Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਭਾਰਤੀ ਲੋਕਾਂ ਨੇ ਵਿਦੇਸ਼ ਵਿੱਚ 15 ਤੋਂ 34 ਲੱਖ ਕਰੋੜ ਤੱਕ ਅਣ-ਐਲਾਨੀ ਜਾਇਦਾਦ ਬਣਾਈ

June 26, 2019 08:26 AM

ਨਵੀਂ ਦਿੱਲੀ, 25 ਜੂਨ (ਪੋਸਟ ਬਿਊਰੋ)- ਸਾਲ 1998 ਤੋਂ 2010 ਦਰਮਿਆਨ ਭਾਰਤੀ ਲੋਕਾਂ ਨੇ ਦੇਸ਼ ਤੋਂ ਬਾਹਰ 15 ਲੱਖ ਕਰੋੜ ਰੁਪਏ ਤੋਂ 34 ਲੱਖ ਕਰੋੜ ਰੁਪਏ ਤੱਕ ਦੀ ਅਣ-ਐਲਾਨੀ ਜਾਇਦਾਦ ਜਮ੍ਹਾ ਕੀਤੀ ਹੈ।
ਇਸ ਬਾਰੇ ਤਿੰਨ ਵੱਕਾਰੀ ਸੰਸਥਾਵਾਂ ਐੱਨ ਆਈ ਪੀ ਐੱਫ ਪੀ ਏ, ਐੱਨ ਸੀ ਏ ਆਈ ਆਰ ਅਤੇ ਐੱਨ ਆਈ ਐੱਫ ਐੱਮ ਵਲੋਂ ਵੱਖ-ਵੱਖ ਕੀਤੇ ਅਧਿਐਨਾਂ ਦੇ ਅੰਕੜੇ ਮਿਲੇ ਹਨ। ਲੋਕ ਸਭਾ ਵਿਚ ਇਸ ਦੇ ਹਵਾਲੇ ਨਾਲ ਸੋਮਵਾਰ ਨੂੰ ਰਿਪੋਰਟ ਪੇਸ਼ ਹੋਈ ਸੀ। ਇਨ੍ਹਾਂ ਵਿਚ ਉਨ੍ਹਾਂ ਖੇਤਰਾਂ ਦੇ ਨਾਂ ਹਨ, ਜਿਨ੍ਹਾਂ ਤੋਂ ਵੱਧ ਅਣ-ਐਲਾਨੀ ਜਾਇਦਾਦ ਜੁੜੀ ਹੈ। ਇਨ੍ਹਾਂ ਵਿਚ ਮੁੱਖ ਤੌਰ ਉੱਤੇ ਰੀਅਲ ਅਸਟੇਟ, ਮਾਈਨਿੰਗ, ਫਾਰਮਾਸਿਊਟੀਕਲ, ਪਾਨ ਮਸਾਲਾ, ਗੁਟਖਾ, ਤੰਬਾਕੂ, ਬੁਲਿਅਨ, ਕਮੋਡਿਟੀ, ਫਿਲਮ ਤੇ ਐਜੂਕੇਸ਼ਨ ਸ਼ਾਮਲ ਹਨ। ਕਮੇਟੀ ਰਿਪੋਰਟ ਮੁਤਾਬਕ ਬਲੈਕ ਮਨੀ ਪੈਦਾ ਹੋਣ ਜਾਂ ਜਮ੍ਹਾ ਹੋਣ ਦਾ ਨਾ ਕੋਈ ਪੱਕਾ ਅੰਦਾਜ਼ਾ ਹੈ ਤੇ ਨਾ ਏਦਾਂ ਦੇ ਅੰਦਾਜ਼ੇ ਦਾ ਕੋਈ ਪੱਕਾ ਤਰੀਕਾ ਹੈ। ਹਾਲੇ ਸਾਹਮਣੇ ਆਏ ਅੰਦਾਜ਼ਿਆਂ ਵਿਚ ਇਸ ਉਦੇਸ਼ ਲਈ ਵਰਤੀ ਗਈ ਸਰਵੋਤਮ ਮੈਥਡਾਲੋਜ਼ੀ ਜਾਂ ਦ੍ਰਿਸ਼ਟੀਕੋਣ ਬਾਰੇ ਸਹਿਮਤੀ ਨਹੀਂ ਹੈ। ਪਾਰਲੀਮੈਂਟਰੀ ਪੈਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਲੱਗਦਾ ਹੈ ਕਿ ਅਣਐਲਾਨੀ ਆਮਦਨ ਤੇ ਜਾਇਦਾਦ ਦਾ ਪੱਕਾ ਅੰਦਾਜ਼ਾ ਲਾਉਣਾ ਕਾਫੀ ਔਖਾ ਹੈ। ਮੁੱਖ ਆਰਥਿਕ ਸਲਾਹਕਾਰ ਦੀ ਰਾਏ ਵਿਚ ਇਕ ਸਾਂਝਾ ਅੰਦਾਜ਼ਾ ਲਾਉਣਾ ਬਿਲਕੁਲ ਵੀ ਸੰਭਵ ਨਹੀਂ।
ਐੱਮ. ਵੀਰੱਪਾ ਮੋਇਲੀ ਦੀ ਪ੍ਰਧਾਨਗੀ ਵਾਲੇ ਇਸ ਪੈਨਲ ਨੇ ਪਿਛਲੀ ਲੋਕ ਸਭਾ ਭੰਗ ਹੋਣ ਤੋਂ ਪਹਿਲਾਂ 28 ਮਾਰਚ ਨੂੰ ਆਪਣੀ ਰਿਪੋਰਟ ਲੋਕ ਸਭਾ ਨੂੰ ਦਿੱਤੀ ਸੀ, ਜਿਸ ਮੁਤਾਬਕ ਨੈਸ਼ਨਲ ਕੌਂਸਲ ਆਫ ਅਪਲਾਈਡ ਇਕਨਾਮਿਕ ਰਿਸਰਚ ਦੇ ਅਧਿਐਨ ਵਿਚ ਕਿਹਾ ਗਿਆ ਕਿ 1980-2010 ਵਿੱਚ ਦੇਸ਼ ਤੋਂ ਬਾਹਰ 384 ਅਰਬ ਤੋਂ 490 ਅਰਬ ਡਾਲਰ ਤੱਕ ਅਣ-ਐਲਾਨੀ ਜਾਇਦਾਦ ਜਮ੍ਹਾ ਹੋ ਸਕਦੀ ਹੈ। ਨੈਸਨਲ ਇੰਸਟੀਚਿਊਟ ਆਫ ਫਾਈਨਾਂਸ਼ੀਅਲ ਮੈਨੇਜਮੈਂਟ ਨੇ ਕਿਹਾ ਕਿ ਰਿਫਾਰਮ ਪੀਰੀਅਡ (1990-2008) ਵੇਲੇ ਦੇਸ਼ ਤੋਂ ਕਰੀਬ 216.48 ਅਰਬ ਡਾਲਰ ਨਾਜਾਇਜ਼ ਜਾਇਦਾਦ ਵਿਦੇਸ਼ ਵਿਚ ਜਾਣ ਦਾ ਅੰਦਾਜ਼ਾ ਹੈ। ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਪਾਲਿਸੀ ਐਂਡ ਫਾਈਨਾਂਸ ਨੇ ਕਿਹਾ ਕਿ 1997 ਤੋਂ 2009 ਵਿੱਚ ਨਾਜਾਇਜ਼ ਫੰਡ ਦਾ ਆਊਟ ਫਲੋਅ ਜੀ ਡੀ ਪੀ ਮੁਕਾਬਲੇ 0.2 ਫੀਸਦੀ ਤੋਂ 7.4 ਫੀਸਦੀ ਵਿਚਾਲੇ ਹੋਵੇਗਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼