Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਾਸਿਕ-ਇਕੱਤਰਤਾ ਹੋਈ

June 26, 2019 08:46 AM

ਬਰੈਂਪਟਨ, (ਡਾ.ਝੰਡ) -ਬੀਤੇ ਸ਼ਨੀਵਾਰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜੂਨ ਮਹੀਨੇ ਦੀ ਇਕੱਤਰਤਾ ਵਿਚ ਭਾਰਤ ਤੋਂ ਆਏ ਕਵੀਆਂ ਅਮਰਜੀਤ ਕਾਉਂਕੇ, ਬਲਜੀਤ ਰੈਣਾ, ਸੁਰਿੰਦਰ ਨੀਰ ਤੇ ਕੰਵਲਜੀਤ ਕੰਵਲ ਨਾਲ ਰੂ-ਬਰੂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੰਚ ਉੱਪਰ ਇਨ੍ਹਾਂ ਚੌਹਾਂ ਲੇਖਕਾਂ ਦੇ ਨਾਲ ਸਭਾ ਦੇ ਸਰਗ਼ਰਮ ਮੈਂਬਰ ਉੱਘੇ ਕਵੀ ਸੁਖਮਿੰਦਰ ਰਾਮਪੁਰੀ ਸੁਸ਼ੋਭਿਤ ਸਨ। ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਦੇ ਰਸਮੀ-ਸੁਆਗ਼ਤ ਉਪਰੰਤ ਮਲੂਕ ਸਿੰਘ ਵੱਲੋਂ ਆਏ ਮਹਿਮਾਨਾਂ ਨਾਲ ਸਭਾ ਦੀਆਂ ਸਰਗ਼ਰਮੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ। ਸਭਾ ਦੇ ਸਰਗ਼ਰਮ ਮੈਂਬਰ ਕੁਲਜੀਤ ਮਾਨ ਵੱਲੋਂ ਇਨ੍ਹਾਂ ਮਹਿਮਾਨ ਲੇਖਕਾਂ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ, ਮੰਚ-ਸੰਚਾਲਕ ਤਲਵਿੰਦਰ ਮੰਡ ਵੱਲੋਂ ਮਹਿਮਾਨਾਂ ਨੂੰ ਵਾਰੋ-ਵਾਰੀ ਮੰਚ 'ਤੇ ਆ ਕੇ ਆਪਣੇ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ।
ਸੱਭ ਤੋਂ ਪਹਿਲਾਂ ਅਮਰਜੀਤ ਕਾਉਂਕੇ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਪਟਿਆਲਾ ਦੇ ਵਸਨੀਕ ਹਨ ਅਤੇ ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਕਵਿਤਾਵਾਂ ਦੀ ਸੱਭ ਤੋਂ ਪਹਿਲੀ ਪੁਸਤਕ 'ਦਾਇਰਿਆਂ ਦੀ ਕਬਰ 'ਚੋਂ' 1985 ਵਿਚ ਛਪੀ ਅਤੇ ਉਸ ਤੋਂ ਬਾਅਦ 'ਨਿਰਵਾਣ ਦੀ ਤਲਾਸ਼ ਵਿਚ' (1987), 'ਦਵੰਧ ਕਥਾ' (1990), ਆਦਿ ਸਮੇਤ ਸੱਤਵੀ ਪੁਸਤਕ 'ਪਿਆਸ' 2013 ਵਿਚ ਆਈ। ਹਿੰਦੀ ਵਿਚ ਉਨ੍ਹਾਂ ਦੀਆਂ ਚਾਰ ਪੁਸਤਕਾਂ ਛਪੀਆਂ ਹਨ ਅਤੇ ਅੰਗਰੇਜ਼ੀ ਵਿਚ ਇਕ 'ਰੇਵਰੀਜ਼' ਹੈ। ਇਨ੍ਹਾਂ ਤੋਂ ਇਲਾਵਾ ਹਿੰਦੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਹਿੰਦੀ ਅਨੁਵਾਦ ਦੀਆਂ ਦਰਜਨ ਤੋਂ ਵਧੇਰੇ ਪੁਸਤਕਾਂ ਹਨ ਅਤੇ ਹੋਰ ਬਹੁਤ ਸਾਰੀਆਂ ਆਲੋਚਨਾ ਦੀਆਂ ਤੇ ਸੰਪਾਦਿਤ ਪੁਸਤਕਾਂ ਵੀ ਹਨ। ਸਾਹਿਤ ਦੇ ਖ਼ੇਤਰ ਵਿਚ ਸੇਵਾ ਲਈ ਉਨ੍ਹਾਂ ਨੂੰ ਸਾਹਿਤ ਅਕੈਡਮੀ ਦਿੱਲੀ (2016), ਨਿਰੰਜਨ ਸਿੰਘ ਨੂਰ ਮੈਮੋਰੀਅਲ ਐਵਾਰਡ (2009), ਇਆਪਾ ਕੈਨੇਡਾ ਐਵਾਰਡ (1998) ਸਮੇਤ ਕਈ ਪੁਰਸਕਾਰ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪਿਛਲੇ ਕਈ ਸਾਲਾਂ ਤੋਂ ਹਰਮਨ ਪਿਆਰਾ ਰਿਸਾਲਾ 'ਪ੍ਰਤੀਮਾਨ' ਲਗਾਤਾਰ ਪ੍ਰਕਾਸਿ਼ਤ ਕਰ ਰਹੇ ਹਨ।
ਜੰਮੂ ਦੇ ਵਸਨੀਕ ਕਹਾਣੀਕਾਰ ਤੇ ਕਵੀ ਬਲਜੀਤ ਰੈਣਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਦਰਜਨ ਤੋਂ ਵਧੀਕ ਕਹਾਣੀਆਂ ਦੀਆਂ ਪੁਸਤਕਾਂ ਛਪੀਆਂ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਅਤੇ ਹੋਰ ਲੇਖਕਾਂ ਦੀਆਂ ਵੱਖ-ਵੱਖ ਕਹਾਣੀਆਂ ਦੇ ਆਧਾਰਿਤ 'ਗੁਲਦਸਤਾ' ਸਮੇਤ ਬਹੁਤ ਸਾਰੀਆਂ ਡਾਕੂਮੈਂਟਰੀ ਫਿ਼ਲਮਾਂ ਦਾ ਨਿਰਮਾਣ ਕੀਤਾ ਹੈ ਜੋ ਕਾਫ਼ੀ ਮਕਬੂਲ ਹੋਈਆਂ ਹਨ। ਏਸੇ ਤਰ੍ਹਾਂ ਉਨ੍ਹਾਂ ਦੀ ਸੁਪਤਨੀ ਨਾਵਲਕਾਰ ਸੁਰਿੰਦਰ ਨੀਰ ਨੇ ਦੱਸਿਆ ਕਿ ਜੰਮੂ ਵਿਚ ਰਹਿੰਦਿਆਂ ਕਸ਼ਮੀਰ ਵਿਚ ਵੱਖ-ਵੱਖ ਸਮੇਂ ਜਾਂਦਿਆਂ ਆਉਂਦਿਆਂ ਉਨ੍ਹਾਂ ਨੇ ਉੱਥੇ ਦੇ ਸੰਤਾਪ ਨੂੰ ਅੱਖੀਂ ਵੇਖਿਆ ਤੇ ਕੁਝ ਹੱਦ ਤੀਕ ਹੰਢਾਇਆ ਵੀ ਹੈ। ਉਨ੍ਹਾਂ ਇਸ ਦੇ ਬਾਰੇ ਅਤੇ ਹਿੰਦੂ ਕਮਿਊਨਿਟੀ ਦੀ ਉੱਥੋਂ ਹੋਈ ਹਿਜਰਤ ਬਾਰੇ ਉਨ੍ਹਾਂ ਕਈ ਕਹਾਣੀਆਂ ਲਿਖੀਆਂ ਹਨ ਅਤੇ ਇਕ ਨਾਵਲ ਵੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਸਿੱਖਾਂ ਦੇ ਇਤਿਹਾਸ ਬਾਰੇ ਕੋਈ ਪ੍ਰਵਾਣਿਤ ਸਰੋਤ ਨਹੀਂ ਹੈ ਅਤੇ ਉਹ ਇਸ ਉੱਪਰ ਵੀ ਕੰਮ ਕਰ ਰਹੇ ਹਨ। ਸਾਹਿਤਕ ਪ੍ਰਤਿੱਭਾ ਦੀ ਮਾਲਕ ਇਹ ਸਾਹਿਤਕ-ਜੋੜੀ ਕਹਾਣੀਆਂ ਤੇ ਨਾਵਲ ਲਿਖਣ ਦੇ ਨਾਲ਼ ਨਾਲ਼ ਕਵਿਤਾਵਾਂ ਵੀ ਲਿਖਦੀ ਹੈ। ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਪੁਰਾਤਨ ਸ਼ਹਿਰ ਸੁਲਤਾਨਪੁਰ ਲੋਧੀ ਦੀ ਵਸਨੀਕ ਗ਼ਜਲਗੋ ਕੰਵਲਜੀਤ ਕੰਵਲ ਨੇ ਇਸ ਦੇ ਇਤਿਹਾਸਕ ਪਿਛੋਕੜ ਵਿਚ ਜਾਂਦਿਆਂ ਹੋਇਆਂ ਦੱਸਿਆ ਕਿ ਇਸ ਦਾ ਪਹਿਲਾ ਨਾਂ ਇਸ ਸ਼ਹਿਰ ਦਾ ਪੁਰਾਤਨ ਨਾਂ ‘ਸਰਵਮਾਨਪੁਰ’ ਸੀ। ਸੁਲਤਾਨ ਖ਼ਾਨ ਲੋਧੀ ਦੇ ਨਂਾ ‘ਤੇ ਇਸ ਦਾ ਵਰਤਮਾਨ ਨਾਂ ਸੁਲਤਾਨਪੁਰ ਲੋਧੀ ਪਿਆ ਅਤੇ ਇਹ ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਕਈ ਹਮਲਿਆਂ ਦਾ ਸਿ਼ਕਾਰ ਹੋਇਆ।
ਸਮਾਗ਼ਮ ਦੇ ਅਗਲੇ ਪੜਾਅ ਵਿਚ ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ। ਸੱਭ ਤੋਂ ਪਹਿਲਾਂ ਉਸਤਾਦ ਗ਼ਜ਼ਲਗੋ ਮਹਿੰਦਰਦੀਪ ਗਰੇਵਾਲ ਦੀ ਗ਼ਜ਼ਲਾਂ ਦੀ ਪੁਸਤਕ 'ਸ਼ਬਦਾਂ ਦੀ ਰਿਮਝਿਮ' ਬਾਰੇ ਮੁੱਢਲੀ ਜਾਣਕਾਰੀ ਸੁਖਦੇਵ ਸਿੰਘ ਝੰਡ ਵੱਲੋਂ ਦਿੱਤੀ ਗਈ। ਉਪਰੰਤ, ਸੁਰਿੰਦਰ ਕੌਰ ਸੈਣੀ ਦੇ ਨਾਵਲ 'ਫ਼ਰਿਸ਼ਤੇ' ਬਾਰੇ ਕੁਝ ਸ਼ਬਦ ਅਮਰਜੀਤ ਪੰਛੀ ਨੇ ਕਹੇ ਅਤੇ ਗੁਰਬਚਨ ਸਿੰਘ ਚਿੰਤਕ ਦੀ ਸਵੈ-ਜੀਵਨੀ ਸਬੰਧੀ ਦੋ ਪੁਸਤਕਾਂ 'ਜੰਗ ਗ਼ੁਰਬਤ ਸੰਗ' ਅਤੇ 'ਸੁਪਨੇ ਸੰਘਰਸ਼ ਸਫ਼ਲਤਾ' ਬਾਰੇ ਜਾਣਕਾਰੀ ਕ੍ਰਿਪਾਲ ਸਿੰਘ ਪੰਨੂ ਦੁਆਰਾ ਸਾਂਝੀ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਚੌਹਾਂ ਪੁਸਤਕਾਂ ਨੂੰ ਇਕੱਠਿਆਂ ਹੀ ਆਏ ਹੋਏ ਮਹਿਮਾਨ ਲੇਖਕਾਂ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਦੇ ਮੈਂਬਰਾਂ ਦੁਆਰਾ ਲੋਕ-ਅਰਪਿਤ ਕੀਤਾ ਗਿਆ। ਸਮਾਗ਼ਮ ਦੇ ਅਗਲੇ ਭਾਗ ਵਿਚ ਕਵੀ-ਦਰਬਾਰ ਹੋਇਆ ਜਿਸ ਵਿਚ ਮਹਿਮਾਨ ਕਵੀਆਂ ਦੇ ਨਾਲ਼ ਨਾਲ਼ ਸਮਾਗ਼ਮ ਵਿਚ ਹਾਜ਼ਰ ਕਵੀਆਂ ਤੇ ਗਾਇਕਾਂ ਨੇ ਭਰਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਇਕਬਾਲ ਬਰਾੜ, ਜੋਗਿੰਦਰ ਸਿੰਘ ਅਣਖੀਲਾ, ਰਿੰਟੂ ਭਾਟੀਆ, ਮੀਤਾ ਖੰਨਾ, ਗਿਆਨ ਸਿੰਘ ਦਰਦੀ, ਰੇਖਾ ਮਹਾਜਨ, ਪ੍ਰਿੰਸੀਪਲ ਸੰਜੀਵ ਧਵਨ, ਪ੍ਰੋ. ਦਰਸ਼ਨ ਦੀਪ, ਸੰਨੀ ਸਿ਼ਵਰਾਜ, ਭੁਪਿੰਦਰ ਦੁਲੇ, ਮਕਸੂਦ ਚੌਧਰੀ, ਪ੍ਰੋ. ਅਸ਼ਕ ਰਹੀਲ, ਕੁਲ ਦੀਪ, ਰਾਜਵੰਤ ਬਾਜਵਾ, ਸੁਖਮਿੰਦਰ ਰਾਮਪੁਰੀ, ਹਰਜੀਤ ਪੱਡਾ, ਡਾ. ਪਰਗਟ ਸਿੰਘ ਬੱਗਾ, ਜਰਨੈਲ ਸਿੰਘ ਮੱਲ੍ਹੀ, ਮਹਿੰਦਰਦੀਪ ਗਰੇਵਾਲ, ਗੁਰਬਚਨ ਸਿੰਘ ਚਿੰਤਕ ਅਤੇ ਕਰਨ ਅਜਾਇਬ ਸਿੰਘ ਸੰਘਾ ਸ਼ਾਮਲ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ