Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਡਾ. ਨੇਕੀ ਬਣੇ ਇਕ ਹੋਰ ਮੈਡੀਕਲ ਰਿਸਾਲੇ ਦੇ ਸੰਪਾਦਕ

June 26, 2019 08:47 AM

ਬਰੈਂਪਟਨ, (ਡਾ. ਝੰਡ) - 'ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼' ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖ਼ੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫ਼ੈਸਰ ਆਫ਼ ਮੈਡੀਸੀਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਜੋ ਪਹਿਲਾਂ ਵੀ ਕਈ ਮੈਡੀਕਲ ਖੋਜ ਰਿਸਾਲਿਆਂ ਦੇ ਸੰਪਾਦਕੀ ਮੰਡਲਾਂ ਵਿਚ ਸ਼ਾਮਲ ਹਨ, ਨੂੰ 'ਅਫ਼ਰੀਕਨ ਜਰਨਲ ਆਫ਼ ਹੈੱਲਥ ਸੇਫ਼ਟੀ ਐਂਡ ਐਨਵਾਇਰਨਮੈਂਟ' ਦਾ ਐਡੀਟਰ ਮਿਤੀ 1 ਜੂਨ 2019 ਤੋਂ ਨਿਯੁੱਕਤ ਕੀਤਾ ਗਿਆ ਹੈ ਜਿਸ ਦੀ ਲਿਖਤੀ ਸੂਚਨਾ ਉਨ੍ਹਾਂ ਨੂੰ ਇਸ ਖੋਜ ਰਿਸਾਲੇ ਦੇ ਮੈਨੇਜਿੰਗ ਐਡੀਟਰ ਬੀਸ਼ੀਰੂ ਟੀ. ਅਬੇਨੀ ਵੱਲੋਂ ਪ੍ਰਾਪਤ ਹੋਈ ਹੈ। ਇਹ ਖੋਜ ਰਿਸਾਲਾ ਕਿਵੋਸ ਰਿਸਰਚ ਗਰੁੱਪ ਵੱਲੋਂ ਪ੍ਰਕਾਸਿ਼ਤ ਕੀਤਾ ਜਾਂਦਾ ਹੈ। ਡਾ. ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਂ ਮੈਡੀਕਲ ਦੁਨੀਆਂ ਵਿਚ ਹੋਰ ਵੀ ਉੱਚਾ ਹੋਇਆ ਹੈ। ਇੱਥੇ ਇਹ ਜਿ਼ਕਰਯੋਗ ਹੈ ਕਿ ਡਾ. ਨੇਕੀ ਇਸ ਤੋਂ ਪਹਿਲਾਂ ਵੀ ਇਕ ਦਰਜਨ ਤੋਂ ਵਧੀਕ ਮੈਡੀਕਲ ਖੋਜ ਰਿਸਾਲਿਆਂ ਦੇ ਸੰਪਾਦਕ ਹਨ ਅਤੇ ਉਨ੍ਹਾਂ ਦੇ 500 ਤੋਂ ਵਧੀਕ ਡਾਕਟਰੀ ਖੋਜ ਨਾਲ ਸਬੰਧਿਤ ਪੇਪਰ ਛਪ ਚੁੱਕੇ ਹਨ।

 
Have something to say? Post your comment