Welcome to Canadian Punjabi Post
Follow us on

22

October 2018
ਬ੍ਰੈਕਿੰਗ ਖ਼ਬਰਾਂ :
ਪੰਜਾਬ

ਬਾਦਲ, ਸ਼ਵੇਤ ਮਲਿਕ ਤੇ ਤਰਲੋਚਨ ਸਿੰਘ ਜਲਿਆਂਵਾਲਾ ਬਾਗ ਦੇ ਟਰੱਸਟੀ ਬਣੇ

October 10, 2018 07:36 AM

ਅੰਮ੍ਰਿਤਸਰ, 9 ਅਕਤੂਬਰ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਸ਼ਵੇਤ ਮਲਿਕ ਨੂੰ ਜਲਿਆਂਵਾਲਾ ਬਾਗ ਦਾ ਟਰੱਸਟੀ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਪ੍ਰਖਾਸ਼ ਸਿੰਘ ਬਾਦਲ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੂੰ ਜਲਿਆਂਵਾਲਾ ਬਾਗ ਦਾ ਟਰੱਸਟੀ ਬਣਾਇਆ ਗਿਆ। ਇਸ ਤੋਂ ਪਹਿਲਾਂ ਕਾਂਗਰਸ ਦੀ ਅੰਬਿਕਾ ਸੋਨੀ, ਹਰਵਿੰਦਰ ਸਿੰਘ ਹੰਸਪਾਲ ਅਤੇ ਵਰਿੰਦਰ ਕਟਾਰੀਆ ਇਸ ਦੇ ਟਰੱਸਟੀ ਹੋਇਆ ਕਰਦੇ ਸਨ।
ਵਰਨਣ ਯੋਗ ਹੈ ਕਿ ਸ਼ਵੇਤ ਮਲਿਕ ਨੇ ਪਾਰਲੀਮੈਂਟ ਮੈਂਬਰ ਬਣਨ ਦੇ ਬਾਅਦ ਕਈ ਵਾਰ ਕਾਂਗਰਸੀ ਟਰੱਸਟੀਆਂ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉਠਾਇਆ ਅਤੇ ਕਿਹਾ ਸੀ ਕਿ ਇਨ੍ਹਾਂ ਤਿੰਨਾਂ ਨੇ ਕਦੇ ਜਲਿਆਂਵਾਲਾ ਬਾਗ ਦੀ ਸਾਰ ਨਹੀਂ ਲਈ। ਟਰੱਸਟੀ ਬਣਾਏ ਜਾਣ 'ਤੇ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਮਨਿਸਟਰ ਆਫ ਕਲਚਲਰ ਅਫੇਅਰ ਡਾਕਰ ਮਹੇਸ਼ ਵਰਮਾ ਦਾ ਧੰਨਵਾਦ ਕੀਤਾ ਹੈ। ਉਨ੍ਹਾ ਨੇ ਕਿਹਾ ਕਿ ਇਹ ਟਰੱਸਟ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦਾ 100 ਸਾਲਾ ਦਿਵਸ ਮਨਾਏਗਾ। ਇਥੇ ਡਾਕੂਮੈਂਟਰੀ ਸ਼ੋਅ ਕਰਵਾਏ ਜਾਣਗੇ, ਟੂਰਿਸਟਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਇਸ ਦੀ ਵਿਰਾਸਤੀ ਦਿੱਖ ਨਿਖਾਰੀ ਜਾਏਗੀ। ਮਲਿਕ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਕਿਸੇ ਭਾਜਪਾਈ ਨੂੰ ਇਸ ਦਾ ਟਰੱਸਟੀ ਬਣਨ ਦਾ ਮੌਕਾ ਮਿਲਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ