮੜੀ ਸਾਫ ਹੋ ਜਾਵੇਗੀ ਤੇ ਤੁਹਾਨੂੰ ਕੋਮਲ ਮੁਲਾਇਮ ਨਿਖਰੀ ਹੋਈ ਚਮੜੀ ਮਿਲੇਗੀ।

Have something to say? Post your comment