Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਭਾਰਤ

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਚੁੱਪ-ਚੁਪੀਤੇ ਸਮਾਪਤੀ ਵੱਲ ਵਧੀ

October 10, 2018 07:50 AM

ਚੰਡੀਗੜ੍ਹ, 9 ਅਕਤੂਬਰ (ਪੋਸਟ ਬਿਊਰੋ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੋਗ ਪੈ ਗਿਆ ਜਾਪਦਾ ਹੈ। ਇਸ ਰਾਜ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਇਸ ਕਮੇਟੀ ਦੇ ਗਠਨ ਦੇ ਅਠ੍ਹਾਰਾਂ ਮਹੀਨੇ ਬਾਅਦ ਇਸ ਦੀ ਮਿਆਦ ਮੁੱਕ ਗਈ ਸੀ, ਪਰ ਅਹੁਦੇਦਾਰ ਹਾਲੇ ਵੀ ਓਸੇ ਅਹੁਦੇ ਦੀ ਵਰਤੋਂ ਕਰ ਰਹੇ ਹਨ। ਇਸ ਕਮੇਟੀ ਦੇ ਕੋਲ ਇਸ ਵੇਲੇ ਹਰਿਆਣਾ ਦੇ ਕੇਵਲ ਪੰਜ ਗੁਰਦੁਆਰਿਆਂ ਦਾ ਪ੍ਰਬੰਧ ਹੈ, ਸਾਰੇ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋਏ ਹਨ। ਹਰਿਆਣਾ ਕਮੇਟੀ ਦੇ ਸਾਬਕਾ ਅਹੁਦੇਦਾਰਾਂ ਨੇ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗਠਨ ਲਈ ਮੁੜ ਤੋਂ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਐਲਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 11 ਜੁਲਾਈ 2014 ਨੂੰ ਕੀਤਾ ਸੀ। ਇਸ ਤੋਂ ਪਹਿਲਾਂ ਹਰਿਆਣਾ ਦੀ ਅਸੈਂਬਲੀ ਵਿੱਚ ਬਕਾਇਦਾ ਐਕਟ ਬਣਾਇਆ ਗਿਆ ਸੀ। ਸਾਬਕਾ ਮੁੱਖ ਮੰਤਰੀ ਹੁੱਡਾ ਨੇ ਕਮੇਟੀ ਦੇ ਗਠਨ ਵੇਲੇ ਇਸ ਦੀ ਮਿਆਦ ਤੈਅ ਕਰਦਿਆਂ ਅਠ੍ਹਾਰਾਂ ਮਹੀਨਿਆਂ ਦੇ ਅੰਦਰ ਚੋਣਾਂ ਕਰਵਾਉਣ ਲਈ ਕਿਹਾ ਸੀ। ਇਸ ਰਾਜ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਚੋਣਾਂ ਨਹੀਂ ਸੀ ਕਰਵਾਈਆਂ, ਜਿਸ ਨਾਲ ਕਮੇਟੀ ਦਾ ਆਪਣੇ ਆਪ ਭੋਗ ਪੈ ਗਿਆ ਸੀ। ਹਰਿਆਣਾ ਸਰਕਾਰ ਦੇ ਅੰਦਰਲੇ ਸੂਤਰ ਦੱਸਦੇ ਹਨ ਕਿ ਭਾਜਪਾ ਸਰਕਾਰ ਨੇ ਹੁੱਡਾ ਸਰਕਾਰ ਦੇ ਐਲਾਨ ਮੁਤਾਬਕ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਗਠਨ ਵੀ ਨਹੀਂ ਕੀਤਾ। ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੂੰ ਕਮੇਟੀ ਦੀਆਂ ਚੋਣਾਂ ਡੇਢ ਸਾਲ ਦੇ ਅੰਦਰ ਕਰਾਉਣ ਦੀ ਜ਼ਿੰਮੇਵਾਰੀ ਦੇਣੀ ਸੀ। ਨਵੀਂ ਕਮੇਟੀ ਦੀਆਂ ਅਠਾਰਾਂ ਮਹੀਨੇ ਦੇ ਅੰਦਰ ਚੋਣਾਂ ਨਾ ਕਰਵਾਉਣ ਕਰ ਕੇ ਇਸ ਦੇ ਅਹੁਦੇਦਾਰਾਂ ਦੇ ਅਹੁਦੇ ਦੀ ਮਿਆਦ ਵੀ ਨਾਲ ਹੀ ਖਤਮ ਹੋ ਗਈ ਹੈ।
ਹੁੱਡਾ ਸਰਕਾਰ ਨੇ ਇਸ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਨਾਮਜ਼ਦ ਕੀਤਾ ਅਤੇ ਦੀਦਾਰ ਸਿੰਘ ਨਲਵੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੀ। ਇਨ੍ਹਾਂ ਤੋਂ ਬਿਨਾਂ 39 ਮੈਂਬਰ ਨਾਮਜ਼ਦ ਕੀਤੇ ਸਨ। ਹਰਿਆਣਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਹੇਠ ਚੱਲਦੇ ਗੁਰਦੁਆਰਿਆਂ ਦੀ ਗਿਣਤੀ 72 ਹੈ। ਨਵੀਂ ਕਮੇਟੀ ਇਨ੍ਹਾਂ ਵਿੱਚੋਂ ਪੰਜਾਂ ਦਾ ਪ੍ਰਬੰਧ ਸੰਭਾਲਣ ਵਿੱਚ ਸਫਲ ਹੋ ਗਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਵਿਰੋਧ ਕਾਰਨ ਹੋਰ ਥਾਂਈਂ ਕਾਬਜ਼ ਹੋਣ ਵਿੱਚ ਅਸਫਲ ਰਹੀ ਸੀ।
ਨਵੀਂ ਬਣਾਈ ਗਈ ਕਮੇਟੀ ਨੇ ਦੂਜੇ ਗੁਰਦੁਆਰਿਆਂ ਦਾ ਕਬਜ਼ਾ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਸੀ। ਅਦਾਲਤ ਨੇ ਉਸ ਵੇਲੇ ਦੀ ਮੌਜੂਦਾ ਸਥਿਤੀ ਉਤੇ ਸਟੇਅ ਲਾ ਦਿੱਤੀ, ਜਿਸ ਕਾਰਨ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਸਿਰਫ ਪੰਜ ਗੁਰਦੁਆਰੇ ਇੱਕ ਚੀਹਕਾ ਬਲਾਕ ਅਤੇ ਦੋ ਦੋ ਲਾਡਵਾ ਅਤੇ ਕੁਰੂਕਸ਼ੇਤਰ ਬਲਾਕ ਦੇ ਰਹਿ ਗਏ ਸਨ। ਇਨ੍ਹਾਂ ਪੰਜ ਗੁਰਦੁਆਰਿਆਂ ਦਾ ਬਜਟ ਸਵਾ ਕਰੋੜ ਰੁਪਏ ਸਾਲਾਨਾ ਦੇ ਨੇੜੇ ਹੈ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸਿੱਖਾਂ ਦੇ ਇੱਕ ਵਰਗ ਵੱਲੋਂ ਭਾਜਪਾ ਸਰਕਾਰ ਉਤੇ ਕਮੇਟੀ ਦੇ ਪੁਨਰ ਗਠਨ ਲਈ ਜ਼ੋਰ ਪੈ ਰਿਹਾ ਹੈ ਤੇ ਵਿਧਾਨ ਸਭਾ ਚੋਣਾਂ ਨੇੜੇ ਦੇਖ ਕੇ ਉਹ ਆਸਵੰਦ ਵੀ ਹਨ। ਕਾਨੂੰਨੀ ਮਾਹਰਾਂ ਮੁਤਾਬਕ ਸਰਕਾਰ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਗਠਨ ਲਈ ਸਿਰਫ ਨਵਾਂ ਨੋਟੀਫਿਕੇਸ਼ਨ ਜਾਰੀ ਕਰਨ ਦੀ ਲੋੜ ਹੈ।
ਹਰਿਆਣਾ ਦੇ ਸਿੱਖਾਂ ਦੀ ਸਥਿਤੀ ਇਨ੍ਹੀਂ ਦਿਨੀਂ ਬੜੀ ਅਜੀਬ ਬਣੀ ਹੋਈ ਹੈ। ਇੱਕ ਪਾਸੇ ਕਰਨਾਲ ਨੇੜਲੇ ਇੱਕ ਪਿੰਡ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੱਥਾ ਟੇਕਣ ਤੋਂ ਨਾਂਹ ਕੀਤੇ ਜਾਣ 'ਤੇ ਭਾਜਪਾ ਦੇ ਬਾਈਕਾਟ ਦਾ ਸੱਦਾ ਦੇ ਚੁੱਕੇ ਹਨ। ਦੂਜੇ ਪਾਸੇ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਰਕਾਰ ਦੇ ਆਖਰੀ ਦਿਨਾਂ ਦਾ ਲਾਹਾ ਲੈਣ ਦੀ ਤਾਕ ਨਾਲ ਦਬਾਅ ਬਣਾਇਆ ਜਾ ਰਿਹਾ ਹੈ। ਇਸ ਕਮੇਟੀ ਦੇ ਅਹੁਦੇਦਾਰ ਆਪਸ ਵਿੱਚ ਵੀ ਦੋਫਾੜ ਹੋ ਚੁੱਕੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਂਦਰੀ ਮੰਤਰੀ ਐਮ ਜੇ ਅਕਬਰ ਦਾ ਅਸਤੀਫ਼ਾ
ਸਬਰੀਮਾਲਾ ਮੰਦਰ ਵਿਚ ਹਿੰਦੂ ਔਰਤਾਂ ਦੇ ਜਾਣ ਵਿਰੁੱਧ ਕੱਟੜਪੰਥੀ ਹਿੰਸਕ ਹੋ ਗਏ
ਨਹਿਰ ਵਿੱਚ ਬੱਸ ਡਿੱਗਣ ਨਾਲ ਛੇ ਮੌਤਾਂ
ਪ੍ਰਦੂਸ਼ਣ ਬਾਰੇ ਢਿੱਲ ਕਾਰਨ ਕੇਜਰੀਵਾਲ ਸਰਕਾਰ ਨੂੰ ਐੱਨ ਜੀ ਟੀ ਵੱਲੋਂ 50 ਕਰੋੜ ਜੁਰਮਾਨਾ
ਹੋਟਲ ਦੇ ਲੇਡੀਜ਼ ਵਾਸ਼ਰੂਮ ਵਿੱਚ ਜਾਣੋਂ ਰੋਕਿਆ ਤਾਂ ਬਸਪਾ ਨੇਤਾ ਦੇ ਪੁੱਤਰ ਨੇ ਪਿਸਤੌਲ ਤਾਣ ਦਿੱਤੀ
ਭਾਰਤ ਵਿੱਚ 82 ਫੀਸਦੀ ਪੁਰਸ਼ਾਂ ਅਤੇ 92 ਫੀਸਦੀ ਔਰਤਾਂ ਦੀ 10 ਹਜ਼ਾਰ ਤੋਂ ਘੱਟ ਤਨਖਾਹ
‘ਸਵੱਛ ਗੰਗਾ ਮਿਸ਼ਨ` ਹੇਠ ਗੰਗਾ ਨੂੰ ਗੰਦਾ ਕਰਨ ਵਾਲਿਆਂ ਉੱਤੇ ਲਗਾਮ ਲੱਗੀ
ਸੀ ਬੀ ਆਈ ਨੇ ਮੰਨਿਆ: ਦਿੱਲੀ ਦੰਗਿਆਂ ਦੇ ਕੇਸ ਦੀ ਪੁਲਸ ਜਾਂਚ ਵਿੱਚ ਖ਼ਾਮੀ ਸੀ
ਹਰਿਆਣਾ ਦੇ ਬਹੁ-ਚਰਚਿਤ ‘ਸੰਤ ਰਾਮਪਾਲ’ ਨੂੰ ਮਰਨ ਤੱਕ ਦੀ ਉਮਰ ਕੈਦ
ਗੋਆ `ਚ ਭਾਜਪਾ ਸਰਕਾਰ ਡੇਗਣ ਲੱਗੀ ਕਾਂਗਰਸ ਖੁਦ ਝਟਕਾ ਖਾ ਬੈਠੀ