Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਗਲੋਬਲ ਵਾਰਮਿੰਗ ਨਾਲ ਭਾਰਤ ਨੂੰ ਵੱਡਾ ਖਤਰਾ

October 10, 2018 07:33 AM

ਲੰਡਨ, 9 ਅਕਤੂਬਰ (ਪੋਸਟ ਬਿਊਰੋ)- ਜਲਵਾਯੂ ਪਰਿਵਰਤਨ ਬਾਰੇ ਦੁਨੀਆ ਦੀ ਸਭ ਤੋਂ ਵੱਡੀ ਸਮੀਖਿਆ ਰਿਪੋਰਟ ਵਿੱਚ ਭਾਰਤ ਲਈ ਵੱਡੀ ਚੇਤਾਵਨੀ ਦਿੱਤੀ ਗਈ ਅਤੇ ਦੱਸਿਆ ਗਿਆ ਹੈ ਕਿ ਜੇ ਦੁਨੀਆ ਦਾ ਤਾਪਮਾਨ ਦੋ ਡਿਗਰੀ ਸੈਲਸੀਅਸ ਵਧਦਾ ਹੈ ਤਾਂ ਭਾਰਤ ਨੂੰ 2015 ਵਾਂਗ ਜਾਨਲੇਵਾ ਗਰਮ ਹਵਾਵਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਘੱਟ ਤੋਂ ਘੱਟ 2500 ਲੋਕ ਮਾਰੇ ਗਏ ਸਨ। ਇਹ ਰਿਪੋਰਟ ਕੱਲ੍ਹ ਕਲਾਈਮੇਟ ਚੇਂਜ 'ਤੇ ਇੰਟਰਗਵਰਨਮੈਂਟਲ ਪੈਨਲ (ਆਈ ਪੀ ਸੀ ਸੀ) ਵੱਲੋਂ ਜਾਰੀ ਕੀਤੀ ਗਈ ਹੈ।
ਇਕ ਸਟੱਡੀ ਅਨੁਸਾਰ ਭਾਰਤ ਦੇ ਚਾਰ ਵੱਡੇ ਮੈਟ੍ਰੋਜ ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਦਾ ਔਸਤ ਤਾਪਮਾਨ ਪਿਛਲੇ 147 ਸਾਲਾਂ ਦੌਰਾਨ ਇਕ ਡਿਗਰੀ ਜਾਂ ਇਸ ਤੋਂ ਜ਼ਿਆਦਾ ਵਧਿਆ ਹੈ। ਇਸ ਸਾਲ ਦਸੰਬਰ ਵਿੱਚ ਪੋਲੈਂਡ ਵਿੱਚ ਕਲਾਈਮੇਟ ਚੇਂਜ ਉੱਤੇ ਹੋਣ ਵਾਲੀ ਬੈਠਕ ਵਿੱਚ ਰਿਪੋਰਟ ਦੇ ਅਨੁਮਾਨਾਂ 'ਤੇ ਚਰਚਾ ਹੋਵੇਗੀ। ਇਥੇ ਸਰਕਾਰਾਂ ਕਲਾਈਮੇਟ ਚੇਂਜ ਨੂੰ ਰੋਕਣ ਲਈ ਪੈਰਿਸ ਐਗਰੀਮੈਂਟ ਦੀ ਸਮੀਖਿਆ ਵੀ ਕਰੇਗੀ। ਸਭ ਤੋਂ ਵੱਡੇ ਕਾਰਬਨ ਪੈਦਾ ਕਰਨ ਵਾਲੇ ਦੇਸ਼ਾਂ ਵਿੱਚ ਹੋਣ ਦੀ ਵਜ੍ਹਾ ਨਾਲ ਭਾਰਤ ਇਸ ਗਲੋਬਲ ਇਵੈਂਟ ਵਿੱਚ ਅਹਿਮ ਕਿਰਦਾਰ ਨਿਭਾ ਸਕਦਾ ਹੈ। ਇਕ ਵਾਤਾਵਰਨ ਥਿੰਕ ਟੈਂਕ ਨੇ ਕੱਲ੍ਹ ਕਿਹਾ ਕਿ ਆਈ ਪੀ ਸੀ ਸੀ ਦੀ ਜਲਵਾਯੂ ਪਰਿਵਰਤਨ ਰਿਪੋਰਟ ਤੋਂ ਇਹ ਸਪੱਸ਼ਟ ਹੈ ਕਿ ਦੁਨੀਆ ਵਧੇ ਹੋਏ ਸਮੁੰਦਰ ਦੇ ਜਲ ਪੱਧਰ ਦੀ ਗਵਾਹ ਬਣੇਗੀ, ਸੋਕਾ, ਹੜ ਅਤੇ ਲੂ ਦਾ ਦੌਰ ਵਧੇਗਾ ਅਤੇ ਅਜਿਹੇ ਵਿੱਚ ਭਾਰਤ ਵਰਗੇ ਦੇਸ਼ ਜਿਥੇ ਵੱਡੀ ਆਬਾਦੀ ਖੇਤੀ ਖੇਤਰ ਨਾਲ ਜੁੜੀ ਹੈ, ਬੇਹੱਦ ਪ੍ਰਭਾਵਿਤ ਹੋਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ