Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਕੈਨੇਡਾ ਬਾਰੇ ਕੈਨੇਡੀਅਨਾਂ ਵਿੱਚ ਅਗਿਆਨਤਾ ਦੀ ਹੱਦ

July 02, 2019 10:16 AM

ਪੰਜਾਬੀ ਪੋਸਟ ਸੰਪਾਦਕੀ

ਕੱਲ ਅਸੀਂ ਕੈਨੇਡਾ ਡੇਅ ਭਾਵ ਕੈਨੇਡਾ ਦਾ 152ਵਾਂ ਜਨਮ ਦਿਨ ਮਨਾ ਕੇ ਹਟੇ ਹਾਂ ਜਿੱਥੇ ਸਾਡੇ ਮੁਲਕ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਪੂਰੇ ਜੋਸ਼ ਖਰੋਸ਼ ਨਾਲ ਜਸ਼ਨ ਮਨਾਏ ਗਏ। ਇਹ ਦਿਵਸ ਕੈਨੇਡਾ ਦੇ ਸੰਵਿਧਾਨਕ ਐਕਟ ਦੇ 1 ਜੁਲਾਈ 1867 ਵਿੱਚ ਪਾਸ ਹੋਣ ਦੀ ਖੁਸੀ ਵਿੱਚ ਮਨਾਇਆ ਜਾਂਦਾ ਹੈ। ਇਸ ਐਕਟ ਨੂੰ ਉਸ ਵੇਲੇ British North America Act ਆਖਿਆ ਜਾਂਦਾ ਸੀ। ਕੈਨੇਡਾ ਡੇਅ ਜਸ਼ਨਾਂ ਵਿੱਚ ਪਾਰਲੀਮੈਂਟ ਹਿੱਲ ਉੱਤੇ ਆਯੋਜਿਤ ਸਮਾਗਮਾਂ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਹਿੱਸਾ ਲਿਆ ਜਾਣਾ, ਬਰੈਂਪਟਨ ਦੇ ਚੀਨੀ ਰੈਸਟੋਰੈਂਟ ਮੈਂਡਾਰਿਨ (Mandarin) ਵੱਲੋਂ ਮੁਫ਼ਤ ਖਾਣੇ ਦਾ ਆਨੰਦ ਲੈਣ ਲਈ ਹਜ਼ਾਰਾਂ ਲੋਕਾਂ ਦਾ ਦਿਨ ਭਰ ਲਾਈਨ ਵਿੱਚ ਖੜੇ ਰਹਿਣਾ, ਡੋਨਾਲਡ ਟਰੰਪ ਵੱਲੋਂ ਕੈਨੇਡਾ ਨਾਲ ਚੰਗੇ ਸਬੰਧਾਂ ਦਾ ਸੁਨੇਹੇ ਦੇ ਕੇ ਵਧਾਈ ਦੇਣਾ ਆਦਿ ਸ਼ਾਮਲ ਹਨ।

ਸ਼ਾਮਲ ਗੱਲ ਇਹ ਵੀ ਹੈ ਕਿ ਮੁੱਖ ਧਾਰਾ ਦੇ ਮੀਡੀਆ ਨੇ ਉਂਟੇਰੀਓ ਦੇ ਟਰੈਂਟਨ ਕਸਬੇ ਵਿੱਚ 3942 ਲੋਕਾਂ ਦੁਆਰਾ ਬਣਾਏ ਗਏ ਮੇਪਲ ਲੀਫ਼ ਨੂੰ ਕੈਨੇਡਾ ਦਾ ਸੱਭ ਤੋਂ ਵੱਡਾ ਮਨੁੱਖੀ ਮੇਪਲ ਲੀਫ਼ ਹੋਣ ਦਾ ਖਿਤਾਬ ਦੇ ਦਿੱਤਾ ਹੈ। ਇਸਦੇ ਉਲਟ ਬਰੈਂਪਟਨ ਵਿੱਚ ਕੈਨੇਡਾ ਡੇਅ ਮੇਲੇ ਅਤੇ ਕਾਰਨੀਵਲ ਦੌਰਾਨ 17 ਹਜ਼ਾਰ ਤੋਂ ਵੱਧ ਪੰਜਾਬੀਆਂ ਵੱਲੋਂ ਬਣਾਇਆ ਗਿਆ ਮਨੁੱਖੀ ਮੇਪਲ ਲੀਫ਼ ਮੀਡੀਆ ਦੇ ਅੱਖੋਂ ਉਹਲੇ ਰਹਿ ਗਿਆ। ਇਸਨੂੰ ਆਖਦੇ ਹਨ ਪਰਵਾਸੀਆਂ ਦੇ ਕੈਨੇਡਾ ਡੇਅ ਨੂੰ ਪਈ ਮੀਡੀਆ ਦੀ ਮਾਰ। ਚਲੋ ਟਰੈਂਟਨ ਵਿੱਚ ਬਣਿਆ ਰਿਕਾਰਡ ਅੱਜ ਨਹੀਂ ਤਾਂ ਕੱਲ ਦਰੁਸਤ ਹੋ ਕੇ ਬਰੈਂਪਟਨ ਵਾਸੀਆਂ ਦੇ ਨਾਮ ਲੱਗ ਜਾਵੇਗਾ ਪਰ ਜਾਪਦਾ ਹੈ ਕਿ ਕੈਨੇਡਾ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਵੀ ਪਰਵਾਸੀਆਂ ਦੇ ਹਿੱਸੇ ਹੀ ਰਹਿ ਗਿਆ ਹੈ।

ਕੈਨੇਡਾ ਡੇਅ ਦੇ ਅਵਸਰ ਉੱਤੇ ਵੱਖ 2 ਏਜੰਸੀਆਂ ਵੱਲੋਂ ਕੀਤੇ ਗਏ ਸਰਵੇਖਣ ਦੱਸਦੇ ਹਨ ਕਿ ਬਹੁ-ਗਿਣਤੀ ਕੈਨੇਡੀਅਨਾਂ ਨੂੰ ਕੈਨੇਡਾ ਦੇ ਇਤਿਹਾਸ, ਸਮਾਜ ਅਤੇ ਹੋਰ ਪੱਖਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਇਹ ਉਹ ਜਾਣਕਾਰੀ ਹੈ ਜਿਸਦਾ ਗਿਆਨ ਹਾਸਲ ਕਰਨਾ ਕੈਨੇਡਾ ਦੀ ਸਿਟੀਜ਼ਨਸਿ਼ੱਪ ਹਾਸਲ ਕਰਨ ਵਾਸਤੇ ਪਰਵਾਸੀਆਂ ਲਈ ਲਾਜ਼ਮੀ ਹੈ। ਫੋਰਮ ਰੀਸਰਚ ਵੱਲੋਂ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਕੈਨੇਡਾ ਸਿਟੀਜ਼ਨਸਿ਼ੱਪ ਟੈਸਟ ਵਿੱਚ ਜੋ ਸੁਆਲ ਪਰਵਾਸੀਆਂ ਨੂੰ ਪਾਏ ਜਾਂਦੇ ਹਨ, ਜੇ ਉਹੀ ਆਮ ਕੈਨੇਡੀਅਨਾਂ ਨੂੰ ਪੁੱਛੇ ਜਾਣ ਤਾਂ 90% ਲੋਕ ਫੇਲ੍ਹ ਹੋ ਜਾਣਗੇ। ਫੇਲ੍ਹ ਹੋਣ ਵਾਲਿਆਂ ਵਿੱਚ ਦੇਸ਼ ਦੇ ਸੱਭ ਤੋਂ ਅਮੀਰ, ਉੱਚ ਵਿੱਦਿਆ ਪ੍ਰਾਪਤ (ਪੋਸਟ ਗਰੈਜੁਏਟ, ਪੀ ਐਚ ਡੀ ਆਦਿ) ਲੋਕ ਸ਼ਾਮਲ ਹੋਣਗੇ।

ਸਰਵੇਖਣ ਮੁਤਾਬਕ ਸਿਰਫ਼ 36% ਕੈਨੇਡੀਅਨਾਂ ਨੂੰ ਕੈਨੇਡਾ ਦੇ ਰੋਆਇਲ ਤਰਾਨੇ ‘‘God Save the Queen ਅਤੇ ਕੌਮੀ ਤਰਾਨੇ O Canada ਵਿੱਚ ਫਰਕ ਪਤਾ ਸੀ ਜਾਂ ਆਖ ਲਵੋ ਕਿ 64% ਨੂੰ ਇਸ ਫਰਕ ਦਾ ਪਤਾ ਨਹੀਂ ਸੀ। 80% ਨੂੰ ਇਹ ਪਤਾ ਨਹੀਂ ਸੀ ਕਿ ਇੰਗਲੈਂਡ ਦੀ ਮਹਾਰਾਣੀ ਹਾਲੇ ਤੱਕ ਕੈਨੇਡਾ ਦੀ ‘ਰਾਜ ਮੁਖੀ’ (head of state) ਹੈ। ਬਹੁ-ਗਿਣਤੀ ਨੂੰ ਇਹ ਵੀ ਜਾਣਦੇ ਕਿ ਸੁਰੱਖਿਅਤ ਢੰਗ ਨਾਲ ਵਾਹਨ ਚਲਾਉਣਾ ਕੈਨੇਡੀਅਨ ਸਿਟੀਜ਼ਨਾਂ ਦੀਆਂ ਜੁੰਮੇਵਾਰੀਆਂ ਵਿੱਚੋਂ ਇੱਕ ਹੈ। ਕੈਨੇਡਾ ਦੀ ਵਿਰਾਸਤ ਬਾਰੇ ਤੱਥਾਂ ਨੂੰ ਪੇਸ਼ ਕਰਨ ਵਾਲੀ ਸੰਸਥਾ Historica Canada ਵੱਲੋਂ ਵੀ ਇੱਕ ਸਰਵੇਖਣ ਕਰਵਾਇਆ ਗਿਆ ਜਿਸਦੇ ਨਤੀਜੇ ਵੀ ਬਹੁ-ਗਿਣਤੀ ਕੈਨੇਡੀਅਨਾਂ ਦੀ ਕੈਨੇਡਾ ਬਾਰੇ ਅਗਿਆਨਤਾ ਉੱਤੇ ਚਾਨਣਾ ਪਾਉਂਦੇ ਹਨ।

ਇਸ ਸਮੁੱਚੀ ਚਰਚਾ ਤੋਂ ਦੋ ਸਿੱਟੇ ਕੱਢੇ ਜਾ ਸਕਦੇ ਹਨ। ਪਹਿਲਾ, ਜੇ ਬਹੁ-ਗਿਣਤੀ ਕੈਨੇਡੀਅਨਾਂ ਨੂੰ ਕੈਨੇਡਾ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਤਾਂ ਪਰਮਾਨੈਂਟ ਰੈਜ਼ੀਡੈਂਟ ਤੋਂ ਸਿਟੀਜ਼ਨ ਬਣਨ ਲਈ ਇਹ ਟੈਸਟ ਕਿਉਂ ਲਿਆ ਜਾਵੇ? ਦੂਜੀ ਗੱਲ ਇਹ ਕਿ ਆਪਣੇ ਇਤਿਹਾਸ ਅਤੇ ਵਿਰਸੇ ਵਿੱਚ ਸ਼ਹਿਰੀਆਂ ਦੀ ਰੁਚੀ ਪੈਦਾ ਕਰਨ ਲਈ ਕੈਨੇਡਾ ਵਿੱਚ ਸਕੂਲ ਪੱਧਰ ਉੱਤੇ ਹੀ ਉਚੇਚੇ ਯਤਨ ਕੀਤੇ ਜਾਣੇ ਚਾਹੀਦੇ ਹਨ। ਜੇ ਕੈਨੇਡਾ ਬਾਰੇ ਗਿਆਨ ਇੱਕਠਾ ਕਰਨ ਦਾ ਸਾਰਾ ਬੋਝ ਵੀ ਪਰਵਾਸੀਆਂ ਉੱਤੇ ਹੀ ਛੱਡਣਾ ਹੈ ਤਾਂ ਜਿਵੇਂ ਟਰੈਂਟਨ ਸ਼ਹਿਰ ਵਿੱਚ 3942 ਲੋਕਾਂ ਵੱਲੋਂ ਬਣਾਏ ਗਏ ਮਨੁੱਖੀ ਮੇਪਲ ਲੀਫ ਨੂੰ ਬਰੈਂਪਟਨ ਵਿੱਚ 17,000 ਦੇ ਮੁਕਾਬਲੇ ਨਾਲ ਤੋੜਿਆ ਜਾ ਚੁੱਕਾ ਹੈ, ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਦਾ ਮਾਣ-ਤਾਣ ਵਧਾਉਣ ਵਾਲੇ ਬਹੁ-ਗਿਣਤੀ ਉੱਦਮਾਂ ਵਿੱਚ ਪਰਵਾਸੀਆਂ ਨੂੰ ਹੀ ਬੀੜਾ ਚੁੱਕਣਾ ਪਿਆ ਕਰੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?