Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਸੰਪਾਦਕੀ

2019 ਚੋਣਾਂ : ਵਣਜਾਰੇ ਜੋ ਮੁੜ ਵਾਅਦਿਆਂ ਦੇ ਹੋਕੇ ਨਹੀਂ ਦੇਣਗੇ?

June 27, 2019 08:50 AM

ਪੰਜਾਬੀ ਪੋਸਟ ਸੰਪਾਦਕੀ

ਅਕਤੂਬਰ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਦੋ ਗੱਲਾਂ ਦਿਲਚਸਪ ਪਰੀਪੇਖ ਪੇਸ਼ ਕਰਦੀਆਂ ਹਨ। ਬੀਤੇ ਦਿਨੀਂ Angus Reid Institute ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਜਿਸਦੇ ਨਤੀਜਿਆਂ ਬਾਰੇ ਕਿਸੇ ਵੀ ਸਿਆਸੀ ਪਾਰਟੀ ਦਾ ਨੇਤਾ ਵੇਖਣਾ ਜਾਂ ਸੁਣਨਾ ਪਸੰਦ ਨਹੀਂ ਕਰੇਗਾ। ਇਸ ਸਰਵੇਖਣ ਮੁਤਾਬਕ 64% ਕੈਨੇਡੀਅਨ ਦਾ ਮੰਨਣਾ ਹੈ ਕਿ ਸਿਆਸਤਦਾਨ ਭਰੋਸੇਯੋਗ ਲੋਕ ਨਹੀਂ ਹੁੰਦੇ ਅਤੇ ਇੱਕ ਤਿਹਾਈ ਸੋਚਦੇ ਹਨ ਕਿ ਸਿਆਸਤਦਾਨ ਸਿਰਫ਼ ਅਤੇ ਸਿਰਫ਼ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਨੂੰ ਹੀ ਲੋਕ-ਸੇਵਾ ਸਮਝਦੇ ਹਨ। ਜਦੋਂ ਮੁਕਾਬਲਾ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਿਆਸਤਦਾਨਾਂ ਦਰਮਿਆਨ ਕਰਨ ਦਾ ਹੋਵੇ ਤਾਂ ਕੈਨੇਡੀਅਨਾਂ ਨੂੰ ਫੈਡਰਲ ਸਿਆਸਤਦਾਨਾਂ ਉੱਤੇ ਹੋਰ ਵੀ ਘੱਟ ਵਿਸ਼ਵਾਸ਼ ਹੈ। ਇੱਕ ਹੋਰ ਗੱਲ ਨੂੰ ਕੈਨੇਡੀਅਨ ਪਰੈੱਸ ਨੇ ਚੁੱਕਿਆ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ 68 ਐਮ ਪੀ ਦੁਬਾਰਾ ਚੋਣ ਨਹੀਂ ਲੜਨਗੇ ਜਿਹਨਾਂ ਨੇ 2015 ਵਿੱਚ ਸੀਟਾਂ ਜਿੱਤੀਆਂ ਸਨ। ਜੇ ਇਹਨਾਂ ਵਿੱਚੋਂ 5 ਸਵਰਗਵਾਸ ਹੋਏ ਐਮ ਪੀਆਂ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਅਗਲੀਆਂ ਚੋਣਾਂ ਵਿੱਚ 2015 ਵਿੱਚ ਜਿੱਤਣ ਵਾਲੇ 73 ਚਿਹਰੇ ਦੁਬਾਰਾ ਵਿਖਾਈ ਨਹੀਂ ਦੇਣਗੇ।


ਆਪਣੇ ਜੇਤੂ ਘੋੜਿਆਂ ਨੂੰ ਦੁਬਾਰਾ ਰੇਸ ਵਿੱਚ ਨਾ ਦੌੜਾ ਸੱਕਣ ਦੀ ਦੌੜ ਵਿੱਚ ਐਨ ਡੀ ਪੀ ਸੱਭ ਤੋਂ ਅੱਗੇ ਹੈ ਜਿਸਦੇ 33% ਐਮ ਪੀ ਪੈਰ ਪਿਛਾਂਹ ਖਿੱਚ ਚੁੱਕੇ ਹਨ। ਸਾਲ 2000 ਤੋਂ ਬਾਅਦ ਐਨ ਡੀ ਪੀ ਲਈ ਇਹ ਪਹਿਲੀ ਵਾਰ ਹੈ ਕਿ ਐਨੀ ਗਿਣਤੀ ਵਿੱਚ (23%) ਅਨੁਭਵੀ ਉਮੀਦਵਾਰਾਂ ਤੋਂ ਹੱਥ ਧੋਣਾ ਪੈ ਰਿਹਾ ਹੈ। ਇਹ ਵੇਖਦੇ ਹੋਏ ਕਿ ਇਤਿਹਾਸਕ ਰੂਪ ਵਿੱਚ ਪੁਰਾਣੇ ਐਮ ਪੀਆਂ ਦੇ ਜਿੱਤਣ ਦੇ ਆਸਾਰ ਵੱਧ ਹੁੰਦੇ ਹਨ, ਐਨ ਡੀ ਪੀ ਲਈ ਸਥਿਤੀ ਥੋੜੀ ਵੱਧ ਚੁਣੌਤੀ ਪੂਰਣ ਹੈ ਪਰ ਕੰਜ਼ਰਵੇਟਿਵ ਅਤੇ ਲਿਬਰਲ ਵੀ ਕੋਈ ਬਹੁਤਾ ਪਿੱਛੇ ਨਹੀਂ ਹਨ। ਕੰਜ਼ਰਵੇਟਿਵਾਂ ਲਈ ਇਹ ਗਿਣਤੀ 23% ਅਤੇ ਲਿਬਰਲਾਂ ਦੇ ਕੇਸ ਵਿੱਚ 14% ਹੈ। ਨੈਨੋਜ਼ ਰੀਸਰਚ ਮੁਤਾਬਕ ਕੰਜ਼ਰਵੇਟਿਵਾਂ ਅਤੇ ਲਿਬਰਲਾਂ ਦੀ ਹਰਮਨ ਪਿਆਰਤਾ ਵਿੱਚ ਜੋ ਵਕਫ਼ਾ ਪਹਿਲਾਂ ਵੇਖਣ ਨੂੰ ਮਿਲਦਾ ਸੀ, ਉਹ ਕਾਫ਼ੀ ਘੱਟ ਹੋ ਚੁੱਕਾ ਹੈ ਅਤੇ ਦੋਵੇਂ ਪਾਰਟੀਆਂ 33% ਦੀ ਰੇਂਜ ਵਿੱਚ ਘੁੰਮਦੀਆਂ ਹਨ। ਐਨ ਐਨ ਸੀ ਲਾਵਾਲਿਨ ਮਸਲੇ ਦੀ ਗਰਮੀ ਪਿੱਛੇ ਰਹਿ ਜਾਣ ਕਾਰਣ ਲਿਬਰਲਾਂ ਦੀ ਗੁੱਡੀ ਮੁੜ ਲੀਹ ਚੜਦੀ ਵਿਖਾਈ ਦੇਂਦੀ ਹੈ। ਐਨ ਡੀ ਪੀ ਅਤੇ ਗਰੀਨ ਪਾਰਟੀ ਕਰਮਵਾਰ 17% ਅਤੇ 10% ਉੱਤੇ ਹਨ।

ਜਦੋਂ ਗੱਲ ਵੱਡੀ ਗਿਣਤੀ ਵਿੱਚ ਐਮ ਪੀਆਂ ਦੇ ਦੁਬਾਰਾ ਨਾ ਲੜਨ ਦੀ ਆਉਂਦੀ ਹੈ ਤਾਂ ਖਿਆਲ ਐਡਮਿੰਟਨ ਸਟਰਾਥੋਨਾ ਤੋਂ ਐਨ ਡੀ ਪੀ ਦੀ ਲਿੰਡਾ ਡੰਕਨ ਵੱਲ ਜਾਂਦਾ ਹੈ। ਉਸਨੇ 2008 ਵਿੱਚ 25 ਸਾਲਾਂ ਬਾਅਦ ਅਲਬਰਟਾ ਵਿੱਚ ਐਨ ਡੀ ਪੀ ਲਈ ਪਹਿਲੀ ਵਾਰ ਸੀਟ ਜਿੱਤੀ ਸੀ। ਐਨਾ ਹੀ ਨਹੀਂ ਸਗੋਂ ਇਸ ਰਾਈਡਿੰਗ ਤੋਂ ਚੁਣੇ ਜਾਣ ਵਾਲੀ ਲਿੰਡਾ ਡੰਕਨ ਕਿਸੇ ਵੀ ਪਾਰਟੀ ਦੀ ਪਹਿਲੀ ਔਰਤ ਉਮੀਦਵਾਰ ਸੀ। ਉਸ ਵੇਲੇ ਆਪਣੀ ਜਿੱਤ ਉੱਤੇ ਉਹ ਐਨੀ ਖੁਸ਼ ਹੋਈ ਸੀ ਕਿ ਕੈਨੇਡਾ ਦੀ ਵਿਜ਼ਟ ਉੱਤੇ ਆਈ ਮੈਕਸੀਕੋ ਦੀ ਫੁੱਟਬਾਲ ਟੀਮ ਨਾਲ ਜਾ ਕੇ ਪੱਬ ਵਿੱਚ ਖੂਬ ਨੱਚੀ ਸੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਮੈਕਸੀਕੋ ਵਾਲੇ ਉਸਦੀ ਖੁਸ਼ੀ ਨੂੰ ਵੱਧ ਮਾਨਣਗੇ ਕਿਉਂਕਿ ਐਨ ਡੀ ਪੀ ਮੈਕਸੀਕਣਾਂ ਵਾਗੂੰ ਸੋਸ਼ਲਿਸਟ ਲੋਕਾਂ ਦੀ ਪਾਰਟੀ ਹੈ। ਫੇਰ ਉਹ 2011 ਅਤੇ 2015 ਵਿੱਚ ਚੁਣੀ ਗਈ ਅਤੇ ਇਸ ਵਾਰ ਉਸਨੇ ਖੁਸ਼ੀ 2 ਘਰ ਬੈਠਣ ਦਾ ਫੈਸਲਾ ਕਰ ਲਿਆ ਹੈ।

ਲਿੰਡਾ ਡੰਕਨ ਇੱਕਲੀ ਨਹੀਂ ਸਗੋਂ ਉਸ ਵਰਗੇ ਹੋਰ ਕਿੰਨੇ ਹੀ ਕੈਨੇਡੀਅਨ ਸਿਆਸਤਦਾਨ ਹਨ ਜਿਹੜੇ ਮਨ ਦੀ ਖੁਸ਼ੀ ਜਾਂ ਪਰਿਵਾਰਕ ਰੁਝੇਵਿਆਂ ਕਾਰਣ ਚੋਣਾਂ ਲੜਨ ਤੋਂ ਕਿਨਾਰਾ ਕਰ ਜਾਂਦੇ ਹਨ। ਇਸਦੇ ਉਲਟ ਬਹੁ-ਗਿਣਤੀ ਦੇਸੀ ਸਿਆਸਤਦਾਨਾਂ ਵਿੱਚ ਅਜਿਹਾ ਰੁਝਾਨ ਨਹੀਂ ਪਾਇਆ ਜਾਂਦਾ। ਬੇਸ਼ੱਕ ਰਾਜ ਗਰੇਵਾਲ ਅਤੇ ਦਰਸ਼ਨ ਸਿੰਘ ਕੰਗ ਇਸ ਵਾਰ ਚੋਣਾਂ ਵਿੱਚ ਸ਼ਾਇਦ ਹੀ ਵਿਖਾਈ ਦੇਣ ਪਰ ਉਹਨਾਂ ਦੇ ਚੋਣ ਨਾ ਲੜਨ ਦੇ ਕਾਰਣ ਨਿੱਜੀ ਨਹੀਂ ਸਗੋਂ ਪਾਰਟੀ ਨਾਲ ਪੈਦਾ ਹੋਏ ਸਬੰਧ ਹੋਣਗੇ। ਕੀ ਕਾਰਣ ਹੋ ਸਕਦੇ ਹਨ ਕਿ ਦੇਸੀ ਸਿਆਸਤਦਾਨ ਆਪਣੇ ਵੋਟਰਾਂ ਨੂੰ ਤਾਂ ਕੈਨੇਡੀਅਨ ਕਦਰਾਂ ਕੀਮਤਾਂ ਦੀਆਂ ਗੱਲਾਂ ਸਿਖਾਉਂਦੇ ਨਹੀਂ ਥੱਕਦੇ ਪਰ ਖੁਦ ਆਪਣੇ ਸਾਥੀ ਕੈਨੇਡੀਅਨ ਸਿਆਸਤਦਾਨਾਂ ਵੱਲੋਂ ਪਾਈਆਂ ਪੈੜਾਂ ਉੱਤੇ ਚੱਲਣ ਤੋਂ ਇਨਕਾਰੀ ਹੋ ਜਾਂਦੇ ਹਨ।

ਜਿਵੇਂ Angus Reid Institute ਦਾ ਸਰਵੇਖਣ ਦੱਸਦਾ ਹੈ ਕਿ 64% ਕੈਨੇਡੀਅਨ ਸਿਆਸਤਦਾਨਾਂ ਦਾ ਯਕੀਨ ਨਹੀਂ ਕਰਦੇ, ਜੇ ਉਸੇ ਤਰਜ਼ ਉੱਤੇ ਸਿਰਫ਼ ਅਤੇ ਸਿਰਫ਼ ਦੇਸੀ ਸਿਆਸਤਦਾਨਾਂ ਦਾ ਸਰਵੇਖਣ ਕਰਵਾਇਆ ਜਾਵੇ ਤਾਂ ਹੋ ਸਕਦਾ ਹੈ ਕਿ ਇਹਨਾਂ ਬਾਰੇ ਲੋਕਾਂ ਦੀ ਰਾਏ ਵੱਖਰੀ ਹੀ ਹੋਵੇ!

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?