Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਮਨਦੀਪ ਸਿੰਘ ਚੀਮਾ ਦੀ ਯਾਦ ਵਿਚ ਬਰੈਂਪਟਨ ਵਿਚ ਹੋਵੇਗੀ ਰਾਜਾ ਸਟਰੀਟ

June 25, 2019 05:45 PM

ਬਰੈਂਪਟਨ, 24 ਜੂਨ (ਪੋਸਟ ਬਿਊਰੋ)- ਬੀਤੇ ਵੀਕੈਂਡ ਉਤੇ ਸਾਲ 2012 ਵਿਚ ਮੋਟਰਸਾਈਕਲ ਸਵਾਰ ਮਨਦੀਪ ਸਿੰਘ ਚੀਮਾ ਦਾ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ ਸੀ। ਮਨਦੀਪ ਸਿੰਘ ਚੀਮਾ, ਜਿਸ ਦਾ ਨਿਕ ਨੇਮ ਰਾਜਾ ਸੀ, ਦੀ ਯਾਦ ਵਿਚ ਚੀਮਾ ਪਰਿਵਾਰ ਵਲੋਂ ਹਰੇਕ ਸਾਲ ਇਕ ਮੋਟਰਸਾਈਕਲ ਰਾਈਡ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਇਸ ਮੋਟਰਸਾਈਕਲ ਰਾਈਡ ਵਿਚ 100 ਦੇ ਕਰੀਬ ਮੋਟਰਸਾਈਕਲ ਸਵਾਰਾਂ ਨੇ ਹਿੱਸਾ ਲਿਆ। ਜਿਥੇ ਪ੍ਰੀਮੀਅਰ ਡੱਗ ਫੋਰਡ ਰਾਈਡ ਫਾਰ ਰਾਜਾ ਨਾਮ ਦੀ ਇਸ ਰੈਲੀ ਨੂੰ ਹਰੀ ਝੰਡੀ ਦੇਣ ਲਈ ਪਹੁੰਚੇ। ਉਥੇ ਬਾਅਦ ਦੁਪਹਿਰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਪਣੀ ਹਾਜ਼ਰੀ ਦੌਰਾਨ ਇਕ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਰਂੈਪਟਨ ਵਿਚ ਮਨਜੂਰ ਕੀਤੀ ਜਾਣ ਵਾਲੀ ਨਵੀ ਸਬ ਡਿਵੀਜਨ ਦੀ ਇਕ ਸਟਰੀਟ ਦਾ ਨਾਮ ਰਾਜਾ ਸਟਰੀਟ ਹੋਵੇਗਾ। ਇਸ ਤਰ੍ਹਾਂ ਪੰਜਾਬੀ ਭਾਈਚਾਰੇ ਵਿਚੋਂ ਮਨਦੀਪ ਸਿੰਘ ਚੀਮਾ ਉਰਫ ਰਾਜਾ ਪਹਿਲੇ ਅਜਿਹੇ ਸ਼ਖਸ ਬਣ ਗਏ ਹਨ, ਜਿਨ੍ਹਾਂ ਦੀ ਯਾਦ ਵਿਚ ਕਿਸੇ ਇਕ ਸਟਰੀਟ ਨੂੰ ਉਸ ਦਾ ਨਾਮ ਦਿੱਤਾ ਗਿਆ ਹੈ। ਰਾਜਾ ਦੇ ਪਿਤਾ ਸ: ਭੁਪਿੰਦਰ ਸਿੰਘ ਚੀਮਾ, ਉਨ੍ਹਾਂ ਦੀ ਮਾਤਾ ਤੇ ਉਨ੍ਹਾਂ ਦੀ ਭੈਣ ਮੀਕਾ ਚੀਮਾ ਗਿੱਲ ਤੇ ਪੂਰੇ ਪਰਿਵਾਰ ਨੇ ਮੇਅਰ ਪੈਟ੍ਰਿਕ ਬ੍ਰਾਊਨ ਦਾ ਤੇ ਬਰਂੈਪਟਨ ਦੀ ਸਿਟੀ ਕੌਂਸਲ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ