Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਡੀ ਐੱਨ ਏ ਟੈੱਸਟ ਪਿੱਛੋਂ ਵੀ ਲੜਾਈ ਲੜ ਰਹੀ ਹੈ ਬਲਾਤਕਾਰ ਤੋਂ ਪੈਦਾ ਹੋਈ ਬੱਚੀ

June 26, 2019 08:18 AM

* 21 ਸਾਲਾਂ ਦੀ ਹੋਣ ਪਿੱਛੋਂ ਵੀ ਲੜਾਈ ਮੁੱਕੀ ਨਹੀਂ 

ਲੁਧਿਆਣਾ, 25 ਜੂਨ (ਪੋਸਟ ਬਿਊਰੋ)- ਇਸ ਮਹਾਨਗਰ ਤੋਂ ਕਰੀਬ 20 ਕਿਲੋਮੀਟਰ ਦੂਰ ਪਿੰਡ ਦੀ ਇਕ ਔਰਤ ਨਾਲ ਬਲਾਤਕਾਰ ਕਾਰਨ 21 ਸਾਲ ਪਹਿਲਾਂ ਪੈਦਾ ਹੋਈ ਬੱਚੀ ਅੱਜ ਮੁਟਿਆਰ ਹੋਣ ਪਿੱਛੋਂ ਵੀ ਹਾਈ ਕੋਰਟ ਦੇ ਹੁਕਮ ਨਾਲ ਡੀ ਐੱਨ ਏ ਟੈੱਸਟ ਕਰਾਉਣ ਦੇ ਬਾਵਜੂਦ ਆਪਣੇ ਪਿਤਾ ਦਾ ਨਾਂ ਲੈਣ ਦੀ ਕਾਨੂੰਨੀ ਲੜਾਈ ਲੜ ਰਹੀ ਹੈ। ਦੂਸਰੇ ਪਾਸੇ ਪਿਤਾ ਉਸ ਨੂੰ ਆਪਣੀ ਬੇਟੀ ਮੰਨਣ ਤੋਂ ਇਨਕਾਰ ਕਰਦਾ ਹੈ। ਉਹ ਪਿੰਡ ਦੇ ਗੁਰਦੁਆਰੇ ਦਾ ਗ੍ਰੰਥੀ ਮਾਨ ਸਿੰਘ ਹੈ।
ਕਰੀਬ 21 ਸਾਲ ਦੀ ਹੋ ਚੁੱਕੀ ਇਸ ਕੁੜੀ ਮੁਤਾਬਕ ਕਰੀਬ 22 ਸਾਲ ਪਹਿਲਾਂ ਉਸ ਦੀ ਮਾਂ ਦਾ ਵਿਆਹ ਹੋਇਆ ਤਾਂ ਉਹ ਗੁਰਦੁਆਰੇ ਮੱਥਾ ਟੇਕਣ ਜਾਂਦੀ ਸੀ। ਇਕ ਦਿਨ ਦੋਸ਼ੀ ਨੇ ਉਸ ਦੀ ਮਾਂ ਨੂੰ ਡਰਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਇਸ ਤੋਂ ਬਾਅਦ ਵੀ ਉਹ ਉਸ ਨੂੰ ਬਲੈਕਮੇਲ ਕਰ ਕੇ ਲਗਾਤਾਰ ਸਬੰਧ ਬਣਾਉਂਦਾ ਰਿਹਾ ਸੀ। ਇਸ ਦੌਰਾਨ ਉਸ ਦੀ ਮਾਂ ਗਰਭਵਤੀ ਹੋ ਗਈ ਤੇ 1998 ਵਿੱਚ ਬੱਚੀ ਦਾ ਜਨਮ ਹੋਇਆ। ਇਸ ਦੇ ਬਾਅਦ ਦੋਸ਼ੀ ਉਸ ਦੀ ਮਾਂ ਨੂੰ ਕੁੱਟਮਾਰ ਕਰਦਾ ਸੀ, ਜਿਸ ਕਾਰਨ 2010 ਵਿੱਚ ਉਸ ਦੀ ਮਾਂ ਨੇ ਥਾਣਾ ਮੇਹਰਬਾਨ ਨੂੰ ਉਸ ਦੇ ਖ਼ਿਲਾਫ਼ ਬਲਾਤਕਾਰ ਦੀ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ, ਪਰ ਪੁਲਿਸ ਨੇ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਕੀਤੀ। ਸਾਲ 2011 ਵਿੱਚ ਪੀੜਤ ਔਰਤ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਅਰਜ਼ੀ ਪੇਸ਼ ਕਰ ਕੇ ਡੀ ਐੱਨ ਏ ਟੈੱਸਟ ਕਰਾਉਣ ਦੀ ਮੰਗ ਕੀਤੀ। ਬੀ ਏ ਕਰ ਚੁੱਕੀ ਕੁੜੀ ਆਈਲੈਟਸ ਕਰਨ ਲੱਗੀ ਤਾਂ ਪਿੰਡ ਦੇ ਮੁੰਡੇ ਉਸ ਨੂੰ ਪਿਤਾ ਦੇ ਨਾਂ ਬਾਰੇ ਛੇੜਨ ਲੱਗ ਪਏ ਕਿ ਦੋਨਾਂ ਵਿਚੋਂ ਤੇਰਾ ਬਾਪ ਕੌਣ ਹੈ। ਇਸ ਤੋਂ ਪਰੇਸ਼ਾਨ ਕੁੜੀ ਨੇ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਕੇ ਮੰਗ ਚੁੱਕੀ ਕਿ ਉਸ ਨੂੰ ਉਸ ਦੇ ਪਿਤਾ ਦਾ ਨਾਂ ਦਿਵਾਉਣ ਵਿੱਚ ਮਦਦ ਕੀਤੀ ਜਾਵੇ। ਗ੍ਰਹਿ ਵਿਭਾਗ ਨੇ ਡਿਪਟੀ ਕਮਿਸ਼ਨਰ ਅਤੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਇਸ ਦੀ ਜਾਂਚ ਤੋਂ ਬਾਅਦ ਫੌਰੀ ਕਾਰਵਾਈ ਲਈ ਕਿਹਾ। ਪੁਲਸ ਕਮਿਸ਼ਨਰ ਨੇ ਥਾਣਾ ਮੇਹਰਬਾਨ ਦੇ ਐੱਸ ਐੱਚ ਓ ਨੂੰ ਜਾਂਚ ਸੌਂਪ ਕੇ ਸੱਤ ਦਿਨਾਂ ਵਿੱਚ ਰਿਪੋਰਟ ਮੰਗੀ। ਪੀੜਤਾ ਦਾ ਕਹਿਣਾ ਹੈ ਕਿ ਦੋ ਮਹੀਨੇ ਬਾਅਦ ਵੀ ਉਸ ਥਾਣਾ ਮੁਖੀ ਵੱਲੋਂ ਉਹ ਰਿਪੋਰਟ ਤਿਆਰ ਨਹੀਂ ਕੀਤੀ ਗਈ।
ਬਲਾਤਕਾਰ ਕੇਸ ਵਿੱਚ ਬਾਪ-ਬੱਚੇ ਦਾ ਡੀ ਐੱਨ ਏ ਟੈੱਸਟ ਕਰਾਉਣ ਦਾ ਇਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਪਹਿਲਾ ਕੇਸ ਹੈ। ਅਜਿਹਾ ਕੇਸ ਸੀਨੀਅਰ ਕਾਂਗਰਸ ਆਗੂ ਐੱਨ ਡੀ ਤਿਵਾੜੀ ਦਾ ਸੀ। ਸਾਲ 2011 ਵਿੱਚ ਦਾਇਰ ਇਸ ਕੇਸ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਪਿੱਛੋਂ ਰਾਜ ਵਿਚ ਕਾਨੂੰਨ ਬਣਾ ਦਿੱਤਾ ਗਿਆ ਸੀ, ਜਿਸ ਵਿਚ ਮਾਨ ਸਿੰਘ ਅਤੇ ਪੀੜਤ ਕੁੜੀ ਦੀ ਮਾਂ ਦਾ ਨਾਂਅ ਦਰਜ ਹੈ। ਦੋਸ਼ੀ ਮਾਨ ਸਿੰਘ ਨੇ ਸ਼ਨਿਚਰਵਾਰ ਨੂੰ ਆਪਣੇ ਸਾਥੀਆਂ ਨਾਲ ਘਰ ਵਿਚ ਵੜ ਕੇ ਉਸ ਕੁੜੀ ਤੇ ਉਸ ਦੀ ਮਾਂ ਉੱਤੇ ਬੇਸਬੈਟ ਨਾਲ ਹਮਲਾ ਕੀਤਾ ਤੇ ਘਰ ਦੀ ਤੋੜ-ਭੰਨ ਕੀਤੀ। ਦੋਵਾਂ ਨੂੰ ਜ਼ਖ਼ਮੀ ਕਰਨ ਪਿੱਛੋਂ ਉਨ੍ਹਾਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਫ਼ਰਾਰ ਹੋ ਗਏ। ਥਾਣਾ ਮੇਹਰਬਾਨ ਦੀ ਪੁਲਿਸ ਨੇ ਪਿੰਡ ਹਵਾਸ ਦੀ 21 ਸਾਲਾ ਲੜਕੀ ਦੀ ਸ਼ਿਕਾਇਤ ਉੱਤੇ ਉਸੇ ਪਿੰਡ ਦੇ ਰਹਿਣ ਵਾਲੇ ਮਾਨ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਤੇ ਤਜਿੰਦਰ ਸਿੰਘ ਉੱਤੇ ਕੇਸ ਦਰਜ ਕੀਤਾ ਹੈ। ਲੜਕੀ ਨੇ ਮਾਂ ਨਾਲ ਛੇੜਛਾੜ ਦੀ ਗੱਲ ਵੀ ਕਹੀ, ਪਰ ਪੁਲਿਸ ਨੇ ਸਿਰਫ਼ ਕੁੱਟਮਾਰ ਤੇ ਤੋੜ-ਭੰਨ ਦੀਆਂ ਧਾਰਾਵਾਂ ਲਾਈਆਂ। ਸੋਮਵਾਰ ਨੂੰ ਦੋਸ਼ੀ ਤੇ ਉਸ ਦੇ ਸਾਥੀ ਫਿਰ ਪੀੜਤਾ ਤੇ ਉਸ ਦੀ ਮਾਂ ਨੂੰ ਧਮਕਾਉਂਦੇ ਰਹੇ ਕਿ ਕੇਸ ਵਾਪਸ ਲੈ ਲੈਣ, ਨਹੀਂ ਤਾਂ ਗੰਭੀਰ ਸਿੱਟੇ ਭੁਗਤਣੇ ਪੈਣਗੇ। ਐੱਸ ਐੱਚ ਓ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੀ ਸ਼ਿਕਾਇਤ ਉੱਤੇ ਛੇ ਜਣਿਆਂ ਉੱਤੇ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਸਾਰਿਆਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ