Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

900 ਕਿੱਲੋ ਭਾਰੇ ਸਿੱਕੇ ਲੈ ਕੇ ਬੀ ਐਮ ਡਬਲਿਊ ਖਰੀਦਣ ਪਹੁੰਚ ਗਿਆ ਇੱਕ ਬੰਦਾ

October 10, 2018 07:31 AM

ਬੀਜਿੰਗ, 9 ਅਕਤੂਬਰ (ਪੋਸਟ ਬਿਊਰੋ)- ਚੀਨ ਵਿੱਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਤਾਂਨਗਰੇਨ ਸ਼ਹਿਰ ਵਿਚ ਇਕ ਵਿਅਕਤੀ ਨੇ ਬੀ ਐੱਮ ਡਬਲਿਊ ਲੈਣੀ ਸੀ, ਉਹ ਕਾਰ ਖਰੀਦਣ ਲਈ ਨੋਟ ਨਹੀਂ, ਸਿੱਕੇ ਲੈ ਗਿਆ।
ਪੇਸ਼ੇ ਵਜੋਂ ਡਰਾਈਵਰ 48 ਹਜ਼ਾਰ ਯੂਆਨ (ਕਰੀਬ 51.66 ਲੱਖ ਰੁਪਏ) ਦੇ ਸਿੱਕੇ ਲੈ ਕੇ ਕਾਰ ਖਰੀਦਣ ਚਲਾ ਗਿਆ। ਇਨ੍ਹਾਂ ਸਿੱਕਿਆਂ ਨੂੰ ਗਿਣਨ ਲਈ ਸ਼ੋਅ ਰੂਮ ਵਿਚ 11 ਬੈਂਕ ਕਰਮਚਾਰੀ ਅਤੇ ਸਿੱਕੇ ਗਿਣਨ ਵਾਲੀ ਮਸ਼ੀਨ ਲਾਉਣੀ ਪਈ। ਤਕਰੀਬਨ 10 ਘੰਟੇ ਇਨ੍ਹਾਂ ਸਿੱਕਿਆਂ ਨੂੰ ਗਿਣਨ ਵਿਚ ਲੱਗੇ, ਸਿੱਕਿਆਂ ਦਾ ਵਜ਼ਨ 900 ਕਿਲੋ ਸੀ। ਕਾਰ ਖਰੀਦਣ ਗਏ ਡਰਾਈਵਰ ਨੇ ਆਪਣਾ ਨਾਂ ਨਹੀਂ ਦੱਸਿਆ, ਪਰ ਉਸ ਨੇ ਦੱਸਿਆ ਕਿ ਇਹ ਉਸ ਦੀ ਜ਼ਿੰਦਗੀ ਦੀ ਕਮਾਈ ਹੈ। ਸਿੱਕੇ ਜਮਾਂ ਕਰਦੇ-ਕਰਦੇ ਇੰਨੀ ਰਕਮ ਕਦੋਂ ਜਮਾਂ ਹੋ ਗਈ, ਪਤਾ ਨਹੀਂ ਲੱਗਾ। ਕਾਰ ਖਰੀਦਣ ਦਾ ਸੁਪਨਾ ਸੀ ਅਤੇ ਇਹ ਪੂਰਾ ਕਰਨਾ ਸੀ। ਉਸ ਨੇ ਕਿਹਾ ਕਿ ਸਿੱਕੇ ਗਿਣਨ ਲਈ ਉਸ ਨੂੰ ਤੇ ਉਸ ਦੇ ਦੋਸਤਾਂ ਨੂੰ 4 ਦਿਨ ਲੱਗ ਗਏ ਸਨ। ਉਸ ਨੇ ਇਨ੍ਹਾਂ ਸਿੱਕਿਆਂ ਨੂੰ ਬਦਲ ਕੇ ਨੋਟ ਲੈਣ ਬਾਰੇ ਕਦੇ ਨਹੀਂ ਸੋਚਿਆ।
ਡਰਾਈਵਰ ਦਾ ਕਹਿਣਾ ਹੈ ਕਿ ਜਦੋਂ ਉਹ ਕਾਰ ਖਰੀਦਣ ਸ਼ੋਅ ਰੂਮ ਪਹੁੰਚਿਆ ਤਾਂ ਸਟਾਫ ਬਹੁਤ ਖੁਸ਼ ਹੋਇਆ, ਉਨ੍ਹਾਂ ਨੇ ਉਸ ਦਾ ਸਵਾਗਤ ਕੀਤਾ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੂਰਾ ਭੁਗਤਾਨ ਨੋਟਾਂ ਨਾਲ ਨਹੀਂ, ਸਿੱਕਿਆਂ ਨਾਲ ਕਰੇਗਾ ਤਾਂ ਸਟਾਫ ਹੈਰਾਨ ਰਹਿ ਗਿਆ। ਉਸ ਨੂੰ ਕਿਹਾ ਗਿਆ ਕਿ ਸਿੱਕਿਆਂ ਤੋਂ ਕਿਵੇਂ ਭੁਗਤਾਨ ਹੋਵੇਗਾ। ਫਿਰ ਸ਼ੋਅ ਰੂਮ ਦੇ ਮਾਲਕ ਨੇ ਬੈਂਕ ਦੀ ਮਦਦ ਮੰਗੀ। ਇਸ ਤੋਂ ਬਾਅਦ 11 ਬੈਂਕ ਕਰਮਚਾਰੀ ਅਤੇ ਸਿੱਕੇ ਗਿਣਨ ਦੀ ਮਸ਼ੀਨ ਭੇਜੀ ਗਈ, ਤਾਂ ਜਾ ਕੇ ਉਹ ਕਾਰ ਖਰੀਦ ਸਕਿਆ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਿੰਨ ਭਾਰਤੀ ਵਿਦਿਆਰਥੀ ਬ੍ਰੇਕ ਥਰੂ ਜੂਨੀਅਰ ਚੈਲਿੰਜ ਦੇ ਅੰਤਲੇ ਗੇੜ ਵਿੱਚ
ਟਰੰਪ ਦੇ ਮੁਰੀਦਾਂ ਲਈ ਬਣੇ ਡੇਟਿੰਗ ਐਪ ਵਿੱਚੋਂ ਪਹਿਲੇ ਦਿਨ ਹੀ ਡਾਟਾ ਲੀਕ
ਬ੍ਰਿਟੇਨ ਵਿੱਚ ਨਫਰਤੀ ਅਪਰਾਧਾਂ 'ਚ ਹੋਇਆ ਭਾਰੀ ਵਾਧਾ
ਵੋਟਰਾਂ ਨੂੰ ਭਰਮਾਉਣ ਵਾਲਿਆਂ ਖਿਲਾਫ ਫੇਸਬੁੱਕ ਸਖਤ ਹੋਈ
ਬਲਾਤਕਾਰ ਪੀੜਤ ਬੱਚੀ ਦੇ ਪਿਤਾ ਸਾਹਮਣੇ ਦੋਸ਼ੀ ਨੂੰ ਫਾਂਸੀ ਦਿੱਤੀ ਗਈ
ਬ੍ਰੈਗਜ਼ਿਟ ਮੁੱਦੇ ਉੱਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਯੂਰਪੀ ਯੂਨੀਅਨ ਵਿੱਚ ਅੜਿੱਕਾ ਕਾਇਮ
ਬ੍ਰਾਜ਼ੀਲ ਦੇ ਰਾਸ਼ਟਰਪਤੀ ਵਿਰੁੱਧ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਦੋਸ਼
ਟਰੰਪ ਦੇ ਖਿਲਾਫ ਪੋਰਨ ਸਟਾਰ ਦਾ ਮੁਕੱਦਮਾ ਫੈਡਰਲ ਕੋਰਟ ਵੱਲੋਂ ਰੱਦ
ਡੋਪ ਜਾਂਚ ਦਾ ਨੋਟਿਸ ਮਿਲਣ ਨਾਲ ਓਸੇਨ ਬੋਲਟ ਨਾਰਾਜ਼
ਪਾਕਿਸਤਾਨ ਉਪ ਚੋਣਾਂ : ਇਮਰਾਨ ਦੀ ਪਾਰਟੀ ਨੂੰ ਝਟਕਾ, ਨਵਾਜ਼ ਦੀ ਪਾਰਟੀ ਅੱਗੇ ਵਧੀ