Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਕੈਨਸਿੱਖ ਕਲਚਰਲ ਸਂੈਟਰ ਵਲੋਂ 35ਵਾਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ

June 25, 2019 05:45 PM

ਬਾਬਿਆਂ ਦਾ ਮੇਲਾ ਤੇ ਬਜ਼ੁਰਗਾਂ ਦੀ ਕਬੱਡੀ ਹੋਵੇਗੀ ਖਿੱਚ ਦਾ ਕੇਂਦਰ


ਬਰੈਪਟਨ, 24 ਜੂਨ (ਪੋਸਟ ਬਿਊਰੋ)- ਕੈਨਸਿੱਖ ਕਲਚਰਲ ਸੈਂਟਰ ਵਲੋਂ ਆਪਣਾ 35ਵਾਂ ਸਲਾਨਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਮਾਲਟਨ ਦੇ ਵਾਈਲਡ ਵੁਡ ਪਾਰਕ, ਜਿਸ ਨੂੰ ਹੁਣ ਪਾਲ ਕਾਫੀ ਦਾ ਵੀ ਨਾ ਦਿੱਤਾ ਗਿਆ ਹੈ, ਵਿਖੇ ਹੋ ਰਿਹਾ ਹੈ। ਦੋ ਰੋਜ਼ਾ ਇਸ ਟੂਰਨਾਮੈਟ ਵਿਚ ਸਾਕਰ, ਵਾਲੀਬਾਲ, ਰੱਸਾ ਕਸੀ, ਭਾਰ ਚੁੱਕਣ ਦੇ ਮੁਕਾਬਲੇ ਅਥਲੈਟਿਕਸ, ਬਾਸਕਿਟਬਾਲ ਦੇ ਮੈਚ ਕਰਵਾਏ ਜਾਣਗੇ। ਇਸੇ ਤਰ੍ਹਾਂ ਸ਼ਨਿਚਰਵਾਰ ਨੂੰ ਤਾਸ਼ ਦੀ ਸਵੀਪ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਐਤਵਾਰ ਨੂੰ ਬਜ਼ੁਰਗਾਂ ਲਈ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਸ ਵਿਚ ਵੱਖ ਵੱਖ ਉਮਰ ਦੇ ਬਜੁਰਗਾਂ ਨੂੰ ਸਟੇਜ ਤੋਂ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਇਕ ਬਾਬਾ ਆਫ ਦਾ ਈਅਰ ਅਵਾਰਡ ਅਤੇ ਇਕ ਸੀਨੀਅਰ ਕਲੱਬ ਆਫ ਦਾ ਈਅਰ ਅਵਾਰਡ ਤੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਸ੍ਰੇਣੀਆਂ ਦੇ ਅਵਾਰਡ ਵੀ ਬਜੁ਼ਰਗਾਂ ਨੂੰ ਦਿੱਤੇ ਜਾਣਗੇ। 60 ਸਾਲ ਤੋਂ ਉਤੇ ਦੀ ਉਮਰ ਦੇ ਲੋਕ ਕਵਿਤਾ, ਕਿੱਸਾ, ਕਹਾਵਤਾਂ, ਚੁਟਕਲੇ ਆਦਿ ਦੇ ਮੁਕਾਬਲਿਆ ਵਿਚ ਭਾਗ ਲੈ ਸਕਣਗੇ। ਇਸੇ ਤਰ੍ਹਾਂ ਸਭ ਤੋਂ ਹੁਨਰਮੰਦ ਬਾਬੇ ਦਾ ਵੀ ਸਨਮਾਨ ਕੀਤਾ ਜਾਵੇਗਾ। ਜਿਥੇ ਵਧੀਆ ਪੰਜਾਬੀ ਪਹਿਰਾਵੇ ਲਈ ਬਾਬਿਆਂ ਦੇ ਮੁਕਾਬਲੇ ਹੋਣਗੇ, ਉਥੇ ਵਧੀਆ ਵੈਸਟਰਨ ਡ੍ਰੈਸ ਵਿਚ ਆਏ ਬਾਬੇ ਨੂੰ ਵੀ ਚੁਣਿਆ ਜਾਵੇਗਾ। ਇਸ ਸਬੰਧੀ ਸੀਨੀਅਰ ਕਲੱਬਾਂ ਭਾਗ ਲੈਣ ਲਈ ਆਪਣੇ ਤੌਰ ਉਪਰ ਅਤੇ ਵਿਅਕਤੀਗਤ ਰੂਪ ਵਿਚ ਭਾਗ ਲੈਣ ਲਈ ਬਜ਼ੁਰਗ ਆਪਣਾ ਨਾਮ ਕੈਨਸਿੱਖ ਕਲਚਰਲ ਸੈਂਟਰ ਕੋਲ ਦਰਜ ਕਰਵਾ ਸਕਦੇ ਹਨ। ਆਏ ਲੋਕਾਂ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ, ਵਾਵਾ ਟਰਾਂਸਪੋਰਟ ਤੇ ਹੋਰ ਗਰੁੱਪਾਂ ਵਲੋਂ ਰੋਟੀ ਪਾਣੀ ਦਾ ਬੰਦੋਬਸਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਵਿਚ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਦੋ ਕਬੱਡੀ ਦੇ ਸ਼ੋਅ ਮੈਚ ਹੋਣ ਇਕ 50 ਤੋਂ ਲੈ ਕੇ 60 ਸਾਲ ਦੀ ਉਮਰ ਦੇ ਲੋਕਾਂ ਦਾ ਤੇ ਇਕ 60 ਸਾਲ ਤੋਂ ਉਪਰ ਦੀ ਉਮਰ ਦੇ ਬਜ਼ੁਰਗਾਂ ਦਾ। ਕਬੱਡੀ ਬਾਰੇ ਹੋਰ ਜਾਣਕਾਰੀ ਲੈਣ ਲਈ ਤੋਚੀ ਸੰਘਾ ਨਾਲ 416-454-3031 ਅਤੇ ਜਾਂ ਫੇਰ ਸ਼ੇਰਦਲਜੀਤ ਸਿੰਘ ਢਿੱਲੋਂ ਨਾਲ 416-716-2568 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ ਪਾਰਕ ਵਿੱਚ ਲਾਪਤਾ ਲੜਕੀਆਂ ਸਹੀ ਸਲਾਮਤ ਮਿਲੀਆਂ
ਡੇਯਾਰਡਿਨਸ ਡਾਟਾ ਲੀਕ ਹੋਣ ਸਬੰਧੀ ਨੈਸ਼ਨਲ ਸਕਿਊਰਿਟੀ ਕਮੇਟੀ ਦੀ ਸੱਦੀ ਗਈ ਹੰਗਾਮੀ ਮੀਟਿੰਗ
ਇੰਡੋ ਕੈਨੇਡੀਅਨ ਹਾਰਮੋਨੀ ਫੋਰਮ ਨੇ ਪ੍ਰਭਮੀਤ ਸਰਕਾਰੀਆ ਤੋਂ ਸੱਦਾ ਪੱਤਰ ਵਾਪਸ ਲਿਆ
ਕੰਪਿਊਟਰ ਦੀਆਂ ਮੁਫ਼ਤ ਕਲਾਸਾਂ ਤੋਂ ਲਾਭ ਲੈ ਰਹੇ ਹਨ ਬਰੈਂਪਟਨ ਮਿਸੀਸਾਗਾ ਵਾਸੀ
ਹਵਾਈ ਸਫਰ ਸਬੰਧੀ ਨਵੇਂ ਨਿਯਮਾਂ ਵਿੱਚੋਂ ਕੁੱਝ ਅੱਜ ਤੋਂ ਹੋਣਗੇ ਲਾਗੂ
ਓਨਟਾਰੀਓ ਦੇ ਐਲਗੌਂਕੁਇਨ ਪਾਰਕ ਵਿੱਚ ਦੋ ਲੜਕੀਆਂ ਲਾਪਤਾ
ਕੈਨਸਿਖ ਕਲਚਰਲ ਸੈਂਟਰ ਵੱਲੋਂ ਸਲਾਨਾ ਟੂਰਨਾਮੈਂਟ ਇਸ ਵੀਕੈਂਡ
ਸਤਵੀਰ ਸਿੰਘ ਪੱਲੀਝਿੱਕੀ ਦਾ ਕੈਨੇਡਾ ਵਿਚ ਸਨਮਾਨ
ਸੀਨੀਅਰ ਕਲੱਬਾਂ ਵੱਲੋਂ ਪੀਲ ਰੀਜਨ ਲਈ ਢੁਕਵੇਂ ਫੰਡ ਮੁਹੱਈਆ ਕਰਵਾਉਣ ਲਈ ਅਪੀਲ
ਲੌਕਵੁਡ ਸੀਨੀਅਰ ਕਲੱਬ ਨੇ ਮਨਾਇਆ ਕੈਨੇਡਾ ਡੇ ਤੇ ਭਾਰਤ ਦੀ ਆਜ਼ਾਦੀ ਦਾ ਦਿਵਸ