Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਸਰੀਰਕ ਸ਼ੋਸ਼ਣ ਦੇ ਦੋਸ਼ ਲਾਉਂਦੀ ਔਰਤ ਬਾਰੇ ਟਰੰਪ ਨੇ ਕਿਹਾ: ‘ਉਹ ਮੇਰੇ ਟਾਈਪ ਦੀ ਨਹੀਂ`

June 26, 2019 08:14 AM

ਵਾਸ਼ਿੰਗਟਨ, 25 ਜੂਨ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਵਿਵਾਦਾਂ ਵਿਚ ਰਹਿੰਦੇ ਹਨ। ਉਨ੍ਹਾਂ ਉੱਤੇ ਕਈ ਔਰਤਾਂ ਸਰੀਰਕ ਸ਼ੋਸ਼ਣ ਦਾ ਗੰਭੀਰ ਦੋਸ਼ ਲਾ ਚੁੱਕੀਆਂ ਹਨ। ਡੋਨਾਲਡ ਟਰੰਪ ਨੇ ਸੋਮਵਾਰ ਨੂੰ ਲੇਖਿਕਾ ਈ-ਜੀਨ ਕੈਰੋਲ ਵਲੋਂ ਉਨ੍ਹਾਂ ਉੱਤੇ ਲਾਏ ਗਏ ਬਲਾਤਕਾਰ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ।
ਕੈਰੋਲ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ, ਉਹ ਮੇਰੇ ਟਾਈਪ ਦੀ ਨਹੀਂ। ਵਰਨਣ ਯੋਗ ਹੈ ਕਿ ਕੈਰੋਲ ਨੇ ਟਰੰਪ ਉੱਤੇ ਸਾਲ 1990 ਵਿਚ ਨਿਊਯਾਰਕ ਦੇ ਇਕ ਡਿਪਾਰਟਮੈਂਟਲ ਸਟੋਰ ਵਿਚ ਉਨ੍ਹਾਂ ਨਾਲ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਮੈਂ ਬਹੁਤ ਸਨਮਾਨ ਨਾਲ ਕਹਿਣਾ ਚਾਹਾਂਗਾ ਕਿ ਇਕ ਤਾਂ ਉਹ ਮੇਰੇ ਟਾਈਪ ਦੀ ਨਹੀਂ, ਦੂਜਾ ਏਦਾਂ ਕਦੇ ਹੋਇਆ ਨਹੀਂ। ਟਰੰਪ ਦਾ ਇੰਟਰਵਿਊ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਹੋਇਆ ਸੀ। ਇਸ ਮੌਕੇ ਟਰੰਪ ਨੇ ਲੇਖਿਕਾ ਦੇ ਦੋਸ਼ ਸਿਰੇ ਤੋਂ ਰੱਦ ਕਰਦੇ ਹੋਏ ਕਿਹਾ ਕਿ ਉਹ ਜਦੋਂ ਇਸ ਤਰ੍ਹਾਂ ਦੇ ਦਾਅਵੇ ਕਰ ਰਹੀ ਸੀ ਤਾਂ ਪੂਰੀ ਤਰ੍ਹਾਂ ਝੂਠ ਬੋਲ ਰਹੀ ਸੀ। ਮੈਂ ਇਸ ਮਹਿਲਾ ਨੂੰ ਨਹੀਂ ਜਾਣਦਾ। ਮੈਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ।
ਵਰਨਣ ਯੋਗ ਹੈ ਕਿ ਨਿਊਯਾਰਕ ਦੇ ਇਕ ਮੈਗਜ਼ੀਨ ਨੇ ਬੀਤੇ ਦਿਨੀਂ ਕੈਰੋਲ ਦੇ ਹਵਾਲੇ ਨਾਲ ਇਕ ਲੇਖ ਛਾਪਿਆ ਸੀ, ਜਿਸ ਵਿਚ ਟਰੰਪ ਉੱਤੇ ਕਈ ਗੰਭੀਰ ਦੋਸ਼ ਲਾਏ ਗਏ ਸਨ। ਇਸ ਦੇ ਬਾਅਦ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਇਸ ਔਰਤ ਨੂੰ ਜ਼ਿੰਦਗੀ ਵਿਚ ਕਦੇ ਨਹੀਂ ਮਿਲੇ। ਕੈਰੋਲ 16ਵੀਂ ਮਹਿਲਾ ਹੈ, ਜਿਸ ਨੇ ਟਰੰਪ ਉੱਤੇ ਦੁਰ ਵਿਹਾਰ ਦਾ ਦੋਸ਼ ਲਾਇਆ ਹੈ। ਉਸ ਨੇ ਟਰੰਪ ਦਾ ਜ਼ਿਕਰ ਆਪਣੀ ਅਗਲੀ ਕਿਤਾਬ ‘ਹਾਈਡਸ ਮੈਨ` ਵਿਚ ਕੀਤਾ ਤੇ ਦੱਸਿਆ ਕਿ 1990 ਦੇ ਮੱਧ ਵਿਚ ਟਰੰਪ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਪੂਰੀ ਤਾਕਤ ਨਾਲ ਟਰੰਪ ਨੂੰ ਧੱਕਾ ਦਿੱਤਾ ਤੇ ਸਟੋਰ ਤੋਂ ਬਾਹਰ ਆ ਗਈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ